ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਖੇਤਰੀ ਸੰਮੇਲਨ ਆਯੋਜਿਤ ਕਰੇਗਾ
ਕੁਪੋਸ਼ਣ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਅਤੇ ਮਹਿਲਾਵਾਂ ਅਤੇ ਬੱਚਿਆਂ ਦੇ ਸਸ਼ਕਤੀਕਰਣ, ਵਿਕਾਸ ਅਤੇ ਸੰਭਾਲ਼ ਦੇ ਲਈ ਖੇਤਰੀ ਸੰਮੇਲਨਾਂ ਦੇ ਜ਼ਰੀਏ ਕੇਂਦ੍ਰਿਤ ਪ੍ਰਯਤਨ ਕਰਨ ਬਾਰੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਅਤੇ ਹਿਤਧਾਰਕਾਂ ਤੱਕ ਪਹੁੰਚ
प्रविष्टि तिथि:
01 APR 2022 12:10PM by PIB Chandigarh
ਮਹਿਲਾਵਾਂ ਅਤੇ ਬੱਚਿਆਂ ਦੇ ਸਸ਼ਕਤੀਕਰਣ ਅਤੇ ਸੁਰੱਖਿਆ, ਉਨ੍ਹਾਂ ਦੀ ਸੰਭਾਲ਼ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਸੰਪੂਰਨ ਵਿਕਾਸ ਸੁਨਿਸ਼ਚਿਤ ਕਰਨਾ ਦੇਸ਼ ਦੇ ਨਿਰੰਤਰ ਅਤੇ ਸਮਾਨ ਵਿਕਾਸ ਅਤੇ ਪਰਿਵਰਤਨਕਾਰੀ ਆਰਥਿਕ ਅਤੇ ਸਮਾਜਿਕ ਪਰਿਵਰਤਨਾਂ ਨੂੰ ਪ੍ਰਾਪਤ ਕਰਨ ਦੇ ਲਈ ਮਹੱਤਵਪੂਰਨ ਹੈ। ਭਾਰਤ ਦੀ ਆਬਾਦੀ ਦਾ 67.7 ਪ੍ਰਤੀਸ਼ਤ ਮਹਿਲਾਵਾਂ ਅਤੇ ਬੱਚੇ ਹਨ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਬੱਚਿਆਂ ਦੇ ਲਈ ਸਰਕਾਰ ਦੇ ਕਾਰਜਾਂ ਵਿੱਚ ਅੰਤਰਾਲ ਨੂੰ ਦੂਰ ਕਰਨਾ ਅਤੇ ਲੈਂਗਿਕ ਸਮਾਨਤਾ ਕਾਇਮ ਕਰਨਾ, ਬੱਚਿਆਂ ‘ਤੇਂ ਕੇਂਦ੍ਰਿਤ ਕਾਨੂੰਨ, ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਦੇ ਲਈ ਇੰਟਰ-ਮਨਿਸਟ੍ਰੀਅਲ ਅਤੇ ਇੰਟਰ-ਰੀਜਨਲ ਤਾਲਮੇਲ ਨੂੰ ਹੁਲਾਰਾ ਦੇਣਾ ਅਤੇ ਮਹਿਲਾਵਾਂ ਅਤੇ ਬੱਚਿਆਂ ਨੂੰ ਅਜਿਹਾ ਵਾਤਾਵਰਣ ਪ੍ਰਦਾਨ ਕਰਨਾ ਜੋ ਪਹੁੰਚਣ ਯੋਗ, ਸੁਲਭ, ਕਿਫਾਇਤੀ, ਭਰੋਸੇਯੋਗ ਅਤੇ ਸਾਰੇ ਪ੍ਰਕਾਰ ਦੇ ਭੇਦਭਾਵ ਅਤੇ ਹਿੰਸਾ ਤੋਂ ਮੁਕਤ ਹੋਣ। ਇਸ ਦਿਸ਼ਾ ਵਿੱਚ, ਮੰਤਰਾਲੇ ਦੀਆਂ ਯੋਜਨਾਵਾਂ ਦੇ ਤਹਿਤ ਉਦੇਸ਼ਾਂ ਨੂੰ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਪ੍ਰਾਪਤ ਕੀਤਾ ਜਾਂਦਾ ਹੈ, ਜੋ ਜ਼ਮੀਨ ‘ਤੇ ਯੋਜਨਾਵਾਂ ਦਾ ਪ੍ਰਬੰਧਨ ਕਰਨ ਦੇ ਲਈ ਜ਼ਿੰਮੇਦਾਰ ਹਨ। ਉਪਰੋਕਤ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ, ਕੈਬਿਨਟ ਨੇ ਮਿਸ਼ਨ ਮੋਡ ਵਿੱਚ ਲਾਗੂ ਕਰਨ ਦੇ ਲਈ ਮੰਤਰਾਲੇ ਦੀਆਂ 3 ਮਹੱਤਵਪੂਰਨ ਪ੍ਰਮੁੱਖ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ, ਜਿਵੇਂ, ਮਿਸ਼ਨ ਪੋਸ਼ਣ 2.0, ਮਿਸ਼ਨ ਸ਼ਕਤੀ ਅਤੇ ਮਿਸ਼ਨ ਵਾਤਸਲਯ। ਸਾਰੇ 3 ਮਿਸ਼ਨਾਂ ਨੂੰ 15ਵੇਂ ਵਿੱਤ ਕਮਿਸ਼ਨ ਦੀ ਮਿਆਦ 2021-22 ਤੋਂ 2025-26 ਦੌਰਾਨ ਲਾਗੂ ਕੀਤਾ ਜਾਵੇਗਾ।
ਮੰਤਰਾਲਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗੜ੍ਹ (2 ਅਪ੍ਰੈਲ), ਬੰਗਲੁਰੂ (4 ਅਪ੍ਰੈਲ), ਗੁਵਾਹਾਟੀ (10 ਅਪ੍ਰੈਲ), ਮੁੰਬਈ (12 ਅਪ੍ਰੈਲ) ਅਤੇ ਭੁਵਨੇਸ਼ਵਰ (13 ਅਪ੍ਰੈਲ) ਵਿੱਚ ਖੇਤਰੀ ਸੰਮੇਲਨ ਆਯੋਜਿਤ ਕਰੇਗਾ। ਖੇਤਰੀ ਸੰਮੇਲਨਾਂ ਦਾ ਉਦੇਸ਼ ਮੰਤਰਾਲੇ ਦੇ 3 ਪ੍ਰਮੁੱਖ ਮਿਸ਼ਨਾਂ ਬਾਰੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਨੂੰ ਸੰਵੇਦਨਸ਼ੀਲ ਬਣਾਉਣਾ ਹੈ ਤਾਕਿ ਸਹਿਕਾਰੀ ਕੇਂਦਰਵਾਦ ਦੀ ਸੱਚੀ ਭਾਵਨਾ ਵਿੱਚ ਅਗਲੇ 5 ਵਰ੍ਹਿਆਂ ਵਿੱਚ ਯੋਜਨਾਵਾਂ ਦੇ ਉਚਿਤ ਲਾਗੂਕਰਨ ਨੂੰ ਸੁਗਮ ਬਣਾਇਆ ਜਾ ਸਕੇ ਅਤੇ ਮਿਸ਼ਨ ਦੇ ਤਹਿਤ ਪਰਿਕਲਪਿਤ ਦੇਸ਼ ਦੀਆਂ ਮਹਿਲਾਵਾਂ ਅਤੇ ਬੱਚਿਆਂ ਦੇ ਲਾਭ ਦੇ ਲਈ ਸੁਧਾਰਕਾਰੀ ਸਮਾਜਿਕ ਪਰਿਵਰਤਨ ਸੁਨਿਸ਼ਚਿਤ ਹੋ ਸਕਣ।
ਮਿਸ਼ਨ ਪੋਸ਼ਣ 2.0 ਇੱਕ ਏਕੀਕ੍ਰਿਤ ਪੋਸ਼ਣ ਸਹਾਇਤਾ ਪ੍ਰੋਗਰਾਮ ਹੈ। ਇਸ ਦਾ ਉਦੇਸ਼ ਪੋਸ਼ਣ ਸਮੱਗਰੀ ਅਤੇ ਵੰਡ ਵਿੱਚ ਇੱਕ ਰਣਨੀਤਕ ਬਦਲਾਅ ਦੇ ਮਾਧਿਅਮ ਨਾਲ ਬੱਚਿਆਂ, ਕਿਸ਼ੋਰ ਲੜਕੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਵਿੱਚ ਕੁਪੋਸ਼ਣ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨਾ ਅਤੇ ਸਿਹਤ, ਕਲਿਆਣ ਅਤੇ ਇਮਿਊਨਿਟੀ ਨੂੰ ਹੁਲਾਰਾ ਦੇਣ ਵਾਲੀ ਕਾਰਜ ਪ੍ਰਣਾਲੀ ਨੂੰ ਵਿਕਸਿਤ ਕਰਨ ਅਤੇ ਹੁਲਾਰਾ ਦੇਣ ਦੇ ਲਈ ਤਾਲਮੇਲ ਕਰਨ ਵਾਲਾ ਇੱਕ ਈਕੋਸਿਸਟਮ ਬਣਾਉਣਾ ਹੈ। ਪੋਸ਼ਣ 2.0 ਪੂਰਕ ਪੋਸ਼ਣ ਪ੍ਰੋਗਰਾਮ ਦੇ ਤਹਿਤ ਭੋਜਨ ਦੀ ਗੁਣਵੱਤਾ ਅਤੇ ਵੰਡ ਨੂੰ ਸੁਧਾਰਨ ਦਾ ਪ੍ਰਯਤਨ ਕਰੇਗਾ। 3 ਮਹੱਤਵਪੂਰਨ ਪ੍ਰੋਗਰਾਮਾਂ/ਯੋਜਨਾਵਾਂ ਯਾਨੀ ਆਂਗਨਵਾੜੀ ਸੇਵਾਵਾਂ, ਕਿਸ਼ੋਰ ਲੜਕੀਆਂ ਦੇ ਲਈ ਯੋਜਨਾ ਅਤੇ ਪੋਸ਼ਣ ਅਭਿਯਾਨ ਨੂੰ ਪੋਸ਼ਣ 2.0 ਆਪਣੇ ਦਾਇਰੇ ਵਿੱਚ ਲਿਆਵੇਗਾ।

ਮਿਸ਼ਨ ਸ਼ਕਤੀ ਮਹਿਲਾਵਾਂ ਨੂੰ ਸਥਿਰ ਕਰਨ ਦੇ ਲਈ ਉਨ੍ਹਾਂ ਦੀ ਏਕੀਕ੍ਰਿਤ ਦੇਖਭਾਲ਼, ਸੁਰੱਖਿਆ, ਸੰਭਾਲ਼, ਪੁਨਰਵਾਸ ਅਤੇ ਸਸ਼ਕਤੀਕਰਣ ਦੇ ਜ਼ਰੀਏ ਮਹਿਲਾਵਾਂ ਦੇ ਲਈ ਇੱਕ ਏਕੀਕ੍ਰਿਤ ਨਾਗਰਿਕ-ਕੇਂਦ੍ਰਿਤ ਜੀਵਨਚੱਕਰ ਵਿੱਚ ਸਹਿਯੋਗ ਦੀ ਪਰਿਕਲਪਨਾ ਕਰਦਾ ਹੈ, ਕਿਉਂਕਿ ਉਹ ਆਪਣੇ ਜੀਵਨ ਦੇ ਵਿਭਿੰਨ ਪੜਾਵਾਂ ਵਿੱਚ ਪ੍ਰਗਤੀ ਕਰਦੀਆਂ ਹਨ। ਮਿਸ਼ਨ ਸ਼ਕਤੀ ਦੀਆਂ ਦੋ ਉਪ-ਯੋਜਨਾਵਾਂ ‘ਸੰਬਲ’ (Sambal) ਅਤੇ ‘ਸਾਮਰਥਯ’ (Samarthya) ਹਨ। ਜਿੱਥੇ “ਸੰਬਲ” ਉਪ-ਯੋਜਨਾ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਹੈ, ਉੱਥੇ “ਸਾਮਰਥਯ” ਉਪ-ਯੋਜਨਾ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਹੈ।


ਮਿਸ਼ਨ ਵਾਤਸਲਯ (Mission Vatsalya) ਦਾ ਉਦੇਸ਼ ਭਾਰਤ ਵਿੱਚ ਹਰੇਕ ਬੱਚੇ ਦੇ ਲਈ ਇੱਕ ਸੁਅਸਥ ਅਤੇ ਖੁਸ਼ਹਾਲ ਬਚਪਨ ਸੁਨਿਸ਼ਚਿਤ ਕਰਨਾ; ਬੱਚਿਆਂ ਦੇ ਵਿਕਾਸ ਦੇ ਲਈ ਇੱਕ ਸੰਵੇਦਨਸ਼ੀਲ, ਸਹਿਯੋਗ ਦੇਣ ਵਾਲੇ ਅਤੇ ਸੰਕਲਿਤ ਈਕੋਸਿਸਟਮ ਨੂੰ ਪ੍ਰੋਤਸਾਹਨ ਦੇਣਾ; ਕਿਸ਼ੋਰ ਨਿਆਂ ਕਾਨੂੰਨ 2015 ਨੂੰ ਲਾਗੂ ਕਰਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਹਾਇਤਾ ਕਰਨਾ; ਐੱਸਡੀਜੀ ਲਕਸ਼ਾਂ ਨੂੰ ਪ੍ਰਾਪਤ ਕਰਨਾ ਸ਼ਾਮਲ ਹੈ। ਮਿਸ਼ਨ ਵਾਤਸਲਯ ਦੇ ਤਹਿਤ ਸ਼ਾਮਲ ਹਿੱਸਿਆਂ ਵਿੱਚ ਵਿਧਾਨਕ ਸੰਸਥਾਵਾਂ: ਸਰਵਿਸ ਡਿਲਿਵਰੀ ਸੰਰਚਨਾਵਾਂ; ਸੰਸਥਾਗਤ ਦੇਖਭਾਲ਼/ਸੇਵਾਵਾਂ; ਗ਼ੈਰ-ਸੰਸਥਾਗਤ ਸਮੁਦਾਇ ਅਧਾਰਿਤ ਦੇਖਭਾਲ਼; ਐਮਰਜੈਂਸੀ ਪਹੁੰਚ ਸੇਵਾਵਾਂ; ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਸ਼ਾਮਲ ਹੋਣਗੇ।

ਅੰਬ੍ਰੇਲਾ ਮਿਸ਼ਨ ਦੇ ਤਹਿਤ ਯੋਜਨਾਵਾਂ ਕੇਂਦਰ ਪ੍ਰਾਯੋਜਿਤ ਯੋਜਨਾਵਾਂ ਹਨ ਜਿਨ੍ਹਾਂ ਨੂੰ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਦੁਆਰਾ ਲਾਗਤ-ਸਹਿਭਾਗਿਤਾ ਨਿਯਮਾਂ ਦੇ ਅਨੁਸਾਰ ਲਾਗਤ-ਸਹਿਭਾਗਿਤਾ ਦੇ ਅਧਾਰ ‘ਤੇ ਲਾਗੂ ਕੀਤਾ ਜਾਂਦਾ ਹੈ। ਯੋਜਨਾ ਦਿਸ਼ਾ-ਨਿਰਦੇਸ਼ਾਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
*****
ਬੀਵਾਈ
(रिलीज़ आईडी: 1812439)
आगंतुक पटल : 242