ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟ


ਭਾਰਤ ਨੇ ਕੋਵਿਡ-19 ਖ਼ਿਲਾਫ਼ ਆਪਣੀ ਲੜਾਈ ਵਿੱਚ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ

ਰੋਜ਼ਾਨਾ ਨਵੇਂ ਮਾਮਲੇ 662 ਦਿਨਾਂ ਦੇ ਬਾਅਦ ਘਟ ਕੇ 4000 ਤੋਂ ਘੱਟ ਹੋਏ

ਐਕਟਿਵ ਮਾਮਲਿਆਂ ਦੀ ਸੰਖਿਆ 664 ਦਿਨਾਂ ਦੇ ਬਾਅਦ ਘਟ ਕੇ 50,000 ਤੋਂ ਘੱਟ ਹੋਈ

Posted On: 08 MAR 2022 1:27PM by PIB Chandigarh

ਭਾਰਤ ਨੇ ਅੱਜ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਕਿਉਂਕਿ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਰੋਜ਼ਾਨਾ ਨਵੇਂ ਮਾਮਲੇ ਘਟ ਕੇ 3,993 ਹੋ ਗਏ ਹਨ। 662 ਦਿਨਾਂ ਦੇ ਅੰਤਰਾਲ ਦੇ ਬਾਅਦ ਇਹ ਦੇਸ਼ ਵਿੱਚ ਦਰਜ ਸਭ ਤੋਂ ਘੱਟ ਨਵੇਂ ਮਾਮਲੇ ਹਨ, ਜਦੋਂਕਿ 16 ਮਈ, 2020 ਨੂੰ 3,970 ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆਏ ਸਨ।

 

https://static.pib.gov.in/WriteReadData/userfiles/image/image001OO04.png

ਇੱਕ ਹੋਰ ਉਪਲਬਧੀ ਵਿੱਚ ਦੇਸ਼ ਦੇ ਐਕਟਿਵ ਮਾਮਲਿਆਂ ਦੀ ਸੰਖਿਆ 664 ਦਿਨਾਂ ਦੇ ਬਾਅਦ ਘਟ ਕੇ 50,000 ਤੋਂ ਘੱਟ ਹੋਈ ਹੈ। ਵਰਤਮਾਨ ਵਿੱਚ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 49,948 ਹੈ। 14 ਮਈ, 2020 ਨੂੰ 49,219 ਮਾਮਲੇ ਦਰਜ ਹੋਏ ਸਨ।

 

https://static.pib.gov.in/WriteReadData/userfiles/image/image0023KO3.png

 

ਦੇਸ਼ ਵਿੱਚ ਟੈਸਟ ਸਮਰੱਥਾ ਦਾ ਲਗਾਤਾਰ ਵਿਸਤਾਰ ਜਾਰੀ ਹੈ। ਦੇਸ਼ ਵਿੱਚ ਪਿਛਲੇ ਹਫ਼ਤੇ ਵਿੱਚ ਔਸਤ 8.5 ਲੱਖ ਜਾਂਚ ਕੀਤੀ ਗਈ ਅਤੇ ਹਫ਼ਤਾਵਰੀ ਸੰਕਰਮਣ ਦਰ 0.68 ਪ੍ਰਤੀਸ਼ਤ ਦਰਜ ਹੋਈ।

ਭਾਰਤ ਸਰਕਾਰ ਇੱਕ ‘ਸੰਪੂਰਨ ਸਰਕਾਰ’ ਪਹੁੰਚ ਦੇ ਜ਼ਰੀਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਹਿਯੋਗ ਨਾਲ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਦੀ ਅਗਵਾਈ ਕਰ ਰਹੀ ਹੈ। ਟੀਕਾਕਰਣ ਭਾਰਤ ਸਰਕਾਰ ਦੀ ਇਸ ਮਹਾਮਾਰੀ ਦੇ ਕੰਟਰੋਲ ਅਤੇ ਪ੍ਰਬੰਧਨ ਦੀ ਪੰਜ ਸੂਤਰੀ (ਟੈਸਟ, ਟ੍ਰੈਕ, ਇਲਾਜ ਅਤੇ ਕੋਵਿਡ ਉਚਿਤ ਵਿਵਹਾਰ ਸਮੇਤ) ਰਣਨੀਤੀ ਦਾ ਅਭਿੰਨ ਅੰਗ ਹੈ। ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਕੋਵਿਡ-19 ਦੇ ਕੰਟਰੋਲ ਅਤੇ ਪ੍ਰਬੰਧਨ ਦੀ ਦਿਸ਼ਾ ਵਿੱਚ ਆਪਣੇ ਯਤਨਾਂ ਵਿੱਚ ਲਗਾਤਾਰ ਵਾਧਾ ਕਰ ਰਹੀ ਹੈ।

 

****************

 

ਐੱਮਵੀ/ਏਐੱਲ



(Release ID: 1804168) Visitor Counter : 146