ਪ੍ਰਧਾਨ ਮੰਤਰੀ ਦਫਤਰ
ਸੁਤੰਤਰਤਾ ਸੈਨਾਨੀ, ਸ਼੍ਰੀ ਪ੍ਰਹਲਾਦਜੀ ਪਟੇਲ ਦੀ 115ਵੀਂ ਜਨਮ ਜਯੰਤੀ ਦੇ ਮੌਕੇ 'ਤੇ ਬੇਚਰਾਜੀ, ਗੁਜਰਾਤ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਦਾ
Posted On:
04 APR 2022 10:30PM by PIB Chandigarh
ਬੇਚਰਾਜੀ ਮਤਲਬ ਮਾਂ ਬਹੁਚਰ ਦਾ ਪਵਿੱਤਰ ਯਾਤਰਾ ਧਾਮ। ਬੇਚਰਾਜੀ ਦੀ ਪਵਿੱਤਰ ਭੂਮੀ ਨੇ ਅਨੇਕ ਸਪੂਤਾਂ , ਦਾਤਾ ਅਤੇ ਦੇਸ਼ ਪ੍ਰੇਮੀ ਦਿੱਤੇ ਹਨ। ਇਸ ਧਰਤੀ ਦੇ ਐਸੇ ਹੀ ਸਪੂਤ ਸੁਤੰਤਰਤਾ ਸੈਨਾਨੀ ਅਤੇ ਸਮਾਜ ਸੇਵਕ ਸ਼੍ਰੀ ਪ੍ਰਹਲਾਦਜੀ ਹਰਗੋਵਨਦਾਸ ਪਟੇਲ ਦੀ 115ਵੀਂ ਜਨਮ ਜਯੰਤੀ ਦੇ ਅਵਸਰ 'ਤੇ ਉਨ੍ਹਾਂ ਦਾ ਪੁੰਨ ਯਾਦ(ਸਮਰਣ) ਕਰਨ ਦਾ ਅਵਸਰ ਹੈ ਅਤੇ ਉਹ ਵੀ ਨਵਰਾਤਰਿਆਂ ਦੇ ਪਾਵਨ ਤਿਉਹਾਰਾਂ ਦੇ ਦਰਮਿਆਨ ਅਤੇ ਮਾਂ ਬਹੁਚਰ ਦੀ ਨਿਕਟਤਾ ਵਿੱਚ, ਵਿਸ਼ੇਸ਼ ਤਾਂ ਅੱਜ ਅਸੀਂ ਦੇਸ਼ਵਾਸੀ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਤਦ ਪ੍ਰਹਲਾਦਭਾਈ ਜਿਹੇ ਦੇਸ਼ ਭਗਤ ਨੂੰ ਯਾਦ ਕਰਨ ਦਾ ਨਿਮਿਤ ਬਣਨ ਦਾ ਮੈਨੂੰ ਵਿਸ਼ੇਸ਼ ਆਨੰਦ ਹੈ।
ਪ੍ਰਹਲਾਦਭਾਈ ਮੂਲ ਰੂਪ ਵਿੱਚ ਸੀਤਾਪੁਰ ਪਿੰਡ ਦੇ ਸਨ, ਲੇਕਿਨ ਬੇਚਰਾਜੀ ਆ ਕੇ ਵਸ ਗਏ ਸਨ। ਅਤੇ ਪ੍ਰਹਲਾਦ ਜੀ ਸੇਠ ਲਾਟੀਵਾਲਾ ਦੇ ਨਾਮ ਨਾਲ ਪੂਰੇ ਪ੍ਰਦੇਸ਼ ਵਿੱਚ ਪ੍ਰਸਿੱਧ ਹੋਏ। ਉਹ ਇਸ ਪ੍ਰਦੇਸ਼ ਦੇ ਲਈ ਮੰਨੋ ਕ੍ਰਿਸ਼ਨ ਭਗਵਾਨ ਦੇ ਸ਼ਾਮਲਿਯਾ ਸੇਠ ਬਣਕੇ ਆਏ ਅਤੇ ਸਮਾਜ ਕਲਿਆਣ ਦੇ ਲਈ ਨਿਰੰਤਰ ਉਦਾਰ ਮਨ ਨਾਲ ਉਨ੍ਹਾਂ ਨੇ ਸੇਵਾ ਕੀਤੀ ਸੀ। ਆਜ਼ਾਦੀ ਦੀ ਲੜਾਈ ਦੇ ਦੌਰਾਨ ਪ੍ਰਹਲਾਦਭਾਈ ਗਾਂਧੀ ਜੀ ਦਾ ਸੱਦਾ ਸੁਣ ਕੇ ਅਨੇਕ ਨੌਜਵਾਨਾਂ ਦੀ ਤਰ੍ਹਾਂ ਆਜ਼ਾਦੀ ਦੇ ਅੰਦੋਲਨ ਵਿੱਚ ਸਰਗਰਮ ਹੋਏ। ਸਾਬਰਮਤੀ ਅਤੇ ਯਰਵਦਾ ਜੇਲ੍ਹ ਵਿੱਚ ਵੀ ਕੈਦ ਵੀ ਰਹੇ। ਅਜਿਹੀ ਹੀ ਇੱਕ ਕੈਦ ਦੇ ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ, ਅੰਗਰੇਜ਼ ਸਰਕਾਰ ਨੂੰ ਮਾਫੀਨਾਮਾ ਲਿਖ ਕੇ ਦੇਣ ਅਤੇ ਪੈਰੋਲ 'ਤੇ ਛੁਟਣ ਲਈ ਉਨ੍ਹਾਂ ਨੇ ਸਪਸ਼ਟ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਚਚੇਰੇ ਭਾਈ ਨੇ ਕੀਤਾ। ਇਸ ਤਰ੍ਹਾਂ ਪਰਿਵਾਰ ਤੋਂ ਪਹਿਲਾਂ ਦੇਸ਼ ਹਿਤ ਨੂੰ ਅੱਗੇ ਰੱਖ ਕੇ ਉਨ੍ਹਾਂ ਨੇ 'ਰਾਸ਼ਟਰ ਪ੍ਰਥਮ' ਦੇ ਵਿਚਾਰ ਨੂੰ ਜੀਅ ਕੇ ਦੱਸਿਆ। ਅਜ਼ਾਦੀ ਦੀ ਜੰਗ ਵਿੱਚ ਉਨ੍ਹਾਂ ਨੇ ਭੂਗਰਭ ਪ੍ਰਵਿਰਤੀਆਂ (ਅੰਡਰਗ੍ਰਾਊਂਡ ਗਤੀਵਿਧੀਆਂ) ਵੀ ਕੀਤੀਆਂ ਸਨ ਅਤੇ ਬਹੁਤ ਸਾਰੇ ਸੈਨਾਨੀਆਂ ਨੂੰ ਬੇਚਰਾਜੀ ਵਿੱਚ ਛੁਪਾਇਆ ਸੀ। ਆਜ਼ਾਦੀ ਦੇ ਬਾਅਦ ਦੇਸ਼ ਦੇ ਛੋਟੇ-ਮੋਟੇ ਰਾਜਾਂ ਦੇ ਰਲੇਵੇਂ ਵਿੱਚ ਸਰਦਾਰ ਸਾਹਬ ਦੇ ਨਿਰਦੇਸ਼ ਨਾਲ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਅਤੇ ਦਸਾਡਾ, ਵਣੋਦ ਅਤੇ ਜੈਨਾਬਾਦ ਜਿਹੇ ਰਾਜਾਂ ਨੂੰ ਭਾਰਤ ਨਾਲ ਜੋੜਨ ਵਿੱਚ ਸਰਗਰਮ ਯੋਗਦਾਨ ਦਿੱਤਾ। ਕਈ ਵਾਰ ਅਫਸੋਸ ਹੁੰਦਾ ਹੈ ਕਿ ਐਸੇ ਰਾਸ਼ਟਰ ਭਗਤਾਂ ਦਾ ਜ਼ਿਕਰ ਦੇਸ਼ ਦੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਦੀਪਕ ਲੈ ਕੇ ਢੂੰਢੀਏ ਤਾਂ ਵੀ ਨਹੀਂ ਮਿਲਦਾ ਹੈ।
