ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਨਾਰੀ ਸ਼ਕਤੀ ਦਾ ਅਭਿਨੰਦਨ ਕੀਤਾ
प्रविष्टि तिथि:
08 MAR 2022 9:31AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਨਾਰੀ ਸ਼ਕਤੀ ਦਾ ਅਭਿਨੰਦਨ ਕੀਤਾ ਹੈ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਮਹਿਲਾ ਦਿਵਸ ’ਤੇ, ਮੈਂ ਨਾਰੀ ਸ਼ਕਤੀ ਅਤੇ ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ ਦਾ ਅਭਿਨੰਦਨ ਕਰਦਾ ਹਾਂ। ਭਾਰਤ ਸਰਕਾਰ ਸਨਮਾਨ ਅਤੇ ਅਵਸਰਾਂ ’ਤੇ ਬਲ ਦਿੰਦੇ ਹੋਏ ਆਪਣੀਆਂ ਵਿਭਿੰਨ ਯੋਜਨਾਵਾਂ ਦੇ ਜ਼ਰੀਏ ਮਹਿਲਾ ਸਸ਼ਕਤੀਕਰਣ ’ਤੇ ਲਗਾਤਾਰ ਧਿਆਨ ਦਿੰਦੀ ਰਹੇਗੀ।”
“ਵਿੱਤੀ ਸਮਾਵੇਸ਼ ਤੋਂ ਲੈ ਕੇ ਸਮਾਜਿਕ ਸੁਰੱਖਿਆ, ਕੁਆਲਿਟੀ ਹੈਲਥਕੇਅਰ ਤੋਂ ਲੈ ਕੇ ਆਵਾਸ, ਸਿੱਖਿਆ ਤੋਂ ਲੈ ਕੇ ਉੱਦਮਸ਼ੀਲਤਾ ਤੱਕ, ਭਾਰਤ ਦੀ ਵਿਕਾਸ ਯਾਤਰਾ ਵਿੱਚ ਨਾਰੀ ਸ਼ਕਤੀ ਨੂੰ ਮੋਹਰੀ ਮੋਰਚਿਆਂ ’ਤੇ ਰੱਖਣ ਦੇ ਲਈ ਕਈ ਪ੍ਰਯਤਨ ਕੀਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਪ੍ਰਯਤਨਾਂ ਨੂੰ ਹੋਰ ਅਧਿਕ ਊਰਜਾ ਦੇ ਨਾਲ ਜਾਰੀ ਰੱਖਿਆ ਜਾਵੇਗਾ।”
“ਅੱਜ ਸ਼ਾਮ ਛੇ ਵਜੇ, ਮੈਂ ਕੱਛ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਾਂਗਾ, ਜਿਸ ਵਿੱਚ ਸਾਡੇ ਸਮਾਜ ਦੀਆਂ ਮਹਿਲਾ ਸੰਤਾਂ ਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ।
ਸੱਭਿਆਚਾਰ ਦੇ ਵਿਭਿੰਨ ਪਹਿਲੂਆਂ, ਕੇਂਦਰ ਦੇ ਵਿਭਿੰਨ ਕਲਿਆਣਕਾਰੀ ਉਪਾਵਾਂ ਅਤੇ ਹੋਰ ਬਹੁਤ ਸਾਰੇ ਬਿੰਦੂਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। https://t.co/ImLHzdJpEQ"
*********
ਡੀਐੱਸ/ਐੱਸਐੱਚ
(रिलीज़ आईडी: 1803943)
आगंतुक पटल : 229
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam