ਵਿੱਤ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ ਦੇ ਬਾਅਦ ਤੋਂ ਕੁੱਲ 18.60 ਲੱਖ ਕਰੋੜ ਰੁਪਏ ਦੀ ਰਕਮ ਲਈ ਖੋਲ੍ਹੇ ਗਏ ਰਿਣ ਖਾਤਿਆਂ ਦੀ ਸੰਖਿਆ 34.42 ਕਰੋੜ ਤੋਂ ਵੱਧ




"ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਣ ਦੇ ਪ੍ਰਯਤਨਾਂ ਨੂੰ ਦਰਸਾਉਂਦੀ ਹੈ ਅਤੇ ਇਸ ਅਰਥ ਵਿੱਚ 'ਸਬਕਾ ਸਾਥ, ਸਬਕਾ ਵਿਕਾਸ' ਦੀ ਭਾਵਨਾ ਦੀ ਸੱਚੀ ਪ੍ਰਤੀਕ ਹੈ, ਜੋ ਮਾਣਯੋਗ ਪ੍ਰਧਾਨ ਮੰਤਰੀ ਦੇ ਦੂਰ–ਦ੍ਰਿਸ਼ਟੀ ਅਨੁਸਾਰ ਹੈ": ਕੇਂਦਰੀ ਵਿੱਤ ਮੰਤਰੀ



"ਪੀਐੱਮਐੱਮਵਾਈ ਕ੍ਰੈਡਿਟ ਸੰਕਟ ਦਾ ਸਾਹਮਣਾ ਕਰ ਰਹੇ 'ਖ਼ਹਿਸ਼ੀ ਜ਼ਿਲ੍ਹਿਆਂ' ਵਿੱਚ ਲਾਭਾਰਥੀਆਂ ਦੀ ਵਧਦੀ ਸੰਖਿਆ ਨੂੰ ਕ੍ਰੈਡਿਟ-ਪ੍ਰਵਾਹ ਨੂੰ ਸਮਰੱਥ ਬਣਾਉਂਦਾ ਹੈ": ਕੇਂਦਰੀ ਵਿੱਤ ਰਾਜ ਮੰਤਰੀ

Posted On: 08 APR 2022 8:00AM by PIB Chandigarh

ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਵਿੱਤੀ ਸਮਾਵੇਸ਼ ਦੇ ਲਕਸ਼ ਨਾਲ ਸ਼ੁਰੂ ਕੀਤੀ ਗਈ ਸੀ। ਅਸੀਂ ਇਸ ਸਕੀਮ ਦੀ 7ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਆਓ ਇਸ ਸਕੀਮ ਦੀਆਂ ਕੁਝ ਖਾਸ ਗੱਲਾਂ ਅਤੇ ਪ੍ਰਾਪਤੀਆਂ 'ਤੇ ਨਜ਼ਰ ਮਾਰੀਏ।

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੁਆਰਾ 8 ਅਪ੍ਰੈਲ, 2015 ਨੂੰ ਪੀਐੱਮਐੱਮਵਾਈ ਦੀ ਸ਼ੁਰੂਆਤ ਕੀਤੀ ਗਈ ਸੀਜਿਸ ਦਾ ਉਦੇਸ਼ ਗ਼ੈਰ-ਕਾਰਪੋਰੇਟ ਅਤੇ ਗ਼ੈਰ-ਖੇਤੀ ਲਘੂ/ਸੂਖਮ ਉੱਦਮਾਂ ਨੂੰ 10 ਲੱਖ ਰੁਪਏ ਤੱਕ ਦੀ ਕਰਜ਼ਾ ਸੁਵਿਧਾਵਾਂ ਪ੍ਰਦਾਨ ਕਰਨਾ ਸੀ।

ਯੋਜਨਾ ਦੀ 7ਵੀਂ ਵਰ੍ਹੇਗੰਢ ਮੌਕੇ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ, "ਜ਼ਿਕਰਯੋਗ ਹੈ ਕਿ ਆਮਦਨ ਪੈਦਾ ਕਰਨ ਦੀਆਂ ਗਤੀਵਿਧੀਆਂ ਦੇ ਨਿਰਮਾਣ ਲਈ ਇਸ ਯੋਜਨਾ ਦੇ ਤਹਿਤ ਕੁੱਲ 18.60 ਲੱਖ ਕਰੋੜ ਰੁਪਏ ਦੀ ਰਕਮ ਲਈ 34.42 ਕਰੋੜ ਤੋਂ ਵੱਧ ਦੇ ਰਿਣ–ਖਾਤੇ ਖੋਲ੍ਹੇ ਗਏ ਹਨ।"

PMMY ਰਾਹੀਂ ਵੱਡੇ ਪੱਧਰ 'ਤੇ ਰੋਜ਼ਗਾਰ ਦੇ ਮੌਕਿਆਂ ਅਤੇ ਵਪਾਰਕ ਮਾਹੌਲ ਵਿੱਚ ਸੁਧਾਰ ਬਾਰੇਵਿੱਤ ਮੰਤਰੀ ਨੇ ਕਿਹਾ, “ਇਸ ਯੋਜਨਾ ਨੇ ਖਾਸ ਤੌਰ 'ਤੇ ਛੋਟੇ ਕਾਰੋਬਾਰਾਂ ਲਈ ਇੱਕ ਯੋਗ ਮਾਹੌਲ ਬਣਾਉਣ ਵਿੱਚ ਮਦਦ ਕੀਤੀ ਹੈ ਅਤੇ ਜ਼ਮੀਨੀ ਪੱਧਰ 'ਤੇ ਵੱਡੇ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਮਹਿਲਾਵਾਂ ਲਈ 68 ਫੀਸਦੀ ਹੋਰ ਰਿਣ–ਖਾਤਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 22 ਫੀਸਦੀ ਕਰਜ਼ੇ ਉਨ੍ਹਾਂ ਨਵੇਂ ਉੱਦਮੀਆਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਨੇ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਕਰਜ਼ਾ ਨਹੀਂ ਲਿਆ ਹੈ।

ਸਾਰੇ ਮੁਦਰਾ ਲਾਭਾਰਥੀਆਂ ਨੂੰ ਵਧਾਈ ਦਿੰਦਿਆਂ ਤੇ ਹੋਰ ਸੰਭਾਵੀ ਰਿਣੀਆਂ ਨੂੰ ਅੱਗੇ ਆਉਣ ਅਤੇ ਰਾਸ਼ਟਰ ਨਿਰਮਾਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਹੁਣ ਤੱਕ ਮਨਜ਼ੂਰ ਕੀਤੇ ਗਏ ਕੁੱਲ ਕਰਜ਼ਿਆਂ ਵਿੱਚੋਂ 51 ਪ੍ਰਤੀਸ਼ਤ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਿਆਂ/ਓਬੀਸੀ ਸ਼੍ਰੇਣੀਆਂ ਨਾਲ ਸਬੰਧਿਤ ਭਾਈਚਾਰਿਆਂ ਨੂੰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਨੂੰ ਦਰਸਾਉਂਦੀ ਹੈ ਅਤੇ ਇਸ ਅਰਥ ਵਿੱਚ 'ਸਬਕਾ ਸਾਥਸਬਕਾ ਵਿਕਾਸਦੀ ਭਾਵਨਾ ਦਾ ਸੱਚਾ ਪ੍ਰਤੀਕ ਹੈਜੋ ਕਿ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ ਹੈ।"

ਇਸ ਮੌਕੇ ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ ਦੇ ਪਿੱਛੇ ਦੀ ਪ੍ਰੇਰਕ ਸ਼ਕਤੀ ਸੂਖਮਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਪਰੇਸ਼ਾਨੀ ਮੁਕਤ/ ਸਹਿਜ ਢੰਗ ਨਾਲ ਸੰਸਥਾਗਤ ਕਰਜ਼ਾ ਪ੍ਰਦਾਨ ਕਰਨਾ ਹੈ। ਵਿੱਤ ਰਾਜ ਮੰਤਰੀ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਤੋਂ ਲੈ ਕੇਪਿਛਲੇ ਸੱਤ ਸਾਲਾਂ ਵਿੱਚਇਹ ਯੋਜਨਾ ਸਫ਼ਲਤਾਪੂਰਵਕ ਉਤਸ਼ਾਹੀ ਉੱਦਮੀਆਂ ਨੂੰ ਲਾਭ ਪਹੁੰਚਾ ਰਹੀ ਹੈਕੁੱਲ 34.42 ਕਰੋੜ ਖਾਤਾ ਧਾਰਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ।

ਵਿੱਤ ਰਾਜ ਮੰਤਰੀ ਡਾ. ਕਰਾਡ ਨੇ ਕਿਹਾ ਕਿ ਇਸ ਯੋਜਨਾ ਤਹਿਤ ਕਰਜ਼ਾ ਲੈਣ ਵਾਲੇ ਬਹੁਤ ਸਾਰੇ ਉੱਦਮੀ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਤੋਂ ਆਉਂਦੇ ਹਨ। ਇਸ ਤੋਂ ਵੀ ਅਹਿਮ ਤੱਥ ਇਹ ਹੈ ਕਿ ਇਸ ਸਕੀਮ ਦੇ ਤਹਿਤ ਸਭ ਤੋਂ ਵੱਧ ਲਾਭਾਰਥੀ ਸਮੂਹ ਮਹਿਲਾਵਾਂ ਦੇ ਹਨ। ਇਸ ਸਕੀਮ ਤਹਿਤ ਖੋਲ੍ਹੇ ਗਏ ਕਰਜ਼ਾ ਖਾਤਿਆਂ ਵਿੱਚੋਂ 68 ਫੀਸਦੀ ਤੋਂ ਵੱਧ ਖਾਤੇ ਮਹਿਲਾਵਾਂ ਦੇ ਹਨ। ਇਸ ਸਕੀਮ ਤਹਿਤ ਵਿਸ਼ੇਸ਼ ਮੁਹਿੰਮਾਂ ਨੇ ਮਹਿਲਾਵਾਂ ਅਤੇ SC/ST/OBC 'ਤੇ ਵਿਸ਼ੇਸ਼ ਧਿਆਨ ਦੇ ਕੇ ਸੰਭਾਵੀ ਉਧਾਰ ਲੈਣ ਵਾਲਿਆਂ ਤੱਕ ਪਹੁੰਚਣ ਵਿੱਚ ਵੀ ਮਦਦ ਕੀਤੀ ਹੈ। ਵਿੱਤ ਰਾਜ ਮੰਤਰੀ ਡਾ. ਕਰਾਡ ਨੇ ਕਿਹਾ ਕਿ ਪੀਐੱਮਐੱਮਵਾਈ ਦਾ ਇੱਕ ਹੋਰ ਧਿਆਨ ਦੇਣ ਯੋਗ ਫੋਕਸ ਨੀਤੀ ਆਯੋਗ ਦੁਆਰਾ ਪਛਾਣੇ ਗਏ 'ਖ਼ਹਿਸ਼ੀ ਜ਼ਿਲ੍ਹਿਆਂਵਿੱਚ ਵੱਧ ਤੋਂ ਵੱਧ ਲਾਭਾਰਥੀਆਂ ਨੂੰ ਕਰਜ਼ਾ ਪ੍ਰਦਾਨ ਕਰਨਾ ਹੈ ਅਤੇ ਇਸ ਤਰ੍ਹਾਂ ਕਰਜ਼ੇ ਦੇ ਬੋਝ ਹੇਠ ਦੱਬੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਰਜ਼ੇ ਦੇ ਪ੍ਰਵਾਹ ਨੂੰ ਅਨੁਕੂਲ ਬਣਾਉਣਾ ਹੈ।

ਦੇਸ਼ ਵਿੱਚ ਵਿੱਤੀ ਸਮਾਵੇਸ਼ (FI) ਪ੍ਰੋਗਰਾਮ ਨੂੰ ਲਾਗੂ ਕਰਨਾ ਤਿੰਨ ਥੰਮ੍ਹਾਂ 'ਤੇ ਅਧਾਰਿਤ ਹੈ ਭਾਵ ਬੈਂਕਿੰਗ ਰਹਿਤ ਲੋਕਾਂ ਨੂੰ ਬੈਂਕਿੰਗ ਸੁਵਿਧਾਵਾਂ ਪ੍ਰਦਾਨ ਕਰਨਾਅਸੁਰੱਖਿਅਤ ਕਰਜ਼ਿਆਂ ਨੂੰ ਸੁਰੱਖਿਅਤ ਕਰਨਾ ਅਤੇ ਗ਼ਰੀਬਾਂ ਨੂੰ ਵਿੱਤੀ ਸੁਵਿਧਾਵਾਂ ਪ੍ਰਦਾਨ ਕਰਨਾ। ਇਸ ਪ੍ਰੋਗਰਾਮ ਤਹਿਤ ਇਨ੍ਹਾਂ ਤਿੰਨਾਂ ਉਦੇਸ਼ਾਂ ਨੂੰ ਟੈਕਨੋਲੋਜੀ ਦੀ ਮਦਦ ਨਾਲ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਸਹਿਯੋਗੀ ਪਹੁੰਚ ਅਪਣਾਉਣ ਦੇ ਨਾਲ-ਨਾਲ ਗ਼ਰੀਬਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਇਨ੍ਹਾਂ ਤਿੰਨਾਂ ਉਦੇਸ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਿੱਤੀ ਸਮਾਵੇਸ਼ (FI) ਦੇ ਤਿੰਨ ਥੰਮ੍ਹਾਂ ਵਿੱਚੋਂ ਇੱਕ — ਵਾਂਝੇ ਰਹੇ ਲੋਕਾਂ ਨੂੰ ਬੈਂਕਿੰਗ ਸੁਵਿਧਾ ਦੇਣਾ, ਅਸੁਰੱਖਿਅਤ ਰਿਣ ਨੂੰ ਸੁਰੱਖਿਅਤ ਬਣਾਉਣਾ ਤੇ ਵਿੱਤੀ ਸੁਵਿਧਾ ਤੋਂ ਵਾਂਝੇ ਰਹੇ ਲੋਕਾਂ ਨੂੰ ਵਿੱਤੀ ਸੁਵਿਧਾ ਦੇਣਾ। ਵਿੱਤ ਪ੍ਰਦਾਨ ਕਰਨਾ — PMMY ਦੁਆਰਾ ਵਿੱਤੀ ਸਮਾਵੇਸ਼ (FI) ਈਕੋਸਿਸਟਮ ਵਿੱਚ ਪ੍ਰਤੀਬਿੰਬਤ ਹੁੰਦਾ ਹੈ। ਇਸ ਯੋਜਨਾ ਨੂੰ ਛੋਟੇ ਉੱਦਮੀਆਂ ਨੂੰ ਕਰਜ਼ਾ ਸੁਵਿਧਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਹੈ। ਆਪਣੀਆਂ ਵੱਖ-ਵੱਖ ਪਹਿਲਾਂ ਰਾਹੀਂ; PMMY ਸਕੀਮ ਉਭਰਦੇ ਉੱਦਮੀਆਂ ਤੋਂ ਲੈ ਕੇ ਮਿਹਨਤੀ ਕਿਸਾਨਾਂ ਤੱਕ – ਸਾਰੀਆਂ ਸਬੰਧਿਤ ਧਿਰਾਂ ਦੀਆਂ ਵਿੱਤੀ ਲੋੜਾਂ 'ਤੇ ਧਿਆਨ ਕੇਂਦ੍ਰਿਤ ਕਰਦੀ ਹੈ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY) ਗ਼ਰੀਬ ਅਤੇ ਸਮਾਜਿਕ-ਆਰਥਿਕ ਤੌਰ 'ਤੇ ਹਾਸ਼ੀਏ 'ਤੇ ਪਏ ਭਾਈਚਾਰੇ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਹੈਜਿਸ ਨੇ ਲੱਖਾਂ ਲੋਕਾਂ ਦੇ ਸੁਪਨਿਆਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਅਤੇ ਦੇਸ਼ ਵਿੱਚ ਸਵੈ-ਮਾਣ ਅਤੇ ਸੁਤੰਤਰਤਾ ਦੀ ਭਾਵਨਾ ਪੈਦਾ ਕਰਨ ਲਈ ਤਾਕਤ ਦਿੱਤੀ ਹੈ।

ਆਓ ਅਸੀਂ ਇਸ ਪੀਐੱਮਵਾਈ ਤੋਂ ਵਾਂਝੇ ਤੇ ਸਮਾਜਿਕ–ਆਰਥਿਕ ਤੌਰ ਅਤੇ ਅੱਖੋਂ ਪ੍ਰੋਖੇ ਰਹੇ ਸਮਾਜਿਕ–ਤੌਰ ’ਤੇ ਪਿਛਲੇ ਸੱਤ ਸਾਲਾਂ ’ਚ ਇਸ ਦੀਆਂ ਉਪਲਬਧੀਆਂ ’ਤੇ ਝਾਤ ਪਾਈਏ:

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੀਆਂ ਪ੍ਰਮੁੱਖ ਗੱਲਾਂ:

PMMY ਤਹਿਤ 10 ਲੱਖ ਰੁਪਏ ਤੱਕ ਦੇ ਕਰਜ਼ੇ ਮੈਂਬਰ ਰਿਣ ਸੰਸਥਾਨਾਂ (MLIs) ਭਾਵ ਬੈਂਕਾਂਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs), ਛੋਟੀਆਂ ਵਿੱਤੀ ਸੰਸਥਾਵਾਂ (MFIs), ਹੋਰ ਵਿੱਤੀ ਵਿਚੋਲਿਆਂ ਆਦਿ ਰਾਹੀਂ ਪ੍ਰਦਾਨ ਕੀਤੇ ਜਾਂਦੇ ਹਨ। ਕਰਜ਼ੇ ਤਿੰਨ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ- 'ਸ਼ਿਸ਼ੂ', 'ਕਿਸ਼ੋਰਅਤੇ 'ਤਰੁਣ', ਜੋ ਕਰਜ਼ਦਾਰ ਦੇ ਉੱਦਮ ਦੇ ਸੰਦਰਭ ਵਿੱਚ ਵਿਕਾਸ-ਪੜਾਅ ਅਤੇ ਵਿੱਤੀ ਲੋੜਾਂ ਨੂੰ ਦਰਸਾਉਂਦੇ ਹਨ।

i) ਸ਼ਿਸ਼ੂ: 50,000 ਰੁਪਏ ਤੱਕ ਦੇ ਕਰਜ਼ੇ।

ii) ਕਿਸ਼ੋਰ: 50,000 ਰੁਪਏ ਤੋਂ ਵੱਧ ਅਤੇ 5 ਲੱਖ ਰੁਪਏ ਤੋਂ ਘੱਟ ਲੋਨ।

iii) ਤਰੁਣ: 5 ਲੱਖ ਰੁਪਏ ਤੋਂ ਵੱਧ ਅਤੇ 10 ਲੱਖ ਰੁਪਏ ਤੱਕ ਦੇ ਕਰਜ਼ੇ।

ਨਵੀਂ ਪੀੜ੍ਹੀ ਦੇ ਚਾਹਵਾਨ ਨੌਜਵਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲਇਹ ਯਕੀਨੀ ਬਣਾਇਆ ਗਿਆ ਹੈ ਕਿ ਸ਼ਿਸ਼ੂ ਸ਼੍ਰੇਣੀ ਦੇ ਕਰਜ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ ਕਿਸ਼ੋਰ ਅਤੇ ਤਰੁਣ ਸ਼੍ਰੇਣੀਆਂ ਦੇ ਕਰਜ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ।

ਨਵੀਂ ਪੀੜ੍ਹੀ ਦੇ ਚਾਹਵਾਨ ਨੌਜਵਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲਇਹ ਯਕੀਨੀ ਬਣਾਇਆ ਗਿਆ ਹੈ ਕਿ ਸ਼ਿਸ਼ੂ ਸ਼੍ਰੇਣੀ ਦੇ ਕਰਜ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ ਕਿਸ਼ੋਰ ਅਤੇ ਤਰੁਣ ਸ਼੍ਰੇਣੀਆਂ ਦੇ ਕਰਜ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ।

