ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 11 ਵੈਬੀਨਾਰਾਂ ਰਾਹੀਂ ਬਜਟ ਐਲਾਨਾਂ ਲਈ ਸਲਾਹ-ਮਸ਼ਵਰੇ ਤੇ ਵਿਚਾਰ-ਵਟਾਂਦਰੇ ਦੀ ਅਗਵਾਈ ਕੀਤੀ
ਪ੍ਰਧਾਨ ਮੰਤਰੀ ਨੇ ਬਜਟ ਨਾਲ ਸਬੰਧਿਤ 11 ਵੈਬੀਨਾਰਾਂ ਵਿੱਚ ਹਿੱਸਾ ਲਿਆ
ਇਨ੍ਹਾਂ ਵੈਬੀਨਾਰਾਂ ’ਚ 40 ਹਜ਼ਾਰ ਹਿਤਧਾਰਕਾਂ ਨੇ ਹਿੱਸਾ ਲਿਆ
ਵੈਬੀਨਾਰ ’ਚ ਕੇਂਦਰ ਤੇ ਰਾਜ ਸਰਕਾਰਾਂ ਦੇ ਨਾਲ ਉੱਦਮੀਆਂ, ਐੱਮਐੱਸਐੱਮਈ, ਨਿਰਯਾਤਕਾਂ, ਗਲੋਬਲ ਨਿਵੇਸ਼ਕਾਂ, ਸਟਾਰਟਅੱਪਸ ਆਦਿ ਨੇ ਭਾਗ ਲਿਆ
ਬਜਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਰਕਾਰ ਨੂੰ ਬਹੁਤ ਉਪਯੋਗੀ ਇਨਪੁਟਸ ਤੇ ਸੁਝਾਅ ਮਿਲੇ
ਵੈਬੀਨਾਰਾਂ ਨੇ ਹਿਤਧਾਰਕਾਂ ਵਿੱਚ ਮਾਲਕੀ ਦੀ ਭਾਵਨਾ ਪੈਦਾ ਕਰਨ ਅਤੇ ਨਿਸ਼ਚਿਤ ਸਮਾਂ–ਸੀਮਾ ਅੰਦਰ ਲਾਗੂ ਕਰਨਾ ਯਕੀਨੀ ਬਣਾਉਣ ’ਚ ਮਦਦ ਕੀਤੀ
Posted On:
09 MAR 2022 6:57PM by PIB Chandigarh
ਅੱਜ ਪ੍ਰਧਾਨ ਮੰਤਰੀ ਨੇ ‘ਦੀਪਮ’ (DIPM) ਦੇ ਬਜਟ ਐਲਾਨਾਂ 'ਤੇ ਚਰਚਾ ਕਰਨ ਲਈ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਸੰਬੋਧਨ ਕੀਤੇ ਗਏ 11 ਬਜਟ ਵੈਬੀਨਾਰਾਂ ਦੀ ਇਹ ਆਖਰੀ ਕੜੀ ਹੈ। ਪ੍ਰਧਾਨ ਮੰਤਰੀ ਨੇ ਉਚੇਰੀ ਸਿੱਖਿਆ, ਗ੍ਰਾਮੀਣ ਵਿਕਾਸ, ਖੇਤੀਬਾੜੀ, ਰੱਖਿਆ, ਸਿਹਤ, ਡੀਪੀਆਈਆਈਟੀ, ਪੀਐੱਸਏ, ਐੱਮਐੱਨਆਰਈ, ਡੀਈਏ ਅਤੇ ਦੀਪਮ ਮੰਤਰਾਲਿਆਂ/ਵਿਭਾਗਾਂ ਨਾਲ ਸਬੰਧਿਤ ਬਜਟ ਵੈਬੀਨਾਰਾਂ ਵਿੱਚ ਹਿੱਸਾ ਲਿਆ। ਕੇਂਦਰੀ ਬਜਟ-2022 ਵਿੱਚ ਦੇਸ਼ ਦੇ ਆਰਥਿਕ ਵਿਕਾਸ ਅਤੇ ਸਾਡੇ ਲੋਕਾਂ ਦੀ ਬਿਹਤਰੀ ਲਈ ਕਈ ਐਲਾਨ ਕੀਤੇ ਗਏ ਹਨ। ਇਹ ਵੈਬੀਨਾਰ ਬਜਟ ਦੀ ਗਤੀ ਨੂੰ ਬਣਾਈ ਰੱਖਣ ਅਤੇ ਇਸ ਨੂੰ ਲਾਗੂ ਕਰਨ ਲਈ ਸਾਰੇ ਹਿਤਧਾਰਕਾਂ ਵਿੱਚ ਮਾਲਕੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਸਨ। ਇਹਨਾਂ ਵੈਬੀਨਾਰਾਂ ਵਿੱਚ ਵਿਸ਼ਿਆਂ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਸਮਾਰਟ ਐਗਰੀਕਲਚਰ, ਪੀਐੱਮ ਗਤੀਸ਼ਕਤੀ, ਰੱਖਿਆ, ਡਿਜੀਟਲ ਸਿੱਖਿਆ ਵਿੱਚ ਆਤਮਨਿਰਭਰਤਾ ਅਤੇ ਗਤੀਸ਼ੀਲ ਹੁਨਰ, ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿਹਤ ਸੰਭਾਲ਼ ਡਿਲਿਵਰੀ, ਮੇਕ ਇਨ ਇੰਡੀਆ ਅਤੇ ਖ਼ਾਹਿਸ਼ੀ ਅਰਰਵਿਵਸਥਾ ਦੇ ਲਈ ਵਿੱਤ ਪੋਸ਼ਣ, ਆਦਿ ਨੂੰ ਕਵਰ ਕੀਤਾ ਗਿਆ।
ਵੈਬੀਨਾਰ ਦਾ ਆਯੋਜਨ ਕਰਨ ਦਾ ਮੁੱਖ ਉਦੇਸ਼ ਬਜਟ ਲਈ ਮੁੱਖ ਹਿਤਧਾਰਕਾਂ ’ਚ ਮਾਲਕੀ ਦੀ ਭਾਵਨਾ ਪੈਦਾ ਕਰਨਾ ਸੀ। ਇਹ ਅਭਿਆਸ ਮੰਤਰਾਲਿਆਂ ਤੇ ਵਿਭਾਗਾਂ ਨੂੰ ਨਵਾਂ ਵਿੱਤ ਵਰ੍ਹਾ ਸ਼ੁਰੂ ਹੁੰਦੇ ਹੀ ਬਜਟ ਨੂੰ ਜ਼ਮੀਨ ’ਤੇ ਉਤਾਰਨ ਵਿੱਚ ਮਦਦ ਕਰੇਗਾ ਅਤੇ ਇਸ ਨੂੰ ਸਮੇਂ ਸਿਰ ਲਾਗੂ ਕਰਨਾ ਵੀ ਯਕੀਨੀ ਬਣਾਏਗਾ। ਵਿਭਿੰਨ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਉਨ੍ਹਾਂ ਦੀ ਵਿਹਾਰਕ/ਗਲੋਬਲ ਮੁਹਾਰਤ ਤੇ ਅਨੁਭਵ ਨੂੰ ਸਾਹਮਣੇ ਲਿਆਉਣ ਅਤੇ ਅੰਤਰਾਂ ਦੀ ਪਹਿਚਾਣ ਕਰਨ ਵਿੱਚ ਮਦਦ ਕਰਦਾ ਹੈ। 1 ਫਰਵਰੀ ਤੱਕ ਕੇਂਦਰੀ ਬਜਟ ਦੀ ਪੇਸ਼ਕਾਰੀ ਅਤੇ ਵੈਬੀਨਾਰ ਵਿੱਚ ਅਜਿਹੇ ਵਿਚਾਰ-ਵਟਾਂਦਰੇ ਰਾਜ ਸਰਕਾਰਾਂ ਨੂੰ ਆਪਣੀਆਂ ਤਰਜੀਹਾਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਇਸ ਤਰ੍ਹਾਂ ਆਪਣੇ ਬਜਟ ਦੀ ਬਿਹਤਰ ਯੋਜਨਾ ਬਣਾਉਣ ਵਿੱਚ ਮਦਦ ਕਰਦੇ ਹਨ।
ਵੈਬੀਨਾਰ ਵਿੱਚ ਲਗਭਗ 40,000 ਹਿਤਧਾਰਕਾਂ ਦੀ ਅੰਦਾਜ਼ਨ ਸ਼ਮੂਲੀਅਤ ਦੇਖੀ ਗਈ, ਜਿਸ ਵਿੱਚ ਉੱਦਮੀ, ਐੱਮਐੱਸਐੱਮਈ, ਨਿਰਯਾਤਕ, ਗਲੋਬਲ ਨਿਵੇਸ਼ਕ, ਕੇਂਦਰ ਅਤੇ ਰਾਜ ਸਰਕਾਰਾਂ ਦੇ ਨੁਮਾਇੰਦੇ, ਸਟਾਰਟਅਪ ਦੀ ਦੁਨੀਆ ਦੇ ਨੌਜਵਾਨ ਸ਼ਾਮਲ ਹਨ। ਹਰੇਕ ਵੈਬੀਨਾਰ ਦੌਰਾਨ ਵਿਆਪਕ ਪੈਨਲ ਚਰਚਾਵਾਂ ਅਤੇ ਵਿਸ਼ਾ-ਅਧਾਰਿਤ ਬ੍ਰੇਕ-ਆਊਟ ਸੈਸ਼ਨ ਆਯੋਜਿਤ ਕੀਤੇ ਗਏ ਸਨ। ਇਨ੍ਹਾਂ ਵੈਬੀਨਾਰਾਂ ਦੌਰਾਨ ਸਰਕਾਰ ਨੂੰ ਕਈ ਕੀਮਤੀ ਸੁਝਾਅ ਮਿਲੇ ਹਨ, ਜੋ ਬਜਟ ਐਲਾਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਹੋਰ ਮਦਦ ਕਰਨਗੇ।
*********
ਡੀਐੱਸ/ਐੱਸਐੱਚ
(Release ID: 1804636)
Visitor Counter : 191
Read this release in:
Urdu
,
Tamil
,
Odia
,
English
,
Marathi
,
Hindi
,
Bengali
,
Assamese
,
Manipuri
,
Gujarati
,
Telugu
,
Kannada
,
Malayalam