ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ ਜਲ ਦਿਵਸ ‘ਤੇ ਦੇਸ਼ਵਾਸੀਆਂ ਨੂੰ ਤਾਕੀਦ ਕੀਤੀ ਕਿ ਪਾਣੀ ਦੀ ਹਰ ਬੂੰਦ ਬਚਾਉਣ ਦਾ ਸੰਕਲਪ ਕਰੋ

Posted On: 22 MAR 2022 10:33AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਜਲ ਦਿਵਸ ‘ਤੇ ਦੇਸ਼ਵਾਸੀਆਂ ਨੂੰ ਤਾਕੀਦ ਕੀਤੀ ਕਿ ਪਾਣੀ ਦੀ ਹਰ ਬੂੰਦ ਬਚਾਉਣ ਦਾ ਸੰਕਲਪ ਕਰੋ। ਇਸ ਅਵਸਰ ‘ਤੇ ਉਨ੍ਹਾਂ ਨੇ ਸਾਰੇ ਵਿਅਕਤੀਆਂ ਅਤੇ ਸੰਗਠਨਾਂ ਦੀ ਪ੍ਰਸ਼ੰਸਾ ਕੀਤੀ ਜੋ ਪਾਣੀ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

ਪਿਛਲੇ ਕੁਝ ਵਰ੍ਹਿਆਂ ਵਿੱਚ, ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਜਲ ਸੰਭਾਲ਼ ਜਨ-ਅੰਦੋਲਨ ਬਣ ਚੁੱਕਿਆ ਹੈ ਤੇ ਅਭਿਨਵ ਪ੍ਰਯਤਨਾਂ ਦੇ ਨਾਲ ਰਾਸ਼ਟਰ ਦੇ ਹਰ ਹਿੱਸੇ ਵਿੱਚ ਅਜਿਹਾ ਹੋ ਰਿਹਾ ਹੈ। ਮੈਂ ਉਨ੍ਹਾਂ ਸਾਰੇ ਵਿਅਕਤੀਆਂ ਅਤੇ ਸੰਗਠਨਾਂ ਦੀ ਪ੍ਰਸ਼ੰਸਾ ਕਰਦਾ ਹਾਂ, ਜੋ ਪਾਣੀ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

 

"अद्भिः सर्वाणि भूतानि जीवन्ति प्रभवन्ति च।।

ਵਿਸ਼ਵ ਜਲ ਦਿਵਸ ‘ਤੇ, ਆਓ, ਅਸੀਂ ਪਾਣੀ ਦੀ ਹਰ ਬੂੰਦ ਬਚਾਉਣ ਦੇ ਲਈ ਆਪਣੇ ਸੰਕਲਪ ਨੂੰ ਦੁਹਰਾਈਏ। ਸਾਡਾ ਰਾਸ਼ਟਰ ਜਲ ਸੰਭਾਲ਼ ਤੇ ਸਵੱਛ ਪੇਅਜਲ ਤੱਕ ਸਾਡੇ ਨਾਗਰਿਕਾਂ ਦੀ ਪਹੁੰਚ ਸੁਨਿਸ਼ਚਿਤ ਕਰਨ ਦੇ ਲਈ ਜਲ ਜੀਵਨ ਮਿਸ਼ਨ ਜਿਹੇ ਅਣਗਿਣਤ ਉਪਾਅ ਕਰ ਰਿਹਾ ਹੈ।"

 

"ਮਾਤਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਜਲ ਜੀਵਨ ਮਿਸ਼ਨ ਅਤਿਅੰਤ ਪ੍ਰਭਾਵੀ ਸਾਬਤ ਹੋ ਰਿਹਾ ਹੈ। ਜਨ-ਜਨ ਦੀ ਭਾਗੀਦਾਰੀ ਨਾਲ ਘਰ-ਘਰ ਨਲ ਸੇ ਜਲ ਪਹੁੰਚਾਉਣ ਦਾ ਸੰਕਲਪ ਪੂਰਾ ਹੋਵੇਗਾ।"

 

“ਆਓ, ਅਸੀਂ ਮਿਲ ਕੇ ਜਲ ਸੰਭਾਲ਼ ਨੂੰ ਅੱਗੇ ਵਧਾਉਣ ਅਤੇ ਟਿਕਾਊ ਗ੍ਰਹਿ ਬਣਾਉਣ ਵਿੱਚ ਯੋਗਦਾਨ ਕਰੀਏ। ਪਾਣੀ ਦੀ ਹਰ ਬੂੰਦ ਬਚਾਉਣ ਨਾਲ ਸਾਡੇ ਲੋਕਾਂ ਦੀ ਮਦਦ ਹੁੰਦੀ ਹੈ ਅਤੇ ਸਾਡੀ ਪ੍ਰਗਤੀ ਵਿੱਚ ਤੇਜ਼ੀ ਆਉਂਦੀ ਹੈ।”

 

 

 

*********

 

ਡੀਐੱਸ/ਐੱਸਟੀ



(Release ID: 1808194) Visitor Counter : 133