ਭਾਰਤ ਚੋਣ ਕਮਿਸ਼ਨ

ਭਾਰਤ ਨੂੰ 2022-24 ਲਈ ਐਸੋਸੀਏਸ਼ਨ ਆਵੑ ਏਸ਼ੀਅਨ ਇਲੈਕਸ਼ਨ ਅਥਾਰਟੀਜ਼ (ਏਏਈਏ) ਦਾ ਪ੍ਰਧਾਨ ਚੁਣਿਆ ਗਿਆ

Posted On: 11 MAY 2022 12:19PM by PIB Chandigarh

 

ਐਸੋਸੀਏਸ਼ਨ ਆਵੑ ਏਸ਼ੀਅਨ ਇਲੈਕਸ਼ਨ ਅਥਾਰਿਟੀਜ਼ (ਏਏਈਏ) ਦੇ ਕਾਰਜਕਾਰੀ ਬੋਰਡ ਅਤੇ ਜਨਰਲ ਅਸੈਂਬਲੀ ਦੀ 7 ਮਈ, 2022 ਨੂੰ ਮਨੀਲਾ (ਫਿਲੀਪੀਨਜ਼) ਵਿੱਚ ਹੋਈ ਬੈਠਕ ਵਿੱਚ, ਭਾਰਤ ਨੂੰ ਸਰਬਸੰਮਤੀ ਨਾਲ 2022-2024 ਦੀ ਮਿਆਦ ਲਈ ਏਏਈਏ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਕਮਿਸ਼ਨ ਔਨ ਇਲੈਕਸ਼ਨਸ, ਮਨੀਲਾ ਏਏਈਏ ਦਾ ਮੌਜੂਦਾ ਪ੍ਰਧਾਨ ਸੀ। ਕਾਰਜਕਾਰੀ ਬੋਰਡ ਦੇ ਨਵੇਂ ਮੈਂਬਰਾਂ ਵਿੱਚ ਹੁਣ ਰੂਸ, ਉਜ਼ਬੇਕਿਸਤਾਨ, ਸ੍ਰੀਲੰਕਾ, ਮਾਲਦੀਵ, ਤਾਈਵਾਨ ਅਤੇ ਫਿਲੀਪੀਨਜ਼ ਸ਼ਾਮਲ ਹਨ।

 

ਭਾਰਤੀ ਚੋਣ ਕਮਿਸ਼ਨ ਦੇ 3 ਮੈਂਬਰੀ ਵਫ਼ਦ ਨੇ ਡਿਪਟੀ ਚੋਣ ਕਮਿਸ਼ਨਰ ਸ਼੍ਰੀ ਨਿਤੇਸ਼ ਵਿਆਸ ਦੀ ਅਗਵਾਈ ਵਿੱਚ ਮਣੀਪੁਰ ਦੇ ਸੀਈਓ ਸ਼੍ਰੀ ਰਾਜੇਸ਼ ਅਗਰਵਾਲ ਅਤੇ ਰਾਜਸਥਾਨ ਦੇ ਸੀਈਓ ਸ਼੍ਰੀ ਪ੍ਰਵੀਨ ਗੁਪਤਾ ਦੇ ਨਾਲ, ਮਨੀਲਾ ਵਿਖੇ ਕਾਰਜਕਾਰੀ ਬੋਰਡ ਦੀ ਬੈਠਕ ਵਿੱਚ ਸ਼ਿਰਕਤ ਕੀਤੀ ਅਤੇ ਕਾਰਜਕਾਰੀ ਬੋਰਡ ਨੂੰ 2022-23 ਲਈ ਕਾਰਜ ਯੋਜਨਾ ਦੇ ਨਾਲ-ਨਾਲ 2023-24 ਲਈ ਭਵਿੱਖ ਦੀਆਂ ਗਤੀਵਿਧੀਆਂ ਵੀ ਪੇਸ਼ ਕੀਤੀਆਂ। ਸਮਾਵੇਸ਼ੀ ਅਤੇ ਸਹਿਭਾਗੀ ਚੋਣਾਂ ਲਈ ਚੋਣ ਅਤੇ ਰਾਜਨੀਤਿਕ ਪ੍ਰਕਿਰਿਆਵਾਂ ਵਿੱਚ ਸਮਾਜਿਕ-ਰਾਜਨੀਤਿਕ ਰੁਕਾਵਟਾਂ ਨੂੰ ਤੋੜਨ ਲਈ ਭਾਰਤ ਦੁਆਰਾ ਵਿਭਿੰਨ ਠੋਸ ਅਤੇ ਲਕਸ਼ਿਤ ਦਖਲਅੰਦਾਜ਼ੀ ਨੂੰ ਉਜਾਗਰ ਕਰਦਿਆਂ, 'ਚੋਣਾਂ ਵਿੱਚ ਲਿੰਗ ਮੁੱਦਿਆਂ' 'ਤੇ ਇੱਕ ਪੇਸ਼ਕਾਰੀ ਵੀ ਦਿੱਤੀ ਗਈ।

 

ਐਸੋਸੀਏਸ਼ਨ ਆਵੑ ਏਸ਼ੀਅਨ ਇਲੈਕਸ਼ਨ ਅਥਾਰਟੀਜ਼ ਦਾ ਮਿਸ਼ਨ ਸੁਸ਼ਾਸਨ ਅਤੇ ਲੋਕਤੰਤਰ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਖੁੱਲ੍ਹੀਆਂ ਅਤੇ ਪਾਰਦਰਸ਼ੀ ਚੋਣਾਂ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਅਤੇ ਉਨ੍ਹਾਂ 'ਤੇ ਜ਼ਰੂਰੀ ਕਾਰਵਾਈ ਕਰਨ ਲਈ ਚੋਣ ਅਧਿਕਾਰੀਆਂ ਵਿੱਚ ਤਜ਼ਰਬਿਆਂ ਅਤੇ ਸਰਬੋਤਮ ਪਿਰਤਾਂ ਨੂੰ ਸਾਂਝਾ ਕਰਨ ਲਈ ਏਸ਼ੀਅਨ ਖੇਤਰ ਵਿੱਚ ਇੱਕ ਗੈਰ-ਪੱਖਪਾਤੀ ਫੋਰਮ ਪ੍ਰਦਾਨ ਕਰਨਾ ਹੈ।

 

ਕਈ ਏਏਈਏ ਮੈਂਬਰ ਦੇਸ਼ਾਂ ਦੇ ਅਧਿਕਾਰੀ ਸਮੇਂ-ਸਮੇਂ 'ਤੇ ਇੰਡੀਆ ਇੰਟਰਨੈਸ਼ਨਲ ਇੰਸਟੀਟਿਊਟ ਫੌਰ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (ਆਈਆਈਆਈਡੀਈਐੱਮ) ਦੁਆਰਾ ਕਰਵਾਏ ਗਏ ਅੰਤਰਰਾਸ਼ਟਰੀ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਨਿਯਮਿਤ ਤੌਰ 'ਤੇ ਸ਼ਾਮਲ ਹੁੰਦੇ ਰਹੇ ਹਨ। 2019 ਤੋਂ, ਏਏਈਏ ਮੈਂਬਰ ਦੇਸ਼ਾਂ ਦੇ 250 ਤੋਂ ਵੱਧ ਅਧਿਕਾਰੀ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਹਨ। ਆਈਆਈਆਈਡੀਈਐੱਮ ਖ਼ਾਸ ਏਏਈਏ ਮੈਂਬਰ ਦੇਸ਼ਾਂ ਲਈ ਅਨੁਕੂਲਿਤ ਸਮਰੱਥਾ ਵਿਕਾਸ ਟ੍ਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਵੀ ਕਰਦਾ ਹੈ। 2021-22 ਦੌਰਾਨ ਬੰਗਲਾਦੇਸ਼ ਚੋਣ ਕਮਿਸ਼ਨ ਦੇ 50 ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ।

 

ਏਏਈਏ ਦੇ ਡੈਲੀਗੇਟ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਚੋਣ ਵਿਜਿਟਰਸ ਪ੍ਰੋਗਰਾਮ ਵਿੱਚ ਵੀ ਨਿਯਮਿਤ ਤੌਰ 'ਤੇ ਹਿੱਸਾ ਲੈਂਦੇ ਰਹੇ ਹਨ। ਏਏਈਏ ਦੇ 12 ਮੈਂਬਰਾਂ ਦੇ 62 ਅਧਿਕਾਰੀਆਂ ਨੇ 2022 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਈਸੀਆਈ ਦੁਆਰਾ ਆਯੋਜਿਤ ਤੀਸਰੇ ਅੰਤਰਰਾਸ਼ਟਰੀ ਵਰਚੁਅਲ ਇਲੈਕਸ਼ਨ ਵਿਜ਼ਿਟਰ ਪ੍ਰੋਗਰਾਮ (ਆਈਈਵੀਪੀ) ਵਿੱਚ ਭਾਗ ਲਿਆ। ਏਏਈਏ ਵਰਲਡ ਇਲੈਕਸ਼ਨ ਬੌਡੀਜ਼ ਦੀ 118 ਮੈਂਬਰ ਐਸੋਸੀਏਸ਼ਨ (ਏ-ਡਬਲਯੂਈਬੀ) ਦਾ ਇੱਕ ਐਸੋਸੀਏਟ ਮੈਂਬਰ ਵੀ ਹੈ।

 

ਏਏਈਏ ਦੀ ਸਥਾਪਨਾ ਅਤੇ ਮੈਂਬਰਸ਼ਿਪਃ

 

ਮਨੀਲਾ, ਫਿਲੀਪੀਨਜ਼ ਵਿੱਚ 26-29 ਜਨਵਰੀ, 1997 ਤੱਕ ਆਯੋਜਿਤ 21ਵੀਂ ਸਦੀ ਵਿੱਚ ਏਸ਼ੀਆਈ ਚੋਣਾਂ ਬਾਰੇ ਸਿੰਪੋਜ਼ੀਅਮ ਦੇ ਭਾਗੀਦਾਰਾਂ ਦੁਆਰਾ ਪਾਸ ਕੀਤੇ ਗਏ ਮਤੇ ਦੀ ਪਾਲਣਾ ਕਰਦੇ ਹੋਏ, 1998 ਵਿੱਚ ਐਸੋਸੀਏਸ਼ਨ ਆਵੑ ਏਸ਼ੀਅਨ ਇਲੈਕਸ਼ਨ ਅਥਾਰਟੀਜ਼ (ਏਏਈਏ) ਦੀ ਸਥਾਪਨਾ ਕੀਤੀ ਗਈ ਸੀ। ਵਰਤਮਾਨ ਵਿੱਚ 20 ਏਸ਼ੀਆਈ ਈਐੱਮਬੀ ਏਏਈਏ ਦੇ ਮੈਂਬਰ ਹਨ। ਭਾਰਤੀ ਚੋਣ ਕਮਿਸ਼ਨ (ਈਸੀਆਈ), ਐਸੋਸੀਏਸ਼ਨ ਆਵੑ ਏਸ਼ੀਅਨ ਇਲੈਕਸ਼ਨ ਅਥਾਰਟੀਜ਼ (ਏਏਈਏ) ਦਾ ਇੱਕ ਸੰਸਥਾਪਕ ਮੈਂਬਰ ਈਐੱਮਬੀ ਹੈ ਅਤੇ 2011-13 ਦੌਰਾਨ ਏਏਈਏ ਦੇ ਕਾਰਜਕਾਰੀ ਬੋਰਡ ਵਿੱਚ ਵਾਈਸ ਚੇਅਰ ਅਤੇ 2014-16 ਦੌਰਾਨ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ।

 

*******

 

ਆਰਪੀ



(Release ID: 1824469) Visitor Counter : 161