ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਹਿਮਾਚਲ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 APR 2022 1:22PM by PIB Chandigarh

 ਨਮਸਕਾਰ!

ਹਿਮਾਚਲ ਦਿਵਸ ‘ਤੇ ਦੇਵਭੂਮੀ ਦੇ ਸਾਰੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ।

ਇਹ ਬਹੁਤ ਸੁਖਦ ਸੰਯੋਗ ਹੈ ਕਿ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ, ਹਿਮਾਚਲ ਪ੍ਰਦੇਸ਼ ਵੀ ਆਪਣਾ 75ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ, ਹਿਮਾਚਲ ਪ੍ਰਦੇਸ਼ ਵਿੱਚ ਵਿਕਾਸ ਕਾ ਅੰਮ੍ਰਿਤ ਹਰ ਪ੍ਰਦੇਸ਼ਵਾਸੀ ਤੱਕ ਨਿਰੰਤਰ ਪਹੁੰਚਦਾ ਰਹੇ, ਇਸ ਦੇ ਲਈ ਸਾਡੇ ਸਭ ਦੇ ਪ੍ਰਯਤਨ ਜਾਰੀ ਹਨ।

 

 ਹਿਮਾਚਲ ਦੇ ਲਈ ਅਟਲ ਜੀ ਨੇ ਕਦੇ ਲਿਖਿਆ ਸੀ-

ਬਰਫ ਢੰਕੀ ਪਰਵਤਮਾਲਾਵਾਂ,

ਨਦੀਆਂ, ਝਰਨੇ, ਜੰਗਲ,

ਕਿੰਨਰਿਆਂ ਕਾ ਦੇਸ਼,

ਦੇਵਤਾ ਡੋਲੇਂ ਪਲ-ਪਲ !

 

 ਸੁਭਾਗ ਨਾਲ ਮੈਨੂੰ ਵੀ ਪ੍ਰਕਿਰਤੀ ਦੇ ਅਨਮੋਲ ਉਪਹਾਰ, ਮਾਣਵੀਯ ਸਮਰੱਥ ਦੀ ਪਰਾਕਾਸ਼ਠਾ ਅਤੇ ਪੱਥਰ ਨੂੰ ਚੀਰਕੇ ਆਪਣਾ ਭਾਗ ਬਣਾਉਣ ਵਾਲੇ ਹਿਮਾਚਲ ਵਾਸੀਆਂ ਦਰਮਿਆਨ ਰਹਿਣ ਦਾ, ਉਨ੍ਹਾਂ ਦੇ ਦਰਸ਼ਨ ਕਰਨ ਦਾ ਬਾਰ-ਬਾਰ ਅਵਸਰ ਮਿਲਿਆ ਹੈ।

 

ਸਾਥੀਓ,

1948 ਵਿੱਚ ਜਦੋਂ ਹਿਮਾਚਲ ਪ੍ਰਦੇਸ਼ ਦਾ ਗਠਨ ਹੋਇਆ ਸੀ, ਤਦ ਪਹਾੜ ਜਿੰਨੀਆਂ ਚੁਣੌਤੀਆਂ ਸਾਹਮਣੇ ਸਨ।

ਛੋਟਾ ਪਹਾੜੀ ਪ੍ਰਦੇਸ਼ ਹੋਣ ਦੇ ਕਾਰਨ, ਮੁਸ਼ਕਿਲ ਪਰਿਸਥਿਤੀਆਂ ਅਤੇ ਚੁਣੌਤੀਪੂਰਨ ਭੂਗੋਲ ਦੇ ਚਲਦੇ ਸੰਭਾਵਨਾਵਾਂ ਦੀ ਬਜਾਏ ਆਸ਼ੰਕਾਵਾਂ ਅਧਿਕ ਸਨ। ਲੇਕਿਨ ਹਿਮਾਚਲ ਦੇ ਮਿਹਨਤਕਸ਼, ਇਮਾਨਦਾਰ ਅਤੇ ਕਰਮਠ ਲੋਕਾਂ ਨੇ ਇਸ ਚੁਣੌਤੀ ਨੂੰ ਅਵਸਰਾਂ ਵਿੱਚ ਬਦਲ ਦਿੱਤਾ। ਬਾਗਵਾਨੀ, ਪਾਵਰ ਸਰਪਲਸ ਰਾਜ, ਸਾਖਰਤਾ ਦਰ, ਪਿੰਡ-ਪਿੰਡ ਤੱਕ ਸੜਕ ਸੁਵਿਧਾ, ਘਰ-ਘਰ ਪਾਣੀ ਅਤੇ ਬਿਜਲੀ ਦੀ ਸੁਵਿਧਾ, ਜਿਹੇ ਅਨੇਕ ਮਾਨਕ ਇਸ ਪਹਾੜੀ ਰਾਜ ਦੀ ਪ੍ਰਗਤੀ ਨੂੰ ਦਿਖਾਉਂਦੇ ਹਨ।

 

ਬੀਤੇ 7-8 ਸਾਲਾਂ ਤੋਂ ਕੇਂਦਰ ਸਰਕਾਰ ਦਾ ਨਿਰੰਤਰ ਪ੍ਰਯਤਨ ਰਿਹਾ ਹੈ ਕਿ ਹਿਮਾਚਲ ਦੇ ਸਮਰੱਥ ਨੂੰ, ਉੱਥੇ ਦੀਆਂ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ। ਸਾਡੇ ਯੁਵਾ ਸਾਥੀ ਹਿਮਾਚਲ ਦੇ ਜਨਪ੍ਰਿਯ ਮੁੱਖ ਮੰਤਰੀ ਜੈਰਾਮ ਜੀ ਦੇ ਨਾਲ ਮਿਲ ਕੇ ਗ੍ਰਾਮੀਣ ਸੜਕਾਂ, ਹਾਈਵੇਅ ਦੇ ਚੌੜੀਕਰਣ, ਰੇਲਵੇ ਨੈਟਵਰਕ ਦੇ ਵਿਸਤਾਰ ਦਾ ਜੋ ਬੀੜਾ ਡਬਲ ਇੰਜਣ ਦੀ ਸਰਕਾਰ ਨੇ ਉਠਾਇਆ ਹੈ, ਉਸ ਦੇ ਪਰਿਣਾਮ ਹੁਣ ਦਿਖਣ ਲਗੇ ਹਨ। ਜਿਵੇਂ-ਜਿਵੇਂ ਕਨੈਕਟੀਵਿਟੀ ਬਿਹਤਰ ਹੋ ਰਹੀ ਹੈ, ਉਵੇਂ-ਉਵੇਂ ਹਿਮਾਚਲ ਦਾ ਟੂਰਿਜ਼ਮ ਨਵੇਂ ਖੇਤਰਾਂ, ਨਵੇਂ ਅੰਚਲਾਂ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਹਰ ਨਵਾਂ ਖੇਤਰ ਟੂਰਿਸਟਾਂ ਦੇ ਲਈ ਪ੍ਰਕਿਰਤੀ, ਸੱਭਿਆਚਾਰ ਅਤੇ ਐਡਵੇਂਚਰ ਦੇ ਨਵੇਂ ਅਨੁਭਵ ਲੈ ਕੇ ਆ ਰਿਹਾ ਹੈ, ਅਤੇ ਸਥਾਨਕ ਲੋਕਾਂ ਦੇ ਲਈ ਰੋਜ਼ਗਾਰ, ਸਵੈਰੋਜ਼ਗਾਰ ਦੀ ਅਨੰਤ ਸੰਭਾਵਨਾਵਾਂ ਦੇ ਦੁਆਰ ਖੋਲ ਰਿਹਾ ਹੈ। ਸਿਹਤ ਸੁਵਿਧਾਵਾਂ ਨੂੰ ਜਿਸ ਪ੍ਰਕਾਰ ਸੁਧਾਰਿਆ ਜਾ ਰਿਹਾ ਹੈ, ਉਸ ਦਾ ਪਰਿਣਾਮ ਕੋਰੋਨਾ ਦੇ ਤੇਜ਼ ਟੀਕਾਕਰਣ ਦੇ ਰੂਪ ਵਿੱਚ ਅਸੀਂ ਦਿਖਾਇਆ ਹੈ।

 

ਸਾਥੀਓ,

ਹਿਮਾਚਲ ਵਿੱਚ ਜਿੰਨੀਆਂ ਸੰਭਾਵਨਾਵਾਂ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋਂ ਸਾਹਮਣੇ ਆਉਣ ਲਿਆਉਣ ਦੇ ਲਈ ਹੁਣ ਅਸੀਂ ਤੇਜ਼ੀ ਨਾਲ ਕੰਮ ਕਰਨਾ ਹੈ। ਆਉਣ ਵਾਲੇ 25 ਵਰ੍ਹਿਆ ਵਿੱਚ ਹਿਮਾਚਲ ਦੀ ਸਥਾਪਨਾ ਅਤੇ ਦੇਸ਼ ਦੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ਵਾਲੇ ਹਨ। ਇਹ ਸਾਡੇ ਲਈ ਨਵੇ ਸੰਕਲਪਾਂ ਦਾ ਅੰਮ੍ਰਿਤਕਾਲ ਹੈ। ਇਸ ਕਾਲਖੰਡ ਵਿੱਚ ਅਸੀਂ ਹਿਮਾਚਲ ਨੂੰ ਟੂਰਿਜ਼ਮ, ਉੱਚ ਸਿੱਖਿਆ, ਰਿਸਰਚ, ਆਈਟੀ, ਬਾਇਓ-ਟੈਕਨੋਲੋਜੀ, ਫੂਡ-ਪ੍ਰੋਸੈਸਿੰਗ ਅਤੇ ਨੈਚੁਰਲ ਫਾਰਮਿੰਗ ਜਿਹੇ ਖੇਤਰਾਂ ਵਿੱਚ ਹੋਰ ਤੇਜ਼ੀ ਨਾਲ ਅੱਗੇ ਲੈ ਜਾਣਾ ਹੈ। ਇਸ ਸਾਲ ਦੇ ਬਜਟ ਵਿੱਚ ਐਲਾਨੇ ਵਾਈਬ੍ਰੇਂਟ ਵਿਲੇਜ ਸਕੀਮ ਅਤੇ ਪਰਵਤਮਾਲਾ ਯੋਜਨਾ ਨਾਲ ਵੀ ਹਿਮਾਚਲ ਪ੍ਰਦੇਸ਼ ਨੂੰ ਬਹੁਤ ਲਾਭ ਹੋਵੇਗਾ। ਇਹ ਯੋਜਨਾਵਾਂ ਹਿਮਾਚਲ ਪ੍ਰਦੇਸ਼ ਵਿੱਚ ਦੂਰ-ਸੁਦੂਰ ਵਿੱਚ ਕਨੈਕਟੀਵਿਟੀ ਵੀ ਵਧਾਉਣਗੀਆਂ, ਟੂਰਿਜ਼ਮ ਨੂੰ ਹੁਲਾਰਾ ਦੇਣਗੀ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਵੀ ਪੈਦਾ ਕਰੇਗੀ। ਸਾਨੂੰ ਹਿਮਾਚਲ ਦੀ ਹਰਿਆਲੀ ਦਾ ਵਿਸਤਾਰ ਕਰਨਾ ਹੈ, ਜੰਗਲਾਂ ਨੂੰ ਅਧਿਕ ਸਮ੍ਰਿੱਧ ਕਰਨਾ ਹੈ। ਸ਼ੌਚਾਲਯਾਂ ਨੂੰ ਲੈ ਕੇ ਹੋਇਆ ਬਿਹਤਰੀਨ ਕੰਮ ਹੁਣ ਸਵੱਛਤਾ ਦੇ ਦੂਸਰੇ ਪੈਮਾਨਿਆਂ ਨੂੰ ਵੀ ਪ੍ਰੋਤਸਾਹਿਤ ਕਰੇ, ਇਸ ਦੇ ਲਈ ਜਨ ਭਾਗੀਦਾਰੀ ਨੂੰ ਹੋਰ ਵਧਾਉਣਾ ਹੋਵੇਗਾ।

 

 ਸਾਥੀਓ,

ਕੇਂਦਰ ਦੀ ਕਲਿਆਣਕਾਰੀ ਯੋਜਨਾਵਾਂ ਨੂੰ ਜੈਰਾਮ ਜੀ ਦੀ ਸਰਕਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਬਹੁਤ ਵਿਸਤਾਰ ਦਿੱਤਾ ਹੈ। ਵਿਸ਼ੇਸ਼ ਤੌਰ ‘ਤੇ ਸਮਾਜਿਕ ਸੁਰੱਖਿਆ ਦੇ ਮਾਮਲੇ ਵਿੱਚ ਹਿਮਾਚਲ ਵਿੱਚ ਪ੍ਰਸ਼ੰਸਨੀਯ ਕੰਮ ਹੋ ਰਿਹਾ ਹੈ। ਇਮਾਨਦਾਰ ਨੇਤ੍ਰਿਤਵ, ਸ਼ਾਂਤੀਪ੍ਰਿਯ ਵਾਤਾਵਰਣ, ਦੇਵੀ-ਦੇਵਤਾਵਾਂ ਦਾ ਅਸ਼ੀਰਵਾਦ ਅਤੇ ਮਿਹਨਤ ਦੀ ਪਰਾਕਾਸ਼ਠਾ ਕਰਨ ਵਾਲੇ ਹਿਮਾਚਲ ਦੇ ਲੋਕ, ਇਹ ਸਭ ਅਤੁਲਨੀਯ ਹਨ। ਹਿਮਾਚਲ ਦੇ ਕੋਲ ਤੇਜ਼ ਵਿਕਾਸ ਦੇ ਲਈ ਜ਼ਰੂਰੀ ਹਰ ਚੀਜ ਮੌਜੂਦ ਹੈ। ਸਮ੍ਰਿੱਧ ਅਤੇ ਸਸ਼ਕਤ ਭਾਰਤ ਦੇ ਨਿਰਮਾਣ ਵਿੱਚ ਹਿਮਾਚਲ ਆਪਣੇ ਯੋਗਦਾਨ ਦਾ ਨਿਰੰਤਰ ਵਿਸਤਾਰ ਕਰਦਾ ਰਹੇ, ਇਹੀ ਮੇਰੀ ਸ਼ੁਭਕਾਮਨਾ ਹੈ !

 ਬਹੁਤ-ਬਹੁਤ ਧੰਨਵਾਦ  !

*******

 

 ਡੀਐੱਸ/ਐੱਸਟੀ



(Release ID: 1817195) Visitor Counter : 128