ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 13 ਮਈ ਨੂੰ ਮੱਧ ਪ੍ਰਦੇਸ਼ ਸਟਾਰਟ-ਅੱਪ ਕਨਕਲੇਵ ਵਿੱਚ ਮੱਧ ਪ੍ਰਦੇਸ਼ ਸਟਾਰਟ-ਅੱਪ-ਨੀਤੀ ਦੀ ਸ਼ੁਰੂਆਤ ਕਰਨਗੇ

Posted On: 12 MAY 2022 12:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਇੰਦੌਰ ਵਿੱਚ ਆਯੋਜਿਤ ਹੋਣ ਵਾਲੇ ਮੱਧ ਪ੍ਰਦੇਸ਼ ਸਟਾਰਟ-ਅੱਪ ਕਨਕਲੇਵ ਦੇ ਦੌਰਾਨ 13 ਮਈ, 2022 ਨੂੰ ਸ਼ਾਮ ਸੱਤ ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੱਧ ਪ੍ਰਦੇਸ਼ ਸਟਾਰਟ-ਅੱਪ ਨੀਤੀ ਦੀ ਸ਼ੁਰੂਆਤ ਕਰਨਗੇ। ਉਹ ਮੱਧ ਪ੍ਰਦੇਸ਼ ਸਟਾਰਟ-ਅੱਪ ਪੋਰਟਲ ਦੀ ਵੀ ਸ਼ੁਰੂਆਤ ਕਰਨਗੇ, ਜਿਸ ਨਾਲ ਸਟਾਰਟ-ਅੱਪ ਈਕੋ-ਸਿਸਟਮ ਨੂੰ ਪ੍ਰੋਤਸਾਹਨ ਦੇਣ ਵਿੱਚ ਸੁਵਿਧਾ ਹੋਵੇਗੀ।

ਮੱਧ ਪ੍ਰਦੇਸ਼ ਸਟਾਰਟ-ਅੱਪ ਕਨਕਲੇਵ ਵਿੱਚ ਸਟਾਰਟ-ਅੱਪ ਈਕੋ-ਸਿਸਟਮ ਦੇ ਵਿਭਿੰਨ ਦਿੱਗਜ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਸਰਕਾਰ ਅਤੇ ਨਿਜੀ ਖੇਤਰ ਦੇ ਨੀਤੀ-ਨਿਰਮਾਣ, ਇਨੋਵੇਟਰਸ, ਉੱਦਮੀ, ਅਦਾਕਮੀਸ਼ੀਅਨ, ਨਿਵੇਸ਼ਕ, ਸਲਾਹਕਾਰ ਅਤੇ ਹੋਰ ਹਿਤਧਾਰਕ ਸ਼ਾਮਲ ਹਨ। ਕਨਕਲੇਵ ਦੇ ਦੌਰਾਨ ਵਿਭਿੰਨ ਪ੍ਰਕਾਰ ਦੇ ਸ਼ੈਸਨਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਆਪਸੀ ਸਲਾਹ-ਮਸ਼ਵਰੇ ਦੇ ਸ਼ੈਸਨ ਨੂੰ ਰੱਖਿਆ ਗਿਆ ਹੈ, ਜਿਸ ਵਿੱਚ ਸਭ ਸਟਾਰਟ-ਅੱਪ ਨੂੰ ਸਿੱਖਿਆ ਸੰਸਥਾਵਾਂ ਅਤੇ ਸਟਾਰਟ-ਅੱਪ ਸਪੇਸ ਦੀਆਂ ਹਸਤੀਆਂ ਨਾਲ ਚਰਚਾ ਕਰਨ ਦਾ ਅਵਸਰ ਮਿਲੇਗਾ। ਇਸ ਨਾਲ ਹੀ ਸਟਾਰਟ-ਅੱਪ ਕਿਵੇਂ ਸ਼ੁਰੂ ਕੀਤਾ ਜਾਵੇ, ਇਸ ’ਤੇ ਵੀ ਇੱਕ ਸ਼ੈਸਨ ਹੋਵੇਗਾ। ਇਸ ਸ਼ੈਸਨ ਵਿੱਚ ਨੀਤੀ-ਨਿਰਮਾਣ ਮਾਰਗਦਰਸ਼ਨ ਕਰਨਗੇ। ਪ੍ਰੋਤਸਾਹਨ ਸ਼ੈਸਨ ਵਿੱਚ ਸਟਾਰਟ-ਅੱਪ ਨੂੰ ਮੌਕਾ ਮਿਲੇਗਾ ਕਿ ਉਹ ਨਿਵੇਸ਼ਕਾਂ ਦਾ ਸਹਿਯੋਗ ਕਰਨ ਅਤੇ ਵਿੱਤ ਪੋਸ਼ਣ ਦੇ ਲਈ ਆਪਣੇ ਵਿਚਾਰ ਦੱਸ ਸਕਣ। ਈਕੋ-ਸਿਸਟਮ ਸ਼ੈਸਨ ਵਿੱਚ ਪ੍ਰਤੀਭਾਗੀਆਂ ਨੂੰ ਬ੍ਰਾਂਡ ਵੈਲਿਊ ਬਾਰੇ ਅਤੇ ਰਾਜ ਵਿੱਚ ਸਟਾਰਟ-ਅੱਪ ਈਕੋ-ਸਿਸਟਮ ਨੂੰ ਹੁਲਾਰਾ ਦੇਣ ਦੀ ਜਾਣਕਾਰੀ ਮਿਲੇਗੀ। ਇੱਕ ਸਟਾਰਟ-ਅੱਪ ਐਕਸਪੋ ਵੀ ਹੋਵੇਗਾ, ਜਿਸ ਵਿੱਚ ਨਵੇਂ ਰੁਝਾਨਾਂ ਅਤੇ ਇਨੋਵੇਟਰਾਂ ਬਾਰੇ ਦੱਸਿਆ ਜਾਵੇਗਾ।

*******

ਡੀਐੱਸ/ਐੱਸਐੱਚ



(Release ID: 1824839) Visitor Counter : 142