ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦਾ ਲੁੰਬਿਨੀ, ਨੇਪਾਲ ਦਾ ਦੌਰਾ (16 ਮਈ, 2022)

Posted On: 16 MAY 2022 6:09PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀਮਾਣਯੋਗ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ 'ਤੇ16 ਮਈ2022 ਨੂੰ ਬੁੱਧ ਪੂਰਣਿਮਾ ਦੇ ਸ਼ੁਭ ਮੌਕੇ 'ਤੇ ਲੁੰਬਿਨੀਨੇਪਾਲ ਦਾ ਸਰਕਾਰੀ ਦੌਰਾ ਕੀਤਾ। ਪ੍ਰਧਾਨ ਮੰਤਰੀ ਵਜੋਂਸ਼੍ਰੀ ਨਰੇਂਦਰ ਮੋਦੀ ਦੀ ਨੇਪਾਲ ਦੀ ਇਹ ਪੰਜਵੀਂ ਅਤੇ ਲੁੰਬਿਨੀ ਦੀ ਪਹਿਲੀ ਯਾਤਰਾ ਸੀ।

ਪ੍ਰਧਾਨ ਮੰਤਰੀ ਦੇਉਬਾਉਨ੍ਹਾਂ ਦੀ ਧਰਮ ਪਤਨੀ ਡਾ: ਆਰਜੂ ਰਾਣਾ ਦੇਉਬਾਗ੍ਰਹਿ ਮੰਤਰੀ ਸ਼੍ਰੀ ਬਾਲ ਕ੍ਰਿਸ਼ਨ ਖੰਡਵਿਦੇਸ਼ ਮੰਤਰੀ ਡਾ. ਨਰਾਇਣ ਖੜਕਾਭੌਤਿਕ ਬੁਨਿਆਦੀ ਢਾਂਚਾ ਅਤੇ ਟ੍ਰਾਂਸਪੋਰਟ ਮੰਤਰੀ ਸ਼੍ਰੀਮਤੀ ਰੇਣੂ ਕੁਮਾਰੀ ਯਾਦਵਊਰਜਾਜਲ ਸਰੋਤ ਅਤੇ ਸਿੰਚਾਈ ਮੰਤਰੀ ਸ਼੍ਰੀਮਤੀ ਪੰਫਾ ਭੁਸਲਸੱਭਿਆਚਾਰਸ਼ਹਿਰੀ ਹਵਾਬਾਜ਼ੀ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਪ੍ਰੇਮ ਬਹਾਦੁਰ ਆਲੇਸਿੱਖਿਆ ਮੰਤਰੀ ਸ਼੍ਰੀ ਦੇਵੇਂਦਰ ਪੌਡੇਲਕਾਨੂੰਨਨਿਆਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਗੋਵਿੰਦਾ ਪ੍ਰਸਾਦ ਸ਼ਰਮਾ ਅਤੇ ਲੁੰਬਿਨੀ ਰਾਜ ਦੇ ਮੁੱਖ ਮੰਤਰੀ ਸ਼੍ਰੀ ਕੁਲ ਪ੍ਰਸਾਦ ਕੇ.ਸੀ. ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਉੱਥੇ ਪਹੁੰਚਣ ਤੋਂ ਬਾਅਦ ਦੋਵੇਂ ਪ੍ਰਧਾਨ ਮੰਤਰੀਆਂ ਨੇ ਮਾਇਆਦੇਵੀ ਮੰਦਿਰ ਦੇ ਦਰਸ਼ਨ ਕੀਤੇ। ਇਸ ਮੰਦਿਰ ਦੇ ਅੰਦਰ ਭਗਵਾਨ ਬੁੱਧ ਦਾ ਜਨਮ ਸਥਾਨ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਇਸ ਮੰਦਿਰ ਵਿੱਚ ਬੋਧੀ ਰੀਤੀ ਰਿਵਾਜਾਂ ਅਨੁਸਾਰ ਹੋਈ ਪ੍ਰਾਰਥਨਾ ਵਿੱਚ ਹਿੱਸਾ ਲਿਆ ਅਤੇ ਭੇਟਾ ਚੜ੍ਹਾਈਆਂ। ਦੋਵੇਂ ਪ੍ਰਧਾਨ ਮੰਤਰੀਆਂ ਨੇ ਦੀਵੇ ਜਗਾਏ ਅਤੇ ਇਤਿਹਾਸਿਕ ਅਸ਼ੋਕ ਥੰਮ੍ਹ ਦਾ ਦੌਰਾ ਕੀਤਾ ਜਿਸ 'ਤੇ ਭਗਵਾਨ ਬੁੱਧ ਦੇ ਜਨਮ ਸਥਾਨ ਲੁੰਬਿਨੀ ਨਾਲ ਸਬੰਧਿਤ ਪਹਿਲਾ ਸ਼ਿਲਾਲੇਖ ਹੈ। ਦੋਵੇਂ ਨੇਤਾਵਾਂ ਨੇ ਪਵਿੱਤਰ ਬੋਧੀ ਦਰੱਖਤ ਨੂੰ ਵੀ ਪਾਣੀ ਪਿਲਾਇਆਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ 2014 ਵਿੱਚ ਨੇਪਾਲ ਦੌਰੇ ਦੌਰਾਨ ਤੋਹਫ਼ੇ ਵਜੋਂ ਲਿਆਂਦਾ ਸੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਦੇ ਨਾਲ ਇੰਟਰਨੈਸ਼ਨਲ ਬੁੱਧਿਸਟ ਕਨਫੈਡਰੇਸ਼ਨ (ਆਈਬੀਸੀ)ਨਵੀਂ ਦਿੱਲੀ ਨਾਲ ਸਬੰਧਿਤ ਲੁੰਬਿਨੀ ਵਿੱਚ ਇੱਕ ਜ਼ਮੀਨ ਦੇ ਪਲਾਟ 'ਤੇ ਬੋਧੀ ਸੱਭਿਆਚਾਰ ਅਤੇ ਵਿਰਾਸਤ ਲਈ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਨਿਰਮਾਣ ਲਈ "ਨੀਂਹ ਪੱਥਰ ਰੱਖਣ" ਦੇ ਸਮਾਰੋਹ ਵਿੱਚ ਹਿੱਸਾ ਲਿਆ। ਇਹ ਪਲਾਟ ਲੁੰਬੀਨੀ ਵਿਕਾਸ ਟ੍ਰੱਸਟ ਵੱਲੋਂ ਨਵੰਬਰ 2021 ਵਿੱਚ ਆਈਬੀਸੀ ਨੂੰ ਅਲਾਟ ਕੀਤਾ ਗਿਆ ਸੀ। "ਨੀਂਹ ਪੱਥਰ" ਰੱਖੇ ਜਾਣ ਦੇ ਸਮਾਰੋਹ ਤੋਂ ਬਾਅਦਦੋਵੇਂ ਪ੍ਰਧਾਨ ਮੰਤਰੀਆਂ ਨੇ ਬੁੱਧ ਕੇਂਦਰ ਦੇ ਇੱਕ ਮਾਡਲ ਦਾ ਵੀ ਉਦਘਾਟਨ ਕੀਤਾਜਿਸ ਦੀ ਕਲਪਨਾ ਇੱਕ ਪ੍ਰਾਰਥਨਾ ਹਾਲਧਿਆਨ ਕੇਂਦਰਲਾਇਬ੍ਰੇਰੀਪ੍ਰਦਰਸ਼ਨੀ ਹਾਲ ਦੇ ਨਾਲ ਨੈੱਟ-ਜ਼ੀਰੋ ਕਾਰਬਨ ਨਿਕਾਸੀ ਦੇ ਅਨੁਕੂਲ ਵਿਸ਼ਵ ਪੱਧਰੀ ਸੁਵਿਧਾ ਦੇ ਰੂਪ ਵਿੱਚ ਕੀਤੀ ਗਈ ਹੈਜਿਸ ਵਿੱਚ ਕੈਫ਼ੇਟੇਰੀਆ ਅਤੇ ਹੋਰ ਸਹੂਲਤਾਂ ਹੋਣਗੀਆਂ ਅਤੇ ਇਹ ਦੁਨੀਆ ਭਰ ਦੇ ਬੋਧੀ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਖੁੱਲ੍ਹਾ ਹੋਵੇਗਾ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਦੁਵੱਲੀ ਮੀਟਿੰਗ ਵੀ ਕੀਤੀ। ਇਸ ਮੁਲਾਕਾਤ ਦੌਰਾਨ ਦੋਵੇਂ ਆਗੂਆਂ ਨੇ 2 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਹੋਈ ਗੱਲਬਾਤ ਨੂੰ ਅੱਗੇ ਤੋਰਿਆ। ਉਨ੍ਹਾਂ ਨੇ ਸੱਭਿਆਚਾਰਅਰਥਵਿਵਸਥਾਵਪਾਰਸੰਪਰਕਊਰਜਾ ਅਤੇ ਵਿਕਾਸ ਭਾਈਵਾਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਪਹਿਲਾਂ ਅਤੇ ਵਿਚਾਰਾਂ 'ਤੇ ਚਰਚਾ ਕੀਤੀ। ਦੋਵੇਂ ਧਿਰਾਂ ਲੁੰਬਿਨੀ ਅਤੇ ਕੁਸ਼ੀਨਗਰ ਵਿਚਕਾਰ ਸਿਸਟਰ ਸਿਟੀ ਸਬੰਧਾਂ ਨੂੰ ਸਥਾਪਿਤ ਕਰਨ ਲਈ ਸਿਧਾਂਤਕ ਤੌਰ 'ਤੇ ਸਹਿਮਤ ਹੋਈਆਂਜੋ ਕਿ ਬੁੱਧ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹਨ ਅਤੇ ਦੋਵੇਂ ਦੇਸ਼ਾਂ ਵਿਚਕਾਰ ਸਾਂਝੀ ਬੋਧੀ ਵਿਰਾਸਤ ਨੂੰ ਦਰਸਾਉਂਦੇ ਹਨ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਬਿਜਲੀ ਖੇਤਰ ਵਿੱਚ ਦੁਵੱਲੇ ਸਹਿਯੋਗ ਦੇ ਸਬੰਧ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟਾਈਜਿਸ ਵਿੱਚ ਉਤਪਾਦਨ ਪ੍ਰੋਜੈਕਟਪਾਵਰ ਟ੍ਰਾਂਸਮਿਸ਼ਨ ਬੁਨਿਆਦੀ ਢਾਂਚੇ ਅਤੇ ਬਿਜਲੀ ਵਪਾਰ ਦੇ ਵਿਕਾਸ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਨੇ ਨੇਪਾਲ ਵਿੱਚ ਪੱਛਮ ਸੇਤੀ ਪਣ–ਬਿਜਲੀ ਪ੍ਰੋਜੈਕਟ ਦੇ ਵਿਕਾਸ ਵਿੱਚ ਹਿੱਸਾ ਲੈਣ ਲਈ ਭਾਰਤੀ ਕੰਪਨੀਆਂ ਨੂੰ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨੇਪਾਲ ਦੇ ਪਣ-ਬਿਜਲੀ ਖੇਤਰ ਦੇ ਵਿਕਾਸ ਵਿੱਚ ਭਾਰਤ ਦੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਦਿਲਚਸਪੀ ਰੱਖਣ ਵਾਲੇ ਭਾਰਤੀ ਡਿਵੈਲਪਰਾਂ ਨੂੰ ਇਸ ਸਬੰਧ ਵਿੱਚ ਤੇਜ਼ੀ ਨਾਲ ਨਵੇਂ ਪ੍ਰੋਜੈਕਟਾਂ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ। ਦੋਵੇਂ ਪ੍ਰਧਾਨ ਮੰਤਰੀ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਲਈ ਵਿਦਿਅਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੋਰ ਵਧਾਉਣ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਗਈ।

