ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ 2020 ਅਤੇ 2021 ਲਈ ‘ਨਾਰੀ ਸ਼ਕਤੀ ਪੁਰਸਕਾਰ’ ਪ੍ਰਦਾਨ ਕੀਤੇ
ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ 2020 ਅਤੇ 2021 ਵਿੱਚ ਅਸਾਧਾਰਣ ਕਾਰਜ ਕਰਨ ਵਾਲੀਆਂ 29 ਮਹਿਲਾਵਾਂ (ਹਰੇਕ ਸਾਲ ਲਈ 14) ਨੂੰ 28 ਪੁਰਸਕਾਰ ਪ੍ਰਦਾਨ ਕੀਤੇ ਗਏ
Posted On:
08 MAR 2022 11:48AM by PIB Chandigarh
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਅੱਜ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ 2020 ਅਤੇ 2021 ਲਈ ‘ਨਾਰੀ ਸ਼ਕਤੀ ਪੁਰਸਕਾਰ’ ਪ੍ਰਦਾਨ ਕੀਤੇ। ਇਹ ਪੁਰਸਕਾਰ ਸਾਲ 2020 ਅਤੇ 2021 ਵਿੱਚ 29 ਉਤਕ੍ਰਿਸ਼ਟ ਅਤੇ ਅਸਾਧਾਰਣ ਉਪਲਬਧੀ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ ਪ੍ਰਦਾਨ ਕੀਤੇ ਗਏ। 28 ਪੁਰਸਕਾਰ (ਸਾਲ 2020 ਅਤੇ 2021 ਵਿੱਚ ਹਰੇਕ ਲਈ 14)- ਮਹਿਲਾ ਸਸ਼ਕਤੀਕਰਣ ਵਿਸ਼ੇਸ਼ ਰੂਪ ਨਾਲ ਕਮਜ਼ੋਰ ਅਤੇ ਹਾਸ਼ੀਏ ‘ਤੇ ਰਹਿਣ ਵਾਲੀਆਂ ਮਹਿਲਾਵਾਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਅਸਾਧਾਰਣ ਕਾਰਜ ਕਰਨ ਵਾਲੀਆਂ 29 ਮਹਿਲਾਵਾਂ ਨੂੰ ਪ੍ਰਦਾਨ ਕੀਤੇ ਗਏ।



ਮਹਿਲਾਵਾਂ ਦੀਆਂ ਉਪਲਬਧੀਆਂ ਨੂੰ ਸਵੀਕਾਰ ਕਰਨ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਮਹਿਲਾਵਾਂ ਅਤੇ ਸੰਸਥਾਨਾਂ ਨੂੰ ਮਹਿਲਾ ਸਸ਼ਕਤੀਕਰਣ ਅਤੇ ਸਮਾਜਿਕ ਕਲਿਆਣ ਦੇ ਖੇਤਰ ਵਿੱਚ ਉਨ੍ਹਾਂ ਦੀ ਅਣੱਥਕ ਸੇਵਾ ਅਤੇ ਜਬਰਦਸਤ ਅਤੇ ਸਕਾਰਾਤਮਕ ਬਦਲਾਅ ਲਿਆਉਣ ਲਈ ਉਤਪ੍ਰੇਰਕ ਦੇ ਰੂਪ ਉਨ੍ਹਾਂ ਦੀ ਸਰਾਹਨਾ ਕਰਨ ਲਈ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕਰਦਾ ਹੈ। ਕੋਵਿਡ ਮਹਾਮਾਰੀ ਨਾਲ ਉਤਪੰਨ ਸਥਿਤੀ ਦੇ ਕਾਰਨ ਸਾਲ 2021 ਵਿੱਚ 2020 ਲਈ ਪੁਰਸਕਾਰ ਸਮਾਰੋਹ ਆਯੋਜਿਤ ਨਹੀਂ ਕੀਤਾ ਜਾ ਸਕਿਆ।
Click here for details of Awardees of ‘Nari Shakti Puraskar’
*****
ਬੀਵਾਈ/ਏਐੱਸ
(Release ID: 1804135)
Visitor Counter : 180
Read this release in:
Malayalam
,
English
,
Urdu
,
Hindi
,
Marathi
,
Bengali
,
Gujarati
,
Odia
,
Tamil
,
Telugu
,
Kannada