ਪ੍ਰਧਾਨ ਮੰਤਰੀ ਦਫਤਰ
ਅਰੁਣਾਚਲ ਪ੍ਰਦੇਸ਼ ਦੀ ਗੋਲਡਨ ਜੁਬਲੀ ਅਤੇ 36ਵੇਂ ਰਾਜ ਸਥਾਪਨਾ ਦਿਵਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
20 FEB 2022 12:12PM by PIB Chandigarh
ਅਰੁਣਾਚਲ ਪ੍ਰਦੇਸ਼ ਦੇ ਮੇਰੇ ਭਾਈਓ ਅਤੇ ਭੈਣੋਂ! ਜੈ ਹਿੰਦ!
ਆਪ ਸਭ ਨੂੰ ਅਰੁਣਾਚਲ ਪ੍ਰਦੇਸ਼ ਦੇ 36ਵੇਂ (ਛੱਤੀਵੇਂ) ਰਾਜ ਸਥਾਪਨਾ ਦਿਵਸ ਦੀ ਬਹੁਤ-ਬਹੁਤ ਵਧਾਈ। 50 ਵਰ੍ਹੇ ਪਹਿਲਾਂ ਨੇਫਾ ਨੂੰ ਅਰੁਣਾਚਲ ਪ੍ਰਦੇਸ਼ ਦੇ ਰੂਪ ਵਿੱਚ ਨਵਾਂ ਨਾਮ, ਨਵੀਂ ਪਹਿਚਾਣ ਮਿਲੀ ਸੀ। ਉੱਗਦੇ(ਚੜ੍ਹਦੇ) ਸੂਰਜ ਦੀ ਇਸ ਪਹਿਚਾਣ ਨੂੰ, ਇਸ ਨਵੀਂ ਊਰਜਾ ਨੂੰ ਇਨ੍ਹਾਂ 50 ਵਰ੍ਹਿਆਂ ਵਿੱਚ ਆਪ ਸਾਰੇ ਪਰਿਸ਼੍ਰਮੀ(ਮਿਹਨਤ), ਰਾਸ਼ਟਰਭਗਤ ਭੈਣਾਂ-ਭਾਈਆਂ ਨੇ ਨਿਰੰਤਰ ਸਸ਼ਕਤ ਕੀਤਾ ਹੈ। ਅਰੁਣਾਚਲ ਦੀ ਇਸੇ ਸ਼ਾਨ ਨੂੰ ਦੇਖਦੇ ਹੋਏ ਪੰਜ ਦਹਾਕੇ ਪਹਿਲਾਂ ਭਾਰਤ ਰਤਨ ਡਾਕਟਰ ਭੂਪੇਨ ਹਜ਼ਾਰਿਕਾ ਜੀ ਨੇ ‘ਅਰੁਣਾਚਲ ਹਮਾਰਾ’ ਨਾਮ ਤੋਂ ਇੱਕ ਗੀਤ ਲਿਖਿਆ ਸੀ। ਮੈਨੂੰ ਪਤਾ ਹੈ ਇਹ ਗੀਤ ਹਰ ਅਰੁਣਾਚਲ ਵਾਸੀ ਨੂੰ ਬਹੁਤ ਪਸੰਦ ਹੈ, ਕੋਈ ਵੀ ਸਮਾਰੋਹ ਇਸ ਗੀਤ ਦੇ ਬਿਨਾ ਪੂਰਾ ਨਹੀਂ ਹੁੰਦਾ। ਇਸ ਲਈ ਮੈਂ ਵੀ ਤੁਹਾਡੇ ਨਾਲ ਗੱਲ(ਬਾਤ) ਕਰਦੇ ਹੋਏ ਇਸ ਗੀਤ ਦੀਆਂ ਕੁਝ ਪੰਕਤੀਆਂ ਜ਼ਰੂਰ ਬੋਲਣਾ ਚਾਹੁੰਦਾ ਹਾਂ।
ਅਰੁਣ ਕਿਰਣ ਸ਼ੀਸ਼ ਭੂਸ਼ਣ,
ਅਰੁਣ ਕਿਰਣ ਸ਼ੀਸ਼ ਭੂਸ਼ਣ,
ਕੰਠ ਹਿਮ ਕੀ ਧਾਰਾ,
ਪ੍ਰਭਾਤ ਸੂਰਜ ਚੁੰਬਿਤ ਦੇਸ਼,
ਅਰੁਣਾਚਲ ਹਮਾਰਾ,
ਅਰੁਣਾਚਲ ਹਮਾਰਾ,
ਭਾਰਤ ਮਾਂ ਕਾ ਰਾਜਦੁਲਾਰਾ
ਭਾਰਤ ਮਾਂ ਕਾ ਰਾਜਦੁਲਾਰਾ
ਅਰੁਣਾਚਲ ਹਮਾਰਾ!
(अरुण किरण शीश भूषण,
अरुण किरण शीश भूषण,
कंठ हिम की धारा,
प्रभात सूरज चुम्बित देश,
अरुणाचल हमारा,
अरुणाचल हमारा,
भारत मां का राजदुलारा
भारत मां का राजदुलारा
अरुणाचल हमारा!)
ਸਾਥੀਓ,
ਰਾਸ਼ਟਰਭਗਤੀ ਅਤੇ ਸਮਾਜਿਕ ਸਦਭਾਵ ਦੀ ਜਿਸ ਭਾਵਨਾ ਨੂੰ ਅਰੁਣਾਚਲ ਪ੍ਰਦੇਸ਼ ਨੇ ਨਵੀਂ ਉਚਾਈ ਦਿੱਤੀ ਹੈ, ਆਪਣੀ ਸੱਭਿਆਚਾਰਕ ਵਿਰਾਸਤ ਨੂੰ ਜਿਸ ਪ੍ਰਕਾਰ ਤੁਸੀਂ ਸੰਜੋਇਆ-ਸੰਵਾਰਿਆ ਹੈ, ਪਰੰਪਰਾ ਅਤੇ ਪ੍ਰਗਤੀ ਨੂੰ ਜਿਸ ਪ੍ਰਕਾਰ ਤੁਸੀਂ ਸਾਥ-ਸਾਥ ਲੈ ਕੇ ਚਲ ਰਹੇ ਹੋ, ਉਹ ਪੂਰੇ ਦੇਸ਼ ਦੇ ਲਈ ਪ੍ਰੇਰਣਾ ਹੈ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ’ਤੇ ਦੇਸ਼, ਅਰੁਣਾਚਲ ਪ੍ਰਦੇਸ਼ ਦੇ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਵੀ ਯਾਦ ਕਰ ਰਿਹਾ ਹੈ, ਜਿਨ੍ਹਾਂ ਨੇ ਖ਼ੁਦ ਨੂੰ ਰਾਸ਼ਟਰ ਦੇ ਲਈ ਸਮਰਪਿਤ ਕਰ ਦਿੱਤਾ। ਐਂਗਲੋ ਆਬੋਰ ਯੁੱਧ ਹੋਵੇ ਜਾਂ ਫਿਰ ਆਜ਼ਾਦੀ ਦੇ ਬਾਅਦ ਸੀਮਾ ਦੀ ਸੁਰੱਖਿਆ, ਅਰੁਣਾਚਲ ਵਾਸੀਆਂ ਦੀ ਵੀਰਤਾ ਦੀਆਂ ਗਾਥਾਵਾਂ ਹਰੇਕ ਭਾਰਤਵਾਸੀ ਦੇ ਲਈ ਅਨਮੋਲ ਵਿਰਾਸਤ ਹਨ। ਇਹ ਮੇਰਾ ਸੁਭਾਗ ਹੈ ਮੈਨੂੰ ਅਨੇਕ ਵਾਰ ਆਪ ਸਭ ਦੇ ਦਰਮਿਆਨ ਆਉਣ ਦਾ ਮੌਕਾ ਮਿਲਿਆ ਹੈ। ਮੈਨੂੰ ਇਸ ਬਾਤ ਦਾ ਵੀ ਬਹੁਤ ਸੰਤੋਸ਼ ਹੈ ਕਿ ਸਾਡੇ ਮੁੱਖ ਮੰਤਰੀ ਅਤੇ ਯੁਵਾ ਮੁੱਖ ਮੰਤਰੀ ਪੇਮਾ ਖਾਂਡੂ ਜੀ ਦੀ ਅਗਵਾਈ ’ਤੇ ਜਿਸ ਆਕਾਂਖਿਆ ਦੇ ਨਾਲ ਤੁਸੀਂ ਸਾਡੇ ’ਤੇ ਭਰੋਸਾ ਜਤਾਇਆ ਸੀ, ਉਸ ’ਤੇ ਸਰਕਾਰ ਖਰੀ ਉਤਰ ਰਹੀ ਹੈ। ਤੁਹਾਡਾ ਵਿਸ਼ਵਾਸ ਡਬਲ ਇੰਜਣ ਦੀ ਸਰਕਾਰ ਨੂੰ ਹੋਰ ਅਧਿਕ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ, ਹੋਰ ਅਧਿਕ ਪ੍ਰਯਾਸ ਕਰਨ ਦੀ ਸ਼ਕਤੀ ਦਿੰਦਾ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦਾ ਇਹ ਮਾਰਗ ਅਰੁਣਾਚਲ ਪ੍ਰਦੇਸ਼ ਦੇ ਬਿਹਤਰ ਭਵਿੱਖ ਨੂੰ ਸੁਨਿਸ਼ਚਿਤ ਕਰਨ ਵਾਲਾ ਹੈ।
ਸਾਥੀਓ,
ਮੇਰਾ ਇਹ ਪੱਕਾ ਵਿਸ਼ਵਾਸ ਰਿਹਾ ਹੈ ਕਿ ਪੂਰਬੀ ਭਾਰਤ ਅਤੇ ਖਾਸ ਕਰਕੇ ਪੂਰਬ-ਉੱਤਰ ਭਾਰਤ 21ਵੀਂ ਸਦੀ ਵਿੱਚ ਦੇਸ਼ ਦੇ ਵਿਕਾਸ ਦਾ ਇੰਜਣ ਬਣੇਗਾ। ਇਸੇ ਭਾਵਨਾ ਦੇ ਨਾਲ ਅਰੁਣਾਚਲ ਪ੍ਰਦੇਸ਼ ਦੇ ਵਿਕਾਸ ਨੂੰ ਗਤੀ ਦੇਣ ਦੇ ਲਈ ਬੀਤੇ 7 ਸਾਲਾਂ ਵਿੱਚ ਅਭੂਤਪੂਰਵ ਕੰਮ ਕੀਤਾ ਗਿਆ ਹੈ। ਕਨੈਕਟੀਵਿਟੀ ਅਤੇ ਪਾਵਰ ਨਾਲ ਜੁੜੇ ਇਨਫ੍ਰਾਸਟ੍ਰਕਚਰ ’ਤੇ ਵਿਆਪਕ ਕੰਮ, ਅੱਜ ਅਰੁਣਾਚਲ ਵਿੱਚ ਜੀਵਨ ਅਤੇ ਵਪਾਰ-ਕਾਰੋਬਾਰ ਨੂੰ ਅਸਾਨ ਬਣਾ ਰਿਹਾ ਹੈ। ਈਟਾਨਗਰ ਸਹਿਤ ਨੌਰਥ ਈਸਟ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲ ਕਨੈਕਟੀਵਿਟੀ ਨਾਲ ਜੋੜਨਾ ਸਾਡੀ ਪ੍ਰਾਥਮਿਕਤਾ ਰਿਹਾ ਹੈ। ਅਸੀਂ ਅਰੁਣਾਚਲ ਨੂੰ ਪੂਰਬੀ ਏਸ਼ੀਆ ਦਾ ਇੱਕ ਪ੍ਰਮੁੱਖ ਗੇਟਵੇ ਬਣਾਉਣ ਵਿੱਚ ਪੂਰੀ ਤਾਕਤ ਨਾਲ ਜੁਟੇ ਹਾਂ। ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਵੀ ਅਰੁਣਾਚਲ ਦੀ ਭੂਮਿਕਾ ਨੂੰ ਦੇਖਦੇ ਹੋਏ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਸਾਥੀਓ,
ਅਸੀਂ ਅਰੁਣਾਚਲ ਵਿੱਚ ਪ੍ਰਗਤੀ, ਪ੍ਰਕ੍ਰਿਤੀ, ਵਾਤਾਵਰਣ ਅਤੇ ਸੱਭਿਆਚਾਰ ਦਾ ਤਾਲਮੇਲ ਬਿਠਾ ਕੇ ਲਗਾਤਾਰ ਅੱਗੇ ਵਧ ਰਹੇ ਹਾਂ। ਆਪ ਸਭ ਦੇ ਪ੍ਰਯਾਸ ਨਾਲ ਇਹ ਅੱਜ ਦੇਸ਼ ਦੇ ਸਭ ਤੋਂ ਪ੍ਰਮੁੱਖ ਬਾਇਓ ਡਾਇਵਰਸਿਟੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਮੈਨੂੰ ਬਹੁਤ ਪ੍ਰਸੰਨਤਾ ਹੁੰਦੀ ਹੈ ਜਦੋਂ ਪੇਮਾ ਖਾਂਡੂ ਜੀ ਲਗਾਤਾਰ ਅਰੁਣਾਚਲ ਦੇ ਵਿਕਾਸ ਦੇ ਲਈ ਪ੍ਰਯਾਸ ਕਰਦੇ ਦਿਖਾਈ ਦਿੰਦੇ ਹਨ। ਸਿਹਤ, ਸਿੱਖਿਆ, ਕੌਸ਼ਲ ਵਿਕਾਸ, ਮਹਿਲਾ ਸਸ਼ਕਤੀਕਰਣ, ਸੈਲਫ ਹੈਲਪ ਗਰੁੱਪਸ, ਐਸੇ ਹਰ ਵਿਸ਼ੇ ’ਤੇ ਉਹ ਸਰਗਰਮ ਰਹਿੰਦੇ ਹਨ। ਦੇਸ਼ ਦੇ ਕਾਨੂੰਨ ਮੰਤਰੀ ਸ਼੍ਰੀਮਾਨ ਕਿਰਣ ਰਿਜਿਜੂ ਜੀ ਉਨ੍ਹਾਂ ਨਾਲ ਵੀ ਜਦੋਂ ਮੇਰੀ ਬਾਤ ਹੁੰਦੀ ਹੈ ਤਾਂ ਉਨ੍ਹਾਂ ਦੇ ਪਾਸ ਅਰੁਣਾਚਲ ਨੂੰ ਅੱਗੇ ਲੈ ਜਾਣ ਦੇ ਲਈ ਨਵੇਂ-ਨਵੇਂ ਵਿਚਾਰ ਹੁੰਦੇ ਹਨ, ਅਨੇਕ ਸੁਝਾਅ ਹੁੰਦੇ ਹਨ। ਹਰ ਵਾਰ ਕੁਝ ਨਵਾਂ ਕਰਨ ਦਾ ਉਮੰਗ ਹੁੰਦਾ ਹੈ।
ਸਾਥੀਓ,
ਅਰੁਣਾਚਲ ਨੂੰ ਪ੍ਰਕ੍ਰਿਤੀ ਨੇ ਆਪਣੇ ਖਜ਼ਾਨੇ ਤੋਂ ਬਹੁਤ ਕੁਝ ਦਿੱਤਾ ਹੈ। ਤੁਸੀਂ ਪ੍ਰਕ੍ਰਿਤੀ ਨੂੰ ਜੀਵਨ ਦਾ ਅੰਗ ਬਣਾਇਆ ਹੈ। ਅਰੁਣਾਚਲ ਦੇ ਇਸ ਟੂਰਿਜ਼ਮ ਪੋਟੈਂਸ਼ੀਅਲ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਦੇ ਲਈ ਅਸੀਂ ਪ੍ਰਯਾਸਰਤ ਹਾਂ। ਅੱਜ ਦੇ ਇਸ ਅਵਸਰ ’ਤੇ ਮੈਂ ਤੁਹਾਨੂੰ ਫਿਰ ਭਰੋਸਾ ਦਿਆਂਗਾ ਕਿ ਡਬਲ ਇੰਜਣ ਦੀ ਸਰਕਾਰ ਅਰੁਣਾਚਲ ਪ੍ਰਦੇਸ਼ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਆਪ ਸਭ ਨੂੰ ਇੱਕ ਵਾਰ ਫਿਰ ਸਥਾਪਨਾ ਦਿਵਸ ਦੀ ਅਤੇ ਅਰੁਣਾਚਲ ਪ੍ਰਦੇਸ਼ ਨਾਮ ਦੇ 50 ਵਰ੍ਹੇ ਹੋਣ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!
ਬਹੁਤ ਬਹੁਤ ਧੰਨਵਾਦ!
*****
ਡੀਐੱਸ/ਐੱਸਟੀ/ਏਵੀ
(Release ID: 1799839)
Visitor Counter : 199
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam