ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਉਪ ਰਾਸ਼ਟਰਪਤੀ ਨੇ ਨਵੇਂ ਬਜ਼ਾਰ ਖੋਜਣ ਦੇ ਲਈ ਨਿਰਯਾਤਕਾਂ ਨੂੰ ਸੱਦਾ ਦਿੱਤਾ


‘ਮੇਕ ਇਨ ਇੰਡੀਆ’ ਅਤੇ ‘ਵੋਕਲ ਫਾਰ ਗਲੋਬਲ’ ਨੂੰ ਪ੍ਰੋਤਸਾਹਨ ਦੇਣ ਦੇ ਲਈ ਸੇਜ਼ ਆਦਰਸ਼ ਮੰਚ ਹੈ : ਉਪ ਰਾਸ਼ਟਰਪਤੀ

ਦੇਸ਼ ਵਿੱਚ 775 ਜ਼ਿਲ੍ਹਿਆਂ ਵਿੱਚੋਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਨਿਰਯਾਤ ਕੇਂਦਰ ਬਣਨ ਦੀ ਸਮਰੱਥਾ ਹੈ : ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਜਨਸੰਖਿਆਕੀ ਅਨੁਕੂਲਤਾ ਦੇ ਮੱਦੇਨਜ਼ਰ ਨੌਜਨਾਵਾਂ ਦੇ ਰੋਜ਼ਗਾਰ ਅਤੇ ਕੌਸ਼ਲ ਦੇ ਲਈ ਵਿਸ਼ੇਸ਼ ਅਭਿਯਾਨ ਚਲਾਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਤਮਿਲਨਾਡੂ ਦੇ ਅਤਿ ਵਿਕਸਿਤ ਉਦਯੋਗਿਕ ਅਤੇ ਨਿਰਮਾਣ ਈਕੋ-ਸਿਸਟਮ ਦੀ ਪ੍ਰਸ਼ੰਸਾ ਕੀਤੀ

ਉਨ੍ਹਾਂ ਨੇ ਚੇਨੱਈ ਵਿੱਚ ਸੇਜ਼ ਅਤੇ ਈਓਯੂ ਨੂੰ ਨਿਰਯਾਤ ਉਤਕ੍ਰਿਸ਼ਟਤਾ ਪੁਰਸਕਾਰ ਪ੍ਰਦਾਨ ਕੀਤੇ

Posted On: 25 APR 2022 1:10PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨਵੇਂ ਬਜ਼ਾਰਾਂ ਦੀ ਤਲਾਸ਼ ਕਰਨ ਦੇ ਲਈ ਨਿਰਯਾਤਕਾਂ ਨੂੰ ਸੱਦਾ ਦਿੱਤਾ, ਤਾਂਕਿ ਨਿਰਯਾਤ ਨੂੰ ਹੁਲਾਰਾ ਮਿਲੇ ਅਤੇ ਆਰਥਿਕ ਵਿਕਾਸ-ਗਤੀ ਨੂੰ ਕਾਇਮ ਰੱਖਿਆ ਜਾ ਸਕੇ।

ਚੇੱਨਈ ਵਿੱਚ ਅੱਜ ਵਿਸ਼ੇਸ਼ ਆਰਥਿਕ ਜ਼ੋਨ (ਸੇਜ਼) ਇਕਾਈਆਂ ਅਤੇ ਨਿਰਯਾਤ ਅਧਾਰਿਤ ਇਕਾਈਆਂ (ਈਓਯੂ) ਨੂੰ ਨਿਰਯਾਤ ਉਤਕ੍ਰਿਸ਼ਟਤਾ ਪੁਰਸਕਾਰ ਪ੍ਰਦਾਨ ਕਰਦੇ ਹੋਏ, ਉਪਰਾਸ਼ਟਰਪਤੀ ਨੇ ਨਿਰਯਾਤ ਨੂੰ ਹੁਲਾਰਾ ਦੇਣ ਤੇ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਯੋਗਦਾਨ ਕਰਨ ‘ਤੇ ਨਿਰਯਾਤਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਿਰਯਾਤ ਵਿੱਚ ਸੇਜ਼ ਅਤੇ ਈਓਯੂ ਦਾ ਇੱਕ-ਤਿਹਾਈ ਯੋਗਦਾਨ ਹੈ।

