ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਵਿਭਿੰਨ ਸਹਿਕਾਰੀ ਸੰਸਥਾਵਾਂ ਦੇ ਆਗੂਆਂ ਦੇ ਇੱਕ ਸੈਮੀਨਾਰ ਨੂੰ ਸੰਬੋਧਨ ਕੀਤਾ



ਪ੍ਰਧਾਨ ਮੰਤਰੀ ਨੇ ਇਫਕੋ (IFFCO), ਕਲੋਲ ਵਿਖੇ ਬਣਾਏ ਗਏ ਨੈਨੋ ਯੂਰੀਆ (ਤਰਲ) ਪਲਾਂਟ ਦਾ ਉਦਘਾਟਨ ਕੀਤਾ



“ਪਿੰਡ ਦੀ ਆਤਮਨਿਰਭਰਤਾ ਲਈ ਸਹਿਯੋਗ ਇੱਕ ਮਹਾਨ ਮਾਧਿਅਮ ਹੈ, ਇਸ ’ਚ ਆਤਮਨਿਰਭਰ ਭਾਰਤ ਦੀ ਊਰਜਾ ਹੈ”



“ਮਹਾਮਾਰੀ ਤੇ ਯੁੱਧ ਕਾਰਨ ਉੱਚੀਆਂ ਕੀਮਤਾਂ ਤੇ ਗਲੋਬਲ ਮਾਰਕਿਟ ’ਚ ਉਪਲਬਧਤਾ ਦੀ ਘਾਟ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਗਈ”



“ਕੇਂਦਰ ਸਰਕਾਰ ਨੇ ਪਿਛਲੇ ਸਾਲ 1 ਲੱਖ 60 ਹਜ਼ਾਰ ਕਰੋੜ ਰੁਪਏ ਦੀ ਖਾਦ ਸਬਸਿਡੀ ਦਿੱਤੀ ਸੀ, ਇਸ ਸਾਲ ਇਹ ਸਬਸਿਡੀ 2 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਜਾ ਰਹੀ ਹੈ”



“ਦੇਸ਼ ਦੇ ਕਿਸਾਨਾਂ ਦੇ ਹਿਤ ਲਈ ਜੋ ਵੀ ਜ਼ਰੂਰੀ ਸੀ ਉਹ ਕੀਤਾ ਗਿਆ ਤੇ ਅਸੀਂ ਦੇਸ਼ ਦੇ ਕਿਸਾਨਾਂ ਨੂੰ ਮਜ਼ਬੂਤ ਕਰਦੇ ਰਹਾਂਗੇ”



“ਆਤਮਨਿਰਭਰਤਾ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ। ਸਹਿਕਾਰਤਾ ਹੈ ਆਤਮਨਿਰਭਰਤਾ ਦਾ ਇੱਕ ਮਹਾਨ ਮਾਡਲ’’



“ਸਰਕਾਰ ਸਹਿਯੋਗ ਦੀ ਭਾਵਨਾ ਨੂੰ ਅੰਮ੍ਰਿਤ ਕਾਲ ਦੀ ਭਾਵਨਾ ਨਾਲ ਜੋੜਨ ਲਈ ਨਿਰੰਤਰ ਅੱਗੇ ਵਧ ਰਹੀ ਹੈ”

Posted On: 28 MAY 2022 6:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਤਮਾ ਮੰਦਿਰਗਾਂਧੀਨਗਰ ਵਿਖੇ 'ਸਹਕਾਰ ਸੇ ਸਮ੍ਰਿਧੀ' 'ਤੇ ਵਿਭਿੰਨ ਸਹਿਕਾਰੀ ਸੰਸਥਾਵਾਂ ਦੇ ਆਗੂਆਂ ਦੇ ਸੈਮੀਨਾਰ ਨੂੰ ਸੰਬੋਧਨ ਕੀਤਾਜਿੱਥੇ ਉਨ੍ਹਾਂ ਨੇ ਇਫਕੋ (IFFCO)ਕਲੋਲ ਵਿਖੇ ਬਣਾਏ ਗਏ ਨੈਨੋ ਯੂਰੀਆ (ਤਰਲ) ਪਲਾਂਟ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹਡਾ. ਮਨਸੁਖ ਮਾਂਡਵੀਯਾਸੰਸਦ ਮੈਂਬਰਵਿਧਾਇਕਗੁਜਰਾਤ ਸਰਕਾਰ ਦੇ ਮੰਤਰੀ ਅਤੇ ਸਹਿਕਾਰੀ ਖੇਤਰ ਦੇ ਆਗੂ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੱਜ ਮਹਾਤਮਾ ਮੰਦਿਰ ਵਿਖੇ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੀ ਆਤਮਨਿਰਭਰਤਾ ਲਈ ਸਹਿਯੋਗ ਇੱਕ ਵੱਡਾ ਮਾਧਿਅਮ ਹੈ। ਇਸ ਵਿੱਚ ਆਤਮਨਿਰਭਰ ਭਾਰਤ ਦੀ ਊਰਜਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਬਾਪੂ ਅਤੇ ਪਟੇਲ ਨੇ ਸਾਨੂੰ ਪਿੰਡਾਂ ਵਿੱਚ ਆਤਮਨਿਰਭਰਤਾ ਲਿਆਉਣ ਦਾ ਰਾਹ ਦਿਖਾਇਆ ਹੈ। ਉਨ੍ਹਾਂ ਲੀਹਾਂ 'ਤੇ ਚਲਦਿਆਂ ਅੱਜ ਅਸੀਂ ਇੱਕ ਮਾਡਲ ਸਹਿਕਾਰੀ ਪਿੰਡ ਦੇ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਛੇ ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਸਹਿਕਾਰੀ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਲਾਗੂ ਕੀਤੀਆਂ ਜਾਣਗੀਆਂ।

ਇਸੇ ਤਰ੍ਹਾਂਪ੍ਰਧਾਨ ਮੰਤਰੀ ਨੇ ਇਫਕੋਕਲੋਲ ਵਿਖੇ ਬਣਾਏ ਗਏ ਨੈਨੋ ਯੂਰੀਆ (ਤਰਲ) ਪਲਾਂਟ ਦੇ ਉਦਘਾਟਨ 'ਤੇ ਦਿਲੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਯੂਰੀਆ ਦੀ ਪੂਰੀ ਬੋਰੀ ਦੀ ਬਿਜਲੀ ਅੱਧਾ ਲਿਟਰ ਦੀ ਬੋਤਲ ਵਿੱਚ ਆ ਗਈ ਹੈਜਿਸ ਕਾਰਨ ਆਵਾਜਾਈ ਅਤੇ ਭੰਡਾਰਨ ਵਿੱਚ ਵੱਡੀ ਬੱਚਤ ਹੋ ਰਹੀ ਹੈ। ਇਹ ਪਲਾਂਟ ਪ੍ਰਤੀ ਦਿਨ 500 ਮਿਲੀਲੀਟਰ ਦੀਆਂ ਲਗਭਗ 1.5 ਲੱਖ ਬੋਤਲਾਂ ਦਾ ਉਤਪਾਦਨ ਕਰੇਗਾਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਅਜਿਹੇ 8 ਹੋਰ ਪਲਾਂਟ ਸਥਾਪਿਤ ਕੀਤੇ ਜਾਣਗੇ।'' ਇਸ ਨਾਲ ਯੂਰੀਆ ਦੇ ਸਬੰਧ ਵਿੱਚ ਵਿਦੇਸ਼ੀ ਨਿਰਭਰਤਾ ਘਟੇਗੀ ਅਤੇ ਦੇਸ਼ ਵਿੱਚ ਪੈਸੇ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਕਾਢ ਸਿਰਫ਼ ਯੂਰੀਆ ਤੱਕ ਸੀਮਤ ਨਹੀਂ ਰਹੇਗੀ। ਭਵਿੱਖ ਵਿੱਚ ਹੋਰ ਨੈਨੋ ਖਾਦ ਸਾਡੇ ਕਿਸਾਨਾਂ ਨੂੰ ਉਪਲਬਧ ਹੋਵੇਗੀ।”

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਵਿਸ਼ਵ ਵਿੱਚ ਯੂਰੀਆ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ ਪਰ ਸਿਰਫ਼ ਤੀਜਾ ਸਭ ਤੋਂ ਵੱਡਾ ਉਤਪਾਦਕ ਹੈ। 2014 ਵਿੱਚ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਯੂਰੀਆ ਦੀ 100 ਫੀਸਦੀ ਨਿੰਮ ਕੋਟਿੰਗ ਕੀਤੀ। ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਕਾਫੀ ਯੂਰੀਆ ਮਿਲਣਾ ਯਕੀਨੀ ਹੋ ਗਿਆ। ਇਸ ਦੇ ਨਾਲ ਹੀ ਯੂਪੀਬਿਹਾਰਝਾਰਖੰਡਉੜੀਸਾ ਅਤੇ ਤੇਲੰਗਾਨਾ ਵਿੱਚ ਬੰਦ ਪਈਆਂ 5 ਖਾਦ ਫੈਕਟਰੀਆਂ ਨੂੰ ਮੁੜ ਚਾਲੂ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਯੂਪੀ ਅਤੇ ਤੇਲੰਗਾਨਾ ਦੀਆਂ ਫੈਕਟਰੀਆਂ ਨੇ ਪਹਿਲਾਂ ਹੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਬਾਕੀ ਤਿੰਨ ਫੈਕਟਰੀਆਂ ਵੀ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ।

ਯੂਰੀਆ ਅਤੇ ਫਾਸਫੇਟ ਅਤੇ ਪੋਟਾਸ਼ ਅਧਾਰਿਤ ਖਾਦਾਂ ਦੇ ਸਬੰਧ ਵਿੱਚ ਦਰਾਮਦ ਨਿਰਭਰਤਾ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮਹਾਮਾਰੀ ਅਤੇ ਜੰਗ ਕਾਰਨ ਵਿਸ਼ਵ ਬਜ਼ਾਰ ਵਿੱਚ ਉੱਚ ਕੀਮਤਾਂ ਅਤੇ ਉਪਲਬਧਤਾ ਦੀ ਘਾਟ 'ਤੇ ਧਿਆਨ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਵੇਦਨਸ਼ੀਲ ਸਰਕਾਰ ਨੇ ਮੁਸ਼ਕਿਲਾਂ ਨੂੰ ਕਿਸਾਨਾਂ ਤੱਕ ਨਹੀਂ ਪਹੁੰਚਣ ਦਿੱਤਾ ਅਤੇ ਔਖੀ ਸਥਿਤੀ ਦੇ ਬਾਵਜੂਦ ਭਾਰਤ ਵਿੱਚ ਖਾਦ ਦਾ ਕੋਈ ਸੰਕਟ ਨਹੀਂ ਆਉਣ ਦਿੱਤਾ। 3500 ਰੁਪਏ ਦਾ ਯੂਰੀਆ ਵਾਲਾ ਥੈਲਾ ਕਿਸਾਨ ਨੂੰ 300 ਰੁਪਏ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ ਜਦੋਂ ਕਿ ਸਰਕਾਰ 3200 ਰੁਪਏ ਦਾ ਨੁਕਸਾਨ ਪ੍ਰਤੀ ਥੈਲਾ ਸਹਿਣ ਕਰਦੀ ਹੈ। ਇਸੇ ਤਰ੍ਹਾਂ ਡੀਏਪੀ ਦੇ ਇੱਕ ਥੈਲੇ 'ਤੇ ਸਰਕਾਰ 2500 ਰੁਪਏ ਲੈਂਦੀ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਦੁਆਰਾ 500 ਰੁਪਏ ਖਰਚੇ ਜਾਂਦੇ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ 1 ਲੱਖ 60 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਸੀਇਸ ਸਾਲ ਇਹ ਸਬਸਿਡੀ 2 ਲੱਖ ਕਰੋੜ ਰੁਪਏ ਤੋਂ ਵੱਧ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਿਸਾਨਾਂ ਦੇ ਹਿਤ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਨ ਦਾ ਵਾਅਦਾ ਕੀਤਾ ਅਤੇ ਦੇਸ਼ ਦੇ ਕਿਸਾਨਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਸਰਕਾਰ ਨੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦੇ ਤੁਰੰਤ ਅਤੇ ਲੰਬੇ ਸਮੇਂ ਦੇ ਹੱਲ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਸੇ ਵੀ ਹੋਰ ਮਹਾਮਾਰੀ ਦੇ ਝਟਕੇ ਨਾਲ ਨਜਿੱਠਣ ਲਈ ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰਖਾਣ ਵਾਲੇ ਤੇਲ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮਿਸ਼ਨ ਆਇਲ ਪਾਮਤੇਲ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਬਾਇਓ-ਫਿਊਲ ਅਤੇ ਹਾਈਡ੍ਰੋਜਨ ਬਾਲਣਕੁਦਰਤੀ ਖੇਤੀ ਅਤੇ ਨੈਨੋ ਟੈਕਨੋਲੋਜੀ ਦੇ ਪੁਸ਼ ਜਿਹੇ ਸਮਾਧਾਨਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਤਮਨਿਰਭਰਤਾ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੈ। ਉਨ੍ਹਾਂ ਨੇ ਸਹਿਕਾਰਤਾ ਨੂੰ ਆਤਮਨਿਰਭਰਤਾ ਦਾ ਇੱਕ ਮਹਾਨ ਮਾਡਲ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵੀ ਕਿਸਮਤ ਵਾਲਾ ਰਿਹਾ ਕਿਉਂਕਿ ਸਾਨੂੰ ਪੂਜਨੀਕ ਬਾਪੂ ਅਤੇ ਸਰਦਾਰ ਸਾਹਿਬ ਦੀ ਅਗਵਾਈ ਮਿਲੀ। ਸਤਿਕਾਰਯੋਗ ਬਾਪੂ ਜੀ ਦੇ ਦਰਸਾਏ ਮਾਰਗ 'ਤੇ ਚਲਣ ਦਾ ਕੰਮ ਸਰਦਾਰ ਸਾਹਬ ਨੇ ਆਪਸੀ ਸਹਿਯੋਗ ਰਾਹੀਂ ਕੀਤਾ। ਡੇਅਰੀ ਸੈਕਟਰ ਦੇ ਸਹਿਕਾਰੀ ਮਾਡਲ ਦੀ ਮਿਸਾਲ ਸਾਡੇ ਸਾਹਮਣੇ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਜਿਸ ਵਿੱਚ ਗੁਜਰਾਤ ਦਾ ਵੱਡਾ ਹਿੱਸਾ ਹੈ। ਡੇਅਰੀ ਸੈਕਟਰ ਵੀ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਗ੍ਰਾਮੀਣ ਅਰਥਵਿਵਸਥਾ ਵਿੱਚ ਵੀ ਵੱਧ ਯੋਗਦਾਨ ਪਾ ਰਿਹਾ ਹੈ। ਗੁਜਰਾਤ ਵਿੱਚਦੁੱਧ ਅਧਾਰਿਤ ਉਦਯੋਗਾਂ ਦਾ ਵਿਆਪਕ ਪੱਧਰ 'ਤੇ ਫੈਲਾਅ ਸੀ ਕਿਉਂਕਿ ਇਸ ਵਿੱਚ ਸਰਕਾਰਾਂ ਦੀਆਂ ਪਾਬੰਦੀਆਂ ਘੱਟ ਸਨ। ਸਰਕਾਰ ਇੱਥੇ ਸਿਰਫ਼ ਇੱਕ ਸੁਵਿਧਾਕਾਰ (ਫੈਸੀਲੀਟੇਟਰ) ਦੀ ਭੂਮਿਕਾ ਨਿਭਾਉਂਦੀ ਹੈਬਾਕੀ ਕੰਮ ਜਾਂ ਤਾਂ ਸਹਿਕਾਰੀ ਅਦਾਰੇ ਜਾਂ ਕਿਸਾਨ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਸਹਿਯੋਗ ਦੀ ਭਾਵਨਾ ਨੂੰ ਅੰਮ੍ਰਿਤ ਕਾਲ ਦੀ ਭਾਵਨਾ ਨਾਲ ਜੋੜਨ ਲਈ ਲਗਾਤਾਰ ਅੱਗੇ ਵਧ ਰਹੀ ਹੈ। ਇਸ ਉਦੇਸ਼ ਨਾਲ ਕੇਂਦਰ ਵਿੱਚ ਸਹਿਕਾਰਤਾ ਲਈ ਇੱਕ ਵੱਖਰਾ ਮੰਤਰਾਲਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਹਿਕਾਰੀ ਅਧਾਰਿਤ ਆਰਥਿਕ ਮਾਡਲ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ, "ਸਹਿਕਾਰਤਾ ਦੀ ਸਭ ਤੋਂ ਵੱਡੀ ਤਾਕਤ ਵਿਸ਼ਵਾਸਸਹਿਯੋਗ ਅਤੇ ਸਮੂਹਿਕ ਤਾਕਤ ਨਾਲ ਸੰਗਠਨ ਦੀ ਸਮਰੱਥਾ ਨੂੰ ਵਧਾਉਣਾ ਹੈ। ਇਹ ਅੰਮ੍ਰਿਤ ਕਾਲ ਦੇ ਦੌਰਾਨ ਭਾਰਤ ਦੀ ਸਫ਼ਲਤਾ ਦੀ ਗਰੰਟੀ ਹੈ।” ਸਰਕਾਰ ਅੰਮ੍ਰਿਤ ਕਾਲ ਵਿੱਚ ਛੋਟੀ ਅਤੇ ਘੱਟ ਸਮਝੀ ਜਾਣ ਵਾਲੀ ਚੀਜ਼ ਨੂੰ ਵੱਡੀ ਤਾਕਤ ਬਣਾਉਣ ਦਾ ਕੰਮ ਕਰ ਰਹੀ ਹੈ। ਅੱਜ ਛੋਟੇ ਕਿਸਾਨਾਂ ਨੂੰ ਹਰ ਪੱਖੋਂ ਤਾਕਤਵਰ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂਛੋਟੇ ਪੱਧਰ ਦੇ ਉਦਯੋਗਾਂ ਅਤੇ ਐੱਮਐੱਸਐੱਮਈ (MSMEs) ਨੂੰ ਭਾਰਤ ਦੀ ਆਤਮਨਿਰਭਰ ਸਪਲਾਈ ਚੇਨ ਦਾ ਮਜ਼ਬੂਤ ਹਿੱਸਾ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੰਤ ’ਚ ਕਿਹਾ,"ਮੈਨੂੰ ਯਕੀਨ ਹੈ ਕਿ ਸਹਿਕਾਰਤਾ ਸਾਡੇ ਟੀਚਿਆਂ ਨੂੰ ਸਾਕਾਰ ਕਰਨ ਵਿੱਚ ਸਾਡੀ ਮਦਦ ਕਰੇਗੀ ਅਤੇ ਭਾਰਤ ਸਫ਼ਲਤਾ ਅਤੇ ਖੁਸ਼ਹਾਲੀ ਦੇ ਰਾਹ 'ਤੇ ਅੱਗੇ ਵਧੇਗਾ।"

 

 

 

 

 ********

ਡੀਐੱਸ/ਏਕੇ



(Release ID: 1829094) Visitor Counter : 115