ਵਿੱਤ ਮੰਤਰਾਲਾ
2022-23 ਵਿੱਚ ਵਿੱਤੀ ਘਾਟੇ ਦਾ ਜੀਡੀਪੀ ਦੇ 6.4% ਹੋਣ ਦਾ ਅਨੁਮਾਨ
ਵਿੱਤੀ ਘਾਟਾ ਪੱਧਰ ਨੂੰ 4.5 ਪ੍ਰਤੀਸ਼ਤ ਦੇ ਨੀਚੇ ਲਿਆਉਣ ਦੇ ਲਈ ਵਿੱਤੀ ਘਾਟਾ ਸਮੇਕਨ ਦਾ ਵਿਆਪਕ ਮਾਰਗ ਬਰਕਰਾਰ ਰੱਖਿਆ ਗਿਆ
ਪੂੰਜੀ ਖਰਚ ਨੂੰ 35.4 ਪ੍ਰਤੀਸ਼ਤ ਵਧਾ ਕੇ 2021-22 ਦੇ 5.54 ਲੱਖ ਕਰੋੜ ਰੁਪਏ ਤੋਂ 2022-23 ਵਿੱਚ 7.50 ਲੱਖ ਕਰੋੜ ਰੁਪਏ ਕੀਤਾ ਗਿਆ
2022-23 ਵਿੱਚ ਪੂੰਜੀਗਤ ਖਰਚ ਜੀਡੀਪੀ ਦਾ 2.9 ਪ੍ਰਤੀਸ਼ਤ ਰਹੇਗਾ
2022-23 ਦੇ ਲਈ ਸਰਕਾਰ ਦੀਆਂ ਕੁੱਲ ਬਜ਼ਾਰ ਉਧਾਰੀਆਂ ਦੇ 11,58,719 ਕਰੋੜ ਰੁਪਏ ਰਹਿਣ ਦਾ ਅਨੁਮਾਨ
Posted On:
01 FEB 2022 12:58PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ ਕਿ 2022-23 ਵਿੱਚ ਵਿੱਤੀ ਘਾਟਾ ਜੀਡੀਪੀ ਦਾ 6.4 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ, ਜੋਕਿ ਵਿੱਤੀ ਘਾਟਾ ਮਜ਼ਬੂਤੀ ਦੇ ਉਸ ਮਾਰਗ ਦੇ ਅਨੁਰੂਪ ਹੈ, ਜਿਸ ਦਾ ਪਿਛਲੇ ਵਰ੍ਹੇ ਐਲਾਨ ਕੀਤਾ ਗਿਆ ਸੀ ਕਿ 2025-26 ਤੱਕ ਵਿੱਤੀ ਘਾਟੇ ਨੂੰ 4.5 ਪ੍ਰਤੀਸ਼ਤ ਦੇ ਨੀਚੇ ਲਿਆਂਦਾ ਜਾਵੇਗਾ। ਇਸ ਦੇ ਇਲਾਵਾ, ਚਾਲੂ ਵਰ੍ਹੇ ਵਿੱਚ ਸੰਸ਼ੋਧਿਤ ਵਿੱਤੀ ਘਾਟੇ ਦੇ ਜੀਡੀਪੀ ਦੇ 6.9 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ, ਜਦਕਿ ਬਜਟ ਅਨੁਮਾਨ ਵਿੱਚ ਇਸ ਨੂੰ 6.9 ਪ੍ਰਤੀਸ਼ਤ ਅਨੁਮਾਨਿਤ ਕੀਤਾ ਗਿਆ ਸੀ।
ਵਿੱਤੀ ਘਾਟਾ
ਵਿੱਤ ਮੰਤਰੀ ਨੇ ਕਿਹਾ ਕਿ 2022-23 ਵਿੱਚ ਵਿੱਤੀ ਘਾਟੇ ਦੇ ਪੱਧਰ ਨੂੰ ਨਿਰਧਾਰਿਤ ਕਰਦੇ ਸਮੇਂ ਉਹ ਮਜ਼ਬੂਤ ਅਤੇ ਟਿਕਾਊ ਬਣਨ ਦੇ ਲਈ ਜਨਤਕ ਨਿਵੇਸ਼ ਦੇ ਜ਼ਰੀਏ ਵਿਕਾਸ ਨੂੰ ਪੋਸ਼ਿਤ ਕਰਨ ਦੀ ਜ਼ਰੂਰਤ ਕਰਨ ਦੇ ਪ੍ਰਤੀ ਸਜਗ ਰਹੀ ਹੈ। 2022-23 ਦੇ ਲਈ ਸਰਕਾਰ ਦੇ ਵਿੱਤੀ ਘਾਟੇ 16,61,196 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। 2021-22 ਦੇ ਲਈ ਸੰਸ਼ੋਧਿਤ ਅਨੁਮਾਨ 15,06,812 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਮੁਕਬਾਲੇ 15,91,089 ਕਰੋੜ ਰੁਪਏ ਦੇ ਵਿੱਤੀ ਘਾਟੇ ਦਾ ਸੰਕੇਤ ਦਿੰਦੇ ਹਨ।