ਸੇਜ਼ ਨੂੰ ‘ਮੇਕ ਇਨ ਇੰਡੀਆ’, ‘ਲੋਕਲ ਫਾਰ ਗਲੋਬਲ’ ਅਤੇ ‘ਈਜ਼ ਆਵ੍ ਡੂਇੰਗ ਬਿਜ਼ਨਸ’ ਦੇ ਲਈ ਆਦਰਸ਼ ਮੰਚ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਿਰਯਾਤਕਾਂ ਦੀ ਕਠਿਨ ਮਿਹਨਤ ਨਾਲ ਹਾਲੇ ਦ ਵਰ੍ਹਿਆਂ ਵਿੱਚ ਦੇਸ਼ ਦਾ ਨਿਰਯਾਤ ਕਈ ਗੁਣਾ ਵਧਿਆ ਹੈ। 

ਸ਼੍ਰੀ ਨਾਇਡੂ ਨੇ ਜ਼ਿਕਰ ਕੀਤਾ ਕਿ ਹੁਣੇ-ਹੁਣੇ ਪੂਰੇ ਹੋਏ ਵਿੱਤ ਵਰ੍ਹੇ 2021-22 ਵਿੱਚ ਵਪਾਰ-ਜਨਿਤ ਨਿਰਯਾਤ ਨੇ 418 ਅਰਬ ਅਮਰੀਕਾ ਡਾਲਰ ਦਾ ਰਿਕਾਰਡ ਸਥਾਪਿਤ ਕੀਤਾ ਹੈ। ਇਸ ਦੇ ਨਾਲ ਹੀ, ਸੇਵਾਵਾਂ ਦਾ ਨਿਰਯਾਤ ਲਗਭਗ 250 ਅਰਬ ਅਮਰੀਕੀ ਡਾਲਰ ਰਿਹਾ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਇਹ ਜ਼ਿਕਰਯੋਗ ਉਪਲਬਧੀ ਹੈ।

ਇਸ ਰੁਝਾਨ ਨੂੰ ਕਾਇਮ ਰੱਖਣ ਦਾ ਸੱਦਾ ਦਿੰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2019 ਵਿੱਚ ‘ਜ਼ਿਲ੍ਹਾ ਨਿਰਯਾਤ ਕੇਂਦਰ’ ਬਣਾਉਣ ਦੀ ਮਹੱਤਵਆਕਾਂਖੀ ਪ੍ਰੋਜੈਕਟ ਦਾ ਐਲਾਨ ਕੀਤਾ ਸੀ, ਜਿਸ ਨਾਲ ਨਿਰਯਾਤ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 775 ਜ਼ਿਲ੍ਹਿਆਂ ਵਿੱਚੋਂ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਨਿਰਯਾਤ ਕੇਂਦਰ ਬਣਨ ਦੀ ਸਮਰੱਥਾ ਮੌਜੂਦ ਹੈ।

ਵਪਾਰ ਅਤੇ ਉਦਯੋਗ-ਅਨੁਕੂਲ ਨੀਤੀਆਂ, ਵਪਾਰ ਸੁਗਮਤਾ ਅਤੇ ‘ਲੋਕਲ ਫਾਰ ਗਲੋਬਲ’ ‘ਤੇ ਧਿਆਨ ਦਿੰਦੇ ਹੋਏ ਸਰਕਾਰ ਦੁਆਰਾ ਨਿਰਯਾਤ ਵਧਾਉਣ ਦੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਜੀਆਈ (ਭੁਗੋਲਿਕ ਸੰਕੇਤਕ) ਉਤਪਾਦਾਂ ਨੂੰ ਇਨ੍ਹਾਂ ਪ੍ਰਯਤਨਾਂ ਦੇ ਤਹਿਤ ਅੱਗੇ ਵਧਾਇਆ ਜਾ ਰਿਹਾ ਹੈ।

