ਪ੍ਰਧਾਨ ਮੰਤਰੀ ਦਫਤਰ
ਸਨਾਤਨ ਮੰਦਿਰ ਕਲਚਰਲ ਸੈਂਟਰ, ਓਨਟਾਰੀਓ, ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
ਕੇਂਦਰ ਵਿੱਚ ਸਰਦਾਰ ਪਟੇਲ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ
"ਸਰਦਾਰ ਪਟੇਲ ਦੀ ਪ੍ਰਤਿਮਾ ਨਾ ਸਿਰਫ਼ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰੇਗੀ ਬਲਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਦਾ ਪ੍ਰਤੀਕ ਵੀ ਬਣੇਗੀ"
"ਭਾਰਤ ਨਾ ਸਿਰਫ਼ ਇੱਕ ਰਾਸ਼ਟਰ ਹੈ, ਬਲਕਿ ਇੱਕ ਵਿਚਾਰ ਅਤੇ ਇੱਕ ਸੱਭਿਆਚਾਰ ਵੀ ਹੈ"
"ਭਾਰਤ ਦੂਸਰਿਆਂ ਦੇ ਨੁਕਸਾਨ ਦੀ ਕੀਮਤ 'ਤੇ ਆਪਣੀ ਪ੍ਰਗਤੀ ਦਾ ਸੁਪਨਾ ਨਹੀਂ ਦੇਖਦਾ"
"ਸੁਤੰਤਰਤਾ ਸੈਨਾਨੀਆਂ ਨੇ ਇੱਕ ਅਜਿਹੇ ਭਾਰਤ ਦਾ ਸੁਪਨਾ ਦੇਖਿਆ ਸੀ ਜੋ ਆਧੁਨਿਕ ਅਤੇ ਪ੍ਰਗਤੀਸ਼ੀਲ ਹੋਵੇਗਾ ਅਤੇ, ਨਾਲ ਹੀ, ਆਪਣੀ ਸੋਚ, ਫਿਲਾਸਫ਼ੀ ਅਤੇ ਆਪਣੀਆਂ ਜੜ੍ਹਾਂ ਨਾਲ ਗਹਿਰਾ ਜੁੜਿਆ ਹੋਵੇਗਾ"
"ਸਰਦਾਰ ਪਟੇਲ ਨੇ ਹਜ਼ਾਰਾਂ ਵਰ੍ਹਿਆਂ ਦੀ ਵਿਰਾਸਤ ਨੂੰ ਯਾਦ ਰੱਖਣ ਲਈ ਸੋਮਨਾਥ ਮੰਦਿਰ ਦੀ ਪੁਨਰ ਬਹਾਲੀ ਕੀਤੀ"
"ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ, ਅਸੀਂ ਸਰਦਾਰ ਪਟੇਲ ਦੇ ਸੁਪਨਿਆਂ ਦਾ ਨਵਾਂ ਭਾਰਤ ਬਣਾਉਣ ਦੇ ਸੰਕਲਪ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਹਾਂ"
"ਭਾਰਤ ਦੇ ਅੰਮ੍ਰਿਤ ਸੰਕਲਪ ਗਲੋਬਲ ਪੱਧਰ 'ਤੇ ਫੈਲ ਰਹੇ ਹਨ ਅਤੇ ਦੁਨੀਆ ਨੂੰ ਜੋੜ ਰਹੇ ਹਨ"
“ਸਾਡੀ ਮਿਹਨਤ ਸਿਰਫ਼ ਸਾਡੇ ਲਈ ਨਹੀਂ ਹੈ। ਭਾਰਤ ਦੀ ਪ੍ਰਗਤੀ ਨਾਲ ਸਮੁੱਚੀ ਮਾਨਵਤਾ ਦਾ ਕਲਿਆਣ ਜੁੜਿਆ ਹੋਇਆ ਹੈ”
Posted On:
01 MAY 2022 9:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਨਾਤਨ ਮੰਦਿਰ ਕਲਚਰਲ ਸੈਂਟਰ (ਐੱਸਐੱਮਸੀਸੀ), ਮਾਰਖਮ, ਓਨਟਾਰੀਓ, ਕੈਨੇਡਾ ਵਿੱਚ ਸਰਦਾਰ ਪਟੇਲ ਦੀ ਪ੍ਰਤਿਮਾ ਦੇ ਉਦਘਾਟਨ ਮੌਕੇ ਇੱਕ ਵੀਡੀਓ ਸੰਦੇਸ਼ ਜ਼ਰੀਏ ਸੰਬੋਧਨ ਕੀਤਾ।
ਸ਼ੁਰੂਆਤ ਕਰਦਿਆਂ, ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਗੁਜਰਾਤ ਦਿਵਸ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੇ ਆਪਣੇ ਦੌਰੇ ਦੌਰਾਨ ਸਨਾਤਨ ਮੰਦਿਰ ਕਲਚਰਲ ਸੈਂਟਰ ਦੇ ਸਕਾਰਾਤਮਕ ਪ੍ਰਭਾਵ ਨੂੰ ਮਹਿਸੂਸ ਕੀਤਾ ਹੈ। ਉਨ੍ਹਾਂ ਆਪਣੀ 2015 ਦੀ ਯਾਤਰਾ ਦੌਰਾਨ ਖ਼ਾਸ ਤੌਰ 'ਤੇ ਭਾਰਤੀ ਮੂਲ ਦੇ ਲੋਕਾਂ ਦੇ ਪਿਆਰ ਅਤੇ ਸਨੇਹ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸਨਾਤਨ ਮੰਦਿਰ ਵਿੱਚ ਸਰਦਾਰ ਪਟੇਲ ਦੀ ਇਹ ਪ੍ਰਤਿਮਾ ਨਾ ਸਿਰਫ਼ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰੇਗੀ ਬਲਕਿ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਦਾ ਪ੍ਰਤੀਕ ਵੀ ਬਣੇਗੀ।”
ਡਾਇਸਪੋਰਾ ਵਿੱਚ ਭਾਰਤੀ ਲੋਕਾਚਾਰ ਅਤੇ ਕਦਰਾਂ-ਕੀਮਤਾਂ ਦੀ ਗਹਿਰਾਈ 'ਤੇ ਵਿਆਖਿਆ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਭਾਵੇਂ ਕਈ ਪੀੜ੍ਹੀਆਂ ਤੱਕ ਦੁਨੀਆ ਵਿੱਚ ਕਿਤੇ ਵੀ ਰਹਿਣ ਪਰ ਉਨ੍ਹਾਂ ਦੀ ਭਾਰਤੀਤਾ ਅਤੇ ਭਾਰਤ ਪ੍ਰਤੀ ਵਫ਼ਾਦਾਰੀ ਕਦੇ ਵੀ ਘੱਟ ਨਹੀਂ ਹੁੰਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਆਪਣੇ ਨਿਵਾਸ ਦੇ ਦੇਸ਼ ਲਈ ਪੂਰੇ ਸਮਰਪਣ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ ਅਤੇ ਆਪਣੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਕਰਤੱਵ ਦੀ ਭਾਵਨਾ ਨੂੰ ਆਪਣੇ ਨਾਲ ਰੱਖਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ “ਭਾਰਤ ਨਾ ਸਿਰਫ਼ ਇੱਕ ਰਾਸ਼ਟਰ ਹੈ, ਬਲਕਿ ਇੱਕ ਵਿਚਾਰ ਵੀ ਹੈ, ਇਹ ਇੱਕ ਸੱਭਿਆਚਾਰ ਵੀ ਹੈ। ਭਾਰਤ ਉਹ ਉੱਚ ਪੱਧਰੀ ਵਿਚਾਰ ਹੈ- ਜੋ 'ਵਸੁਧੈਵ ਕੁਟੁੰਬਕਮ' ਦੀ ਗੱਲ ਕਰਦਾ ਹੈ। ਭਾਰਤ ਦੂਸਰਿਆਂ ਦੇ ਨੁਕਸਾਨ ਦੀ ਕੀਮਤ 'ਤੇ ਆਪਣੀ ਉੱਨਤੀ ਦਾ ਸੁਪਨਾ ਨਹੀਂ ਦੇਖਦਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਵੀ ਸਨਾਤਨ ਮੰਦਿਰ ਉਸ ਦੇਸ਼ ਦੀਆਂ ਕਦਰਾਂ-ਕੀਮਤਾਂ ਨੂੰ ਵੀ ਨਿਖਾਰਦਾ ਹੈ। ਜਦੋਂ ਕੈਨੇਡਾ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ ਜਾਂਦਾ ਹੈ, ਤਾਂ ਇਹ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਜਸ਼ਨ ਹੈ। ਉਨ੍ਹਾਂ ਅੱਗੇ ਕਿਹਾ “ਮੇਰਾ ਵਿਸ਼ਵਾਸ ਹੈ, ਭਾਰਤ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਇਹ ਜਸ਼ਨ ਕੈਨੇਡਾ ਦੇ ਲੋਕਾਂ ਨੂੰ ਭਾਰਤ ਨੂੰ ਹੋਰ ਨਜ਼ਦੀਕ ਤੋਂ ਸਮਝਣ ਦਾ ਮੌਕਾ ਦੇਵੇਗਾ।”
ਉੱਥੇ ਸਰਦਾਰ ਪਟੇਲ ਦੇ ਸਥਾਨ ਅਤੇ ਪ੍ਰਤਿਮਾ ਨੂੰ ਨਵੇਂ ਭਾਰਤ ਦੀ ਵਿਆਪਕ ਤਸਵੀਰ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਨੇ ਇੱਕ ਅਜਿਹੇ ਭਾਰਤ ਦਾ ਸੁਪਨਾ ਦੇਖਿਆ ਸੀ ਜੋ ਆਧੁਨਿਕ ਅਤੇ ਪ੍ਰਗਤੀਸ਼ੀਲ ਹੋਵੇ ਅਤੇ ਇਸਦੇ ਨਾਲ ਹੀ, ਆਪਣੀ ਸੋਚ, ਫ਼ਿਲਾਸਫੀ ਅਤੇ ਆਪਣੀਆਂ ਜੜ੍ਹਾਂ ਨਾਲ ਗਹਿਰਾ ਜੁੜਿਆ ਹੋਵੇ। ਇਸੇ ਲਈ, ਪ੍ਰਧਾਨ ਮੰਤਰੀ ਨੇ ਕਿਹਾ, ਨਵੇਂ ਆਜ਼ਾਦ ਭਾਰਤ ਵਿੱਚ, ਸਰਦਾਰ ਪਟੇਲ ਨੇ ਹਜ਼ਾਰਾਂ ਵਰ੍ਹਿਆਂ ਦੀ ਵਿਰਾਸਤ ਨੂੰ ਯਾਦ ਕਰਨ ਲਈ ਸੋਮਨਾਥ ਮੰਦਰ ਦੀ ਪੁਨਰ ਸਥਾਪਨਾ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਅੱਜ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ, ਅਸੀਂ ਆਪਣੇ ਆਪ ਨੂੰ ਸਰਦਾਰ ਪਟੇਲ ਦੇ ਸੁਪਨੇ ਦੇ ਨਵੇਂ ਭਾਰਤ ਦੀ ਸਿਰਜਣਾ ਦੇ ਸੰਕਲਪ ਨੂੰ ਸਮਰਪਿਤ ਕਰ ਰਹੇ ਹਾਂ ਅਤੇ ‘ਸਟੈਚੂ ਆਵ੍ ਯੂਨਿਟੀ’ ਇਸ ਵਿੱਚ ਇੱਕ ਪ੍ਰਮੁੱਖ ਪ੍ਰੇਰਣਾ ਹੈ। ਸਨਾਤਨ ਮੰਦਿਰ ਕਲਚਰਲ ਸੈਂਟਰ ਵਿੱਚ ‘ਸਟੈਚੂ ਆਵ੍ ਯੂਨਿਟੀ’ ਦੀ ਪ੍ਰਤੀਕ੍ਰਿਤੀ ਦਾ ਮਤਲਬ ਹੈ ਕਿ ਭਾਰਤ ਦੇ ਅੰਮ੍ਰਿਤ ਸੰਕਲਪ ਭਾਰਤ ਦੀਆਂ ਸੀਮਾਵਾਂ ਤੱਕ ਸੀਮਿਤ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਸੰਕਲਪ ਗਲੋਬਲ ਪੱਧਰ 'ਤੇ ਫੈਲ ਰਿਹਾ ਹੈ, ਜੋ ਦੁਨੀਆ ਨੂੰ ਜੋੜ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਅੰਮ੍ਰਿਤ ਸੰਕਲਪਾਂ ਦੇ ਗਲੋਬਲ ਪਹਿਲੂ ਨੂੰ ਦੁਹਰਾਇਆ ਅਤੇ ਕਿਹਾ ਕਿ ਜਦੋਂ ਅਸੀਂ ਆਤਮਨਿਰਭਰ ਭਾਰਤ ਦੀ ਗੱਲ ਕਰਦੇ ਹਾਂ, ਅਸੀਂ ਦੁਨੀਆ ਦੀ ਪ੍ਰਗਤੀ ਦੀਆਂ ਨਵੀਆਂ ਸੰਭਾਵਨਾਵਾਂ ਖੋਲ੍ਹਣ ਦੀ ਗੱਲ ਕਰਦੇ ਹਾਂ। ਇਸੇ ਤਰ੍ਹਾਂ, ਯੋਗ ਦੇ ਪ੍ਰਸਾਰ ਵਿੱਚ, ਹਰ ਕਿਸੇ ਦੇ ਰੋਗ ਮੁਕਤ ਹੋਣ ਦੀ ਭਾਵਨਾ ਨਿਹਿਤ ਹੈ। ਟਿਕਾਊ ਵਿਕਾਸ ਅਤੇ ਜਲਵਾਯੂ ਪਰਿਵਰਤਨ ਜਿਹੇ ਮੁੱਦਿਆਂ ਵਿੱਚ ਭਾਰਤ ਸਮੁੱਚੀ ਮਾਨਵਤਾ ਦੀ ਪ੍ਰਤੀਨਿਧਤਾ ਕਰ ਰਿਹਾ ਹੈ। ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਇਸ ਸੰਦੇਸ਼ ਨੂੰ ਅੱਗੇ ਲਿਜਾਣ ਵਿੱਚ ਭਾਰਤੀ ਭਾਈਚਾਰੇ ਦੀ ਵਧੀ ਹੋਈ ਭੂਮਿਕਾ ਦਾ ਸੱਦਾ ਦਿੰਦਿਆਂ, ਜ਼ੋਰ ਦੇ ਕੇ ਕਿਹਾ, “ਸਾਡੀ ਮਿਹਨਤ ਸਿਰਫ਼ ਸਾਡੇ ਲਈ ਨਹੀਂ ਹੈ। ਸਮੁੱਚੀ ਮਾਨਵਤਾ ਦਾ ਕਲਿਆਣ ਭਾਰਤ ਦੀ ਪ੍ਰਗਤੀ ਨਾਲ ਜੁੜਿਆ ਹੋਇਆ ਹੈ।"
***********
ਡੀਐੱਸ
(Release ID: 1822045)
Visitor Counter : 106
Read this release in:
Tamil
,
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Telugu
,
Kannada
,
Malayalam