ਪ੍ਰਧਾਨ ਮੰਤਰੀ ਦਫਤਰ

ਫ਼ਿਜੀ ਵਿੱਚ ਸ਼੍ਰੀ ਸੱਤਯ ਸਾਈਂ ਸੰਜੀਵਨੀ ਚਿਲਡ੍ਰਨ ਹਾਰਟ ਹੌਸਪੀਟਲ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 27 APR 2022 12:27PM by PIB Chandigarh

His Excellency,  the Prime Minister of Fiji ,  ਬੇਨੀਮਰਾਮਾ ਜੀ,  ਸਦਗੁਰੂ ਮਧੁਸੂਦਨ ਸਾਈਂ,  ਸਾਈਂ ਪ੍ਰੇਮ ਫਾਉਂਡੇਸ਼ਨ ਦੇ ਸਾਰੇ ਟ੍ਰਸਟੀ,  ਹੌਸਪੀਟਲ  ਦੇ ਸਟਾਫ ਮੈਂਬਰਸ,  distinguished guests, ਅਤੇ ਫਿਜ਼ੀ ਦੇ ਮੇਰੇ ਪਿਆਰੇ ਭਾਈਓ ਭੈਣੋਂ!

ਨਿ-ਸਾਮ ਬੁਲਾ ਵਿਨਾਕਾ (नि-साम बुला विनाका) ਨਮਸਕਾਰ!

ਸੁਵਾ ਵਿੱਚ ਸ਼੍ਰੀ ਸੱਤਿਆ ਸਾਈਂ ਸੰਜੀਵਨੀ ਚਿਲਡ੍ਰਨਸ ਹਾਰਟ ਹੌਸਪੀਟਲ ਦੇ ਇਸ ਸ਼ੁਭਾਰੰਭ ਪ੍ਰੋਗਰਾਮ ਵਿੱਚ ਜੁੜ ਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ।  ਮੈਂ ਇਸ ਦੇ ਲਈ His Excellency Prime Minister of Fiji,  ਅਤੇ ਫਿਜ਼ੀ ਦੀ ਜਨਤਾ ਦਾ ਆਭਾਰ ਪ੍ਰਗਟ ਕਰਦਾ ਹਾਂ ।  ਇਹ ਸਾਡੇ ਤੁਹਾਡੇ ਆਪਸੀ ਰਿਸ਼ਤਿਆਂ ਅਤੇ ਪ੍ਰੇਮ ਦਾ ਇੱਕ ਹੋਰ ਪ੍ਰਤੀਕ ਹੈ।  ਇਹ ਭਾਰਤ ਅਤੇ ਫਿਜ਼ੀ ਦੀ ਸਾਂਝੀ ਯਾਤਰਾ ਦਾ ਇੱਕ ਹੋਰ ਅਧਿਆਏ ਹੈ ।  ਮੈਨੂੰ ਦੱਸਿਆ ਗਿਆ ਹੈ ਕਿ ਇਹ ਚਿਲਡ੍ਰਨਸ ਹਾਰਟ ਹੌਸਪੀਟਲ ਨਾ ਕੇਵਲ ਫਿਜ਼ੀ ਵਿੱਚਬਲਕਿ ਪੂਰੇ ਸਾਊਥ ਪੈਸਿਫ਼ਿਕ ਰੀਜਨ ਵਿੱਚ ਪਹਿਲਾ ਚਿਲਡ੍ਰਨਸ ਹਾਰਟ ਹੌਸਪੀਟਲ ਹੈ।  ਇੱਕ ਅਜਿਹੇ ਖੇਤਰ ਦੇ ਲਈ ,  ਜਿੱਥੇ ਦਿਲ ਨਾਲ ਜੁੜੀਆਂ ਬਿਮਾਰੀਆਂ ਵੱਡੀ ਚੁਣੌਤੀ ਹੋਣ,  ਇਹ ਹੌਸਪੀਟਲ ਹਜ਼ਾਰਾਂ ਬੱਚਿਆਂ ਨੂੰ ਨਵਾਂ ਜੀਵਨ ਦੇਣ ਦਾ ਮਾਧਿਅਮ ਬਣੇਗਾ।  ਮੈਨੂੰ ਸੰਤੋਖ ਹੈ ਕਿ ਇੱਥੇ ਹਰ ਬੱਚੇ ਨੂੰ ਨਾ ਕੇਵਲ ਵਰਲਡ ਕਲਾਸ ਟ੍ਰੀਟਮੈਂਟ ਮਿਲੇਗਾ,  ਬਲਕਿ ਸਾਰੇ ਸਰਜਰੀਜ਼ Free of cost ਵੀ ਹੋਣਗੀਆਂ ।  ਮੈਂ ਇਸ ਦੇ ਲਈ ਫਿਜ਼ੀ government ਨੂੰ ,  ਸਾਈਂ ਪ੍ਰੇਮ ਫਾਉਂਡੇਸ਼ਨ ਫਿਜ਼ੀ ਨੂੰ ਅਤੇ ਭਾਰਤ ਦੇ ਸ਼੍ਰੀ ਸੱਤਿਆ ਸਾਈਂ ਸੰਜੀਵਨੀ ਚਿਲਡ੍ਰਨਸ ਹਾਰਟ ਹੌਸਪੀਟਲ ਦੀ ਬਹੁਤ - ਬਹੁਤ ਸਰਾਹਨਾ ਕਰਦਾ ਹਾਂ।

ਵਿਸ਼ੇਸ਼ ਰੂਪ ਨਾਲ,  ਇਸ ਅਵਸਰ ਉੱਤੇ ਮੈਂ ਬ੍ਰਹਮਲੀਨ ਸ਼੍ਰੀ ਸੱਤਿਆ ਸਾਈਂ ਬਾਬਾ ਨੂੰ ਨਮਨ ਕਰਦਾ ਹਾਂ।  ਮਾਨਵਤਾ ਦੀ ਸੇਵਾ ਲਈ ਉਨ੍ਹਾਂ ਦੇ  ਦੁਆਰਾ ਬੀਜਿਆ ਗਿਆ ਬੀਜ ਅੱਜ ਦਰਖੱਤ ਦੇ ਰੂਪ ਵਿੱਚ ਲੋਕਾਂ ਦੀ ਸੇਵਾ ਕਰ ਰਿਹਾ ਹੈ।  ਮੈਂ ਪਹਿਲਾਂ ਵੀ ਕਿਹਾ ਹੈ ਕਿ ਸੱਤਯ ਸਾਈਂ ਬਾਬਾ ਨੇ ਅਧਿਆਤਮ ਨੂੰ ਕਰਮਕਾਂਡ ਤੋਂ ਮੁਕਤ ਕਰਕੇ ਜਨਕਲਿਆਣ ਨਾਲ ਜੋੜਨ ਦਾ ਅਦਭੁੱਤ ਕੰਮ ਕੀਤਾ ਸੀ।  ਸਿੱਖਿਆ  ਦੇ ਖੇਤਰ ਵਿੱਚ ਉਨ੍ਹਾਂ  ਦੇ  ਕਾਰਜ ,  ਸਿਹਤ  ਦੇ ਖੇਤਰ ਵਿੱਚ ਉਨ੍ਹਾਂ  ਦੇ  ਕਾਰਜ ,  ਗ਼ਰੀਬ-ਪੀੜਤ- ਵੰਚਿਤ ਲਈ ਉਨ੍ਹਾਂ ਦੇ ਸੇਵਾਕਾਰਜ ,  ਅੱਜ ਵੀ ਸਾਨੂੰ ਪ੍ਰੇਰਣਾ ਦਿੰਦੇ ਹਨ। ਦੋ ਦਹਾਕੇ ਪਹਿਲਾਂ ਜਦੋਂ ਗੁਜਰਾਤ ਵਿੱਚ ਭੂਚਾਲ ਨਾਲ ਤਬਾਹੀ ਮਚੀ ਸੀ ,  ਉਸ ਸਮੇਂ ਬਾਬੇ ਦੇ ਪੈਰੋਕਾਰਾਂ ਦੁਆਰਾ ਜਿਸ ਤਰ੍ਹਾਂ ਪੀੜਤਾਂ ਦੀ ਸੇਵਾ ਕੀਤੀ ਗਈ,  ਉਹ ਗੁਜਰਾਤ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ।  ਮੈਂ ਇਸ ਨੂੰ ਆਪਣਾ ਬਹੁਤ ਵੱਡਾ ਸੌਭਾਗ ਮੰਨਦਾ ਹਾਂ ਕਿ ਮੈਨੂੰ ਸੱਤਯ ਸਾਈਂ  ਬਾਬਾ ਦਾ ਨਿਰੰਤਰ ਅਸ਼ੀਰਵਾਦ  ਮਿਲਿਆ ,  ਅਨੇਕ ਦਹਾਕਿਆਂ ਤੋਂ ਉਨ੍ਹਾਂ ਦੇ ਨਾਲ ਜੁੜਿਆ ਰਿਹਾ ਅਤੇ ਅੱਜ ਵੀ ਮਿਲ ਰਿਹਾ ਹੈ।

ਸਾਥੀਓ ,

ਸਾਡੇ ਇੱਥੇ ਕਿਹਾ ਜਾਂਦਾ ਹੈ,  “ਪਰੋਪਕਾਰਾਯ ਸਤਾਂ ਵਿਭੂਤਯ”: (''परोपकाराय सतां विभूतयः'')।  ਅਰਥਾਤ,  ਪਰਉਪਕਾਰ ਹੀ ਸੱਜਣਾਂ ਦੀ ਸੰਪਤੀ ਹੁੰਦੀ ਹੈ ।  ਮਾਨਵ ਮਾਤਰ ਦੀ ਸੇਵਾ,  ਜੀਵ ਮਾਤਰ ਦਾ ਕਲਿਆਣ ,  ਇਹੇ ਸਾਡੇ ਸੰਸਾਧਨਾਂ ਦਾ ਇੱਕ ਮਾਤਰ ਉਦੇਸ਼ ਹੈ ।  ਇਨ੍ਹਾਂ ਕਦਰਾਂ-ਕੀਮਤਾਂ ਉੱਤੇ ਭਾਰਤ ਅਤੇ ਫਿਜ਼ੀ ਦੀ ਸਾਂਝੀ ਵਿਰਾਸਤ ਖੜ੍ਹੀ ਹੋਈ ਹੈ ।  ਇਨ੍ਹਾਂ ਆਦਰਸ਼ਾਂ ਉੱਤੇ ਚੱਲਦੇ ਹੋਏ ਕੋਰੋਨਾ ਮਹਾਮਾਰੀ ਜਿਹੇ ਕਠਿਨ ਸਮੇਂ ਵਿੱਚ ਵੀ ਭਾਰਤ ਨੇ ਆਪਣੇ ਕਰਤੱਵਾਂ ਦਾ ਪਾਲਨ ਕੀਤਾ ਹੈ।  ਵਸੁਧੈਵ ਕੁਟੁੰਬਕਮ੍ ('वसुधैव कुटुंबकम्') ਯਾਨੀ,  ਪੂਰੇ ਵਿਸ਼ਵ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਭਾਰਤ ਨੇ ਦੁਨੀਆ  ਦੇ 150 ਦੇਸ਼ਾਂ ਨੂੰ ਦਵਾਈਆਂ ਭੇਜੀਆਂ,  ਜ਼ਰੂਰੀ ਸਮਾਨ ਭੇਜਿਆ।  ਆਪਣੇ ਕਰੋੜਾਂ ਨਾਗਰਿਕਾਂ ਦੀ ਚਿੰਤਾ ਦੇ ਨਾਲ ਨਾਲ ਭਾਰਤ ਨੇ ਦੁਨੀਆ  ਦੇ ਹੋਰ ਦੇਸ਼ਾਂ ਦੇ ਲੋਕਾਂ ਦੀ ਵੀ ਚਿੰਤਾ ਕੀਤੀ।  ਅਸੀਂ ਕਰੀਬ - ਕਰੀਬ 100 ਦੇਸ਼ਾਂ ਨੂੰ 100 ਮਿਲੀਅਨ  ਦੇ ਆਸ-ਪਾਸ ਵੈਕਸੀਨਜ਼ ਭੇਜੀਆਂ ਹਨ ।  ਇਸ ਯਤਨ ਵਿੱਚ ਅਸੀਂ ਫਿਜ਼ੀ ਨੂੰ ਵੀ ਆਪਣੀ ਪ੍ਰਾਥਮਿਕਤਾ ਵਿੱਚ ਰੱਖਿਆ ।  ਮੈਨੂੰ ਖੁਸ਼ੀ ਹੈ ਕਿ ਫਿਜ਼ੀ ਲਈ ਪੂਰੇ ਭਾਰਤ ਦੀ ਉਸ ਅਪਣਾਤਵ ਭਰੀ ਭਾਵਨਾ  ਨੂੰ ਸਾਈਂ ਪ੍ਰੇਮ ਫਾਉਂਡੇਸ਼ਨ ਇੱਥੇ ਅੱਗੇ ਵਧਾ ਰਿਹਾ ਹੈ।

Friends,

ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਸ਼ਾਲ ਸਮੁੰਦਰ ਜ਼ਰੂਰ ਹੈ,  ਲੇਕਿਨ ਸਾਡੇ ਸੱਭਿਆਚਾਰ ਨੇ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਿਆ ਹੈ ।  ਸਾਡੇ ਰਿਸ਼ਤੇ ਆਪਸੀ ਸਨਮਾਨਸਹਿਯੋਗ ,  ਅਤੇ ਸਾਡੇ ਲੋਕਾਂ ਦੇ ਮਜ਼ਬੂਤ ਆਪਸੀ ਸੰਬੰਧਾਂ ਉੱਤੇ ਟਿਕੇ ਹਨ।  ਭਾਰਤ ਦਾ ਇਹ ਸੌਭਾਗ ਹੈ ਕਿ ਸਾਨੂੰ ਫਿਜ਼ੀ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭੂਮਿਕਾ ਨਿਭਾਉਣ ,  ਯੋਗਦਾਨ ਦੇਣ ਦਾ ਅਵਸਰ ਮਿਲਦਾ ਰਿਹਾ ਹੈ ।  ਬੀਤੇ ਦਹਾਕਿਆਂ ਵਿੱਚ ਭਾਰਤ-ਫਿਜ਼ੀ  ਦੇ ਰਿਸ਼ਤੇ ਹਰ ਖੇਤਰ ਵਿੱਚ ਲਗਾਤਾਰ ਅੱਗੇ ਵਧੇ ਹਨ,  ਮਜ਼ਬੂਤ ਹੋਏ ਹਨ।  ਫਿਜ਼ੀ ਅਤੇ His Excellency Prime Minister  ਦੇ ਸਹਿਯੋਗ ਨਾਲ ਸਾਡੇ ਇਹ ਰਿਸ਼ਤੇ ਆਉਣ ਵਾਲੇ ਸਮੇਂ ਹੋਰ ਵੀ ਮਜ਼ਬੂਤ ਹੋਣਗੇ।  ਤਾਲਮੇਲ ਨਾਲ ਇਹ ਮੇਰੇ ਮਿੱਤਰ ਪ੍ਰਾਇਮ ਮਿਨਿਸਟਰ ਬੈਨੀਮਰਾਮਾ ਜੀ  ਦੇ ਜਨਮਦਿਨ ਦਾ ਅਵਸਰ ਵੀ ਹੈ ।  ਮੈਂ ਉਨ੍ਹਾਂ ਨੂੰ ਜਨਮਦਿਨ ਦੀ ਹਾਰਦਿਕ ਵਧਾਈ ਦਿੰਦਾ ਹਾਂ।  ਮੈਂ ਸ਼੍ਰੀ ਸੱਤਿਆ ਸਾਈਂ ਸੰਜੀਵਨੀ ਚਿਲਡ੍ਰਨਸ ਹਾਰਟ ਹੌਸਪੀਟਲ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਵੀ ਇੱਕ ਵਾਰ ਫਿਰ ਸ਼ੁਭਕਾਮਨਾਵਾਂ ਦਿੰਦਾ ਹਾਂ ।  ਮੈਨੂੰ ਵਿਸ਼ਵਾਸ ਹੈ,  ਇਹ ਹੌਸਪੀਟਲ ਫਿਜ਼ੀ ਅਤੇ ਇਸ ਪੂਰੇ ਖੇਤਰ ਵਿੱਚ ਸੇਵਾ ਦਾ ਇੱਕ ਮਜ਼ਬੂਤ ਅਧਿਸ਼ਠਾਨ ਬਣੇਗਾ,  ਅਤੇ ਭਾਰਤ-ਫਿਜ਼ੀ ਰਿਸ਼ਤਿਆਂ ਨੂੰ ਨਵੀਂ ਉਚਾਈ ਦੇਵੇਗਾ ।

ਬਹੁਤ ਬਹੁਤ ਧੰਨਵਾਦ!

 

*****

ਡੀਐੱਸ/ਵੀਜੇ/ਏਕੇ



(Release ID: 1820677) Visitor Counter : 95