ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦੇ ਦਰਮਿਆਨ ਕੂਟਨੀਤਕ ਸੰਬੰਧਾਂ ਦੀ ਸਥਾਪਨਾ ਦੇ 70 ਸਾਲ ਹੋ ਜਾਣ ਉੱਤੇ ਖੁਸ਼ੀ ਵਿਅਕਤ ਕੀਤੀ
Posted On:
28 APR 2022 11:39AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਅਤੇ ਜਪਾਨ ਦੇ ਦਰਮਿਆਨ ਕੂਟਨੀਤਕ ਸੰਬੰਧਾਂ ਦੀ ਸਥਾਪਨਾ ਦੇ 70 ਸਾਲ ਹੋ ਜਾਣ ਉੱਤੇ ਖੁਸ਼ੀ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਸਾਡੇ ਸੰਬੰਧ ਹਰ ਖੇਤਰ ਵਿੱਚ ਗਹਿਰੇ ਹੋਏ ਹਨ , ਚਾਹੇ ਉਹ ਰਣਨੀਤਕ , ਆਰਥਿਕ ਸੰਬੰਧ ਹੋਣ ਜਾਂ ਲੋਕਾਂ ਦੇ ਦਰਮਿਆਨ ਸੰਪਰਕ ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅੱਜ ਅਸੀਂ ਜਦੋਂ ਭਾਰਤ ਅਤੇ ਜਪਾਨ ਦੇ ਦਰਮਿਆਨ ਕੂਟਨੀਤਕ ਸੰਬੰਧ ਸਥਾਪਿਤ ਹੋਣ ਦੇ 70 ਸਾਲਾਂ ਵਰ੍ਹੇਗੰਢ ਮਨਾ ਰਹੋ ਹਾਂ, ਮੈਨੂੰ ਇਹ ਦੇਖ ਕੇ ਖੁਸ਼ੀ ਹੋ ਹੀ ਹੈ ਕਿ ਸਾਡੇ ਸੰਬੰਧ ਹਰ ਖੇਤਰ ਵਿੱਚ ਗਹਿਰੇ ਹੋਏ ਹਨ , ਚਾਹੇ ਉਹ ਰਣਨੀਤੀ, ਆਰਥਿਕ ਖੇਤਰ ਹੋਵੇ ਜਾਂ ਲੋਕਾਂ ਦੇ ਦਰਮਿਆਨ ਸੰਪਰਕ।”
“ਸਲਾਨਾ ਸਿਖਰ-ਵਾਰਤਾ ਦੇ ਲਈ ਮੇਰੇ ਮਿੱਤਰ ਪ੍ਰਧਾਨ ਮੰਤਰੀ ਕਿਸ਼ੀਦਾ @kishida230 ਦੇ ਭਾਰਤ ਆਗਮਨ ਨੇ ਕੋਵਿਡ-ਉਪਰੰਤ ਦੁਨੀਆ ਵਿੱਚ ਸਾਡੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ ਗਹਿਰੀ ਬਣਾਉਣ ਦਾ ਰੋਡਮੈਪ ਤਿਆਰ ਕੀਤਾ। ਮੈਂ ਇਸ ਉਦੇਸ਼ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਕਿਸ਼ੀਦਾ ਦੇ ਨਾਲ ਮਿਲ ਕੇ ਕੰਮ ਕਰਦੇ ਰਹਿਣ ਦੀ ਉਮੀਦ ਕਰਦਾ ਹਾਂ।”
***
ਡੀਐੱਸ/ਐੱਸਐੱਚ
(Release ID: 1820953)
Visitor Counter : 148
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam