ਵਿੱਤ ਮੰਤਰਾਲਾ
ਸਪੈਸ਼ਲ ਇਕਨੌਮਿਕ ਜ਼ੋਨਸ ਐਕਟ ਨੂੰ ਬਦਲਣ ਦੇ ਲਈ ਨਵਾਂ ਕਾਨੂੰਨ
ਗਿਫਟ ਸਿਟੀ ਵਿੱਚ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਘਰੇਲੂ ਨੇਮਾਂ ਤੋਂ ਮੁਕਤ ਕੋਰਸ ਕਰਵਾਉਣਗੀਆਂ
ਗਿਫਟ ਸਿਟੀ ਵਿੱਚ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਸੈਂਟਰ ਸਥਾਪਿਤ ਕੀਤਾ ਜਾਵੇਗਾ
ਦੇਸ਼ ਵਿੱਚ ਟਿਕਾਊ ਅਤੇ ਜਲਵਾਯੂ ਵਿੱਤ ਵਾਸਤੇ ਗਿਫਟ ਸਿਟੀ ਗਲੋਬਲ ਕੈਪੀਟਲ ਦੇ ਲਈ ਸੇਵਾਵਾਂ ਵਿੱਚ ਸਹਾਇਤਾ ਦੇਵੇਗੀ
Posted On:
01 FEB 2022 1:00PM by PIB Chandigarh
ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ 2022-23 ਦਾ ਬਜਟ ਪੇਸ਼ ਕਰਦੇ ਹੋਏ ਕਿਹਾ, “ਸਪੈਸ਼ਲ ਇਕਨੌਮਿਕ ਜ਼ੋਨਸ ਐਕਟ ਦੇ ਸਥਾਨ ‘ਤੇ ਨਵਾਂ ਕਾਨੂੰਨ ਲਿਆਂਦਾ ਜਾਵੇਗਾ, ਜੋ ਉੱਦਮਾਂ ਅਤੇ ਸੇਵਾ ਕੇਂਦਰਾਂ ਦੇ ਵਿਕਾਸ ਵਿੱਚ ਰਾਜਾਂ ਨੂੰ ਸਹਿਯੋਗੀ ਬਣਾਉਣ ਦੇ ਸਮਰੱਥ ਬਣਾਵੇਗਾ।” ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਸਭ ਬੜੇ ਵਰਤਮਾਨ ਅਤੇ ਨਵੇਂ ਉਦਯੋਗਿਕ ਇਨਕਲੇਵ ਕਵਰ ਕੀਤੇ ਜਾਣਗੇ, ਤਾਕਿ ਉਹ ਉਪਲਬਧ ਇਨਫ੍ਰਾਸਟ੍ਰਕਚਰ ਦਾ ਅਧਿਕਤਮ ਉਪਯੋਗ ਕਰ ਸਕਣ ਅਤੇ ਨਿਰਯਾਤ ਮੁਕਾਬਲੇ ਵਧਾ ