ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਆਪਣੀ ਰਿਹਾਇਸ਼ 'ਤੇ ਸਿੱਖ ਵਫ਼ਦ ਦੀ ਮੇਜ਼ਬਾਨੀ ਕੀਤੀ



“ਗੁਰਦੁਆਰਿਆਂ ਵਿੱਚ ਜਾਣਾ, ਸੇਵਾ ਵਿੱਚ ਸਮਾਂ ਬਿਤਾਉਣਾ, ਲੰਗਰ ਛਕਣਾ, ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਰਹਿਣਾ ਮੇਰੇ ਜੀਵਨ ਦਾ ਹਿੱਸਾ ਰਿਹਾ ਹੈ”

“ਸਾਡੇ ਗੁਰੂਆਂ ਨੇ ਸਾਨੂੰ ਹਿੰਮਤ ਅਤੇ ਸੇਵਾ ਸਿਖਾਈ ਹੈ”

“ਨਵਾਂ ਭਾਰਤ ਨਵੇਂ ਆਯਾਮ ਪਾਰ ਕਰ ਰਿਹਾ ਹੈ ਅਤੇ ਪੂਰੀ ਦੁਨੀਆ ਉੱਤੇ ਆਪਣੀ ਛਾਪ ਛੱਡ ਰਿਹਾ ਹੈ”

“ਮੈਂ ਹਮੇਸ਼ਾ ਆਪਣੇ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਦਾ ‘ਰਾਸ਼ਟਰਦੂਤ’ ਮੰਨਿਆ ਹੈ। ਤੁਸੀਂ ਸਾਰੇ ਵਿਦੇਸ਼ਾਂ ਵਿੱਚ ਮਾਂ ਭਾਰਤੀ ਦੀ ਬੁਲੰਦ ਆਵਾਜ਼ ਅਤੇ ਬੁਲੰਦ ਪਹਿਚਾਣ ਹੋ”

“ਗੁਰੂਆਂ ਦੇ ਚਰਨਾਂ ਨੇ ਇਸ ਮਹਾਨ ਧਰਤੀ ਨੂੰ ਪਵਿੱਤਰ ਕੀਤਾ ਅਤੇ ਇਸ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ”

“ਸਿੱਖ ਪਰੰਪਰਾ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਜਿਉਂਦੀ ਜਾਗਦੀ ਪਰੰਪਰਾ ਹੈ”

ਦੇਸ਼ ਦੀ ਹਿੰਮਤ, ਬਹਾਦਰੀ ਅਤੇ ਸਖ਼ਤ ਮਿਹਨਤ"
"ਸਿੱਖ ਕੌਮ ਦੇਸ਼ ਦੀ ਹਿੰਮਤ, ਬਹਾਦਰੀ ਅਤੇ ਮਿਹਨਤ ਦਾ ਸਮਾਨਾਰਥੀ ਹੈ"

Posted On: 29 APR 2022 7:05PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼, 7 ਲੋਕ ਕਲਿਆਣ ਮਾਰਗ ਵਿਖੇ ਸਿੱਖਾਂ ਦੇ ਇੱਕ ਵਫ਼ਦ ਦੀ ਮੇਜ਼ਬਾਨੀ ਕੀਤੀ। ਇਸ ਗਰੁੱਪ ਵਿੱਚ ਵੱਖੋ-ਵੱਖ ਵਰਗਾਂ ਦੇ ਲੋਕ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਨਾਲ ਆਪਣੇ ਲੰਬੇ ਸਬੰਧਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ “ਗੁਰਦੁਆਰਿਆਂ ਵਿਚ ਜਾਣਾ, ਸੇਵਾ ਵਿੱਚ ਸਮਾਂ ਬਿਤਾਉਣਾ, ਲੰਗਰ ਛਕਣਾ, ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਰਹਿਣਾ ਮੇਰੇ ਜੀਵਨ ਦਾ ਹਿੱਸਾ ਰਿਹਾ ਹੈ। ਇੱਥੇ ਪ੍ਰਧਾਨ ਮੰਤਰੀ ਨਿਵਾਸ ਵਿੱਚ ਸਿੱਖ ਸੰਤਾਂ ਦੇ ਚਰਨ ਸਮੇਂ-ਸਮੇਂ ‘ਤੇ ਪੈਂਦੇ ਰਹਿੰਦੇ ਹਨ। ਮੈਨੂੰ ਉਨ੍ਹਾਂ ਦੀ ਸੰਗਤ ਦਾ ਸੁਭਾਗ ਮਿਲਦਾ ਰਹਿੰਦਾ ਹੈ।” ਪ੍ਰਧਾਨ ਮੰਤਰੀ ਨੇ ਆਪਣੇ ਵਿਦੇਸ਼ ਦੌਰਿਆਂ ਦੌਰਾਨ ਦੁਨੀਆ ਭਰ ਦੇ ਸਿੱਖ ਵਿਰਾਸਤੀ ਸਥਾਨਾਂ ਦੀਆਂ ਯਾਤਰਾਵਾਂ ਨੂੰ ਵੀ ਯਾਦ ਕੀਤਾ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਸਾਡੇ ਗੁਰੂਆਂ ਨੇ ਸਾਨੂੰ ਹਿੰਮਤ ਅਤੇ ਸੇਵਾ ਸਿਖਾਈ ਹੈ। ਭਾਰਤ ਦੇ ਲੋਕ ਬਿਨਾਂ ਕਿਸੇ ਸੰਸਾਧਨਾਂ ਦੇ ਦੁਨੀਆ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਗਏ ਹਨ ਅਤੇ ਆਪਣੀ ਮਿਹਨਤ ਨਾਲ ਸਫ਼ਲਤਾ ਪ੍ਰਾਪਤ ਕੀਤੀ ਹੈ।” ਉਨ੍ਹਾਂ ਕਿਹਾ “ਅੱਜ ਦੇ ਨਵੇਂ ਭਾਰਤ ਦੀ ਵੀ ਇਹੀ ਭਾਵਨਾ ਹੈ।”

 

ਨਵੇਂ ਭਾਰਤ ਦੇ ਮੂਡ ਲਈ ਆਪਣੀ ਪ੍ਰਸ਼ੰਸਾ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਨਵੇਂ ਆਯਾਮਾਂ ਨੂੰ ਪਾਰ ਕਰ ਰਿਹਾ ਹੈ ਅਤੇ ਪੂਰੀ ਦੁਨੀਆ 'ਤੇ ਆਪਣੀ ਛਾਪ ਛੱਡ ਰਿਹਾ ਹੈ। ਕੋਰੋਨਾ ਮਹਾਮਾਰੀ ਦਾ ਦੌਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਮਹਾਮਾਰੀ ਦੀ ਸ਼ੁਰੂਆਤ ਵਿੱਚ, ਪੁਰਾਣੀ ਮਾਨਸਿਕਤਾ ਵਾਲੇ ਲੋਕ ਭਾਰਤ ਬਾਰੇ ਚਿੰਤਾ ਪ੍ਰਗਟ ਕਰ ਰਹੇ ਸਨ। ਪਰ ਹੁਣ, ਲੋਕ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਉਦਾਹਰਣ ਦੇ ਰਹੇ ਹਨ। ਪਹਿਲਾਂ ਭਾਰਤ ਦੀ ਆਬਾਦੀ ਦੀ ਵਿਸ਼ਾਲਤਾ ਨੂੰ ਲੈ ਕੇ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ ਅਤੇ ਬਹੁਤ ਸਾਰੇ ਲੋਕ ਭਾਰਤੀਆਂ ਲਈ ਵੈਕਸੀਨ ਬਾਰੇ ਸ਼ੰਕੇ ਵਿੱਚ ਸਨ। ਪਰੰਤੂ ਅੱਜ ਭਾਰਤ ਸਭ ਤੋਂ ਵੱਡਾ ਟੀਕਾ ਨਿਰਮਾਤਾ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ "ਤੁਹਾਨੂੰ ਇਹ ਸੁਣ ਕੇ ਵੀ ਮਾਣ ਹੋਵੇਗਾ ਕਿ 99 ਪ੍ਰਤੀਸ਼ਤ ਟੀਕਾਕਰਣ ਸਾਡੇ ਆਪਣੇ ਮੇਡ ਇਨ ਇੰਡੀਆ ਵੈਕਸੀਨ ਦੁਆਰਾ ਕੀਤਾ ਗਿਆ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਠਿਨ ਸਮੇਂ ਵਿੱਚ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਟਾਰਟ ਅੱਪ ਈਕੋਸਿਸਟਮ ਵਿੱਚੋਂ ਇੱਕ ਵਜੋਂ ਉੱਭਰਿਆ ਹੈ। ਉਨ੍ਹਾਂ ਅੱਗੇ ਕਿਹਾ “ਸਾਡੇ ਯੂਨੀਕੋਰਨਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਭਾਰਤ ਦਾ ਇਹ ਵਧਦਾ ਕੱਦ ਅਤੇ ਭਰੋਸੇਯੋਗਤਾ ਸਾਡੇ ਡਾਇਸਪੋਰਾ ਨੂੰ ਵੱਧ ਤੋਂ ਵੱਧ ਸੰਤੁਸ਼ਟੀ ਅਤੇ ਮਾਣ ਪ੍ਰਦਾਨ ਕਰਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਹਮੇਸ਼ਾ ਆਪਣੇ ਭਾਰਤੀ ਡਾਇਸਪੋਰਾ ਨੂੰ ਭਾਰਤ ਦਾ ਰਾਸ਼ਟਰਦੂਤ ਮੰਨਿਆ ਹੈ। ਤੁਸੀਂ ਸਾਰੇ ਵਿਦੇਸ਼ਾਂ ਵਿੱਚ ਮਾਂ ਭਾਰਤੀ ਦੀ ਮਜ਼ਬੂਤ ​​ਆਵਾਜ਼ ਅਤੇ ਬੁਲੰਦ ਪਹਿਚਾਣ ਹੋ।” ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਦੀ ਪ੍ਰਗਤੀ 'ਤੇ ਪ੍ਰਵਾਸੀ ਵੀ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਵਿੱਚ ਜਿੱਥੇ ਵੀ ਹੋਈਏ, 'ਇੰਡੀਆ ਫਸਟ' ਸਾਡਾ ਮੁੱਢਲਾ ਵਿਸ਼ਵਾਸ ਹੋਣਾ ਚਾਹੀਦਾ ਹੈ।

 

ਗੁਰੂ ਸਾਹਿਬਾਨ ਦੇ ਮਹਾਨ ਯੋਗਦਾਨ ਅਤੇ ਬਲੀਦਾਨਾਂ ਨੂੰ ਪ੍ਰਣਾਮ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਕੌਮ ਦੀ ਚੇਤਨਾ ਜਗਾਈ ਅਤੇ ਕੌਮ ਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਦੇ ਰਾਹ ’ਤੇ ਲਿਆਂਦਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ ਅਤੇ ਹਰ ਜਗ੍ਹਾ ਉਨ੍ਹਾਂ ਦੀਆਂ ਨਿਸ਼ਾਨੀਆਂ ਅਤੇ ਪ੍ਰੇਰਨਾਵਾਂ ਮੌਜੂਦ ਹਨ। ਉਹ ਪੂਜਣਯੋਗ ਹਨ ਅਤੇ ਹਰ ਥਾਂ ਉਨ੍ਹਾਂ ਵਿੱਚ ਆਸਥਾ ਰੱਖੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਆਂ ਦੇ ਚਰਨਾਂ ਨੇ ਇਸ ਮਹਾਨ ਧਰਤੀ ਨੂੰ ਪਵਿੱਤਰ ਕੀਤਾ ਅਤੇ ਇਸ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਜਿਉਂਦੀ ਜਾਗਦੀ ਪਰੰਪਰਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਸੰਗਰਾਮ ਦੌਰਾਨ ਅਤੇ ਆਜ਼ਾਦੀ ਤੋਂ ਬਾਅਦ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਦੇਸ਼ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ‘ਸਿੱਖ ਕੌਮ ਦੇਸ਼ ਦੀ ਹਿੰਮਤ, ਬਹਾਦਰੀ ਅਤੇ ਮਿਹਨਤ ਦਾ ਸਮਾਨਾਰਥੀ ਹੈ’।

 

ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਆਪਣੇ ਦ੍ਰਿਸ਼ਟੀਕੋਣ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਸੀਮਿਤ ਕਾਲ ਤੱਕ ਸੀਮਿਤ ਨਹੀਂ ਹੈ, ਬਲਕਿ ਹਜ਼ਾਰਾਂ ਵਰ੍ਹਿਆਂ ਦੀ ਚੇਤਨਾ, ਆਦਰਸ਼ਾਂ, ਅਧਿਆਤਮਿਕ ਕਦਰਾਂ-ਕੀਮਤਾਂ ਅਤੇ ‘ਤਪਸਿਆ’ ਦਾ ਪ੍ਰਗਟਾਵਾ ਹੈ।

 

ਪ੍ਰਧਾਨ ਮੰਤਰੀ ਨੇ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਜਿਹੇ ਇਤਿਹਾਸਕ ਸਮਾਗਮਾਂ ਨਾਲ ਜੁੜੇ ਹੋਣ ਦੇ ਚੰਗੇ ਭਾਗਾਂ 'ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ, ਲੰਗਰਾਂ ਨੂੰ ਟੈਕਸ ਮੁਕਤ ਬਣਾਉਣ, ਹਰਿਮੰਦਰ ਸਾਹਿਬ ਲਈ ਐੱਫਸੀਆਰਏ ਦੀ ਮਨਜ਼ੂਰੀ ਅਤੇ ਗੁਰਦੁਆਰਿਆਂ ਦੇ ਆਸ-ਪਾਸ ਬੁਨਿਆਦੀ ਢਾਂਚੇ ਅਤੇ ਸਾਫ਼-ਸਫ਼ਾਈ ਵਿੱਚ ਸੁਧਾਰ ਜਿਹੇ ਕਾਰਜ ਹੋਏ ਹਨ।

 

ਪ੍ਰਧਾਨ ਮੰਤਰੀ ਨੇ ਕਰਤੱਵ ਉੱਤੇ ਗੁਰੂਆਂ ਦੇ ਜ਼ੋਰ ਦਾ ਹਵਾਲਾ ਦਿੱਤਾ ਅਤੇ ਇਸ ਨੂੰ ਅੰਮ੍ਰਿਤ ਕਾਲ ਵਿੱਚ ਕਰਤੱਵ ਦੀ ਭਾਵਨਾ 'ਤੇ ਬਰਾਬਰ ਜ਼ੋਰ ਦੇ ਨਾਲ ਜੋੜਿਆ ਅਤੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦਾ ਮੰਤਰ ਇਸੇ ਭਾਵਨਾ ਦੀ ਉਪਜ ਹੈ। ਉਨ੍ਹਾਂ ਕਿਹਾ ਕਿ ਇਹ ਕਰਤੱਵ ਦੀ ਭਾਵਨਾ ਨਾ ਸਿਰਫ਼ ਵਰਤਮਾਨ ਲਈ ਬਲਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਜ਼ਰੂਰੀ ਹੈ। ਉਨ੍ਹਾਂ ਵਾਤਾਵਰਣ, ਪੋਸ਼ਣ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਰਾਖੀ ਲਈ ਹਮੇਸ਼ਾ ਸਰਗਰਮ ਰਹਿਣ ਲਈ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਗਤਾਂ ਨੂੰ ਅੰਮ੍ਰਿਤ ਸਰੋਵਰਾਂ ਲਈ ਹਾਲ ਹੀ ਵਿੱਚ ਸ਼ੁਰੂ ਕੀਤੀ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਬੇਨਤੀ ਕਰਦਿਆਂ ਸਮਾਪਤੀ ਕੀਤੀ।

 

https://twitter.com/narendramodi/status/1520013826506199041

 

https://twitter.com/PMOIndia/status/1520014673810432002

 

https://twitter.com/PMOIndia/status/1520015312825253888

 

https://twitter.com/pmoindia/status/1520015640182292480

 

https://twitter.com/pmoindia/status/1520015640182292480

 

https://twitter.com/PMOIndia/status/1520015836932882437

 

https://twitter.com/PMOIndia/status/1520016169134358528

 

https://twitter.com/PMOIndia/status/1520016412571738112

 

https://twitter.com/PMOIndia/status/1520016704482721793

 

https://twitter.com/PMOIndia/status/1520017296210919424

 

https://twitter.com/PMOIndia/status/1520017423768092676

 

 

***********

 

ਡੀਐੱਸ

 



(Release ID: 1821452) Visitor Counter : 102