ਪੂੰਜੀ ਖਰਚ
ਵਿੱਤ ਮੰਤਰੀ ਨੇ ਕਿਹਾ ਕਿ ਆਮ ਬਜਟ ਵਿੱਚ ਪੂੰਜੀ ਖਰਚ ਦੇ ਲਈ ਰਕਮ ਨੂੰ ਇੱਕ ਵਾਰ ਫਿਰ 35.4 ਪ੍ਰਤੀਸ਼ਤ ਦਾ ਤੇਜ਼ ਵਾਧਾ ਕਰਨ ਦੇ ਦੁਆਰਾ ਵਰਤਮਾਨ ਵਰ੍ਹੇ ਦੇ 5.54 ਲੱਖ ਕਰੋੜ ਰੁਪਏ ਤੋਂ ਵਧਾ ਕੇ 2022-23 ਵਿੱਚ 7.50 ਲੱਖ ਕਰੋੜ ਰੁਪਏ ਕੀਤਾ ਜਾ ਰਿਹਾ ਹੈ। ਇਸ ਵਿੱਚ 2019-20 ਦੇ ਖਰਚ ਦੀ ਤੁਲਨਾ ਵਿੱਚ 2.2 ਗੁਣਾ ਵਾਧਾ ਹੋਇਆ ਹੈ। 2022-23 ਵਿੱਚ ਇਹ ਖਰਚ ਜੀਡੀਪੀ ਦਾ 2.9 ਪ੍ਰਤੀਸ਼ਤ ਹੋਵੇਗਾ।
ਵਿੱਤ ਮੰਤਰੀ ਨੇ ਦੱਸਿਆ ਕਿ ਰਾਜਾਂ ਨੂੰ ਅਨੁਦਾਨ ਸਹਾਇਤਾ ਦੇ ਜ਼ਰੀਏ ਕੈਪੀਟਲ ਅਸਾਸਿਆਂ ਦੇ ਨਿਰਮਾਣ ਦੇ ਲਈ ਕੀਤੇ ਗਏ ਪ੍ਰਾਵਧਾਨ ਨੂੰ ਮਿਲਾ ਕੇ ਪੂੰਜੀ ਖਰਚ ਦੇ ਨਾਲ, ਕੇਂਦਰ ਸਰਕਾਰ ਦੇ ‘ਪ੍ਰਭਾਵੀ ਪੂੰਜੀ ਖਰਚ’ ਦੇ 2022-23 ਵਿੱਚ 10.68 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਜੀਡੀਪੀ ਦਾ 4.1 ਪ੍ਰਤੀਸ਼ਤ ਹੋਵੇਗਾ।
2022-23 ਵਿੱਚ ਕੁੱਲ ਖਰਚ ਦੇ 39.45 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜਦਕਿ ਉਧਾਰੀਆਂ ਦੇ ਇਲਾਵਾ ਕੁੱਲ ਪ੍ਰਾਪਤੀਆਂ ਦੇ 22.84 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 2021-22 ਦੇ ਬਜਟ ਆਕਲਨਾਂ ਵਿੱਚ ਅਨੁਮਾਨਿਤ 34.83 ਲੱਖ ਕਰੋੜ ਰੁਪਏ ਦੇ ਕੁੱਲ ਖਰਚ ਦੇ ਮੁਕਾਬਲੇ ਸੰਸ਼ੋਧਿਤ ਅਨੁਮਾਨ 37.70 ਲੱਖ ਕਰੋੜ ਰੁਪਏ ਦਾ ਹੈ।
ਬਜ਼ਾਰ ਉਧਾਰੀਆਂ
2022-23 ਦੇ ਲਈ ਸਰਕਾਰ ਦੀਆਂ ਕੁੱਲ ਬਜ਼ਾਰ ਉਧਾਰੀਆਂ ਦੇ 11,58,719 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। 2021-22 ਦੇ ਲਈ ਇਸ ਦੇ ਸੰਸ਼ੋਧਿਤ ਅਨੁਮਾਨਾਂ ਦੇ 9,67,708 ਕਰੋੜ ਰੁਪਏ ਦੇ ਬਜਟ ਅਨੁਮਾਨਾਂ ਦੇ ਮੁਕਬਾਲੇ 8,75,771 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ।
*****
ਆਰਐੱਮ/ਬੀਬੀ/ਐੱਨਜੇ
(Release ID: 1794638)
Visitor Counter : 298
Read this release in:
Hindi
,
Marathi
,
Malayalam
,
Gujarati
,
Urdu
,
Bengali
,
Manipuri
,
English
,
Tamil
,
Telugu
,
Kannada