ਆਯੂਸ਼

8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮੈਸੂਰ ਵਿੱਚ ਆਯੋਜਿਤ ਕੀਤਾ ਜਾਵੇਗਾ: ਪ੍ਰਧਾਨ ਮੰਤਰੀ ਸਮੂਹਿਕ ਪ੍ਰਦਰਸ਼ਨ ਦੀ ਅਗਵਾਈ ਕਰਨਗੇ

Posted On: 23 MAY 2022 4:39PM by PIB Chandigarh

8ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ-2022) ਦੇ ਪ੍ਰਦਰਸ਼ਨ ਦਾ ਮੁੱਖ ਆਯੋਜਨ ਕਰਨਾਟਕ ਦੇ ਮੈਸੂਰਵਿੱਚ 21 ਜੂਨ 2022 ਨੂੰ ਹੋਵੇਗਾ। ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਐਲਾਨ ਕੀਤਾ ਕਿ ਮੈਸੂਰ ਨੂੰ ਸਮੂਹਿਕ ਯੋਗ ਪ੍ਰਦਰਸ਼ਨ (ਮੁੱਖ ਸਮਾਗਮ) ਲਈ ਸਥਾਨ ਦੇ ਰੂਪ ਵਿੱਚ ਚੁਣਿਆ ਗਿਆ ਹੈ।

ਕਿਉਂਕਿ ਇਹ ਅੰਤਰਰਾਸ਼ਟਰੀ ਯੋਗ ਦਿਵਸ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਵਰ੍ਹੇ ਵਿੱਚ ਆ ਰਿਹਾ ਹੈ ਇਸ ਲਈ ਮੰਤਰਾਲੇ ਨੇ ਦੇਸ਼ ਭਰ ਵਿੱਚ 75 ਵੱਕਾਰੀ ਸਥਾਨਾਂ 'ਤੇ ਇਸ ਦੇ ਆਯੋਜਨ ਦੀ ਯੋਜਨਾ ਬਣਾਈ ਹੈ ਅਤੇ  ਆਲਮੀ ਪੱਧਰ 'ਤੇ ਭਾਰਤ ਦੀ ਬ੍ਰਾਂਡਿੰਗ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਰਬਾਨੰਦ ਨੇ ਕਿਹਾ ਕਿ ਮੈਸੂਰ ਵਿੱਚ ਮੁੱਖ ਸਮਾਗਮ ਤੋਂ ਇਲਾਵਾ ਇਸ ਸਾਲ 21 ਜੂਨ ਨੂੰ ਇੱਕ ਹੋਰ ਸਮਾਗਮ ਗਾਰਜੀਅਨ ਰਿੰਗ ਵੀ ਖਿੱਚ ਦਾ ਕੇਂਦਰ ਹੋਵੇਗਾ। ਇਹ ਇੱਕ ਰਿਲੇਅ ਯੋਗ ਸਟ੍ਰੀਮਿੰਗ ਸਮਾਗਮ ਹੈ ਜੋ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮਾਂ ਦੀ ਡਿਜੀਟਲ ਫੀਡ ਨੂੰ ਨਾਲੋ-ਨਾਲ ਕੈਪਚਰ ਕਰੇਗਾ। ਇਹ ਪ੍ਰਸਤਾਵਿਤ ਯੋਜਨਾ ਚੜ੍ਹਦੇ ਸੂਰਜ ਦੀ ਭੂਮੀ ਜਪਾਨ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਸਟ੍ਰੀਮਿੰਗ ਸ਼ੁਰੂ ਕਰਨ ਦੀ ਹੈ।

ਸ੍ਰੀ ਸੋਨੋਵਾਲ ਨੇ ਇਹ ਵੀ ਦੱਸਿਆ ਕਿ ਇਸ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਤੱਕ ਸਮਾਗਮਾਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਗਈ ਹੈ । 27 ਮਈ ਨੂੰ ਹੈਦਰਾਬਾਦ 'ਚ ਇਸ ਦੀ 25 ਦਿਨਾਂ ਦੀ ਉਲਟੀ ਗਿਣਤੀ ਸ਼ੁਰੂ ਕੀਤੀ ਜਾ ਰਹੀ ਹੈਜਿਸ 'ਚ ਲਗਭਗ 10 ਹਜ਼ਾਰ ਯੋਗ ਉਤਸ਼ਾਹੀ ਯੋਗ ਪ੍ਰਦਰਸ਼ਨ ਸਮਾਗਮ 'ਚ ਹਿੱਸਾ ਲੈਣਗੇ।

 ਇਸ ਸਮਾਗਮ ਵਿੱਚ ਕਰਨਾਟਕ ਦੇ ਰਾਜਪਾਲਕੇਂਦਰੀ ਮੰਤਰੀਫਿਲਮੀ ਸਿਤਾਰੇਖਿਡਾਰੀਉੱਘੀਆਂ ਸ਼ਖਸੀਅਤਾਂਉੱਘੇ ਯੋਗ ਗੁਰੂਪਤਵੰਤੇ ਸੱਜਣਯੋਗ ਅਤੇ ਸਬੰਧਿਤ ਵਿਗਿਆਨ ਦੇ ਮਾਹਿਰਸਥਾਨਕ ਯੋਗ ਸੰਸਥਾਵਾਂ ਅਤੇ ਯੋਗਾ ਉਤਸ਼ਾਹੀ ਸ਼ਾਮਲ ਹੋਣਗੇ।

ਇਸ ਤੋਂ ਪਹਿਲਾਂ ਸ਼ਿਵਡੋਲ (2 ਮਈ ਨੂੰ 50ਵੇਂ ਦਿਨ ਦੀ ਉਲਟੀ ਗਿਣਤੀ) ਅਤੇ ਲਾਲ ਕਿਲੇ  (7 ਅਪ੍ਰੈਲ ਨੂੰ 75ਵੇਂ ਦਿਨ ਦੀ ਉਲਟੀ ਗਿਣਤੀ) ਵਿੱਚ ਮੈਗਾ ਕਾਊਂਟਡਾਊਨ ਸਮਾਗਮ ਆਯੋਜਿਤ ਕੀਤੇ ਗਏ ਸਨ।

 

 **** **** ****

ਐੱਸਕੇ



(Release ID: 1828072) Visitor Counter : 108