ਇਹ ਸਾਡਾ ਸਭ ਦਾ ਕਰਤੱਵ ਹੈ ਕਿ ਅਸੀਂ ਸਾਰੇ ਇਹ ਤੈਅ ਕਰੀਏ ਕਿ ਪ੍ਰਹਲਾਦ ਭਾਈ ਜਿਹੇ ਸੈਨਾਨੀਆਂ ਦੀ ਵੀਰਗਾਥਾ ਨਵੀਂ ਪੀੜ੍ਹੀ ਨੂੰ ਜਾਣਨ ਦੇ ਲਈ ਮਿਲੇ। ਉਸ ਵਿੱਚੋਂ ਉਹ ਪ੍ਰੇਰਣਾ ਪ੍ਰਾਪਤ ਕਰਨ। ਆਜ਼ਾਦੀ ਦੀ ਲੜਾਈ ਦੇ ਬਾਅਦ ਸੁਤੰਤਰ ਭਾਰਤ ਵਿੱਚ ਵੀ ਉਹ ਸ਼ਾਂਤੀ ਨਾਲ ਨਹੀਂ ਬੈਠੇ ਸਨ। ਲੇਕਿਨ ਸਮਾਜਿਕ ਕਾਰਜਾਂ ਵਿੱਚ ਓਤ-ਪ੍ਰੋਤ ਰਹੇ। 1951 ਵਿੱਚ ਵਿਨੋਬਾ ਭਾਵੇ ਦੇ ਭੂਦਾਨ ਅੰਦੋਲਨ ਨਾਲ ਜੁੜੇ ਅਤੇ ਆਪਣੀ ਮਾਲਕਿਨਾ ਹੱਕ ਵਾਲੀ 200 ਵਿੱਘੇ ਜ਼ਮੀਨ ਦਾਨ ਵਿੱਚ ਦੇ ਦਿੱਤੀ ਸੀ। ਇੱਕ ਭੂਮੀ ਪੁੱਤਰ ਦੁਆਰਾ ਅਨੇਕ ਭੂਮੀਹੀਣਾਂ ਦੇ ਹਿਤ ਵਿੱਚ ਲਿਆ ਗਿਆ ਇਹ ਇੱਕ ਉਮਦਾ ਕਦਮ ਸੀ। 1962 'ਚ ਮੁੰਬਈ ਤੋਂ ਅਲੱਗ ਰਾਜ ਬਣੇ ਗੁਜਰਾਤ ਦੀ ਪਹਿਲੀ ਚੋਣ ਵਿੱਚ ਚਾਣਸਮਾ ਸੀਟ ਤੋਂ ਲੜੇ ਅਤੇ ਜਨਪ੍ਰਤੀਨਿਧੀ ਬਣ ਕੇ ਲੋਕ ਪ੍ਰਸ਼ਨਾਂ ਨੂੰ ਆਵਾਜ਼ ਦਿੱਤੀ ਅਤੇ ਪੂਰੇ ਪ੍ਰਦੇਸ਼ ਨੂੰ ਵਿਕਾਸ ਦੇ ਮਾਰਗ 'ਤੇ ਲੈ ਗਏ | ਮੈਨੂੰ ਯਾਦ ਹੈ ਤਦ ਮੈਂ ਸੰਘ ਦਾ ਕਾਰਜ ਕਰਦਾ ਸੀ। ਸੰਘ ਦੇ ਕਾਰਜ ਦੇ ਲਈ ਅਲੱਗ-ਅਲੱਗ ਜਗ੍ਹਾ ਜਾਣਾ ਹੁੰਦਾ ਸੀ। ਅਤੇ ਜਦੋਂ ਵੀ ਬੇਚਰਾਜੀ ਜਾਣਾ ਹੁੰਦਾ ਤਦ ਲੋਕਾਂ ਦੇ ਲਈ ਪ੍ਰਹਲਾਦਭਾਈ ਦੀ ਲਾਟੀ ਮੰਨੋ ਲੋਕ-ਕਲਿਆਣ ਦੇ ਲਈ ਖ਼ੁਦ ਜਗ੍ਹਾ ਬਣ ਗਈ ਸੀ। ਟ੍ਰੱਸਟੀਸ਼ਿਪ ਦੀ ਭਾਵਨਾ ਨਾਲ ਕੰਮ ਕਰਨ ਵਾਲੇ ਪ੍ਰਹਲਾਦਭਾਈ ਗੁਜਰਾਤ ਦੀ ਮਹਾਜਨ ਪਰੰਪਰਾ ਦੇ ਕੜੀ ਸਮਾਨ ਸਨ। ਪ੍ਰਹਲਾਦ ਭਾਈ ਨੂੰ ਯਾਦ ਕਰੀਏ ਅਤੇ ਉਨ੍ਹਾਂ ਦੀ ਧਰਮ ਪਤਨੀ ਕਾਸ਼ੀ ਬਾ ਨੂੰ ਯਾਦ ਨਾ ਕਰੀਏ ਤਾਂ ਗੱਲ ਅਧੂਰੀ ਰਹਿ ਜਾਵੇਗੀ। ਕਾਸ਼ੀ ਬਾ ਇੱਕ ਆਦਰਸ਼ ਗ੍ਰਹਿਣੀ ਤਾਂ ਸੀ ਹੀ, ਲੇਕਿਨ ਉਨ੍ਹਾਂ ਨੇ ਕਸਤੂਰਬਾ ਦੀ ਤਰ੍ਹਾਂ ਨਾਗਰਿਕ ਧਰਮ ਵੀ ਅਦਾ ਕੀਤਾ ਅਤੇ ਪਤੀ ਦੇ ਨਾਲ ਆਪਣਾ ਮਜ਼ਬੂਤ ਸਾਥ ਦਿੱਤਾ। ਉਨ੍ਹਾਂ ਦੀ ਪੂਰੀ ਜੀਵਨ ਪਰੰਪਰਾ, ਕਾਰਜ ਪਰੰਪਰਾ, ਛੋਟੀਆਂ-ਛੋਟੀਆਂ ਬਾਤਾਂ, ਉਸ ਸਮੇਂ ਦੀ ਪਰਿਸਥਿਤੀ ਵਿੱਚ ਕਾਰਜ ਕਰਨ ਦੀ ਉਨ੍ਹਾਂ ਦੀ ਚਾਹ ਆਜ਼ਾਦੀ ਦੇ ਜੰਗ ਦਾ ਅਮੁੱਲ ਦਸਤਾਵੇਜ਼ ਹੈ। ਉਨ੍ਹਾਂ ਦੇ ਕਾਰਜ ਅਤੇ ਸਮਾਜਿਕ ਯੋਗਦਾਨ ਦਾ ਡਾਕਿਊਮੈਂਟੇਸ਼ਨ ਹੋਣਾ ਚਾਹੀਦਾ ਹੈ, ਜੋ ਅੱਜ ਦੀ ਪੀੜ੍ਹੀ ਨੂੰ ਨਵੀਂ ਜਾਣਕਾਰੀ ਦੇਵੇਗਾ ਅਤੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾਦਾਈ ਹੋਵੇਗਾ। ਆਪਣੇ ਜੀਵਨ ਕਾਲ ਵਿੱਚ ਤਾਂ ਉਹ ਲੋਕ ਸੇਵਾ ਵਿੱਚ ਮੋਹਰੀ ਸਨ, ਲੇਕਿਨ ਮੌਤ ਦੇ ਬਾਅਦ ਵੀ ਨੇਤਰਦਾਨ ਦਾ ਸੰਕਲਪ ਕੀਤਾ। ਤੁਸੀਂ ਸੋਚੋ, ਉਸ ਜ਼ਮਾਨੇ ਵਿੱਚ ਜਦੋਂ ਨੇਤਰਦਾਨ ਬਾਰੇ ਕੋਈ ਜਾਗਰੂਕਤਾ ਨਹੀਂ ਸੀ, ਤਦ ਵੀ ਉਨ੍ਹਾਂ ਨੇ ਐਸਾ ਕੀਤਾ। ਇਹ ਸੰਕਲਪ ਕਿਤਨਾ ਬੜਾ ਸੀ, ਕਿਤਨਾ ਪ੍ਰੇਰਕ ਸੀ।
ਗੁਜਰਾਤ ਦੀਆਂ ਸਾਰੀਆਂ ਯੂਨੀਵਰਸਿਟੀਜ਼ ਨੂੰ ਰਾਜ ਦੇ ਕੋਨੇ-ਕੋਨੇ ਤੋਂ ਐਸੇ ਮਹਾਪੁਰਸ਼ਾਂ ਨੂੰ ਢੂੰਢ ਕੇ, ਉਨ੍ਹਾਂ ਦੀਆਂ ਅਣਜਾਣੀਆਂ, ਵਿਸਰੀਆਂ ਹੋਈਆਂ ਉਨ੍ਹਾਂ ਦੀਆਂ ਗਾਥਾਵਾਂ ਦਾ ਸੰਕਲਨ ਕਰਕੇ ਕਿਤਾਬ ਦੇ ਰੂਪ ਵਿੱਚ ਉਸ ਨੂੰ ਪ੍ਰਸਿੱਧ ਕਰਨਾ ਚਾਹੀਦਾ ਹੈ। ਜਿਸ ਨਾਲ ਅਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਸਹੀ ਮਾਅਨੇ ਵਿੱਚ ਸਾਰਥਕਤਾ ਮਿਲੇਗੀ। ਸ਼੍ਰੀ ਪ੍ਰਹਲਾਦਭਾਈ ਦੇਸ਼ਭਗਤੀ, ਕਰਤੱਵ-ਪਰਾਇਣਤਾ ਅਤੇ ਸੇਵਾ ਭਾਵਨਾ ਦੇ ਤ੍ਰਿਵੇਣੀ ਸੰਗਮ ਸਮਾਨ ਸਨ। ਅੱਜ ਉਨ੍ਹਾਂ ਦੇ ਸਮਰਪਣ ਨੂੰ ਯਾਦ ਕਰੀਏ ਅਤੇ ਨਵੀਨ ਭਾਰਤ, ਨਵੇਂ ਭਾਰਤ, ਅਤੇ ਉਸ ਨੂੰ ਹੋਰ ਉੱਨਤ ਕਰਨ ਦੀ ਦਿਸ਼ਾ ਵਿੱਚ ਪ੍ਰੇਰਣਾ ਲਈਏ। ਇਹੀ ਉਨ੍ਹਾਂ ਨੂੰ ਸਹੀ ਮਾਅਨੇ ਵਿੱਚ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਮੈਂ ਆਦਰਪੂਰਵਕ ਪ੍ਰਹਲਾਦਭਾਈ ਦੇ ਉਮਦਾ ਕਾਰਜਾਂ ਨੂੰ ਸਨਮਾਨ ਦਿੰਦਾ ਹਾਂ, ਉਨ੍ਹਾਂ ਨੂੰ ਸ਼ਰਧਾ-ਸੁਮਨ ਅਰਪਿਤ ਕਰਦਾ ਹਾਂ ਅਤੇ ਮਾਂ ਬਹੁਚਰ ਦੀ ਹਜ਼ੂਰੀ ਵਿੱਚ ਮਾਂ ਬਹੁਚਰ ਨੂੰ ਨਮਨ ਕਰਕੇ ਮਾਂ ਭਾਰਤੀ ਦੀ ਸੇਵਾ ਕਰਨ ਵਾਲੇ ਸਭਨਾਂ ਦੇ ਚਰਨਾਂ ਵਿੱਚ ਵੰਦਨ ਕਰਕੇ ਮੇਰੀ ਬਾਤ ਨੂੰ ਸੰਪੰਨ ਕਰ ਰਿਹਾ ਹਾਂ।
ਭਾਰਤ ਮਾਤਾ ਕੀ ਜੈ!
ਜੈ ਜੈ ਗਰਵੀ ਗੁਜਰਾਤ!
ਡਿਸਕਲੇਮਰ : ਇਹ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਭਾਵਾਨੁਵਾਦ ਹੈ, ਮੂਲ ਭਾਸ਼ਣ ਗੁਜਰਾਤੀ ਭਾਸ਼ਾ ਵਿੱਚ ਹੈ।
************
ਡੀਐੱਸ/ਐੱਲਪੀ/ਏਕੇ/ਆਈਜੀ
(Release ID: 1813964)
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam