ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰਾਲੇ ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦੇ ਲਈ ਐਥਲੀਟਾਂ ਦੇ ਟ੍ਰੇਨਿੰਗ ‘ਤੇ 190 ਕਰੋੜ ਰੁਪਏ ਖਰਚ ਕਰੇਗਾ; ਮੰਤਰਾਲੇ ਨੇ ਭਾਰਤੀ ਟੀਮਾਂ ਦੇ ਨਿਰਵਿਘਨ ਚੋਣ ਦੇ ਲਈ ਐੱਨਐੱਸਐੱਫ ਦੀ ਮਾਨਤਾ ਦਾ ਨਵੀਨੀਕਰਨ ਕੀਤਾ
Posted On:
04 APR 2022 4:12PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ 33 ਖੇਡ ਮੁਕਾਬਲਿਆਂ ਦੇ ਲਈ ਟ੍ਰੇਨਿੰਗ ਅਤੇ ਪ੍ਰਤੀਯੋਗਿਤਾਵਾਂ (ਏਸੀਟੀਸੀ) ਦੇ ਸਲਾਨਾ ਕੈਲੰਡਰ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਵਿਭਿੰਨ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਨੂੰ ਸਹਾਇਤਾ ਦੇ ਰੂਪ ਵਿੱਚ ਵਿੱਤੀ ਵਰ੍ਹੇ 2022-23 ਦੇ ਲਈ 259 ਕਰੋੜ ਰੁਪਏ ਦੀ ਰਾਸ਼ੀ ਨਿਰਧਾਰਿਤ ਕੀਤੀ ਹੈ। ਇਸ ਸਹਾਇਤਾ ਰਾਸ਼ੀ ਵਿੱਚੋਂ, ਕੁੱਲ 190 ਕਰੋੜ ਰੁਪਏ ਰਾਸ਼ਟਰਮੰਡਲ ਖੇਡਾਂ 2022 ਅਤੇ ਏਸ਼ਿਆਈ ਖੇਡਾਂ 2022 ਦੇ ਲਈ ਐਥਲੀਟਾਂ ਦੀ ਟ੍ਰੇਨਿੰਗ, ਵਿਦੇਸ਼ੀ ਪ੍ਰਤੀਯੋਗਿਤਾਵਾਂ ਦੇ ਅਨੁਭਵ ਦਿਵਾਉਣ, ਖੇਡ ਉਪਕਰਣਾਂ ਅਤੇ ਸਹਿਯੋਗੀ ਕਰਮਚਾਰੀਆਂ ‘ਤੇ ਖਰਚ ਕੀਤੇ ਜਾਣਗੇ। ਇਹ ਬਜਟ 33 ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਦੇ ਨਾਲ ਵਰ੍ਹੇ 2022-23 ਦੇ ਲਈ ਉਨ੍ਹਾਂ ਦੇ ਦੁਆਰਾ ਤਿਆਰ ਪ੍ਰਤੀਯੋਗਿਤਾ ਅਤੇ ਟ੍ਰੇਨਿੰਗ ਸੰਬੰਧੀ ਕਲੰਡਰ ਬਾਰੇ ਵਿਸਤ੍ਰਿਤ ਚਰਚਾਵਾਂ ਦੇ ਅਧਾਰ ‘ਤੇ ਨਿਰਧਾਰਿਤ ਕੀਤਾ ਗਿਆ ਹੈ। ਇਨ੍ਹਾਂ ਚਰਚਾਵਾਂ ਵਿੱਚ ਅਗਸਤ, 2022 ਵਿੱਚ ਯੂਨਾਈਟਿਡ ਕਿੰਗਡਮ ਦੇ ਬਰਮਿੰਘਮ ਵਿੱਚ ਆਯੋਜਿਤ ਆਗਾਮੀ ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) ਅਤੇ ਸਤੰਬਰ, 2022 ਵਿੱਚ ਚੀਨ ਦੇ ਗਵਾਂਗਝੂ ਵਿੱਚ ਆਯੋਜਿਤ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਦੀ ਟ੍ਰੇਨਿੰਗ ਅਤੇ ਪ੍ਰਤੀਯੋਗਿਤਾ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਪ੍ਰਸਤਾਵਾਂ ‘ਤੇ ਵਿਸ਼ੇਸ਼ ਜੋਰ ਰਿਹਾ। ਮੰਤਰਾਲੇ ਨੇ ਵਿਭਿੰਨ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਦੇ ਨਾਲ ਪੂਰੀ ਸਕ੍ਰਿਯਤਾ ਨਾਲ ਵਿਚਾਰ-ਵਟਾਂਦਰੇ ਕਰਕੇ ਇਨ੍ਹਾਂ ਦੋ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਆਯੋਜਨਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਐਥਲੀਟਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਨੂੰ ਹੋਰ ਵਧਾਉਣ ਨਾਲ ਸੰਬੰਧਿਤ ਹਰ ਪ੍ਰਸਤਾਵ ‘ਤੇ ਧਿਆਨਪੂਰਵਕ ਵਿਚਾਰ ਕੀਤਾ ਅਤੇ ਉਨ੍ਹਾਂ ਨੂੰ ਪ੍ਰਵਾਨ ਕੀਤਾ।
ਉਨ੍ਹਾਂ 33 ਖੇਡ ਸੰਘਾਂ, ਜਿਨ੍ਹਾਂ ਦੇ ਏਸੀਟੀਸੀ ਨੂੰ ਮੰਤਰਾਲੇ ਦੁਆਰਾ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਦੇ ਇਲਾਵਾ ਤਿੰਨ ਹੋਰ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਦੇ ਨਾਲ ਏਸੀਟੀਸੀ ਸੰਬੰਧੀ ਵਿਚਾਰ-ਵਟਾਂਦਰੇ ਬੈਠਕਾਂ ਚਲ ਰਹੀਆਂ ਹਨ ਅਤੇ ਜਲਦ ਹੀ ਉਨ੍ਹਾਂ ਦੇ ਲਈ ਵੀ ਬਜਟ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਵਰ੍ਹੇ 2022-23 ਦੇ ਲਈ ਵਿਭਿੰਨ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਦੁਆਰਾ ਪੇਸ਼ ਵਿਭਿੰਨ ਟ੍ਰੇਨਿੰਗ ਅਤੇ ਪ੍ਰਤੀਯੋਗਿਤਾਵਾਂ, ਵਿਸ਼ੇਸ਼ ਤੌਰ ‘ਤੇ ਆਗਾਮੀ ਰਾਸ਼ਟਰਮੰਡਲ ਖੇਡਾਂ 2022, ਏਸ਼ਿਆਈ ਖੇਡਾਂ 2022 ਅਤੇ ਪੈਰਾ ਏਸ਼ੀਅਨ ਗੇਮਸ 2022, ਨਾਲ ਸੰਬੰਧਿਤ ਯੋਜਨਾਵਾਂ ਅਤੇ ਪ੍ਰਸਤਾਵਾਂ ‘ਤੇ ਤਤਪਰਤਾ ਨਾਲ ਗੌਰ ਕੀਤਾ ਹੈ ਅਤੇ ਏਸੀਟੀਸੀ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਐਥਲੀਟਾਂ ਦੀ ਤਿਆਰੀ ਵਿੱਚ ਧਨ ਨੂੰ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ ਅਤੇ ਮੰਤਰਾਲਾ ਖਿਡਾਰੀਆਂ ਅਤੇ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਨੂੰ ਸਾਰੀਆਂ ਜ਼ਰੂਰੀ ਸਹਾਇਤਾ ਅਤੇ ਸਮਰਥਨ ਪ੍ਰਦਾਨ ਕਰੇਗਾ। ਉਨ੍ਹਾਂ ਨੇ ਖਿਡਾਰੀਆਂ ਅਤੇ ਟੀਮਾਂ ਨੂੰ ਆਪਣੀ ਟ੍ਰੇਨਿੰਗ ‘ਤੇ ਪੂਰਾ ਧਿਆਨ ਦੇਣ ਤੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਅਤੇ ਇਸ ਪ੍ਰਕਾਰ ਆਉਣ ਵਾਲੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਮੈਡਲ ਜਿੱਤ ਕੇ ਦੇਸ਼ ਨੂੰ ਮਾਣ ਮਹਿਸੂਸ ਕਰਨ ਦੀ ਸਲਾਹ ਵੀ ਦਿੱਤੀ।
ਏਸੀਟੀਸੀ ਦੇ ਤਹਿਤ ਵਰ੍ਹੇ 2022-23 ਦੇ ਲਈ ਵਿਭਿੰਨ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਦਾ ਵਿੱਤ ਪੋਸ਼ਣ 1 ਮਾਰਚ, 2022 ਤੋਂ ਪ੍ਰਭਾਵੀ ਸੰਸ਼ੋਧਿਤ ਮਾਪਦੰਡਾਂ ਦੇ ਅਧਾਰ ‘ਤੇ ਕੀਤਾ ਗਿਆ ਹੈ। ਖੇਡਾਂ ਦੀ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਇਸ ਯੋਜਨਾ ਦੇ ਵਿਭਿੰਨ ਘਟਕਾਂ ਵਿੱਚ ਜ਼ਿਕਰਯੋਗ ਵਾਧਾ ਕੀਤਾ ਗਿਆ ਹੈ।
ਸੰਸ਼ੋਧਿਤ ਮਾਪਦੰਡਾਂ ਦੇ ਤਹਿਤ, ਰਾਸ਼ਟਰੀ ਚੈਂਪੀਅਨਸ਼ਿਪ ਦੇ ਲਈ ਉੱਚ ਪ੍ਰਾਥਮਿਕਤਾ ਖੇਡਾਂ ਦੇ ਲਈ ਸਹਾਇਤਾ ਨੂੰ ਵਧਾ ਕੇ 51 ਲੱਖ ਰੁਪਏ, ਪ੍ਰਾਥਮਿਕਤਾ ਵਾਲੇ ਅਤੇ ਭਾਰਤੀ ਪਾਰੰਪਰਿਕ ਖੇਡਾਂ ਦੇ ਲਈ ਅਤੇ ਸਧਾਰਣ ਸ਼੍ਰੇਣੀ ਦੀਆਂ ਖੇਡਾਂ, ਜਿਨ੍ਹਾਂ ਨੂੰ ਪਹਿਲਾਂ ‘ਹੋਰ’ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਦੇ ਲਈ ਸਹਾਇਤਾ ਦੇ 22 ਲੱਖ ਰੁਪਏ (ਸਾਰੀਆਂ ਸ਼੍ਰੇਣੀਆਂ ਦੇ ਖੇਡ ਮੁਕਾਬਲਿਆਂ ਦੇ ਲਈ) ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤਾ ਗਿਆ ਹੈ। ਸਧਾਰਣ ਖੇਡ ਟ੍ਰੇਨਿੰਗ ਕਿਟ (ਜਿਵੇਂ ਕਿ ਟ੍ਰੈਕ ਸੂਟ, ਟੀ-ਸ਼ਰਟ, ਸ਼ੌਰਟਸ, ਵਾਰਮ ਅਪ ਜੂਤੇ ਆਦਿ) ਦੇ ਲਈ ਭੱਤੇ ਨੂੰ ਦੁੱਗਣਾ ਕਰਦੇ ਹੋਏ ਨੈਸ਼ਨਲ ਕੈਂਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਲਈ ਵਰ੍ਹੇ ਵਿੱਚ ਇੱਕ ਬਾਰ ਪ੍ਰਤੀ ਐਥਲੀਟ 20,000 ਰੁਪਏ ਕਰ ਦਿੱਤਾ ਗਿਆ ਹੈ। ਦੇਸ਼ ਵਿੱਚ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜਬਾਨੀ ਦੇ ਲਈ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਸਹਾਇਤਾ ਦੀ ਰਾਸ਼ੀ ਨੂੰ 30 ਲੱਖ ਰੁਪਏ ਤੋਂ ਵਧਾ ਕੇ ਇੱਕ ਕਰੋੜ ਕਰ ਦਿੱਤਾ ਗਿਆ ਹੈ। ਯੋਗ ਤੇ ਉੱਚ ਗੁਣਵੱਤਾ ਵਾਲੇ ਸਹਿਯੋਗੀ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਦੇ ਲਈ, ਉਨ੍ਹਾਂ ਦੇ ਮਿਹਨਤਾਨੇ ਵਿੱਚ ਜ਼ਿਕਰਯੋਗ ਵਾਧਾ ਕੀਤਾ ਗਿਆ ਹੈ। ਖੇਡ ਡਾਕਟਰਾਂ ਅਤੇ ਡਾਕਟਰਾਂ ਦੇ ਮਿਹਨਤਾਨੇ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ ਦੋ ਲੱਖ ਰੁਪਏ ਪ੍ਰਤੀ ਮਹੀਨੇ ਰੁਪਏ ਤੱਕ ਕਰ ਦਿੱਤਾ ਗਿਆ ਹੈ। ਹੈੱਡ ਫਿਜ਼ੀਓਥੈਰੇਪਿਸਟ ਅਤੇ ਫਿਜ਼ੀਓਥੈਰੇਪਿਸਟ ਦੇ ਮਿਹਨਤਾਨੇ ਨੂੰ 80,000 ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ ਕ੍ਰਮਵਾਰ 2 ਲੱਖ ਰੁਪਏ ਪ੍ਰਤੀ ਮਹੀਨੇ ਤੱਕ ਅਤੇ 1.5 ਲੱਖ ਰੁਪਏ ਪ੍ਰਤੀ ਮਹੀਨੇ ਤੱਕ ਕਰ ਦਿੱਤਾ ਗਿਆ ਹੈ।
ਇਸ ਦੇ ਇਲਾਵਾ, ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਨੂੰ ਆਗਾਮੀ ਵੱਡੇ ਖੇਡ ਮੁਕਾਬਲਿਆਂ ਦੇ ਲਈ ਖਿਡਾਰੀਆਂ ਨੂੰ ਤਿਆਰ ਕਰਨ ਦੇ ਉਨ੍ਹਾਂ ਦੇ ਪ੍ਰਯਤਨਾਂ ਵਿੱਚ ਕੋਈ ਰੁਕਾਵਟ ਨਾ ਉਤਪੰਨ ਹੋਵੇ, ਖੇਡ ਮੰਤਰਾਲੇ ਨੇ 2011 ਦੇ ਖੇਡ ਸੰਹਿਤਾ ਦੇ ਪ੍ਰਾਵਧਾਨਾਂ ਦੇ ਸੰਦਰਭ ਵਿੱਚ ਉਨ੍ਹਾਂ ਦੇ ਕੰਸੀਟਿਊਸ਼ਨ/ਮੈਮੋਰੰਡਮ ਆਵ੍ ਐਸੋਸੀਏਸ਼ਨ ਦੀ ਜਾਂਚ ਦੇ ਬਾਅਦ ਵਰ੍ਹੇ 2022 ਦੇ ਲਈ 38 ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਦੀ ਮਾਣਤਾ ਦੇ ਨਵੀਨੀਕਰਨ ਦੇ ਲਈ ਪੂਰੀ ਸਕ੍ਰਿਯਤਾ ਦੇ ਨਾਲ ਕਦਮ ਉਠਾਇਆ ਹੈ। ਬਾਕੀ ਬਚੇ ਰਾਸ਼ਟਰੀ ਖੇਡ ਸੰਘਾਂ (ਐੱਨਐੱਸਐੱਫ) ਦੀ ਮਾਣਤਾ ਦੇ ਨਵੀਨੀਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।
*******
ਐੱਨਬੀ/ਓਏ
(Release ID: 1813749)
ਵਿਜ਼ੀਟਰ ਕਾਊਂਟਰ : 162