ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਸ਼ਟਰੀ ਯੁਵਾ ਪਾਰਲੀਮੈਂਟ ਫੈਸਟੀਵਲ 2022 ਦੇ ਰਾਸ਼ਟਰੀ ਦੌਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਜਦੋਂ ਅਸੀਂ ਭਾਰਤ ਨੂੰ ਆਜ਼ਾਦੀ ਦੇ 100 ਸਾਲਾਂ ਦੀ ਯਾਦ ਦਿਵਾਉਂਦੇ ਹਾਂ ਤਾਂ ਭਾਰਤ ਨੂੰ ਬਦਲਣ ਲਈ ਹੱਲਾਂ ਦੀ ਕਲਪਨਾ ਕਰੋ: ਸ਼੍ਰੀ ਅਨੁਰਾਗ ਠਾਕੁਰ

Posted On: 10 MAR 2022 2:49PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਨਵੀਂ ਦਿੱਲੀ, ਸੰਸਦ ਦੇ ਕੇਂਦਰੀ ਹਾਲ ਵਿੱਚ ਰਾਸ਼ਟਰੀ ਯੁਵਾ ਸੰਸਦ ਉਤਸਵ (ਐੱਨਵਾਈਪੀਐੱਫ) 2022 ਦੇ ਤੀਜੇ ਸੰਸਕਰਨ ਦੇ ਰਾਸ਼ਟਰੀ ਦੌਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ​​ਨੇਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਯੁਵਾ ਮਾਮਲੇ ਅਤੇ ਖੇਡਾਂ ਦੀ ਸਕੱਤਰ ਸ਼੍ਰੀਮਤੀ ਡਾ. ਸੁਜਾਤਾ ਚਤੁਰਵੇਦੀ, ਰਾਜ ਸਭਾ ਦੇ ਸਕੱਤਰ ਜਨਰਲ ਸ਼੍ਰੀ ਪੀਸੀ ਮੋਦੀ ਅਤੇ ਮੰਤਰਾਲੇ ਅਤੇ ਸੰਸਦ ਦੇ ਹੋਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ। ਲੋਕ ਸਭਾ ਦੇ ਸਪੀਕਰ, ਸ਼੍ਰੀ ਓਮ ਬਿਰਲਾ 11 ਮਾਰਚ, 2022 ਨੂੰ ਐੱਨਵਾਈਪੀਐੱਫ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਨਗੇ। ਸਮਾਪਤੀ ਸਮਾਰੋਹ ਦੌਰਾਨ ਚੋਟੀ ਦੇ ਤਿੰਨ ਰਾਸ਼ਟਰੀ ਜੇਤੂਆਂ ਨੂੰ ਵੀ ਲੋਕ ਸਭਾ ਸਪੀਕਰ ਦੇ ਸਾਹਮਣੇ ਬੋਲਣ ਦਾ ਮੌਕਾ ਮਿਲੇਗਾ।

ਆਪਣੇ ਸੰਬੋਧਨ ਦੌਰਾਨ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, “ਇਸ ਸਾਲ ਦੇ ਰਾਸ਼ਟਰੀ ਯੁਵਾ ਪਾਰਲੀਮੈਂਟ ਫੈਸਟੀਵਲ ਦਾ ਥੀਮ ‘ਨਵੇਂ ਭਾਰਤ ਦੀ ਆਵਾਜ਼ ਬਣੋ ਅਤੇ ਹੱਲ ਲੱਭੋਂ ਅਤੇ ਨੀਤੀ ਵਿੱਚ ਯੋਗਦਾਨ ਪਾਓ’ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਭੁੱਖਮਰੀ ਨੂੰ ਖਤਮ ਕਰਨ, ਜੈਂਡਰ ਸਮਾਨਤਾ, ਕਿਫਾਇਤੀ ਅਤੇ ਸਾਫ਼ ਊਰਜਾ, ਸਾਫ਼ ਪਾਣੀ ਅਤੇ ਸੈਨੀਟੇਸ਼ਨ ਤੋਂ ਲੈ ਕੇ ਕਿਸੇ ਕੰਮ ਨੂੰ ਅੱਗੇ ਵਧਾਉਣ ਵੱਲ ਧਿਆਨ ਦੇਣ ਦੀ ਅਪੀਲ ਕਰਦਾ ਹਾਂ। ਜਿਵੇਂ ਕਿ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਜੋ ਅਸੀਂ ਹੁਣ ਤੱਕ ਪ੍ਰਗਤੀ ਕੀਤੀ ਹੈ ਉਸ ਬਾਰੇ ਚਰਚਾ ਕਰੋ ਅਤੇ ਭਾਰਤ ਦੀ ਆਜ਼ਾਦੀ ਦੇ 100 ਸਾਲ ਦੇ ਮੌਕੇ ’ਤੇ ਭਾਰਤ ਨੂੰ ਬਦਲਣ ਲਈ ਨਵੇਂ ਹੱਲਾਂ ਦੀ ਕਲਪਨਾ ਕਰੋ। ਨੌਜਵਾਨ ਸਿਹਤ, ਖੇਡਾਂ, ਮੀਡੀਆ, ਆਵਾਜਾਈ, ਬੁਨਿਆਦੀ ਢਾਂਚਾ, ਵਿਦੇਸ਼ੀ ਮਾਮਲਿਆਂ ਦੇ ਖੇਤਰ ਵਿੱਚ ਕੀ ਕਰ ਸਕਦੇ ਹਨ, ਜੋ ਇੱਕ ਅਰਬ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦੇਵੇ? 1 ਅਰਬ ਲੋਕ ਮਨੁੱਖਤਾ ਦੇ ਭਵਿੱਖ ਅਤੇ ‘ਜੀਵਨ ਦੀ ਸੌਖ’ਵਿੱਚ ਕੀ ਯੋਗਦਾਨ ਪਾ ਸਕਦੇ ਹਨ?”

ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ, ਰਾਸ਼ਟਰੀ ਯੁਵਾ ਸੰਸਦ ਨੇ ਨੌਜਵਾਨਾਂ ਵਿੱਚ ਲੀਡਰਸ਼ਿਪ ਗੁਣ ਪੈਦਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਮੰਤਰੀ ਨੇ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਇਸ ਮੌਕੇ ਦੀ ਵਰਤੋਂ ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈਣ ਲਈ ਕਰਨੀ ਚਾਹੀਦੀ ਹੈ।

ਆਤਮਨਿਰਭਰ ਭਾਰਤ ਬਾਰੇ ਗੱਲ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਜਦੋਂ ਪੂਰਾ ਵਿਸ਼ਵ ਮਹਾਮਾਰੀ ਦੇ ਦੌਰਾਨ ਸੰਘਰਸ਼ ਕਰ ਰਿਹਾ ਸੀ, ਭਾਰਤ ਇਸ ਮੌਕੇ ’ਤੇ ਉੱਠਿਆ ਅਤੇ ਅਸੀਂ ਸਾਰਿਆਂ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਮੋਢੇ ਨਾਲ ਮੋਢਾ ਲਗਾ ਕੇ ਕੰਮ ਕੀਤਾ। ਇਸ ਨਾਲ ਅਸੀਂ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਸਹੀ ਦ੍ਰਿਸ਼ਟੀ ਅਤੇ ਅਗਵਾਈ ਨਾਲ ਅਸੀਂ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਦੇ ਹਾਂ। ਨੌਜਵਾਨਾਂ ਨੂੰ ਵੀ ਇਸ ਗੁਣ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਜਦੋਂ ਸਾਡਾ ਦੇਸ਼ 100 ਸਾਲ ਦਾ ਹੋ ਜਾਂਦਾ ਹੈ ਤਾਂ ਸਾਡੇ ਦੇਸ਼ ਲਈ ਚਮਤਕਾਰ ਨੂੰ ਪ੍ਰਾਪਤ ਕਰਨ ਲਈ ਇਕਜੁੱਟਤਾ ਦੀ ਭਾਵਨਾ ਨਾਲ ਦੇਸ਼ ਨੂੰ ਅੱਗੇ ਲਿਜਾਣਾ ਚਾਹੀਦਾ ਹੈ।

ਮੰਤਰੀ ਨੇ ਦੁਹਰਾਇਆ ਕਿ ਇਹ ਨੌਜਵਾਨਾਂ ਦੀ ਭਾਵਨਾ ਅਤੇ ਭਾਗੀਦਾਰੀ ਹੈ ਜਿਸ ਰਾਹੀਂ ਦੇਸ਼ ਦੀ ਨੀਂਹ ਰੱਖੀ ਜਾਂਦੀ ਹੈ, ਇਹ ਨੌਜਵਾਨ ਹੀ ਹਨ ਜੋ ਦੇਸ਼ ਅਤੇ ਸਮਾਜ ਨੂੰ ਨਵੀਂਆਂ ਉਚਾਈਆਂ’ਤੇ ਲਿਜਾ ਸਕਦੇ ਹਨ, ਨੌਜਵਾਨ ਦੇਸ਼ ਦੇ ਅਤੀਤ ਅਤੇ ਭਵਿੱਖ ਦੇ ਵਿਚਕਾਰ ਬ੍ਰਿਜ ਦਾ ਕੰਮ ਕਰਦੇ ਹੋਏ ਦੇਸ਼ ਦਾ ਵਰਤਮਾਨ ਵੀ ਹਨ।

ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਕਿੱਲ ਇੰਡੀਆ, ਖੇਲੋ ਇੰਡੀਆ ਅਤੇ ਫਿੱਟ ਇੰਡੀਆ ਵਰਗੀਆਂ ਯੋਜਨਾਵਾਂ ਨੂੰ ਅੱਗੇ ਵਧਾਇਆ ਹੈ ਜਿਨ੍ਹਾਂ ਨੇ ਨਾ ਸਿਰਫ ਕਰੋੜਾਂ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕੀਤੇ ਹਨ ਸਗੋਂ ਇੱਕ ਮਜ਼ਬੂਤ ਭਾਰਤ ਦੀ ਨੀਂਹ ਵੀ ਰੱਖੀ ਹੈ। ਕੇਂਦਰੀ ਮੰਤਰੀ ਨੇ ਯੁਵਾ ਸੰਸਦ ਦੇ ਵੱਖ-ਵੱਖ ਦੌਰਾਂ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਨੈਸ਼ਨਲ ਯੁਵਾ ਸੰਸਦ ਫੈਸਟੀਵਲ 2022 ਦੇ ਤੀਜੇ ਐਡੀਸ਼ਨ ਦੇ ਫਾਈਨਲਿਸਟਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸ਼੍ਰੀਮਤੀ ਸੁਜਾਤਾ ਚਤੁਰਵੇਦੀ ਨੇ ਕਿਹਾ ਕਿ ਰਾਸ਼ਟਰੀ ਯੁਵਾ ਸੰਸਦ ਦਾ ਉਦੇਸ਼ ਨੌਜਵਾਨਾਂ ਨੂੰ ਦੇਸ਼ ਲਈ ਆਪਣੇ ਵਿਚਾਰਾਂ ਅਤੇ ਸੁਪਨਿਆਂ ਦੀ ਆਵਾਜ਼ ਦੇਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ ਅਤੇ ਨਾਲ ਹੀ ਇੱਕ ਆਕਰਸ਼ਕ ਇੰਟਰਐਕਟਿਵ ਪਲੇਟਫਾਰਮ ਰਾਹੀਂ ਨੌਜਵਾਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਗਤੀਵਿਧੀਆਂ ਦਾ ਪ੍ਰਚਾਰ ਕਰਨਾ ਹੈ ਅਤੇ ਨਾਗਰਿਕ ਸ਼ਮੂਲੀਅਤ ਅਤੇ ਸੰਵਾਦ ਦੁਆਰਾ ਲੋਕਤੰਤਰ ਦੀ ਭਾਵਨਾ ਪੈਦਾ ਕਰਨਾ ਹੈ।

