ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੈਮੀਕੋਨ ਇੰਡੀਆ ਕਾਨਫ਼ਰੰਸ 2022 ਦਾ ਉਦਘਾਟਨ ਕੀਤਾ


“ਗਲੋਬਲ ਸੈਮੀਕੰਡਕਟਰ ਸਪਲਾਈ ਚੇਨਾਂ ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਭਾਈਵਾਲ ਵਜੋਂ ਸਥਾਪਿਤ ਕਰਨਾ ਸਾਡਾ ਸਮੂਹਿਕ ਉਦੇਸ਼ ਹੈ”

“ਅਸੀਂ ਸਿਹਤ ਅਤੇ ਭਲਾਈ ਤੋਂ ਲੈ ਕੇ ਸਮਾਵੇਸ਼ ਅਤੇ ਸਸ਼ਕਤੀਕਰਨ ਤੱਕ ਪ੍ਰਸ਼ਾਸਨ ਦੇ ਸਾਰੇ ਖੇਤਰਾਂ ਵਿੱਚ ਜੀਵਨ ਨੂੰ ਬਦਲਣ ਲਈ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ"

"ਭਾਰਤ ਅਗਲੀ ਟੈਕਨੋਲੋਜੀ ਕ੍ਰਾਂਤੀ ਦੀ ਅਗਵਾਈ ਕਰਨ ਦਾ ਰਾਹ ਪੱਧਰਾ ਕਰ ਰਿਹਾ ਹੈ"

"ਭਾਰਤ ਦੁਨੀਆ ਦੇ ਸਭ ਤੋਂ ਤੇਜ਼ ਗਤੀ ਨਾਲ ਵਧ ਰਹੇ ਸਟਾਰਟਅੱਪ ਈਕੋਸਿਸਟਮ ਦੇ ਨਾਲ ਮਜ਼ਬੂਤ ਆਰਥਿਕ ਵਿਕਾਸ ਵੱਲ ਵਧ ਰਿਹਾ ਹੈ"

"ਭਾਰਤ ਨੇ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਬਿਹਤਰ ਬਣਾਉਣ ਲਈ ਵਿਆਪਕ ਸੁਧਾਰ ਕੀਤੇ ਹਨ"

"ਸਾਡੇ ਕੋਲ ਇੱਕ ਬੇਮਿਸਾਲ ਸੈਮੀਕੰਡਕਟਰ ਡਿਜ਼ਾਈਨ ਟੈਲੇਂਟ ਪੂਲ ਹੈ ਜੋ ਕਿ ਦੁਨੀਆ ਦੇ ਸੈਮੀਕੰਡਕਟਰ ਡਿਜ਼ਾਈਨ ਇੰਜੀਨੀਅਰਾਂ ਦਾ ਕੋਈ 20 ਪ੍ਰਤੀਸ਼ਤ ਹੈ"

"ਭਾਰਤ ਦੀ ਸੈਮੀਕੰਡਕਟਰਾਂ ਦੀ ਆਪਣੀ ਖ਼ਪਤ 2026 ਤੱਕ 80 ਬਿਲੀਅਨ ਡਾਲਰ ਅਤੇ 2030 ਤੱਕ 110 ਬਿਲੀਅਨ ਡਾਲਰ ਨੂੰ ਪਾਰ ਕਰ ਜਾਣ ਦੀ ਉਮੀਦ ਹੈ"

"ਉਸ ਸਮੇਂ ਜਦੋਂ ਮਾਨਵਤਾ ਇੱਕ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਨਾਲ ਲੜ ਰਹੀ ਸੀ, ਭਾਰਤ ਨਾ ਸਿਰਫ਼ ਆਪਣੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਕਰ ਰਿਹਾ ਸੀ, ਬਲਕਿ ਆਪਣੀ ਅਰਥਵਿਵਸਥਾ ਦੀ ਸਿਹਤ ਵਿੱਚ ਵੀ ਸੁਧਾਰ ਕਰ ਰਿਹਾ ਸੀ”

“ਜਦੋਂ ਕਿ ਉਦਯੋਗ

Posted On: 29 APR 2022 11:21AM by PIB Chandigarh

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੈਮੀਕੋਨ ਇੰਡੀਆ ਕਾਨਫ਼ਰੰਸ 2022 ਦਾ ਉਦਘਾਟਨ ਕੀਤਾ ਅਤੇ ਉਦਘਾਟਨੀ ਸੈਸ਼ਨ ਵਿੱਚ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਪਣੀਆਂ ਟਿੱਪਣੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀਆਂ, ਸੈਮੀਕੰਡਕਟਰ ਉਦਯੋਗ ਦੇ ਲੀਡਰਾਂ, ਨਿਵੇਸ਼ਕਾਂ, ਸਿੱਖਿਆ ਸ਼ਾਸਤਰੀਆਂ ਅਤੇ ਡਿਪਲੋਮੈਟਿਕ ਕੋਰ ਦੇ ਮੈਂਬਰਾਂ ਵੀ ਹਾਜ਼ਰ ਸਨ।

 

 ਸ਼ੁਰੂਆਤ ਕਰਦਿਆਂ, ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਸੁਆਗਤ ਕੀਤਾ ਅਤੇ ਖੁਸ਼ੀ ਪ੍ਰਗਟ ਕੀਤੀ ਕਿ ਇਹ ਕਾਨਫ਼ਰੰਸ ਭਾਰਤ ਵਿੱਚ ਹੋ ਰਹੀ ਹੈ। ਉਨ੍ਹਾਂ ਅਜੋਕੀ ਦੁਨੀਆ ਵਿੱਚ ਸੈਮੀਕੰਡਕਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ, "ਇਹ ਸਾਡਾ ਸਮੂਹਿਕ ਉਦੇਸ਼ ਹੈ ਕਿ ਭਾਰਤ ਨੂੰ ਗਲੋਬਲ ਸੈਮੀਕੰਡਕਟਰ ਸਪਲਾਈ ਚੇਨਾਂ ਵਿੱਚ ਇੱਕ ਪ੍ਰਮੁੱਖ ਭਾਈਵਾਲ ਵਜੋਂ ਸਥਾਪਿਤ ਕੀਤਾ ਜਾਵੇ। ਅਸੀਂ ਹਾਈ-ਟੈਕ, ਉੱਚ ਗੁਣਵੱਤਾ ਅਤੇ ਉੱਚ ਭਰੋਸੇਯੋਗਤਾ ਦੇ ਸਿਧਾਂਤ ਦੇ ਅਧਾਰ 'ਤੇ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਾਂ।

 

 ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਟੈਕਨੋਲੋਜੀਆਂ ਲਈ ਭਾਰਤ ਦੇ ਇੱਕ ਆਕਰਸ਼ਕ ਨਿਵੇਸ਼ ਸਥਾਨ ਹੋਣ ਦੇ ਛੇ ਕਾਰਨਾਂ ਨੂੰ ਰੇਖਾਂਕਿਤ ਕੀਤਾ।

 

 ਪਹਿਲਾ, ਭਾਰਤ 1.3 ਅਰਬ ਤੋਂ ਵੱਧ ਭਾਰਤੀਆਂ ਨੂੰ ਜੋੜਨ ਲਈ ਇੱਕ ਡਿਜੀਟਲ ਬੁਨਿਆਦੀ ਢਾਂਚਾ ਬਣਾ ਰਿਹਾ ਹੈ। ਵਿੱਤੀ ਸਮਾਵੇਸ਼, ਬੈਂਕਿੰਗ ਅਤੇ ਡਿਜੀਟਲ ਭੁਗਤਾਨ ਕ੍ਰਾਂਤੀ ਦੇ ਖੇਤਰ ਵਿੱਚ ਭਾਰਤ ਨੇ ਹਾਲ ਹੀ ਵਿੱਚ ਕੀਤੀਆਂ ਪ੍ਰਗਤੀਆਂ ਦਾ ਵਰਣਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਸਿਹਤ ਅਤੇ ਕਲਿਆਣ ਤੋਂ ਸਮਾਵੇਸ਼ ਅਤੇ ਸਸ਼ਕਤੀਕਰਨ ਤੱਕ ਸ਼ਾਸਨ ਦੇ ਸਾਰੇ ਖੇਤਰਾਂ ਵਿੱਚ ਜੀਵਨ ਨੂੰ ਬਦਲਣ ਲਈ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ।"

 

ਦੂਸਰਾ, ਪ੍ਰਧਾਨ ਮੰਤਰੀ ਨੇ ਕਿਹਾ, 5ਜੀ, ਆਈਓਟੀ ਅਤੇ ਕਲੀਨ ਐੱਨਰਜੀ ਟੈਕਨੋਲੋਜੀ ਵਿੱਚ ਸਮਰੱਥਾ ਵਿਕਸਿਤ ਕਰਨ ਵਿੱਚ ਬ੍ਰਾਡਬੈਂਡ ਨਿਵੇਸ਼ ਨਾਲ ਛੇ ਲੱਖ ਪਿੰਡਾਂ ਨੂੰ ਜੋੜਨ ਜਿਹੇ ਉਪਾਵਾਂ ਨਾਲ, ਭਾਰਤ ਅਗਲੀ ਟੈਕਨੋਲੋਜੀ ਕ੍ਰਾਂਤੀ ਦੀ ਅਗਵਾਈ ਕਰਨ ਦਾ ਰਾਹ ਪੱਧਰਾ ਕਰ ਰਿਹਾ ਹੈ।

 

 ਤੀਸਰਾ, ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸਟਾਰਟਅੱਪ ਈਕੋਸਿਸਟਮ ਦੇ ਨਾਲ ਮਜ਼ਬੂਤ ਆਰਥਿਕ ਵਿਕਾਸ ਵੱਲ ਵਧ ਰਿਹਾ ਹੈ।  ਸੈਮੀਕੰਡਕਟਰਾਂ ਦੀ ਭਾਰਤ ਦੀ ਆਪਣੀ ਖਪਤ 2026 ਤੱਕ 80 ਬਿਲੀਅਨ ਡਾਲਰ ਅਤੇ 2030 ਤੱਕ 110 ਬਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ।

 

ਚੌਥਾ, ਭਾਰਤ ਵਿੱਚ ਵਪਾਰ ਕਰਨ ਦੀ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਨੂੰ ਬਿਹਤਰ ਬਣਾਉਣ ਲਈ ਭਾਰਤ ਨੇ ਵਿਆਪਕ ਪੱਧਰ 'ਤੇ ਸੁਧਾਰ ਕੀਤੇ ਹਨ। ਪ੍ਰਧਾਨ ਮੰਤਰੀ ਨੇ 25,000 ਤੋਂ ਵੱਧ ਨਿਯਮ-ਪਾਲਣਾ ਨੂੰ ਖ਼ਤਮ ਕਰਨ, ਲਾਇਸੈਂਸਾਂ ਦੇ ਸਵੈ-ਨਵੀਨੀਕਰਨ ‘ਤੇ ਜ਼ੋਰ, ਡਿਜੀਟਲੀਕਰਨ ਜ਼ਰੀਏ ਰੈਗੂਲੇਟਰੀ ਢਾਂਚੇ ਵਿੱਚ ਪਾਰਦਰਸ਼ਤਾ ਅਤੇ ਗਤੀ ਅਤੇ ਦੁਨੀਆ ਦੇ ਸਭ ਤੋਂ ਅਨੁਕੂਲ ਟੈਕਸ ਢਾਂਚੇ ਵਿੱਚੋਂ ਇੱਕ ਜਿਹੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਵਾਂ ਕਾਰਨ, 21ਵੀਂ ਸਦੀ ਦੀਆਂ ਜ਼ਰੂਰਤਾਂ ਲਈ ਨੌਜਵਾਨ ਭਾਰਤੀਆਂ ਨੂੰ ਕੌਸ਼ਲ ਸੰਪੰਨ ਬਣਾਉਣ ਅਤੇ ਟ੍ਰੇਨਿੰਗ ਦੇਣ ਵਿੱਚ ਭਾਰੀ ਨਿਵੇਸ਼ ਹੈ। ਉਨ੍ਹਾਂ ਅੱਗੇ ਕਿਹਾ “ਸਾਡੇ ਕੋਲ ਇੱਕ ਬੇਮਿਸਾਲ ਸੈਮੀਕੰਡਕਟਰ ਡਿਜ਼ਾਈਨ ਪ੍ਰਤਿਭਾ ਪੂਲ ਹੈ ਜੋ ਦੁਨੀਆ ਦੇ ਸੈਮੀਕੰਡਕਟਰ ਡਿਜ਼ਾਈਨ ਇੰਜੀਨੀਅਰਾਂ ਦਾ ਕੋਈ 20 ਪ੍ਰਤੀਸ਼ਤ ਬਣਦਾ ਹੈ। ਲਗਭਗ ਸਾਰੀਆਂ ਚੋਟੀ ਦੀਆਂ 25 ਸੈਮੀਕੰਡਕਟਰ ਡਿਜ਼ਾਈਨ ਕੰਪਨੀਆਂ ਦੇ ਸਾਡੇ ਦੇਸ਼ ਵਿੱਚ ਆਪਣੇ ਡਿਜ਼ਾਈਨ ਜਾਂ ਖੋਜ ਅਤੇ ਵਿਕਾਸ ਕੇਂਦਰ ਹਨ।”

 

 ਛੇਵਾਂ ਕਾਰਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਭਾਰਤੀ ਮੈਨੂਫੈਕਚਰਿੰਗ ਸੈਕਟਰ ਨੂੰ ਬਦਲਣ ਲਈ ਕਈ ਉਪਾਅ ਕੀਤੇ ਹਨ। ਉਨ੍ਹਾਂ ਕਿਹਾ “ਉਸ ਸਮੇਂ ਜਦੋਂ ਕਿ ਮਾਨਵਤਾ ਇੱਕ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਨਾਲ ਲੜ ਰਹੀ ਸੀ, ਭਾਰਤ ਨਾ ਸਿਰਫ਼ ਆਪਣੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਕਰ ਰਿਹਾ ਸੀ ਬਲਕਿ ਆਪਣੀ ਅਰਥਵਿਵਸਥਾ ਦੀ ਸਿਹਤ ਵਿੱਚ ਵੀ ਸੁਧਾਰ ਕਰ ਰਿਹਾ ਸੀ।”

 

 ਪ੍ਰਧਾਨ ਮੰਤਰੀ ਮੋਦੀ ਨੇ “ਪ੍ਰੋਡਕਸ਼ਨ ਲਿੰਕਡ ਇਨਸੈਂਟਿਵ” ਸਕੀਮਾਂ ਬਾਰੇ ਗੱਲ ਕੀਤੀ ਜੋ 14 ਪ੍ਰਮੁੱਖ ਸੈਕਟਰਾਂ ਵਿੱਚ 26 ਬਿਲੀਅਨ ਡਾਲਰ ਤੋਂ ਵੱਧ ਦੇ ਪ੍ਰੋਤਸਾਹਨ ਦੀ ਪੇਸ਼ਕਸ਼ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਅਗਲੇ 5 ਵਰ੍ਹਿਆਂ ਵਿੱਚ, ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਸੈਕਟਰ ਵਿੱਚ ਰਿਕਾਰਡ ਵਾਧਾ ਦੇਖੇ ਜਾਣ ਦੀ ਉਮੀਦ ਹੈ। ਸ਼੍ਰੀ ਮੋਦੀ ਨੇ ਹਾਜ਼ਰੀਨ ਨੂੰ 10 ਬਿਲੀਅਨ ਡਾਲਰ ਤੋਂ ਵੱਧ ਦੇ ਕੁੱਲ ਖਰਚੇ ਵਾਲੇ ਹਾਲ ਹੀ ਵਿੱਚ ਐਲਾਨੇ ਗਏ ਸੈਮੀ-ਕੋਨ ਇੰਡੀਆ ਪ੍ਰੋਗਰਾਮ (Semi-con India Programme) ਬਾਰੇ ਵੀ ਦੱਸਿਆ। ਇਸ ਪ੍ਰੋਗਰਾਮ ਦਾ ਉਦੇਸ਼ ਸੈਮੀਕੰਡਕਟਰਾਂ, ਡਿਸਪਲੇ ਮੈਨੂਫੈਕਚਰਿੰਗ ਅਤੇ ਡਿਜ਼ਾਈਨ ਈਕੋਸਿਸਟਮ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ।

 

 ਪ੍ਰਧਾਨ ਮੰਤਰੀ ਨੇ ਸਰਕਾਰੀ ਸਹਾਇਤਾ ਦੀ ਲੋੜ ਨੂੰ ਸਵੀਕਾਰ ਕੀਤਾ ਅਤੇ ਹਾਜ਼ਰੀਨ ਨੂੰ ਭਰੋਸਾ ਦਿਵਾਇਆ ਕਿ ਕਾਰੋਬਾਰ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਸਰਕਾਰ ਦੇ ਉੱਤਮ

ਪ੍ਰਯਾਸ ਕੀਤੇ ਜਾਣਗੇ। ਉਨ੍ਹਾਂ ਕਿਹਾ "ਜਦੋਂ ਕਿ ਉਦਯੋਗ ਸਖ਼ਤ ਮਿਹਨਤ ਕਰਦਾ ਹੈ, ਸਰਕਾਰ ਨੂੰ ਹੋਰ ਵੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।” 

 

 ਨਵੀਂ ਗਲੋਬਲ ਵਿਵਸਥਾ ਦੇ ਗਠਨ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉੱਭਰ ਰਹੇ ਅਵਸਰਾਂ ਦਾ ਫਾਇਦਾ ਉਠਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ “ਅਸੀਂ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਮਾਹੌਲ ਬਣਾਉਣ ਲਈ ਪਿਛਲੇ ਕੁਝ ਵਰ੍ਹਿਆਂ ਵਿੱਚ ਸਖ਼ਤ ਮਿਹਨਤ ਕੀਤੀ ਹੈ। ਭਾਰਤ ਵਿੱਚ ਟੈੱਕ ਅਤੇ ਜੋਖਮ ਲੈਣ ਦੀ ਭੁੱਖ ਹੈ।  ਅਸੀਂ ਇੱਕ ਸਹਾਇਕ ਨੀਤੀਗਤ ਵਾਤਾਵਰਣ ਦੁਆਰਾ ਜਿੱਥੋਂ ਤੱਕ ਸੰਭਵ ਹੋ ਸਕੇ ਰੁਕਾਵਟਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ ਹੈ। ਅਸੀਂ ਦਿਖਾਇਆ ਹੈ ਕਿ ਭਾਰਤ ਵਪਾਰ ਕਰਨ ਦਾ ਚਾਹਵਾਨ ਹੈ।”

 

https://twitter.com/PMOIndia/status/1519912384365621248

 

https://twitter.com/PMOIndia/status/1519913161893105665

 

https://twitter.com/PMOIndia/status/1519913724538023936

 

https://twitter.com/PMOIndia/status/1519913726870056961

 

https://twitter.com/PMOIndia/status/1519914089991983105

 

https://twitter.com/PMOIndia/status/1519914214210473984

 

https://twitter.com/PMOIndia/status/1519914405764378624

 

https://twitter.com/PMOIndia/status/1519914503156076544

 

https://twitter.com/pmoindia/status/1519914592998096896

 

https://twitter.com/PMOIndia/status/1519914802977550336

 

https://twitter.com/PMOIndia/status/1519914805154381824

 

https://twitter.com/PMOIndia/status/1519914934934511617

 

*****

ਡੀਐੱਸ/ਏਕੇਪੀ/ਏਕੇ


(Release ID: 1821323) Visitor Counter : 194