ਦੋਵੇਂ ਪ੍ਰਧਾਨ ਮੰਤਰੀਆਂ ਨੇ 2566ਵੀਂ ਬੁੱਧ ਜਯੰਤੀ ਦੇ ਜਸ਼ਨ ਮਨਾਉਣ ਲਈ ਨੇਪਾਲ ਸਰਕਾਰ ਦੀ ਅਗਵਾਈ ਹੇਠ ਲੁੰਬਿਨੀ ਵਿਕਾਸ ਟ੍ਰੱਸਟ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲਿਆ। ਸਮਾਗਮ ਵਿੱਚਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਬੋਧੀ ਸੰਸਾਰ ਦੇ ਭਿਕਸ਼ੂਆਂਅਧਿਕਾਰੀਆਂਪਤਵੰਤਿਆਂ ਅਤੇ ਲੋਕਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਨੇਪਾਲ ਵਿੱਚ ਲੁੰਬਿਨੀ ਦੀ ਯਾਤਰਾ 1 ਤੋਂ 3 ਅਪ੍ਰੈਲ 2022 ਤੱਕ ਪ੍ਰਧਾਨ ਮੰਤਰੀ ਸ਼੍ਰੀ ਦੇਉਬਾ ਦੀ ਦਿੱਲੀ ਅਤੇ ਵਾਰਾਣਸੀ ਦੀ ਸਫ਼ਲ ਯਾਤਰਾ ਤੋਂ ਬਾਅਦ ਹੋਈ ਹੈ। ਅੱਜ ਦੀ ਯਾਤਰਾ ਨੇ ਦੋਵੇਂ ਦੇਸ਼ਾਂ ਵਿਚਾਲੇ ਬਹੁ-ਪੱਖੀ ਭਾਈਵਾਲੀ ਨੂੰਖਾਸ ਕਰਕੇ ਸਿੱਖਿਆਸੱਭਿਆਚਾਰਊਰਜਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਲੋਕਾਂ ਦੇ ਅਦਾਨ-ਪ੍ਰਦਾਨ ਦੇ ਖੇਤਰਾਂ ਵਿੱਚ ਹੋਰ ਹੁਲਾਰਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਲੁੰਬਿਨੀ ਯਾਤਰਾ ਭਾਰਤ ਤੇ ਨੇਪਾਲ ਦੇ ਦਰਮਿਆਨ ਡੂੰਘੇ ਅਤੇ ਸਮ੍ਰਿੱਧ ਸੱਭਿਅਤਾ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਵਿੱਚ ਦੋਵਾਂ ਪਾਸਿਆਂ ਦੇ ਲੋਕਾਂ ਦੇ ਯੋਗਦਾਨ 'ਤੇ ਵੀ ਜ਼ੋਰ ਦਿੰਦੀ ਹੈ।

ਇਸ ਮੁਲਾਕਾਤ ਦੌਰਾਨ ਜਿਹੜੇ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦਿੱਤਾ ਗਿਆਉਨ੍ਹਾਂ ਦੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ। 

 

****

 

ਡੀਐੱਸ/ਐੱਸਟੀ


(Release ID: 1825932) Visitor Counter : 116