ਨੈਸ਼ਨਲ ਯੁਵਾ ਸੰਸਦ ਉਤਸਵ (ਐੱਨਵਾਈਪੀਐੱਫ) ਨੌਜਵਾਨਾਂ ਦੀ ਆਵਾਜ਼ ਸੁਣਨ ਲਈ ਆਯੋਜਿਤ ਕੀਤਾ ਗਿਆ ਹੈ, ਜੋ ਆਉਣ ਵਾਲੇ ਸਾਲਾਂ ਵਿੱਚ ਜਨਤਕ ਸੇਵਾਵਾਂ ਸਮੇਤ ਵੱਖ-ਵੱਖ ਪੇਸ਼ਿਆਂ ਵਿੱਚ ਸ਼ਾਮਲ ਹੋਣਗੇ। ਐੱਨਵਾਈਪੀਐੱਫ ਪ੍ਰਧਾਨ ਮੰਤਰੀ ਦੁਆਰਾ 31 ਦਸੰਬਰ, 2017 ਨੂੰ ਆਪਣੇ ਮਨ ਕੀ ਬਾਤ ਸੰਬੋਧਨ ਵਿੱਚ ਦਿੱਤੇ ਗਏ ਵਿਚਾਰ ’ਤੇ ਅਧਾਰਿਤ ਹੈ। ਇਸ ਵਿਚਾਰ ਤੋਂ ਪ੍ਰੇਰਨਾ ਲੈਂਦਿਆਂ, ਐੱਨਵਾਈਪੀਐੱਫ ਦੇ ਪਹਿਲੇ ਸੰਸਕਰਨ ਦਾ ਆਯੋਜਨ 12 ਜਨਵਰੀ ਤੋਂ 27 ਫਰਵਰੀ, 2019 ਤੱਕ ‘ਨਵੇਂ ਭਾਰਤ ਦੀ ਆਵਾਜ਼ ਅਤੇ ਹੱਲ ਲੱਭੋ ਅਤੇ ਨੀਤੀ ਵਿੱਚ ਯੋਗਦਾਨ ਪਾਓ’ ਥੀਮ ਦੇ ਨਾਲ ਕੀਤਾ ਗਿਆ ਸੀ। ਸਮਾਗਮ ਵਿੱਚ ਕੁੱਲ 88,000 ਨੌਜਵਾਨਾਂ ਨੇ ਹਿੱਸਾ ਲਿਆ।

ਐੱਨਵਾਈਪੀਐੱਫ ਦੇ ਦੂਜੇ ਸੰਸਕਰਨ ਦਾ ਆਯੋਜਨ 23 ਦਸੰਬਰ, 2020 ਤੋਂ 12 ਜਨਵਰੀ, 2022 ਤੱਕ ਵਰਚੁਅਲ ਮੋਡ ਰਾਹੀਂ “ਯੁਵਾ-ਉਤਸਾਹ ਨਏ ਭਾਰਤ ਕਾ” ਥੀਮ ਨਾਲ ਕੀਤਾ ਗਿਆ ਸੀ, ਜਿਸ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ 23 ਲੱਖ ਤੋਂ ਵੱਧ ਨੌਜਵਾਨਾਂ ਅਤੇ ਹਿੱਸੇਦਾਰਾਂ ਦੁਆਰਾ ਦੇਖਿਆ ਗਿਆ ਸੀ।

ਐੱਨਵਾਈਪੀਐੱਫ ਦਾ ਤੀਜਾ ਐਡੀਸ਼ਨ 14 ਫਰਵਰੀ 2022 ਨੂੰ ਜ਼ਿਲ੍ਹਾ ਪੱਧਰ ’ਤੇ ਵਰਚੁਅਲ ਮੋਡ ਰਾਹੀਂ ਲਾਂਚ ਕੀਤਾ ਗਿਆ ਸੀ। ਦੇਸ਼ ਭਰ ਵਿੱਚ 2.44 ਲੱਖ ਤੋਂ ਵੱਧ ਨੌਜਵਾਨਾਂ ਨੇ 23 ਤੋਂ 27 ਫਰਵਰੀ, 2022 ਤੱਕ ਵਰਚੁਅਲ ਮੋਡ ਰਾਹੀਂ ਜ਼ਿਲ੍ਹਾ ਯੁਵਾ ਸੰਸਦਾਂ ਅਤੇ ਉਸ ਤੋਂ ਬਾਅਦ ਰਾਜ ਯੁਵਾ ਸੰਸਦਾਂ ਵਿੱਚ ਹਿੱਸਾ ਲਿਆ।ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 87 ਜੇਤੂਆਂ (62 ਔਰਤਾਂ ਅਤੇ 25 ਪੁਰਸ਼) ਨੂੰ ਮਾਣਯੋਗ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਅਤੇ ਹੋਰ ਪਤਵੰਤੇ ਸੱਜਣਾ ਦੇ ਸਾਹਮਣੇ ਸੰਸਦ ਦੇ ਸੈਂਟਰਲ ਹਾਲ ਵਿੱਚ ਹਾਜ਼ਰ ਹੋਣ ਦਾ ਮੌਕਾ ਮਿਲਿਆ ਹੈ। ਅੱਜ ਰਾਜ ਯੁਵਾ ਸੰਸਦ (ਐੱਸਵਾਈਪੀ) ਦੇ 29 ਜੇਤੂਆਂ ਨੂੰ ਨੈਸ਼ਨਲ ਜਿਊਰੀ ਦੇ ਸਾਹਮਣੇ ਬੋਲਣ ਦਾ ਮੌਕਾ ਮਿਲਿਆ ਹੈ, ਜਿਸ ਵਿੱਚ ਸ਼੍ਰੀ ਭਰਤਰੁਹਰੀ ਮਹਿਤਾਬ, ਲੋਕ ਸਭਾ ਮੈਂਬਰ, ਡਾ: ਸਤਿਆ ਪਾਲ ਸਿੰਘ, ਲੋਕ ਸਭਾ ਮੈਂਬਰ, ਸ਼੍ਰੀਮਤੀ ਅਨੂ ਜੇ ਸਿੰਘ, ਆਈਆਰਐੱਸ (ਸੇਵਾਮੁਕਤ) ਅਤੇ ਸ਼੍ਰੀ ਕੰਚਨ ਗੁਪਤਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਸਲਾਹਕਾਰ ਸ਼ਾਮਲ ਸਨ। ਚੋਟੀ ਦੇ ਤਿੰਨ ਰਾਸ਼ਟਰੀ ਜੇਤੂਆਂ ਨੂੰ 11 ਮਾਰਚ 2022 ਨੂੰ ਸਮਾਪਤੀ ਸਮਾਰੋਹ ਦੌਰਾਨ ਲੋਕ ਸਭਾ ਦੇ ਸਪੀਕਰ ਸਾਹਮਣੇ ਬੋਲਣ ਦਾ ਮੌਕਾ ਵੀ ਮਿਲੇਗਾ।

ਰਾਸ਼ਟਰੀ ਪੱਧਰ (2,00,000, ਰੁਪਏ, 150,000 ਰੁਪਏ, 100,000 ਰੁਪਏ ਦੇ ਨਕਦ ਇਨਾਮ)’ਤੇ 3 ਫਾਈਨਲ ਜੇਤੂਆਂ ਨੂੰ ਸਰਟੀਫਿਕੇਟ ਅਤੇ ਅਵਾਰਡ ਦਿੱਤੇ ਜਾਣਗੇ ਅਤੇ ਦਿਲਾਸੇ ਵਜੋਂ 50,000 ਰੁਪਏ ਦੇ 2 ਇਨਾਮ ਲਈ ਵੀ ਦਿੱਤੇ ਜਾ ਸਕਦੇ ਹਨ।

*******

ਐੱਨਬੀ/ਓਏ



(Release ID: 1804863) Visitor Counter : 196