ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਬਨਾਸਕਾਂਠਾ ਦੇ ਦਿਯੋਦਰ ਵਿਖੇ ਬਨਾਸ ਡੇਅਰੀ ਸੰਕੁਲ ਵਿਖੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ


ਬਨਾਸ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ

ਬਨਾਸਕਾਂਠਾ ਜ਼ਿਲ੍ਹੇ ਦੇ ਦਿਯੋਦਰ ਵਿਖੇ 600 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਡੇਅਰੀ ਕੰਪਲੈਕਸ ਅਤੇ ਪੋਟੈਟੋ ਪ੍ਰੋਸੈੱਸਿੰਗ ਪਲਾਂਟ ਉਸਾਰਿਆ ਗਿਆ

ਪਾਲਨਪੁਰ ਵਿੱਚ ਬਨਾਸ ਡੇਅਰੀ ਪਲਾਂਟ ਵਿੱਚ ਪਨੀਰ ਉਤਪਾਦਾਂ ਅਤੇ ਵੇਅ ਪਾਊਡਰ ਦੇ ਉਤਪਾਦਨ ਲਈ ਸੁਵਿਧਾਵਾਂ ਦਾ ਵਿਸਤਾਰ

ਦਾਮਾ, ਗੁਜਰਾਤ ਵਿੱਚ ਜੈਵਿਕ ਖਾਦ ਅਤੇ ਬਾਇਓਗੈਸ ਪਲਾਂਟ ਸਥਾਪਿਤ ਕੀਤਾ ਗਿਆ

ਖੀਮਾਣਾ, ਰਤਨਪੁਰਾ-ਭੀਲੜੀ, ਰਾਧਨਪੁਰ ਅਤੇ ਥਾਵਰ ਵਿਖੇ ਸਥਾਪਿਤ ਕੀਤੇ ਜਾਣ ਵਾਲੇ 100 ਟਨ ਸਮਰੱਥਾ ਵਾਲੇ ਚਾਰ ਗੋਬਰ ਗੈਸ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ

"ਪਿਛਲੇ ਕਈ ਵਰ੍ਹਿਆਂ ਤੋਂ, ਬਨਾਸ ਡੇਅਰੀ ਸਥਾਨਕ ਭਾਈਚਾਰਿਆਂ, ਖ਼ਾਸ ਕਰਕੇ ਕਿਸਾਨਾਂ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਦਾ ਕੇਂਦਰ ਬਣ ਗਈ ਹੈ"

ਉਨ੍ਹਾਂ ਕਿਹਾ, “ਜਿਸ ਤਰ੍ਹਾਂ ਬਨਾਸਕਾਂਠਾ ਨੇ ਖੇਤੀਬਾੜੀ ਵਿੱਚ ਆਪਣੀ ਛਾਪ ਛੱਡੀ ਹੈ ਉਹ ਸ਼ਲਾਘਾਯੋਗ ਹੈ। ਕਿਸਾਨਾਂ ਨੇ ਨਵੀਆਂ ਟੈਕਨੋਲੋਜੀਆਂ ਅਪਣਾਈਆਂ, ਪਾਣੀ ਦੀ ਸੰਭਾਲ਼ 'ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਨਤੀਜੇ ਸਭ ਦੇ ਸਾਹਮਣੇ ਹਨ”

ਵਿਦਯਾ ਸਮੀਕਸ਼ਾ ਕੇਂਦਰ ਗੁਜਰਾਤ ਦੇ 54000 ਸਕੂਲਾਂ, 4.5 ਲੱਖ ਅਧਿਆਪਕਾਂ ਅਤੇ 1.5 ਕਰੋੜ ਵਿਦਿਆਰਥੀਆਂ ਦੀ ਤਾਕਤ ਦਾ ਇੱਕ ਜੀਵੰਤ ਕੇਂਦਰ ਬਣ ਗਿਆ ਹੈ"

"ਮੈਂ ਤੁਹਾਡੇ ਖੇਤਾਂ ਵਿੱਚ ਇੱਕ ਸਾਥੀ ਦੀ ਤਰ੍ਹਾਂ ਤੁਹਾਡੇ ਨਾਲ ਰਹਾਂਗਾ"

Posted On: 19 APR 2022 1:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਨਾਸਕਾਂਠਾ ਜ਼ਿਲ੍ਹੇ ਦੇ ਦਿਯੋਦਰ ਵਿਖੇ ਅੱਜ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਇੱਕ ਨਵਾਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈੱਸਿੰਗ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ। ਨਵਾਂ ਡੇਅਰੀ ਕੰਪਲੈਕਸ ਇੱਕ ਗ੍ਰੀਨਫੀਲਡ ਪ੍ਰੋਜੈਕਟ ਹੈ। ਇਹ ਰੋਜ਼ਾਨਾ ਕੋਈ 30 ਲੱਖ ਲੀਟਰ ਦੁੱਧ ਦੀ ਪ੍ਰੋਸੈੱਸਿੰਗ ਨੂੰ ਸਮਰੱਥ ਕਰੇਗਾ, ਤਕਰੀਬਨ 80 ਟਨ ਮੱਖਣ, ਇੱਕ ਲੱਖ ਲੀਟਰ ਆਈਸਕ੍ਰੀਮ, 20 ਟਨ ਸੰਘਣਾ ਦੁੱਧ (ਖੋਆ) ਅਤੇ 6 ਟਨ ਚਾਕਲੇਟ ਦਾ ਉਤਪਾਦਨ ਕਰੇਗਾ। ਪੋਟੈਟੋ ਪ੍ਰੋਸੈੱਸਿੰਗ ਪਲਾਂਟ ਵਿਭਿੰਨ ਕਿਸਮਾਂ ਦੇ ਪ੍ਰੋਸੈਸਡ ਆਲੂ ਉਤਪਾਦਾਂ ਜਿਵੇਂ ਕਿ ਫਰੈਂਚ ਫਰਾਈਜ਼, ਆਲੂ ਚਿਪਸ, ਆਲੂ ਟਿੱਕੀ, ਪੈਟੀਜ਼ ਆਦਿ ਦਾ ਉਤਪਾਦਨ ਕਰੇਗਾ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਦੂਸਰੇ ਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਣਗੇ। ਇਹ ਪਲਾਂਟ ਸਥਾਨਕ ਕਿਸਾਨਾਂ ਨੂੰ ਸਸ਼ਕਤ ਕਰਨਗੇ ਅਤੇ ਖੇਤਰ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਣਗੇ। ਪ੍ਰਧਾਨ ਮੰਤਰੀ ਨੇ ਬਨਾਸ ਕਮਿਊਨਿਟੀ ਰੇਡੀਓ ਸਟੇਸ਼ਨ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਕਮਿਊਨਿਟੀ ਰੇਡੀਓ ਸਟੇਸ਼ਨ ਦੀ ਸਥਾਪਨਾ ਕਿਸਾਨਾਂ ਨੂੰ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸਬੰਧਿਤ ਮਹੱਤਵਪੂਰਨ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਉਮੀਦ ਹੈ ਕਿ ਰੇਡੀਓ ਸਟੇਸ਼ਨ ਤਕਰੀਬਨ 1700 ਪਿੰਡਾਂ ਦੇ 5 ਲੱਖ ਤੋਂ ਵੱਧ ਕਿਸਾਨਾਂ ਨਾਲ ਜੁੜੇਗਾ। ਪ੍ਰਧਾਨ ਮੰਤਰੀ ਨੇ ਪਾਲਨਪੁਰ ਵਿੱਚ ਬਨਾਸ ਡੇਅਰੀ ਪਲਾਂਟ ਵਿੱਚ ਪਨੀਰ ਉਤਪਾਦਾਂ ਅਤੇ ਵੇਅ ਪਾਊਡਰ (whey powder) ਦੇ ਉਤਪਾਦਨ ਲਈ ਵਿਸਤਾਰ ਕੀਤੀਆਂ ਸੁਵਿਧਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਨਾਲ ਹੀ, ਪ੍ਰਧਾਨ ਮੰਤਰੀ ਨੇ ਦਾਮਾ, ਗੁਜਰਾਤ ਵਿਖੇ ਸਥਾਪਿਤ ਜੈਵਿਕ ਖਾਦ ਅਤੇ ਬਾਇਓਗੈਸ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਖੀਮਾਣਾ, ਰਤਨਪੁਰਾ - ਭੀਲੜੀ, ਰਾਧਨਪੁਰ ਅਤੇ ਥਾਵਰ ਵਿਖੇ ਸਥਾਪਿਤ ਕੀਤੇ ਜਾਣ ਵਾਲੇ 100 ਟਨ ਦੀ ਸਮਰੱਥਾ ਵਾਲੇ ਚਾਰ ਗੋਬਰ ਗੈਸ ਪਲਾਂਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਵੀ ਮੌਜੂਦ ਸਨ।

ਸਮਾਗਮ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਬਨਾਸ ਡੇਅਰੀ ਨਾਲ ਆਪਣੇ ਸਬੰਧਾਂ ਬਾਰੇ ਟਵੀਟ ਕੀਤਾ ਅਤੇ 2013 ਅਤੇ 2016 ਵਿੱਚ ਆਪਣੇ ਦੌਰਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ, “ਪਿਛਲੇ ਕਈ ਵਰ੍ਹਿਆਂ ਵਿੱਚ, ਬਨਾਸ ਡੇਅਰੀ ਸਥਾਨਕ ਭਾਈਚਾਰਿਆਂ, ਖਾਸ ਕਰਕੇ ਕਿਸਾਨਾਂ ਅਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦਾ ਕੇਂਦਰ ਬਣ ਗਈ ਹੈ। ਮੈਨੂੰ ਡੇਅਰੀ ਦੇ ਇਨੋਵੇਟਿਵ ਜੋਸ਼ 'ਤੇ ਵਿਸ਼ੇਸ਼ ਤੌਰ 'ਤੇ ਮਾਣ ਹੈ ਜੋ ਉਨ੍ਹਾਂ ਦੇ ਵਿਭਿੰਨ ਉਤਪਾਦਾਂ ਵਿੱਚ ਦੇਖਿਆ ਜਾਂਦਾ ਹੈ। ਸ਼ਹਿਦ 'ਤੇ ਉਨ੍ਹਾਂ ਦਾ ਲਗਾਤਾਰ ਧਿਆਨ ਵੀ ਸ਼ਲਾਘਾਯੋਗ ਹੈ।ਸ਼੍ਰੀ ਮੋਦੀ ਨੇ ਬਨਾਸਕਾਂਠਾ ਦੇ ਲੋਕਾਂ ਦੇ ਪ੍ਰਯਤਨਾਂ ਅਤੇ ਭਾਵਨਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, “ਮੈਂ ਬਨਾਸਕਾਂਠਾ ਦੇ ਲੋਕਾਂ ਦੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਚੀਲੇਪਣ ਦੀ ਭਾਵਨਾ ਲਈ ਪ੍ਰਸ਼ੰਸਾ ਕਰਨਾ ਚਾਹਾਂਗਾ। ਜਿਸ ਢੰਗ ਨਾਲ ਇਸ ਜ਼ਿਲ੍ਹੇ ਨੇ ਖੇਤੀਬਾੜੀ ਵਿੱਚ ਆਪਣੀ ਛਾਪ ਛੱਡੀ ਹੈ, ਉਹ ਸ਼ਲਾਘਾਯੋਗ ਹੈ। ਕਿਸਾਨਾਂ ਨੇ ਨਵੀਆਂ ਟੈਕਨੋਲੋਜੀਆਂ ਨੂੰ ਅਪਣਾਇਆ, ਪਾਣੀ ਦੀ ਸੰਭਾਲ਼ 'ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਨਤੀਜੇ ਸਭ ਦੇ ਸਾਹਮਣੇ ਹਨ।"

https://twitter.com/narendramodi/status/1516250767665074179

ਅੱਜ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਮਾਂ ਅੰਬਾਜੀ ਦੀ ਪਵਿੱਤਰ ਧਰਤੀ ਨੂੰ ਨਮਨ ਕਰ ਕੇ ਸ਼ੁਰੂਆਤ ਕੀਤੀ। ਉਨ੍ਹਾਂ ਬਨਾਸ ਦੀਆਂ ਮਹਿਲਾਵਾਂ ਦੇ ਅਸ਼ੀਰਵਾਦ ਨੂੰ ਨੋਟ ਕੀਤਾ ਅਤੇ ਉਨ੍ਹਾਂ ਦੀ ਅਦੁੱਤੀ ਭਾਵਨਾ ਲਈ ਆਪਣਾ ਸਤਿਕਾਰ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ, ਕੋਈ ਵੀ ਪ੍ਰਤੱਖ ਤੌਰ 'ਤੇ ਮਹਿਸੂਸ ਕਰ ਸਕਦਾ ਹੈ ਕਿ ਕਿਵੇਂ ਭਾਰਤ ਵਿੱਚ ਪਿੰਡ ਦੀ ਅਰਥਵਿਵਸਥਾ ਅਤੇ ਮਾਵਾਂ-ਭੈਣਾਂ ਦੇ ਸਸ਼ਕਤੀਕਰਨ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ ਅਤੇ ਕਿਸ ਤਰ੍ਹਾਂ ਸਹਿਕਾਰਤਾ ਲਹਿਰ ਸਵੈ-ਨਿਰਭਰ ਭਾਰਤ ਮੁਹਿੰਮ ਨੂੰ ਤਾਕਤ ਦੇ ਸਕਦੀ ਹੈ। ਕਾਸ਼ੀ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ, ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਵੀ ਇੱਕ ਕੰਪਲੈਕਸ ਸਥਾਪਿਤ ਕਰਨ ਲਈ ਬਨਾਸ ਡੇਅਰੀ ਅਤੇ ਬਨਾਸਕਾਂਠਾ ਦੇ ਲੋਕਾਂ ਦਾ ਧੰਨਵਾਦ ਕੀਤਾ।

ਬਨਾਸ ਡੇਅਰੀ ਵਿੱਚ ਗਤੀਵਿਧੀ ਦੇ ਵਿਸਤਾਰ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਨਾਸ ਡੇਅਰੀ ਕੰਪਲੈਕਸ, ਪਨੀਰ ਅਤੇ ਵੇਅ ਪਲਾਂਟ, ਜੋ ਕਿ ਸਾਰੇ ਡੇਅਰੀ ਖੇਤਰ ਦੇ ਵਿਸਤਾਰ ਵਿੱਚ ਮਹੱਤਵਪੂਰਨ ਹਨ, “ਬਨਾਸ ਡੇਅਰੀ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸਥਾਨਕ ਕਿਸਾਨਾਂ ਦੀ ਆਮਦਨ ਵਧਾਉਣ ਲਈ ਹੋਰ ਸੰਸਾਧਨ ਵੀ ਵਰਤੇ ਜਾ ਸਕਦੇ ਹਨ।" ਉਨ੍ਹਾਂ ਕਿਹਾ ਕਿ ਆਲੂ, ਸ਼ਹਿਦ ਅਤੇ ਹੋਰ ਸਬੰਧਿਤ ਉਤਪਾਦ ਕਿਸਾਨਾਂ ਦੀ ਕਿਸਮਤ ਬਦਲ ਰਹੇ ਹਨ। ਖਾਣ ਵਾਲੇ ਤੇਲ ਅਤੇ ਮੂੰਗਫਲੀ ਵਿੱਚ ਡੇਅਰੀ ਦੇ ਵਿਸਤਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਕਿਹਾ ਕਿ ਇਹ ਵੋਕਲ ਫੌਰ ਲੋਕਲ ਦੀ ਮੁਹਿੰਮ ਵਿੱਚ ਵੀ ਵਾਧਾ ਕਰ ਰਿਹਾ ਹੈ। ਉਨ੍ਹਾਂ ਗੋਬਰਧਨ ਵਿੱਚ ਡੇਅਰੀ ਦੇ ਪ੍ਰੋਜੈਕਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਦੇਸ਼ ਭਰ ਵਿੱਚ ਅਜਿਹੇ ਪਲਾਂਟ ਸਥਾਪਿਤ ਕਰਕੇ ਕਚਰੇ ਤੋਂ ਧਨ ਪੈਦਾ ਕਰਨ ਦੇ ਸਰਕਾਰ ਦੇ ਪ੍ਰਯਤਨਾਂ ਵਿੱਚ ਮਦਦ ਕਰਨ ਲਈ ਡੇਅਰੀ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲਾਂਟਾਂ ਨਾਲ ਪਿੰਡਾਂ ਦੀ ਸਵੱਛਤਾ ਬਰਕਰਾਰ ਰੱਖਣ, ਕਿਸਾਨਾਂ ਨੂੰ ਗੋਬਰ ਲਈ ਆਮਦਨ ਦੇਣ, ਬਿਜਲੀ ਪੈਦਾ ਕਰਨ ਅਤੇ ਕੁਦਰਤੀ ਖਾਦ ਨਾਲ ਪ੍ਰਿਥਵੀ ਦੀ ਰਾਖੀ ਕਰਨ ਲਈ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਯਾਸ ਸਾਡੇ ਪਿੰਡਾਂ ਅਤੇ ਸਾਡੀਆਂ ਮਹਿਲਾਵਾਂ ਨੂੰ ਮਜ਼ਬੂਤ ​​ਕਰਦੇ ਹਨ ਅਤੇ ਧਰਤੀ ਮਾਂ ਦੀ ਰੱਖਿਆ ਕਰਦੇ ਹਨ।

ਗੁਜਰਾਤ ਵੱਲੋਂ ਕੀਤੀ ਗਈ ਪ੍ਰਗਤੀ 'ਤੇ ਮਾਣ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੱਲ੍ਹ ਵਿਦਯਾ ਸਮੀਕਸ਼ਾ ਕੇਂਦਰ ਦੀ ਆਪਣੀ ਯਾਤਰਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਇਹ ਕੇਂਦਰ ਨਵੀਆਂ ਉਚਾਈਆਂ ਹਾਸਲ ਕਰ ਰਿਹਾ ਹੈ। ਅੱਜ ਇਹ ਕੇਂਦਰ ਗੁਜਰਾਤ ਦੇ 54000 ਸਕੂਲਾਂ, 4.5 ਲੱਖ ਅਧਿਆਪਕਾਂ ਅਤੇ 1.5 ਕਰੋੜ ਵਿਦਿਆਰਥੀਆਂ ਦੀ ਤਾਕਤ ਦਾ ਇੱਕ ਜੀਵੰਤ ਕੇਂਦਰ ਬਣ ਗਿਆ ਹੈ। ਇਹ ਕੇਂਦਰ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਬਿੱਗ ਡੇਟਾ ਵਿਸ਼ਲੇਸ਼ਣ ਨਾਲ ਲੈਸ ਹੈ। ਇਸ ਪਹਿਲ ਦੇ ਮਾਧਿਅਮ ਨਾਲ ਚੁੱਕੇ ਗਏ ਉਪਾਵਾਂ ਨਾਲ ਸਕੂਲਾਂ ਵਿੱਚ ਹਾਜ਼ਰੀ 26 ਫੀਸਦੀ ਵਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਿਸਮ ਦੇ ਪ੍ਰੋਜੈਕਟ ਦੇਸ਼ ਦੇ ਸਿੱਖਿਆ ਲੈਂਡਸਕੇਪ ਵਿੱਚ ਬਹੁਤ ਦੂਰਗਾਮੀ ਤਬਦੀਲੀਆਂ ਲਿਆ ਸਕਦੇ ਹਨ ਅਤੇ ਸਿੱਖਿਆ ਨਾਲ ਸਬੰਧਿਤ ਹਿਤਧਾਰਕਾਂ, ਅਧਿਕਾਰੀਆਂ ਅਤੇ ਹੋਰ ਰਾਜਾਂ ਨੂੰ ਇਸ ਕਿਸਮ ਦੀ ਸੁਵਿਧਾ ਦਾ ਅਧਿਐਨ ਕਰਨ ਅਤੇ ਅਪਣਾਉਣ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਗੁਜਰਾਤੀ ਵਿੱਚ ਵੀ ਸੰਬੋਧਨ ਕੀਤਾ। ਉਨ੍ਹਾਂ ਇੱਕ ਵਾਰ ਫਿਰ ਬਨਾਸ ਡੇਅਰੀ ਵੱਲੋਂ ਕੀਤੀ ਜਾ ਰਹੀ ਪ੍ਰਗਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਬਨਾਸ ਦੀਆਂ ਮਹਿਲਾਵਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਬਨਾਸਕਾਂਠਾ ਦੀਆਂ ਮਹਿਲਾਵਾਂ ਨੂੰ ਨਮਨ ਕੀਤਾ ਜੋ ਆਪਣੇ ਪਸ਼ੂਆਂ ਨੂੰ ਆਪਣੇ ਬੱਚਿਆਂ ਵਾਂਗ ਸੰਭਾਲ਼ਦੀਆਂ ਹਨ। ਪ੍ਰਧਾਨ ਮੰਤਰੀ ਨੇ ਬਨਾਸਕਾਂਠਾ ਦੇ ਲੋਕਾਂ ਲਈ ਆਪਣੇ ਪਿਆਰ ਨੂੰ ਦੁਹਰਾਇਆ ਅਤੇ ਕਿਹਾ ਕਿ ਉਹ ਜਿੱਥੇ ਵੀ ਜਾਣਗੇ, ਉਹ ਹਮੇਸ਼ਾ ਉਨ੍ਹਾਂ ਨਾਲ ਜੁੜੇ ਰਹਿਣਗੇ। ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਤੁਹਾਡੇ ਖੇਤਾਂ ਵਿੱਚ ਇੱਕ ਸਾਥੀ ਵਾਂਗ ਤੁਹਾਡੇ ਨਾਲ ਰਹਾਂਗਾ।"

ਉਨ੍ਹਾਂ ਕਿਹਾ ਕਿ ਬਨਾਸ ਡੇਅਰੀ ਨੇ ਦੇਸ਼ ਵਿੱਚ ਇੱਕ ਨਵੀਂ ਆਰਥਿਕ ਤਾਕਤ ਪੈਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਨਾਸ ਡੇਅਰੀ ਮੁਹਿੰਮ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਓਡੀਸ਼ਾ (ਸੋਮਨਾਥ ਤੋਂ ਜਗਨਨਾਥ), ਆਂਧਰ ਪ੍ਰਦੇਸ਼ ਅਤੇ ਝਾਰਖੰਡ ਜਿਹੇ ਰਾਜਾਂ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਣ ਵਾਲੇ ਭਾਈਚਾਰਿਆਂ ਦੀ ਮਦਦ ਕਰ ਰਹੀ ਹੈ। ਡੇਅਰੀ ਅੱਜ ਕਿਸਾਨਾਂ ਦੀ ਆਮਦਨ ਵਿੱਚ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ 8.5 ਲੱਖ ਕਰੋੜ ਰੁਪਏ ਦੇ ਦੁੱਧ ਉਤਪਾਦਨ ਦੇ ਨਾਲ, ਡੇਅਰੀ ਰਵਾਇਤੀ ਅਨਾਜ ਦੇ ਮੁਕਾਬਲੇ ਕਿਸਾਨਾਂ ਲਈ ਆਮਦਨ ਦੇ ਇੱਕ ਵੱਡੇ ਮਾਧਿਅਮ ਵਜੋਂ ਉੱਭਰ ਰਹੀ ਹੈ, ਖਾਸ ਤੌਰ'ਤੇ ਜਿੱਥੇ ਵਾਹੀਯੋਗ ਖੇਤ ਛੋਟੇ ਹਨ ਅਤੇ ਹਾਲਾਤ ਕਠਿਨ ਹਨ। ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧਾ ਲਾਭ ਟਰਾਂਸਫਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਲਾਭ ਲਾਭਾਰਥੀਆਂ ਤੱਕ ਪਹੁੰਚ ਰਿਹਾ ਹੈ, ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 1 ਰੁਪਏ ਵਿੱਚ ਸਿਰਫ਼ 15 ਪੈਸੇ ਹੀ ਲਾਭਾਰਥੀ ਤੱਕ ਪਹੁੰਚਦੇ ਹਨ।

ਕੁਦਰਤੀ ਖੇਤੀ 'ਤੇ ਆਪਣਾ ਧਿਆਨ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਬਨਾਸਕਾਂਠਾ ਦੇ ਪਾਣੀ ਦੀ ਸੰਭਾਲ਼ ਅਤੇ ਤੁਪਕਾ ਸਿੰਚਾਈ ਨੂੰ ਅਪਣਾਉਣ ਨੂੰ ਯਾਦ ਕੀਤਾ। ਉਨ੍ਹਾਂ ਪਾਣੀ ਨੂੰ ਪ੍ਰਸਾਦਅਤੇ ਸੋਨਾ ਮੰਨਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਉਹ 2023 ਦੇ ਆਜ਼ਾਦੀ ਦਿਵਸ ਤੱਕ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ 75 ਵਿਸ਼ਾਲ ਸਰੋਵਰਾਂ ਦਾ ਨਿਰਮਾਣ ਕਰਨ।

https://twitter.com/narendramodi/status/1516296470521344004

https://twitter.com/PMOIndia/status/1516297838023835648

https://twitter.com/PMOIndia/status/1516298275741388802

https://twitter.com/PMOIndia/status/1516299168146673664

https://twitter.com/PMOIndia/status/1516299285431988224

https://twitter.com/PMOIndia/status/1516299288657424386

https://twitter.com/PMOIndia/status/1516299643218710528

 

*************

 

ਡੀਐੱਸ(Release ID: 1818121) Visitor Counter : 92