ਖੇਤੀਬਾੜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਨੇ ਆਪਣੇ ਲਾਗੂਕਰਨ ਦੇ 7ਵੇਂ ਵਰ੍ਹੇ ਵਿੱਚ ਪ੍ਰਵੇਸ਼ ਕੀਤਾ


ਪੀਐੱਮਐੱਫਬੀਵਾਈ ਦੇ ਤਹਿਤ ਦੇ 36 ਕਰੋੜ ਤੋਂ ਵੱਧ ਕਿਸਾਨ ਆਵੇਦਕਾਂ ਦਾ ਬੀਮਾ ਕੀਤਾ ਗਿਆ ਹੈ
ਯੋਜਨਾ ਦੇ ਤਹਿਤ 1,07,059 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ
‘ਮੇਰੀ ਪੋਲਿਸੀ ਮੇਰੇ ਹੱਥ’ - ਕਿਸਾਨਾਂ ਨੂੰ ਫਸਲ ਬੀਮਾ ਪੋਲਿਸੀ ਦੇਣ ਦੇ ਲਈ ਘਰ-ਘਰ ਵੰਡ ਅਭਿਯਾਨ ਸ਼ੁਰੂ ਕੀਤਾ ਜਾਵੇਗਾ
ਇਸ ਯੋਜਨਾ ਵਿੱਚ ਨਾਮਾਂਕਿਤ ਲਗਭਗ 85 ਪ੍ਰਤੀਸ਼ਤ ਕਿਸਾਨ ਛੋਟੇ ਅਤੇ ਸੀਮਾਂਤ ਕਿਸਾਨ ਹਨ

Posted On: 18 FEB 2022 4:45PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 18 ਫਰਵਰੀ, 2016 ਨੂੰ ਮੱਧ ਪ੍ਰਦੇਸ਼ ਦੇ ਸੀਹੋਰ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਦੀ ਸ਼ੁਰੂਆਤ ਦੇ ਐਲਾਨ ਦੇ 6 ਵਰ੍ਹੇ ਪੂਰਾ ਹੋਣ ਦੇ ਬਾਅਦ, ਇਸ ਯੋਜਨਾ ਨੇ ਆਗਾਮੀ ਖਰੀਫ 2022 ਸੀਜ਼ਨ ਦੇ ਨਾਲ ਆਪਣੇ ਲਾਗੂਕਰਨ ਦੇ 7ਵੇਂ ਵਰ੍ਹੇ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕੀਤਾ ਹੈ।

 

ਪੀਐੱਮਐੱਫਬੀਵਾਈ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ। ਇਸ ਦਾ ਉਦੇਸ਼ ਕੁਦਰਤੀ ਆਪਦਾਵਾਂ ਨਾਲ ਹੋਣ ਵਾਲੀ ਫਸਲ ਦੇ ਨੁਕਸਾਨ ਨਾਲ ਪੀੜਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਪੀਐੱਮਐੱਫਬੀਵੀ ਦੇ ਤਹਿਤ 36 ਕਰੋੜ ਤੋਂ ਵੱਧ ਕਿਸਾਨਾਂ ਦਾ ਬੀਮਾ ਕੀਤਾ ਗਿਆ ਹੈ। 4 ਫਰਵਰੀ, 2022 ਤੱਕ ਇਸ ਯੋਜਨਾ ਦੇ ਤਹਿਤ 1,07,059 ਕਰੋੜ ਰੁਪਏ ਤੋਂ ਵੱਧ ਦਾ ਦਾਅਵਿਆਂ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ।

 

 

 

 

ਇਹ ਯੋਜਨਾ 6 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ, ਜਿਸ ਨੂੰ 2020 ਵਿੱਚ ਕਿਸਾਨਾਂ ਦੀ ਸਵੈਇੱਛੁਕ ਭਾਗੀਦਾਰੀ ਨੂੰ ਅਸਾਨ ਬਣਾਉਣ ਦੇ ਲਈ ਨਵਾਂ ਰੂਪ ਦਿੱਤਾ ਗਿਆ ਸੀ। ਇਸ ਦੇ ਮਾਧਿਅਮ ਨਾਲ ਕਿਸਾਨ ਫਸਲ ਬੀਮਾ ਐਪ, ਸੀਐੱਸਸੀ ਕੇਂਦਰ ਜਾਂ ਨਿਕਟਤਮ ਖੇਤੀਬਾੜੀ ਅਧਿਕਾਰੀ ਦੇ ਮਾਧਿਅਮ ਨਾਲ ਕਿਸੇ ਵੀ ਘਟਨਾ ਦੇ 72 ਘੰਟਿਆਂ ਦੇ ਅੰਦਰ ਫਸਲ ਦੇ ਨੁਕਸਾਨ ਦੀ ਰਿਪੋਰਟ ਅਸਾਨੀ ਨਾਲ ਕਰ ਸਕਦੇ ਹਨ। ਨਾਲ ਹੀ, ਯੋਗ ਕਿਸਾਨ ਦੇ ਬੈਂਕ ਖਾਤਿਆਂ ਵਿੱਚ ਇਲੈਕਟ੍ਰੌਨਿਕ ਰੂਪ ਨਾਲ ਦਾਅਵਿਆਂ ਦੀ ਧਨਰਾਸ਼ੀ ਵੀ ਟ੍ਰਾਂਸਫਰ ਕੀਤੀ ਗਈ।

 

ਪੀਐੱਮਐੱਫਬੀਵਾਈ ਦੇ ਨੈਸ਼ਨਲ ਕਰੋਪ ਇਨਸ਼ੋਰੈਂਸ ਪੋਰਟਲ (ਐੱਨਸੀਆਈਪੀ) ਦੇ ਨਾਲ ਭੂਮੀ ਰਿਕਾਰਡ ਦਾ ਏਕੀਕਰਣ, ਕਿਸਾਨਾਂ ਦੇ ਅਸਾਨ ਨਾਮਾਂਕਨ ਦੇ ਲਈ ਫਸਲ ਬੀਮਾ ਮੋਬਾਈਲ ਐਪ, ਐੱਨਸੀਆਈਪੀ ਦੇ ਮਾਧਿਅਮ ਨਾਲ ਕਿਸਾਨ ਪ੍ਰੀਮੀਅਮ ਦੀ ਕਟੌਤੀ, ਸਬਸਿਡੀ ਰਿਲੀਜ਼ ਮਾਡਿਊਲ ਅਤੇ ਐੱਨਸੀਆਈਪੀ ਦੇ ਮਾਧਿਅਮ ਨਾਲ ਕਲੇਮ ਰਿਲੀਜ਼ ਮਾਡਿਊਲ ਇਸ ਯੋਜਨਾ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ।

 

 

 

ਆਪਣੀ ਰਾਜ/ਜ਼ਿਲ੍ਹਾ ਪੱਧਰੀ ਸ਼ਿਕਾਇਤ ਕਮੇਟੀ ਦੇ ਮਾਧਿਅਮ ਨਾਲ, ਇਹ ਯੋਜਨਾ ਕਿਸਾਨਾਂ ਨੂੰ ਜ਼ਮੀਨੀ ਪੱਧਰ ‘ਤੇ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ ਵਿੱਚ ਵੀ ਸਮਰੱਥ ਬਣਾਉਂਦੀ ਹੈ। ਇਸ ਵਿੱਚ ਆਈਈਸੀ ਗਤੀਵਿਧੀਆਂ ਦੇ ਮਾਧਿਅਮ ਨਾਲ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਦਾ ਸਮਾਧਾਨ ਕਰਨਾ ਵੀ ਸ਼ਾਮਲ ਹੈ, ਜਿਵੇਂ ਕਿ ਫਸਲ ਬੀਮਾ ਸਪਤਾਹ, ਜਿਸ ਨੂੰ ਦੋ ਬਾਰ ਦੋ-ਸਾਲ ‘ਚ ਮਨਾਇਆ ਜਾਂਦਾ ਹੈ, ਪੀਐੱਮਐੱਫਬੀਵਾਈ ਪਾਠਸ਼ਾਲਾ, ਸੋਸ਼ਲ ਮੀਡੀਆ ਅਭਿਯਾਨ, ਇੱਕ ਟੋਲ-ਫ੍ਰੀ ਹੈਲਪਲਾਈਨ ਅਤੇ ਈਮੇਲ ਸੰਚਾਰ।

 

ਇਹ ਯੋਜਨਾ ਸਭ ਤੋਂ ਕਮਜ਼ੋਰ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਮਰੱਥ ਰਹੀ ਹੈ, ਕਿਉਂਕਿ ਇਸ ਯੋਜਨਾ ਵਿੱਚ ਨਾਮਾਂਕਿਤ ਲਗਭਗ 85 ਪ੍ਰਤੀਸ਼ਤ ਕਿਸਾਨ ਛੋਟੇ ਅਤੇ ਸੀਮਾਂਤ ਕਿਸਾਨ ਹਨ। ਭਾਰਤ ਦੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ 2022-23 ਦੇ ਬਜਟ ਭਾਸ਼ਣ ਦੌਰਾਨ ਫਸਲ ਬੀਮਾ ਦੇ ਲਈ ਡ੍ਰੋਨ ਦੇ ਇਸਤੇਮਾਲ ਬਾਰੇ ਹਾਲ ਦੇ ਐਲਾਨ ਨਾਲ ਜ਼ਮੀਨੀ ਪੱਧਰ ‘ਤੇ ਯੋਜਨਾ ਦੇ ਸੁਚਾਰੂ ਲਾਗੂਕਰਨ ਦੇ ਲਈ ਟੈਕਨੋਲੋਜੀ ਦਾ ਏਕੀਕਰਣ ਹੋਰ ਵੀ ਵੱਧ ਮਜ਼ਬੂਤ ਹੋਵੇਗਾ।

ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਇਸ ਯੋਜਨਾ ਦੇ ਤਹਿਤ ਲਾਗੂਕਰਨ ਵਾਲੇ ਸਾਰੇ ਰਾਜਾਂ ਵਿੱਚ ਕਿਸਾਨਾਂ ਨੂੰ ‘ਮੇਰੀ ਪੋਲਿਸੀ ਮੇਰੇ ਹੱਥ’ ਦੇ ਲਈ ਫਸਲ ਬੀਮਾ ਪੋਲਿਸੀ ਪ੍ਰਦਾਨ ਕਰਨ ਦੇ ਲਈ ਡੋਰ-ਟੂ-ਡੋਰ ਵੰਡ ਅਭਿਯਾਨ ਸ਼ੁਰੂ ਕੀਤਾ ਜਾਵੇਗਾ। ਅਭਿਯਾਨ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਰੇ ਕਿਸਾਨ ਪੀਐੱਮਐੱਫਬੀਵਾਈ ਦੇ ਤਹਿਤ ਆਪਣੀਆਂ ਨੀਤੀਆਂ, ਭੂਮੀ ਰਿਕਾਰਡ, ਦਾਅਵੇ ਦੀ ਪ੍ਰਕਿਰਿਆ ਅਤੇ ਸ਼ਿਕਾਇਤ ਨਿਵਾਰਣ ਬਾਰੇ ਸੰਪੂਰਨ ਜਾਣਕਾਰੀ ਨਾਲ ਚੰਗੀ ਤਰ੍ਹਾਂ ਜਾਣੂ ਕਰਵਾਇਆ ਹੈ।

*****

ਏਪੀਐੱਸ/ਜੇਕੇ
 


(Release ID: 1799680) Visitor Counter : 197