ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਤਣਾਅ ਮੁਕਤ ਪਰੀਖਿਆ ਸੁਨਿਸ਼ਚਿਤ ਕਰਨ ਦੇ ਲਈ ਪਰੀਕਸ਼ਾ ਪੇ ਚਰਚਾ ਨੂੰ ਇੱਕ ਜਨ ਅੰਦੋਲਨ ਬਣਾਉਣ ਦਾ ਸੱਦਾ ਦਿੱਤਾ ਪ੍ਰਧਾਨ ਮੰਤਰੀ ਦੇ ਸੰਵਾਦ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’ ਦਾ 5ਵਾਂ ਸੰਸਕਰਣ 1 ਅਪ੍ਰੈਲ, 2022 ਨੂੰ ਆਯੋਜਿਤ ਹੋਵੇਗਾ
ਪ੍ਰਧਾਨ ਮੰਤਰੀ ਦੇ ਸੰਵਾਦ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’ ਦਾ 5ਵਾਂ ਸੰਸਕਰਣ 1 ਅਪ੍ਰੈਲ, 2022 ਨੂੰ ਆਯੋਜਿਤ ਹੋਵੇਗਾ
ਭਾਰਤ ਅਤੇ ਵਿਦੇਸ਼ਾਂ ਦੇ ਕਰੋੜਾਂ, ਵਿਦਿਆਰਥੀ, ਅਧਿਆਪਕ ਅਤੇ ਮਾਪੇ ਵਰਚੁਅਲੀ ਭਾਗੀਦਾਰੀ ਕਰਨਗੇ
ਰਚਨਾਤਮਕ ਲੇਖਨ ਪ੍ਰਤੀਯੋਗਿਤਾ ਦੇ ਲਈ ਲਗਭਗ 15.7 ਲੱਖ ਪ੍ਰਤੀਭਾਗੀਆਂ ਨੇ ਉਤਸਾਹਪੂਰਵਕ ਰਜਿਸਟ੍ਰੇਸ਼ਨ ਕਰਵਾਈ
Posted On:
28 MAR 2022 8:03PM by PIB Chandigarh
ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਪ੍ਰੈਲ, 2022 ਨੂੰ ਪਰੀਕਸ਼ਾ ਪੇ ਚਰਚਾ ਦੇ 5ਵੇਂ ਸੰਸਕਰਣ ਦੇ ਦੌਰਾਨ ਦੁਨੀਆ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪਰੀਕਸ਼ਾ ਪੇ ਚਰਚਾ ਇੱਕ ਬਹੁਤ-ਉਡੀਕਿਆ ਜਾਣ ਵਾਲਾ ਸਲਾਨਾ ਪ੍ਰੋਗਰਾਮ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਇੱਕ ਜੀਵੰਤ ਪ੍ਰੋਗਰਾਮ ਵਿੱਚ ਆਪਣੀ ਅਨੂਠੀ ਆਕਰਸ਼ਕ ਸ਼ੈਲੀ ਵਿੱਚ ਪਰੀਖਿਆ ਦੇ ਤਣਾਅ ਅਤੇ ਸਬੰਧਿਤ ਖੇਤਰਾਂ ਨਾਲ ਸਬੰਧਿਤ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹਨ।
ਪਰੀਕਸ਼ਾ ਪੇ ਚਰਚਾ (ਪੀਪੀਸੀ) ਨੂੰ ਇੱਕ ਜਨ ਅੰਦੋਲਨ ਦੱਸਦੇ ਹੋਏ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੇਸ਼ ਦੇ ਕੋਵਿਡ-19 ਮਹਾਮਾਰੀ ਤੋਂ ਬਾਹਰ ਨਿਕਲਣ ਅਤੇ ਪਰੀਖਿਆਵਾਂ ਦੇ ਔਫਲਾਈਨ ਮੋਡ ਵਿੱਚ ਜਾਣ ਦੇ ਮੱਦੇਨਜ਼ਰ ਇਸ ਵਰ੍ਹੇ ਦੇ ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ ਮਹੱਤਵ ‘ਤੇ ਜ਼ੋਰ ਦਿੱਤਾ। 21ਵੀਂ ਸਦੀ ਦੀ ਗਿਆਨ ਅਧਾਰਿਤ ਅਰਥਵਿਵਸਥਾ ਦੇ ਨਿਰਮਾਣ ਵਿੱਚ ਪਰੀਕਸ਼ਾ ਪੇ ਚਰਚਾ (ਪੀਪੀਸੀ) ਜਿਹੀਆਂ ਪਹਿਲਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪੀਪੀਸੀ ਇੱਕ ਫਾਰਮਲ ਸੰਸਥਾ ਬਣ ਰਹੀ ਹੈ ਜਿਸ ਦੇ ਜ਼ਰੀਏ ਪ੍ਰਧਾਨ ਮੰਤਰੀ ਸਿੱਧਾ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਦੇ ਚੋਣਵੇਂ ਵਿਦਿਆਰਥੀ ਰਾਜ ਦੇ ਰਾਜਪਾਲਾਂ ਦੀ ਮੌਜੂਦਗੀ ਵਿੱਚ ਪ੍ਰੋਗਰਾਮ ਦੇਖਣ ਦੇ ਲਈ ਰਾਜ ਭਵਨਾਂ ਨੂੰ ਵੀ ਜਾ ਕੇ ਦੇਖਣਗੇ। ਉਨ੍ਹਾਂ ਨੇ ਇਹ ਵੀ ਵਿਸ਼ਵਾਸ ਵਿਅਕਤ ਕੀਤਾ ਕਿ ਦੇਸ਼ ਭਰ ਦੀਆਂ ਰਾਜ ਸਰਕਾਰਾਂ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਗੀਆਂ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪੀਪੀਸੀ ਨੂੰ ਨਾ ਸਿਰਫ ਪੂਰੇ ਭਾਰਤ ਵਿੱਚ, ਬਲਿਕ ਹੋਰ ਦੇਸ਼ਾਂ ਵਿੱਚ ਵੀ ਭਾਰਤੀ ਪ੍ਰਵਾਸੀਆਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਜਨ ਅੰਦੋਲਨ ਬਣਾਉਣ ਅਤੇ ਵਿਦਿਆਰਥੀਆਂ ਦੇ ਲਈ ਤਣਾਅਮੁਕਤ ਪਰੀਕਸ਼ਾ ਸੁਨਿਸ਼ਚਿਤ ਕਰਨ ਦੇ ਲਈ ਮੀਡੀਆ ਤੋਂ ਸਮਰਥਨ ਦਾ ਵੀ ਸੱਦਾ ਦਿੱਤਾ।
ਸ਼੍ਰੀ ਪ੍ਰਧਾਨ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪਰੀਕਸ਼ਾ ਪੇ ਚਰਚਾ ਨੌਜਵਾਨਾਂ ਦੇ ਲਈ ਤਣਾਅਮੁਕਤ ਮਾਹੌਲ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਬੜੇ ਅੰਦੋਲਨ- ‘ਇਗਜ਼ਾਮ ਵਾਰੀਅਰਸ’ ਦਾ ਹਿੱਸਾ ਹੈ। ਇਹ ਇੱਕ ਅਜਿਹਾ ਅੰਦੋਲਨ ਹੈ ਜੋ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਇੱਕ ਅਜਿਹੇ ਮਾਹੌਲ ਨੂੰ ਹੁਲਾਰਾ ਦੇਣ ਦੇ ਪ੍ਰਯਤਨਾਂ ਤੋਂ ਪ੍ਰੇਰਿਤ ਹੈ, ਜਿੱਥੇ ਹਰੇਕ ਬੱਚੇ ਦੀ ਅਦੁੱਤੀ ਸ਼ਖ਼ਸੀਅਤ ਦਾ ਉਤਸਵ ਮਨਾਇਆ ਜਾਂਦਾ ਹੈ, ਪ੍ਰੋਤਸਾਹਿਤ ਕੀਤਾ ਜਾਂਦਾ ਹੈ ਅਤੇ ਖ਼ੁਦ ਨੂੰ ਪੂਰੀ ਤਰ੍ਹਾਂ ਅਭਿਵਿਅਕਤ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ 5ਵੇਂ ਸੰਸਕਰਣ ਦਾ ਆਯੋਜਨ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਸਵੇਰੇ 11 ਵਜੇ ਤੋਂ ਟਾਊਨ-ਹਾਲ ਇੰਟਰਐਕਟਿਵ ਫੌਰਮੈਟ ਵਿੱਚ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਕਰੋੜਾਂ ਵਿਦਿਆਰਥੀ, ਅਧਿਆਪਕ ਅਤੇ ਮਾਪੇ ਹਿੱਸਾ ਲੈਣਗੇ।
ਸ਼੍ਰੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਪ੍ਰਧਾਨ ਮੰਤਰੀ ਤੋਂ ਪ੍ਰਸ਼ਨ ਪੁੱਛਣ ਦਾ ਅਵਸਰ ਮਿਲੇਗਾ, ਉਨ੍ਹਾਂ ਨੂੰ ਵਿਭਿੰਨ ਵਿਸ਼ਿਆਂ ‘ਤੇ ਔਨਲਾਈਨ ਰਚਨਾਤਮਕ ਲੇਖਨ ਪ੍ਰਤੀਯੋਗਿਤਾ ਦੇ ਅਧਾਰ ‘ਤੇ ਸ਼ੌਰਟ-ਲਿਸਟ ਕੀਤਾ ਗਿਆ ਹੈ। ਪ੍ਰਤੀਯੋਗਿਤਾ ਦਾ ਆਯੋਜਨ 28 ਦਸੰਬਰ, 2021 ਤੋਂ 3 ਫਰਵਰੀ, 2022 ਤੱਕ ਮਾਈਗੌਵ ਪਲੈਟਫਾਰਮ ਦੇ ਜ਼ਰੀਏ ਕੀਤਾ ਗਿਆ ਸੀ। ਉਨ੍ਹਾਂ ਨੇ ਰਚਨਾਤਮਕ ਲੇਖਨ ਪ੍ਰਤੀਯੋਗਿਤਾ ਦੇ ਲਈ ਇਸ ਵਰ੍ਹੇ 15.7 ਲੱਖ ਤੋਂ ਅਧਿਕ ਪ੍ਰਤੀਭਾਗੀਆਂ ਦੇ ਰਜਿਸਟ੍ਰੇਸ਼ਨ ‘ਤੇ ਤਸੱਲੀ ਵਿਅਕਤ ਕੀਤੀ।
ਮਾਈਗੌਵ ‘ਤੇ ਪ੍ਰਤੀਯੋਗਿਤਾਵਾਂ ਦੇ ਜ਼ਰੀਏ ਚੁਣੇ ਗਏ ਪ੍ਰਤੀਭਾਗੀਆਂ ਨੂੰ ਪ੍ਰਸ਼ੰਸਾ-ਪੱਤਰ ਅਤੇ ਪ੍ਰਧਾਨ ਮੰਤਰੀ ਦੁਆਰਾ ਲਿਖਿਤ ਗਜ਼ਾਮ ਵਾਰੀਅਰਸ ਪੁਸਤਕ ਸਹਿਤ ਇੱਕ ਵਿਸ਼ੇਸ਼ ਪਰੀਕਸ਼ਾ ਪੇ ਚਰਚਾ ਕਿੱਟ ਪ੍ਰਦਾਨ ਕੀਤੀ ਜਾਵੇਗੀ।
ਇਹ ਸਮਾਗਮ ਪਿਛਲੇ ਚਾਰ ਵਰ੍ਹਿਆਂ ਤੋਂ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਦੁਆਰਾ ਸਫ਼ਲਤਾਪੂਰਵਕ ਆਯੋਜਿਤ ਕੀਤਾ ਜਾ ਰਿਹਾ ਹੈ। ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ ਪਹਿਲੇ ਤਿੰਨ ਸੰਸਕਰਣ ਨਵੀਂ ਦਿੱਲੀ ਵਿੱਚ ਟਾਊਨ-ਹਾਲ ਇੰਟਰਐਕਟਿਵ ਫੌਰਮੈਟ ਵਿੱਚ ਆਯੋਜਿਤ ਕੀਤੇ ਗਏ ਸਨ। ਪ੍ਰਧਾਨ ਮੰਤਰੀ ਸੰਵਾਦ ਪ੍ਰੋਗਰਾਮ ਦਾ ਪਹਿਲਾ ਸੰਸਕਰਣ “ਪਰੀਕਸ਼ਾ ਪੇ ਚਰਚਾ 1.0” 16 ਫਰਵਰੀ, 2018 ਨੂੰ ਆਯੋਜਿਤ ਕੀਤਾ ਗਿਆ ਸੀ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਉਕਤ ਵਿਚਾਰ-ਵਟਾਂਦਰਾ ਪ੍ਰੋਗਰਾਮ ਦਾ ਦੂਸਰਾ ਸੰਸਕਰਣ “ਪਰੀਕਸ਼ਾ ਪੇ ਚਰਚਾ 2.0” 29 ਜਨਵਰੀ, 2019 ਨੂੰ ਅਤੇ ਤੀਸਰਾ ਸੰਸਕਰਣ 20 ਜਨਵਰੀ, 2020 ਨੂੰ ਆਯੋਜਿਤ ਕੀਤਾ ਗਿਆ ਸੀ। ਕੋਵਿਡ 19 ਮਹਾਮਾਰੀ ਦੇ ਕਾਰਨ, ਚੌਥਾ ਸੰਸਕਰਣ 7 ਅਪ੍ਰੈਲ, 2021 ਨੂੰ ਔਨਲਾਈਨ ਆਯੋਜਿਤ ਕੀਤਾ ਗਿਆ ਸੀ।
ਇਸ ਸਮਾਗਮ ਦਾ ਦੂਰਦਰਸ਼ਨ (ਡੀਡੀ ਨੈਸ਼ਨਲ, ਡੀਡੀ ਨਿਊਜ਼, ਡੀਡੀ ਇੰਡੀਆ) ਰੇਡੀਓ ਚੈਨਲਾਂ, ਟੀਵੀ ਚੈਨਲਾਂ, ਐਡੁਮਿਨੋਫਇੰਡੀਆ, ਨਰੇਂਦਰਮੋਦੀ, ਪੀਐੱਮਓਇੰਡੀਆ, ਪੀਆਈਬੀਇੰਡੀਆ ਦੇ ਯੂਟਿਊਬ ਚੈਨਲਾਂ ਸਹਿਤ ਡਿਜੀਟਲ ਮੀਡੀਆ, ਦੂਰਦਰਸ਼ਨ ਨੈਸ਼ਨਲ, ਮਾਈਗੌਵਇੰਡੀਆ, ਡੀਡੀਨਿਊਜ਼, ਰਾਜਯਸਭਾ ਟੀਵੀ, ਸਵਯੰ ਪ੍ਰਭਾ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
*****
ਐੱਮਜੇਪੀਐੱਸ/ਏਕੇ
(Release ID: 1811039)
Visitor Counter : 175