ਇਸਪਾਤ ਮੰਤਰਾਲਾ

ਆਜ਼ਾਦੀ ਕਾ ਅਮ੍ਰਿੰਤ ਮਹੋਤਸਵ (ਏਕੇਏਐੱਮ) ਦੇ ਤਹਿਤ ਸੈਲ-ਵੀਆਈਐੱਸਐੱਲ ਵਿੱਚ ਹਾਰਟ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ

Posted On: 17 FEB 2022 2:09PM by PIB Chandigarh

ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਤਹਿਤ ਸੈਲ-ਵੀਆਈਐੱਸਐੱਲ ਵਿੱਚ ਕੱਲ੍ਹ ਅਤੇ 19 ਤੇ 29 ਜਨਵਰੀ, 2022 ਨੂੰ ਕਰਮਚਾਰੀਆਂ ਅਤੇ ਕੰਟਰੈਕਟ ਵਰਕਰ ਲਈ ਹਾਰਟ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 30 ਮਹਿਲਾਵਾਂ ਸਹਿਤ 285 ਕਰਮਚਾਰੀਆਂ ਅਤੇ ਕੰਟਰੈਕਟ ਵਰਕਰਾਂ ਦਾ ਬੀਪੀ, ਸ਼ੂਗਰ, ਆਕਸੀਜਨ, ਸੈਚੁਰੇਸ਼ਨ ਲੇਵਲ, ਈਸੀਐੱਚਓ ਅਤੇ ਈਸੀਜੀ ਦੀ ਜਾਂਚ ਕੀਤੀ ਗਈ।

ਸਹਯਾਦਰੀ ਨਾਰਾਇਣ ਹਿਰਦਯਾਲਯਾ, ਸ਼ਿਮੌਗਾ ਦੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਦੁਆਰਾ ਵੀਆਈਐੱਸਐੱਲ ਐੱਚਆਰਡੀ ਕੇਂਦਰ ਵਿੱਚ ਵੀਆਈਐੱਸਐੱਲ ਐੱਚਆਰਡੀ, ਪੀਆਰ ਅਤੇ ਹਸਪਤਾਲ ਵਿਭਾਗ ਦੇ ਸਹਿਯੋਗ ਨਾਲ ਹਾਰਟ ਚੈੱਕਅਪ ਕੈਂਪ ਆਯੋਜਿਤ ਕੀਤਾ ਗਿਆ। ਹਾਰਟ ਰੋਗ ਮਾਹਰ ਡਾ. ਸ਼ਰਥ ਸੰਗਨਾ ਗੌਦਰ ਅਤੇ ਡਾ. ਐੱਸ.ਵੀ. ਸਿਧਾਰਥ ਨੇ ਮਾਹਰ ਦੇ ਰੂਪ ਵਿੱਚ ਸਲਾਹ ਦਿੱਤੀ।

******

M.V./A.K.N/S.K.       (Release ID: 1799117) Visitor Counter : 173