ਭਾਰਤ ਦਾ ਯੁਵਾ ਦੇਸ਼ ਦੇ ਰੂਪ ਵਿੱਚ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਨਸੰਖਿਆਕੀ ਸਮਰੱਥਾ ਦਾ ਭਰਪੂਰ ਲਾਭ ਉਠਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਰੋਜ਼ਗਾਰ ਅਤੇ ਕੌਸ਼ਲ ਦੇ ਲਈ ਵਿਸ਼ੇਸ਼ ਅਭਿਯਾਨ ਚਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਜਦੋਂ ਤੱਕ ਇਹ ਕੰਮ ਨਹੀਂ ਕੀਤਾ ਜਾਂਦਾ, ਸਾਡੀ ਜਨਸੰਖਿਆਕੀ ਅਨੁਕੂਲਤਾ, ਪ੍ਰਤੀਕੂਲਤਾ ਵਿੱਚ ਬਦਲ ਜਾਵੇਗੀ।”

ਤਮਿਲਨਾਡੂ ਦੇ ਅਤਿ ਵਿਕਸਿਤ ਉਦਯੋਗਿਕ ਨਿਰਮਾਣ ਈਕੋ-ਸਿਸਟਮ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਰਾਜ ਮੋਟਰ-ਵਾਹਨਾਂ, ਉਨ੍ਹਾਂ ਪੁਰਜਿਆਂ, ਕੱਪੜਾ, ਚਮੜੇ ਦੇ ਉਤਪਾਦਾਂ, ਹਲਕੇ ਅਤੇ ਭਾਰੀ ਇੰਜੀਨੀਅਰਿੰਗ ਸਮਾਨ, ਪੰਪ, ਮੋਟਰ, ਇਲੈਕਟ੍ਰੌਨਿਕ ਸੌਫਟਵੇਅਰ ਅਤੇ ਹਾਈਵੇਅਰ ਦੇ ਉਤਪਾਦਨ ਵਿੱਚ ਇੱਕ ਵਿਸ਼ਾਲ ਕੇਂਦਰ ਦੇ ਰੂਪ ਵਿੱਚ ਉਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਤਮਿਲਨਾਡੂ ਨਿਰਯਾਤ ਵਿੱਚ ਦੇਸ਼ ਵਿੱਚ ਮੋਹਰੀ ਸਥਾਨ ‘ਤੇ ਬਰਕਰਾਰ ਹੈ।

ਇਸ ਅਵਸਰ ‘ਤੇ ਕੇਂਦਰੀ ਵਣਜਕ ਅਤੇ ਉਦਯੋਗ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਯਾ ਸਿੰਘ ਪਟੇਲ, ਤਮਿਲਨਾਡੂ ਦੇ ਰੈਵੇਨਿਊ ਅਤੇ ਆਪਦਾ ਪ੍ਰਬੰਧਨ ਮੰਤਰੀ ਸ਼੍ਰੀ ਕੇ.ਕੇ.ਐੱਸ.ਐੱਸ.ਆਰ. ਰਾਮਚੰਦ੍ਰਨ, ਮਦ੍ਰਾਸ ਐਕਸਪੋਰਟ ਪ੍ਰੋਸੈੱਸਿੰਗ ਜ਼ੋਨ, ਸੇਜ਼ ਦੇ ਵਿਕਾਸ ਕਮਿਸ਼ਨਰ ਡਾ. ਐੱਮ. ਕੇ. ਸ਼ੰਮੁਗਾ ਸੁੰਦਰਮ, ਐੱਮਈਪੀਜੈੱਡ ਸੇਜ਼ ਦੇ ਸੰਯੁਕਤ ਵਿਕਾਸ ਕਮਿਸ਼ਨਰ ਸ਼੍ਰੀ ਏਲੈਕਸ ਪਾਲ ਮੇਨਨ ਅਤੇ ਹੋਰ ਲੋਕ ਵੀ ਮੌਜੂਦ ਸਨ।

ਭਾਸ਼ਣ ਦਾ ਪੂਰਾ ਮੂਲ-ਪਾਠ ਹੇਠਾਂ ਦਿੱਤਾ ਗਿਆ ਹੈ:

*****

ਐੱਮਐੱਸ/ਆਰਕੇ



(Release ID: 1820131) Visitor Counter : 147