˃ ਸ਼ਿਸ਼ੂਕਿਸ਼ੋਰ ਅਤੇ ਤਰੁਣ ਦੇ ਤਹਿਤ ਸੂਖਮ ਉੱਦਮ ਖੇਤਰ ਦੇ ਵਿਕਾਸ ਦੇ ਵਿਆਪਕ ਉਦੇਸ਼ ਅਤੇ ਢਾਂਚੇ ਦੇ ਨਾਲਮੁਦਰਾ ਯੋਜਨਾ ਦੁਆਰਾ ਪੇਸ਼ ਕੀਤੇ ਗਏ ਉਤਪਾਦਾਂ ਨੂੰ ਵੱਖ-ਵੱਖ ਖੇਤਰਾਂ/ਵਪਾਰਕ ਗਤੀਵਿਧੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

˃ PMMY ਦੇ ਤਹਿਤਨਿਰਮਾਣਵਪਾਰ ਅਤੇ ਸੇਵਾ ਖੇਤਰ ਅਤੇ ਖੇਤੀਬਾੜੀ ਦੀਆਂ ਸਹਾਇਕ ਗਤੀਵਿਧੀਆਂ ਜਿਵੇਂ ਕਿ ਪੋਲਟਰੀਡੇਅਰੀਮਧੂ ਮੱਖੀ ਪਾਲਣ ਆਦਿਯੂ.ਐੱਸ. ਵਿੱਚ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨ ਲਈ - ਮਿਆਦੀ ਕਰਜ਼ਾ ਅਤੇ ਕਾਰਜਸ਼ੀਲ ਪੂੰਜੀ - ਦੋਵਾਂ ਹਿੱਸਿਆਂ ਦੇ ਰੂਪ ਵਿੱਚ ਕਰਜ਼ੇ ਪ੍ਰਦਾਨ ਕੀਤੇ ਜਾਂਦੇ ਹਨ।

ਵਿਆਜ ਦਰ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੁਆਰਾ ਤੈਅ ਕੀਤੀ ਜਾਂਦੀ ਹੈ। ਕਾਰਜਸ਼ੀਲ ਪੂੰਜੀ ਦੀ ਸੁਵਿਧਾ ਦੇ ਮਾਮਲੇ ਵਿੱਚਇੱਕ ਦਿਨ ਬੀਤ ਜਾਣ ਤੋਂ ਬਾਅਦ ਉਧਾਰ ਲੈਣ ਵਾਲੇ ਦੇ ਕਰਜ਼ੇ 'ਤੇ ਵਿਆਜ ਵਸੂਲਿਆ ਜਾਂਦਾ ਹੈ।

• ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ (25 ਮਾਰਚ, 2022 ਤੱਕ) 18.60 ਲੱਖ ਕਰੋੜ ਰੁਪਏ ਦੇ ਕਰਜ਼ਿਆਂ ਦੀ ਸੰਖਿਆ 34.42 ਕਰੋੜ ਤੋਂ ਵੱਧ ਹੈ। ਨਵੇਂ ਉੱਦਮੀਆਂ ਲਈ ਕੁੱਲ ਕਰਜ਼ੇ ਦਾ ਲਗਭਗ 22 ਪ੍ਰਤੀਸ਼ਤ ਮਨਜ਼ੂਰ ਕੀਤਾ ਗਿਆ ਹੈ।

• ਕੁੱਲ 4.86 ਕਰੋੜ PMMY ਲੋਨ ਖਾਤਿਆਂ ਵਿੱਚੋਂ 3.07 ਲੱਖ ਕਰੋੜ ਰੁਪਏ ਦੀ ਮਨਜ਼ੂਰ ਰਕਮ ਨੂੰ ਚਾਲੂ ਵਿੱਤ ਵਰ੍ਹੇ (25 ਮਾਰਚ, 2022 ਤੱਕ) ਵਿੱਚ ਵਧਾਇਆ ਗਿਆ ਹੈ।

• ਕੁੱਲ ਕਰਜ਼ਿਆਂ ਦਾ ਲਗਭਗ 68 ਪ੍ਰਤੀਸ਼ਤ ਮਹਿਲਾ ਉੱਦਮੀਆਂ ਨੂੰ ਮਨਜ਼ੂਰ ਕੀਤਾ ਗਿਆ ਹੈ।

• ਔਸਤ ਕਰਜ਼ੇ ਦੀ ਰਕਮ ਲਗਭਗ 54,000 ਰੁਪਏ ਹੈ।

• 86 ਫੀਸਦੀ ਕਰਜ਼ੇ 'ਸ਼ਿਸ਼ੂਸ਼੍ਰੇਣੀ ਨਾਲ ਸਬੰਧਿਤ ਹਨ।

• ਨਵੇਂ ਉੱਦਮੀਆਂ ਨੂੰ ਲਗਭਗ 22 ਫੀਸਦੀ ਕਰਜ਼ੇ ਦਿੱਤੇ ਗਏ ਹਨ।

• ਲਗਭਗ 23 ਫੀਸਦੀ ਕਰਜ਼ੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਾਤੀ ਭਾਈਚਾਰਿਆਂ ਨਾਲ ਸਬੰਧਿਤ ਲੋਕਾਂ ਨੂੰ ਦਿੱਤੇ ਗਏ ਹਨਕਰੀਬ 28 ਫੀਸਦੀ ਕਰਜ਼ੇ ਓਬੀਸੀ ਭਾਈਚਾਰੇ ਨਾਲ ਸਬੰਧਿਤ ਕਰਜ਼ਦਾਰਾਂ ਨੂੰ ਦਿੱਤੇ ਗਏ ਹਨ। (SC/ST/OBC ਸ਼੍ਰੇਣੀ ਨਾਲ ਸਬੰਧਿਤ ਕਰਜ਼ਦਾਰਾਂ ਨੂੰ ਕੁੱਲ 51 ਪ੍ਰਤੀਸ਼ਤ ਕਰਜ਼ੇ ਮਨਜ਼ੂਰ ਕੀਤੇ ਗਏ ਹਨ।)

• ਘੱਟ ਸੰਖਿਆ ਵਰਗ ਦੇ ਲੋਕਾਂ ਨੂੰ ਕਰੀਬ 11 ਫੀਸਦੀ ਕਰਜ਼ੇ ਦਿੱਤੇ ਗਏ ਹਨ।

ਸ਼੍ਰੇਣੀ ਅਨੁਸਾਰ ਵੇਰਵੇ:-

ਵਰਗ

ਕਰਜ਼ਿਆਂ ਦੀ ਸੰਖਿਆ (%)

ਪ੍ਰਵਾਨਿਤ ਧਨ ਰਾਸ਼ੀ (%)

ਸ਼ਿਸ਼ੂ

86%

42%

ਕਿਸ਼ੋਰ

12%

34%

ਤਰੁਣ

2%

24%

ਕੁੱਲ ਜੋੜ

100%

100%

   

ਕੋਵਿਡ-19 ਮਹਾਮਾਰੀ ਕਾਰਨ ਵਿੱਤ ਵਰ੍ਹੇ 2020-21 ਨੂੰ ਛੱਡ ਕੇਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰ ਲਿਆ ਗਿਆ ਹੈ। ਸਾਲ–ਕ੍ਰਮ ਅਨੁਸਾਰ ਪ੍ਰਵਾਨਿਤ ਰਕਮ ਇਸ ਪ੍ਰਕਾਰ ਹੈ:-

 

ਸਾਲ

ਪ੍ਰਵਾਨਿਤ ਕਰਜ਼ਿਆਂ ਦੀ ਸੰਖਿਆ (ਕਰੋੜਾਂ ’ਚ)

ਪ੍ਰਵਾਨਿਤ ਧਨ ਰਾਸ਼ੀ (ਲੱਖ ਕਰੋੜ ਰੁਪਏ ਵਿੱਚ)

2015-16

3.49

1.37

2016-17

3.97

1.80

2017-18

4.81

2.54

2018-19

5.98

3.22

2019-20

6.22

3.37

2020-21

5.07

3.22

2021-22 (25 ਮਾਰਚ 2022 ਤੱਕ)*

4.86

3.07

ਕੁੱਲ ਜੋੜ

34.42

18.60

     *ਅੰਤਿਮ ਨਹੀਂ

ਹੋਰ ਪ੍ਰਾਸੰਗਿਕ ਜਾਣਕਾਰੀ

PMMY ਤਹਿਤ ਸ਼ਿਸ਼ੂ ਕਰਜ਼ਿਆਂ ਦੀ ਤੁਰੰਤ ਮੁੜ ਅਦਾਇਗੀ 'ਤੇ 2% ਵਿਆਜ ਛੂਟ ਦੀ ਸੁਵਿਧਾ ਨੂੰ 12 ਮਹੀਨਿਆਂ ਦੀ ਮਿਆਦ ਲਈ ਵਧਾ ਦਿੱਤਾ ਗਿਆ ਹੈਜੋ ਸਾਰੇ ਯੋਗ ਉਧਾਰ ਲੈਣ ਵਾਲਿਆਂ 'ਤੇ ਲਾਗੂ ਹੁੰਦਾ ਹੈ।

• ਆਤਮਨਿਰਭਰ ਭਾਰਤ ਪੈਕੇਜ (ANBP) ਦੇ ਤਹਿਤ ਕੇਂਦਰੀ ਵਿੱਤ ਮੰਤਰੀ ਦੁਆਰਾ 14 ਮਈ 2020 ਨੂੰ ਐਲਾਨ ਕੀਤਾ ਗਿਆ, ਇਸ ਸਕੀਮ ਨੂੰ ਵਿਸ਼ੇਸ਼ ਤੌਰ 'ਤੇ ਇੱਕ ਬੇਮਿਸਾਲ ਸਥਿਤੀ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਕਰਜ਼ਦਾਰਾਂ ਲਈ ਕਰਜ਼ੇ ਦੀ ਲਾਗਤ ਨੂੰ ਘਟਾਉਣਾ ਹੈ, ਦੇ ਵਿੱਤੀ ਦਬਾਅ ਨੂੰ ਘਟਾਉਣਾ ਹੈ।

• ਕੇਂਦਰੀ ਮੰਤਰੀ ਮੰਡਲ ਨੇ 24 ਜੂਨ, 2020 ਨੂੰ ਇਸ ਸਕੀਮ ਨੂੰ ਪ੍ਰਵਾਨਗੀ ਦਿੱਤੀ ਸੀ।

• ਸਮਾਲ ਇੰਡਸਟ੍ਰੀਜ਼ ਡਿਵੈਲਪਮੈਂਟ ਬੈਂਕ ਆਵ੍ ਇੰਡੀਆ (SIDBI) ਨੂੰ 775 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

• ਸਕੀਮ ਨੂੰ ਲਾਗੂ ਕਰਨਾ: MLIs ਦੀਆਂ ਸਾਰੀਆਂ ਸ਼੍ਰੇਣੀਆਂ ਜਿਵੇਂ ਕਿ ਜਨਤਕ ਖੇਤਰ ਦੇ ਬੈਂਕ (PSBs), ਨਿੱਜੀ ਖੇਤਰ ਦੇ ਬੈਂਕ, ਖੇਤਰੀ ਗ੍ਰਾਮੀਣ ਬੈਂਕ (RRBs), ਛੋਟੇ ਵਿੱਤ ਬੈਂਕ (SFBs), ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਅਤੇ ਮਾਇਕ੍ਰੋ ਫਾਈਨਾਂਸ ਸੰਸਥਾਵਾਂ (MFI).

ਪ੍ਰਦਰਸ਼ਨ: 25 ਮਾਰਚ, 2022 ਤੱਕ SIDBI ਨੂੰ ਜਾਰੀ ਕੀਤੇ ਗਏ 775 ਕਰੋੜ ਰੁਪਏ ਵਿੱਚੋਂ, SIDBI ਦੁਆਰਾ MLIs ਨੂੰ ਕਰਜ਼ਾ ਲੈਣ ਵਾਲਿਆਂ ਦੇ ਖਾਤਿਆਂ ਵਿੱਚ ਮੁਆਫੀ ਦੀ ਰਕਮ ਕ੍ਰੈਡਿਟ ਕਰਨ ਲਈ 658.25 ਕਰੋੜ ਰੁਪਏ ਤੋਂ ਵੱਧ ਦੀ ਵੰਡ ਕੀਤੀ ਗਈ ਹੈ।

 

*********

ਆਰਐੱਮ/ਕੇਐੱਮਐੱਨ




(Release ID: 1814660) Visitor Counter : 257