ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੈਸ਼ਨਲ ਪਾਠਕ੍ਰਮ ਫਰੇਮਵਰਕ (ਐੱਨਸੀਐੱਫ) ਦੇ ਅਧਿਕਾਰਿਕ ਨਿਰਦੇਸ਼ ਪੱਤਰ ਦਾ ਸ਼ੁਭਾਰੰਭ ਕਰਨਗੇ

Posted On: 28 APR 2022 12:46PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ 29 ਅਪ੍ਰੈਲ, 2022 ਨੂੰ ਨੈਸ਼ਨਲ ਪਾਠਕ੍ਰਮ ਫਰੇਮਵਰਕ (ਐੱਨਸੀਐੱਫ) ਦੇ ਆਧਿਕਾਰਿਕ ਨਿਰਦੇਸ਼ ਪੱਤਰ ਦਾ ਸ਼ੁਭਾਰੰਭ ਕਰਨਗੇ। ਨੈਸ਼ਨਲ ਐਜੂਕੇਸ਼ਨ ਪਾਲਿਸੀ (ਐੱਨਈਪੀ), 2020 ਚਾਰ ਖੇਤਰਾਂ-ਸਕੂਲ ਸਿੱਖਿਆ ਅਤੇ ਅਰਲੀ ਚਾਈਲਡਹੁੱਡ ਕੇਅਰ ਅਤੇ ਐਜੂਕੇਸ਼ਨ(ਈਸੀਸੀਈ), ਅਧਿਆਪਕ ਸਿੱਖਿਆ ਅਤੇ ਬਾਲਗ ਸਿੱਖਿਆ ਵਿੱਚ ਨੈਸ਼ਨਲ ਪਾਠਕ੍ਰਮ ਫਰੇਮਵਰਕ (ਐੱਨਸੀਐੱਫ) ਦੀ ਰੂਪਰੇਖਾ ਵਿਕਸਿਤ ਕਰਨ ਦੀ ਸਿਫਾਰਿਸ਼ ਕਰਦੀ ਹੈ।

ਇਸ ਅਵਸਰ ‘ਤੇ ਕਰਨਾਟਕ ਦੇ ਉੱਚ ਸਿੱਖਿਆ ਮੰਤਰੀ ਡਾ. ਅਸ਼ਵਤਨਾਰਾਇਣ ਸੀ. ਐੱਨ, ਕਰਨਾਟਕ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਡਾ. ਬੀ.ਸੀ. ਨਾਗੇਸ਼, ਨੈਸ਼ਨਲ ਪਾਠਕ੍ਰਮ ਫਰੇਮਵਰਕ ਦੀ ਰਾਸ਼ਟਰੀ ਸੰਚਾਲਨ ਕਮੇਟੀ ਦੇ ਚੇਅਰਪਰਸਨ ਡਾ. ਕੇ. ਕਸਤੂਰੀਰੰਗਨ, ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਵਿੱਚ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ ਅਤੇ ਨੈਸ਼ਨਲ ਕੌਂਸਲ ਆਵ੍ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ(ਐੱਨਸੀਈਆਰਟੀ) ਦੇ ਡਾਇਰੈਕਟਰ ਪ੍ਰੋਫੈਸਰ ਡੀ.ਪੀ. ਸਕਲਾਨੀ ਮੌਜੂਦ ਰਹਿਣਗੇ।

ਇਨ੍ਹਾਂ ਦੇ ਵਿਕਾਸ ਲਈ ਜਾਣਕਾਰੀ ਪ੍ਰਦਾਨ ਕਰਨ ਲਈ ਤਿੰਨ ਸ਼੍ਰੇਣੀਆਂ ਅਰਥਾਤ 1. ਪਾਠਕ੍ਰਮ ਅਤੇ ਅਧਿਆਪਨ 2. ਮਹੱਤਵਪੂਰਨ ਮੁੱਦਿਆਂ 3. ਪ੍ਰਣਾਲੀਗਤ ਪਰਿਵਤਰਨਾਂ ਅਤੇ ਸੁਧਾਰਾਂ ‘ਤੇ ਧਿਆਨ ਕੇਂਦ੍ਰਿਤ ਐੱਨਈਪੀ, 2020 ਦੇ ਹੋਰ ਮਹੱਤਵਪੂਰਨ ਖੇਤਰਾਂ ਦੇ ਤਹਿਤ ਐੱਨਈਪੀ, 2020 ਦੇ ਦ੍ਰਿਸ਼ਟੀਕੋਣ ‘ਤੇ ਅਧਾਰਿਤ 25 ਵਿਸ਼ਿਆਂ ਦੀ ਪਹਿਚਾਣ ਕੀਤੀ ਗਈ ਹੈ।

ਆਧਿਕਾਰਿਕ ਨਿਰਦੇਸ਼ ਪੱਤਰ ਐੱਨਸੀਐੱਫ ਦੀ ਵਿਕਾਸ ਪ੍ਰਕਿਰਿਆ ਇਸ ਦੀ ਉਮੀਦ ਸੰਰਚਨਾ ਅਤੇ ਉਦੇਸ਼ਾਂ ਅਤੇ ਐੱਨਈਪੀ 2020 ਦੇ ਕੁਝ ਬੁਨਿਆਦੀ ਸਿਧਾਤਾਂ ਦਾ ਵਰਣਨ ਕਰਦਾ ਹੈ ਜੋ ਚਾਰ ਐੱਨਸੀਐੱਫ ਦੇ ਵਿਕਾਸ ਦੀ ਜਾਣਕਾਰੀ ਦੇਣਗੇ। ਐੱਨਸੀਐੱਫ ਨੂੰ ਇੱਕ ਸਹਿਯੋਗੀ ਅਤੇ ਸਲਾਹਕਾਰ ਪ੍ਰਕਿਰਿਆ ਦੇ ਰਾਹੀਂ ਤਿਆਰ ਕੀਤਾ ਜਾ ਰਿਹਾ ਹੈ ਜੋ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ ਰਾਜ ਪੱਧਰ ਅਤੇ ਫਿਰ ਰਾਸ਼ਟਰੀ ਪੱਧਰ ਤੱਕ ਹੈ। ਨੈਸ਼ਨਲ ਪਾਠਕ੍ਰਮ ਫਰੇਮਵਰਕ ਦੇ ਵਿਕਾਸ ਲਈ ਸਥਿਤੀ ਪੱਤਰਾਂ ਦੇ ਦਿਸ਼ਾ-ਨਿਰਦੇਸ਼ ਇਸ ਆਧਿਕਾਰਿਕ ਨਿਰਦੇਸ਼ ਪੱਤਰ ਦਾ ਇੱਕ ਅਭਿੰਨ ਅੰਗ ਹੈ।

ਟੇਕ ਪਲੈਟਫਾਰਮ ਅਤੇ ਮੋਬਾਇਲ ਐੱਪ ਦੀ ਮਦਦ ਨਾਲ ਸਕੂਲ/ਜ਼ਿਲ੍ਹਾ/ਰਾਜ ਪੱਧਰ ‘ਤੇ ਬਿਹਤਰ ਵਿਆਪਕ ਕਾਉਂਸਲਿੰਗ ਦੇ ਨਾਲ ਪਾਠਕ੍ਰਮ ਢਾਂਚੇ ਦੀ ਪੂਰੀ ਪ੍ਰਕਿਰਿਆ ਪੇਪਰਲੇਸ ਤਰੀਕੇ ਨਾਲ ਕੀਤੀ ਜਾ ਰਹੀ ਹੈ।

 

*****

ਐੱਮਜੇਪੀਐੱਸ/ਏਕੇ
 



(Release ID: 1821023) Visitor Counter : 111