ਮੰਤਰੀ ਮੰਡਲ
ਕੈਬਨਿਟ ਨੇ ਘਰੇਲੂ ਗੰਦੇ ਪਾਣੀ ਦੇ ਵਿਕੇਂਦਰੀਕ੍ਰਿਤ ਪ੍ਰਬੰਧਨ ਦੇ ਖੇਤਰ ਵਿੱਚ ਭਾਰਤ ਅਤੇ ਜਾਪਾਨ ਦਰਮਿਆਨ ਸਹਿਯੋਗ ਦੇ ਇੱਕ ਮੈਮੋਰੰਡਮ 'ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
13 APR 2022 3:29PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰ-ਸੁਰਜੀਤੀ ਵਿਭਾਗ (ਡੀਓਡਬਲਯੂਆਰ, ਆਰਡੀਐਂਡਜੀਆਰ), ਜਲ ਸ਼ਕਤੀ ਮੰਤਰਾਲੇ ਅਤੇ ਜਾਪਾਨ ਦੇ ਵਾਤਾਵਰਣ ਮੰਤਰਾਲੇ ਦਰਮਿਆਨ ਡੀਸੈਂਟ੍ਰਾਲਾਈਜ਼ਡ ਡੋਮੈਸਟਿਕ ਵੇਸਟ ਵਾਟਰ ਮੈਨੇਜਮੈਂਟ ਦੇ ਖੇਤਰਾਂ ਵਿੱਚ ਦਸਤਖ਼ਤ ਕੀਤੇ ਗਏ ਇੱਕ ਸਹਿਯੋਗ ਪੱਤਰ (ਐੱਮਓਸੀ) ਨੂੰ ਪਿਛਲੇ ਪ੍ਰਭਾਵ ਨਾਲ (ਐਕਸ-ਫੈਕਟੋ) ਪ੍ਰਵਾਨਗੀ ਦੇ ਦਿੱਤੀ ਹੈ।
ਲਾਗੂ ਕਰਨ ਦੀ ਰਣਨੀਤੀ ਅਤੇ ਲਕਸ਼:
ਇੱਕ ਮੈਨੇਜਮੈਂਟ ਕੌਂਸਲ (ਐੱਮਸੀ) ਬਣਾਈ ਜਾਵੇਗੀ ਜੋ ਸਹਿਯੋਗ ਦੀਆਂ ਵਿਸਤ੍ਰਿਤ ਗਤੀਵਿਧੀਆਂ ਨੂੰ ਤਿਆਰ ਕਰਕੇ ਅਤੇ ਇਸਦੀ ਪ੍ਰਗਤੀ ਦੀ ਨਿਗਰਾਨੀ ਕਰਕੇ ਇਸ ਐੱਮਓਸੀ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਵੇਗੀ।
ਮੁੱਖ ਪ੍ਰਭਾਵ:
ਐੱਮਓਸੀ ਦੁਆਰਾ ਜਾਪਾਨ ਨਾਲ ਸਹਿਯੋਗ ਘਰੇਲੂ ਗੰਦੇ ਪਾਣੀ ਦੇ ਵਿਕੇਂਦਰੀਕ੍ਰਿਤ ਪ੍ਰਬੰਧਨ ਅਤੇ ਜੋਹਕਾਸੌ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਟਰੀਟ ਕੀਤੇ ਗਏ ਗੰਦੇ ਪਾਣੀ ਦੀ ਪ੍ਰਭਾਵੀ ਦੁਬਾਰਾ ਵਰਤੋਂ ਜਿਹੇ ਖੇਤਰਾਂ ਵਿੱਚ ਬਹੁਤ ਲਾਭਦਾਇਕ ਸਾਬਤ ਹੋਵੇਗਾ। ਗੰਦੇ ਪਾਣੀ ਦੇ ਪ੍ਰਬੰਧਨ ਲਈ ਵਿਕੇਂਦਰੀਕ੍ਰਿਤ ਜੋਹਕਾਸੌ ਪ੍ਰਣਾਲੀਆਂ ਦੀ ਜਲ ਜੀਵਨ ਮਿਸ਼ਨ ਅਧੀਨ ਕਵਰੇਜ ਦੇ ਨਾਲ-ਨਾਲ ਨਮਾਮੀ ਗੰਗੇ ਪ੍ਰੋਗਰਾਮ ਅਧੀਨ ਅਜਿਹੀ ਸਥਿਤੀ ਤੋਂ ਇਲਾਵਾ, ਮਿਸ਼ਨ ਅਧੀਨ ਤਾਜ਼ੇ ਪਾਣੀ ਦੇ ਸਰੋਤਾਂ ਦੀ ਟਿਕਾਊਤਾ ਦੇ ਨਾਲ-ਨਾਲ ਬਸਤੀਆਂ ਤੋਂ ਗਰੇ/ਬਲੈਕ ਵਾਟਰ ਦੇ ਪ੍ਰਬੰਧਨ ਲਈ ਵਧੇਰੇ ਪ੍ਰਭਾਵੀ ਹੋ ਸਕਦੇ ਹਨ। ਇਹ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ’ਸ) ਨੂੰ ਗੰਦੇ ਪਾਣੀ ਨੂੰ ਟਰੀਟ ਕਰਨ ਦੇ ਗੁੰਝਲਦਾਰ ਮੁੱਦੇ ਲਈ ਬਿਹਤਰ ਯੋਜਨਾ ਬਣਾਉਣ ਵਿੱਚ ਮਦਦ ਕਰੇਗਾ।
ਸ਼ਾਮਲ ਖਰਚੇ:
ਇਸ ਐੱਮਓਸੀ ਅਧੀਨ ਦੋਵੇਂ ਧਿਰਾਂ 'ਤੇ ਕੋਈ ਵਿੱਤੀ ਜ਼ਿੰਮੇਵਾਰੀਆਂ ਨਹੀਂ ਹੋਣਗੀਆਂ। ਇਸ ਐੱਮਓਸੀ ਦੇ ਅਧੀਨ ਗਤੀਵਿਧੀਆਂ ਦੀ ਸੁਵਿਧਾ ਲਈ, ਹੋਰ ਗੱਲਾਂ ਦੇ ਨਾਲ-ਨਾਲ, ਕੇਸ-ਵਿਸ਼ੇਸ਼ ਵਿਸਤ੍ਰਿਤ ਦਸਤਾਵੇਜ਼ ਜਿਵੇਂ ਕਿ ਪੂਰਵ-ਸੰਭਾਵਨਾ ਰਿਪੋਰਟਾਂ, ਸੰਭਾਵਨਾਵਾਂ ਦੀਆਂ ਰਿਪੋਰਟਾਂ, ਅਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ, ਬਣਾਈਆਂ ਜਾ ਸਕਦੀਆਂ ਹਨ, ਜੋ ਸਬੰਧਿਤ ਖੇਤਰਾਂ ਵਿੱਚ ਵਿਸਤ੍ਰਿਤ ਵਿਸ਼ੇਸ਼ਤਾਵਾਂ ਦੇ ਨਾਲ-ਨਾਲ, ਜੇਕਰ ਜ਼ਰੂਰੀ ਸਮਝਿਆ ਜਾਂਦਾ ਹੈ, ਅਜਿਹੇ ਕੇਸ-ਵਿਸ਼ੇਸ਼ ਪ੍ਰੋਗਰਾਮ ਅਤੇ ਪ੍ਰੋਜੈਕਟ ਦਾ ਵਿੱਤੀ ਪ੍ਰਬੰਧ ਸਬੰਧੀ
ਹੋਰ ਢੁਕਵੇਂ ਮਾਮਲਿਆਂ ਨੂੰ ਕਵਰ ਕਰਦੇ ਹਨ।
ਬਿੰਦੂ-ਵਾਰ ਵੇਰਵੇ:
ਘਰੇਲੂ ਗੰਦੇ ਪਾਣੀ ਦੇ ਵਿਕੇਂਦਰੀਕ੍ਰਿਤ ਪ੍ਰਬੰਧਨ ਦੇ ਖੇਤਰਾਂ ਵਿੱਚ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰ-ਸੁਰਜੀਤੀ (ਡੀਓਡਬਲਯੂਆਰ, ਆਰਡੀਐਂਡਜੀਆਰ), ਜਲ ਸ਼ਕਤੀ ਮੰਤਰਾਲਾ (ਐੱਮਓਜੇਐੱਸ) ਅਤੇ ਜਾਪਾਨ ਦੇ ਵਾਤਾਵਰਣ ਮੰਤਰਾਲੇ ਦੇ ਦਰਮਿਆਨ ਇੱਕ ਸਹਿਯੋਗ ਪੱਤਰ (ਐੱਮਓਸੀ) ਉੱਤੇ 19.03.2022 ਨੂੰ ਹਸਤਾਖਰ ਕੀਤੇ ਗਏ ਸਨ। ਦੋਵਾਂ ਦੇਸ਼ਾਂ ਦਰਮਿਆਨ ਸਮਾਨਤਾ ਅਤੇ ਆਪਸੀ ਲਾਭ ਦੇ ਸਿਧਾਂਤਾਂ ਦੇ ਅਧਾਰ 'ਤੇ ਜਨਤਕ ਜਲ ਖੇਤਰਾਂ ਵਿੱਚ ਪਾਣੀ ਦੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਅਤੇ ਪਬਲਿਕ ਹੈਲਥ ਵਿੱਚ ਸੁਧਾਰ ਲਈ ਘਰੇਲੂ ਗੰਦੇ ਪਾਣੀ ਦੇ ਵਿਕੇਂਦਰੀਕ੍ਰਿਤ ਪ੍ਰਬੰਧਨ ਲਈ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇਸ ਐੱਮਓਸੀ 'ਤੇ ਹਸਤਾਖਰ ਕੀਤੇ ਗਏ ਸਨ।
ਭਾਰਤ ਗਣਰਾਜ ਦੇ ਡੀਓਡਬਲਯੂਆਰ, ਆਰਡੀਐਂਡਜੀਆਰ, ਐੱਮਓਜੇਐੱਸ ਅਤੇ ਜਾਪਾਨ ਦੇ ਵਾਤਾਵਰਣ ਮੰਤਰਾਲੇ ਦਰਮਿਆਨ ਡੀਸੈਂਟ੍ਰਾਲਾਈਜ਼ਡ ਡੋਮੈਸਟਿਕ ਵੇਸਟ ਵਾਟਰ ਮੈਨੇਜਮੈਂਟ ਦੀ ਸਮਰੱਥਾ ਨੂੰ ਮਜ਼ਬੂਤ, ਸੁਵਿਧਾਜਨਕ ਅਤੇ ਵਿਕਸਿਤ ਕਰਨ ਲਈ ਐੱਮਓਸੀ 'ਤੇ ਹਸਤਾਖਰ ਕੀਤੇ ਗਏ। ਸਹਿਯੋਗ ਦਾ ਘੇਰਾ ਜ਼ਿਆਦਾਤਰ ਘਰੇਲੂ ਗੰਦੇ ਪਾਣੀ ਦੇ ਵਿਕੇਂਦਰੀਕ੍ਰਿਤ ਪ੍ਰਬੰਧਨ 'ਤੇ ਕੇਂਦ੍ਰਿਤ ਹੈ ਅਤੇ ਇਸ ਐੱਮਓਸੀ ਦੇ ਤਹਿਤ ਸਹਿਯੋਗ ਦੇ ਰੂਪ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ ਅਤੇ ਸੁਵਿਧਾ ਪ੍ਰਦਾਨ ਕਰਨਗੇ ਜਿਸ ਵਿੱਚ ਸੈਮੀਨਾਰ, ਕਾਨਫ਼ਰੰਸਾਂ ਅਤੇ ਸਮਰੱਥਾ ਨਿਰਮਾਣ ਦੁਆਰਾ ਘਰੇਲੂ ਗੰਦੇ ਪਾਣੀ ਦੇ ਵਿਕੇਂਦਰੀਕ੍ਰਿਤ ਪ੍ਰਬੰਧਨ ਬਾਰੇ ਜਾਣਕਾਰੀ ਅਤੇ ਮੁਹਾਰਤ ਦੇ ਆਦਾਨ-ਪ੍ਰਦਾਨ ਵਿੱਚ ਆਪਸੀ ਹਿੱਤ ਦੇ ਖੇਤਰ ਸ਼ਾਮਲ ਹੋ ਸਕਦੇ ਹਨ, ਪਰ ਇਹ ਸਿਰਫ਼ ਇਨ੍ਹਾਂ ਤੱਕ ਹੀ ਸੀਮਿਤ ਨਹੀਂ ਹੈ।
ਇਸ ਐੱਮਓਸੀ ਦੇ ਅਧੀਨ ਗਤੀਵਿਧੀਆਂ ਦੀ ਸੁਵਿਧਾ ਲਈ, ਹੋਰ ਗੱਲਾਂ ਦੇ ਨਾਲ-ਨਾਲ, ਕੇਸ-ਵਿਸ਼ੇਸ਼ ਵਿਸਤ੍ਰਿਤ ਦਸਤਾਵੇਜ਼ ਜਿਵੇਂ ਕਿ ਪੂਰਵ-ਸੰਭਾਵਨਾ ਰਿਪੋਰਟਾਂ, ਸੰਭਾਵਨਾਵਾਂ ਦੀਆਂ ਰਿਪੋਰਟਾਂ, ਅਤੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ, ਬਣਾਈਆਂ ਜਾ ਸਕਦੀਆਂ ਹਨ, ਜੋ ਸਬੰਧਿਤ ਖੇਤਰਾਂ ਵਿੱਚ ਵਿਸਤ੍ਰਿਤ ਵਿਸ਼ੇਸ਼ਤਾਵਾਂ ਦੇ ਨਾਲ-ਨਾਲ, ਜੇਕਰ ਜ਼ਰੂਰੀ ਸਮਝਿਆ ਜਾਂਦਾ ਹੈ, ਅਜਿਹੇ ਕੇਸ-ਵਿਸ਼ੇਸ਼ ਪ੍ਰੋਗਰਾਮ ਅਤੇ ਪ੍ਰੋਜੈਕਟ ਦਾ ਵਿੱਤੀ ਪ੍ਰਬੰਧ ਸਬੰਧੀ ਹੋਰ ਢੁਕਵੇਂ ਮਾਮਲਿਆਂ ਨੂੰ ਕਵਰ ਕਰਦੇ ਹਨ। ਦੋਵੇਂ ਧਿਰਾਂ ਇੱਕ ਮੈਨੇਜਮੈਂਟ ਕੌਂਸਲ (ਐੱਮਸੀ) ਦੀ ਸਥਾਪਨਾ ਕਰਨਗੇ ਜੋ ਸਹਿਯੋਗ ਦੀਆਂ ਵਿਸਤ੍ਰਿਤ ਗਤੀਵਿਧੀਆਂ ਨੂੰ ਤਿਆਰ ਕਰਕੇ ਅਤੇ ਇਸਦੀ ਪ੍ਰਗਤੀ ਦੀ ਨਿਗਰਾਨੀ ਕਰਕੇ ਇਸ ਐੱਮਓਸੀ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਵੇਗੀ।
**********
ਡੀਐੱਸ
(Release ID: 1816497)
Visitor Counter : 202
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam