ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮੰਡਾਵੀਯਾ ਨੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੀ ਐਂਬੂਲੈਂਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
Posted On:
04 APR 2022 10:51AM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮੰਡਾਵੀਯਾ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਨਵੀਂ ਦਿੱਲੀ ਦੇ ਨਿਰਮਾਣ ਭਵਨ ਨਾਲ 33 ਐਂਬੂਲੈਂਸ (13 ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਅਤੇ 20 ਬੇਸਿਕ ਲਾਈਫ ਸਪੋਰਟ ਐਂਬੂਲੈਂਸ) ਦੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਅਵਸਰ ’ਤੇ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਵੀ ਹਾਜ਼ਰ ਸਨ।
ਕੇਂਦਰੀ ਮੰਤਰੀਆਂ ਨੂੰ ਐਂਬੂਲੈਂਸ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਸੁਵਿਧਾਵਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਇੰਟਰਨੈਸ਼ਨਲ ਫੈਡਰੇਸ਼ਨ ਆਵ੍ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਸੁਸਾਇਟੀਜ਼ (ਆਈਐੱਫਆਰਸੀ) ਨੇ ਭਾਰਤ ਵਿੱਚ ਕੋਵਿਡ ਮਹਾਮਾਰੀ ਨਾਲ ਨਿਪਟਣ ਦੇ ਲਈ ਵੰਡੇ ਗਏ ਧਨ ਦੇ ਤਹਿਤ ਕੁਝ ਧਨਰਾਸ਼ੀ ਏਐੱਲਐੱਸ ਐਂਬੂਲੈਂਸ, ਬੀਐੱਲਐੱਸ ਐਂਬੂਲੈਂਸ, ਮੋਬਾਈਲ ਸਿਹਤ ਇਕਾਈਆਂ ਅਤੇ ਮੋਬਾਈਲ ਬਲੱਡ ਸੰਗ੍ਰਿਹ ਵਾਹਨਾਂ ਦੇ ਲਈ ਨਿਰਧਾਰਿਤ ਕੀਤੀ ਹੈ। ਇਹ 33 ਐਂਬੂਲੈਂਸ ਚਿਕਿਤਸਾ ਵਾਹਨਾਂ ਦੀ ਪਹਿਲੀ ਖੇਪ ਦਾ ਹਿੱਸਾ ਹਨ, ਜਿਨ੍ਹਾਂ ਨੇ ਇੰਡੀਅਨ ਰੈੱਡ ਕਰਾਸ ਸੁਸਾਇਟੀ (ਆਈਆਰਸੀਐੱਸ) ਦੀਆਂ ਵਿਭਿੰਨ ਸ਼ਾਖਾਵਾਂ ਵਿੱਚ ਸਿਹਤ ਅਤੇ ਆਪਦਾ ਪ੍ਰਬੰਧਨ ਸਮਰੱਥਾ ਵਿੱਚ ਸੁਧਾਰ ਦੇ ਲਈ ਭੇਜਿਆ ਜਾ ਰਿਹਾ ਹੈ।
ਆਈਆਰਸੀਐੱਸ ਨੇ ਕੋਵਿਡ-19 ਦੇ ਖਿਲਾਫ਼ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਮਹਾਮਾਰੀ ਦੇ ਪ੍ਰਭਾਵ ਨੂੰ ਸੀਮਿਤ ਕਰਨ ਵਿੱਚ ਕਾਫੀ ਯੋਗਦਾਨ ਦਿੱਤਾ ਹੈ। ਆਈਆਰਸੀਐੱਸ ਨੇ ਪੂਰੇ ਦੇਸ਼ ਵਿੱਚ ਬਲੱਡ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਕੈਂਪ ਆਯੋਜਿਤ ਕੀਤੇ ਹਨ। ਸਿਹਤ ਗਤੀਵਿਧੀਆਂ ਦੀ ਇੱਕ ਵਿਸਤ੍ਰਿਤ ਲੜੀ ਦੇ ਨਾਲ ਬਹੁਆਯਾਮੀ ਕਾਰਵਾਈ ਇੱਕ ਸੰਗਠਨ ਦੇ ਰੂਪ ਵਿੱਚ ਆਈਆਰਸੀਐੱਸ ਦੀ ਸਮਰੱਥਾ ਦਾ ਪ੍ਰਮਾਣ ਹੈ।
****
ਐੱਮਵੀ
(Release ID: 1813295)
Visitor Counter : 137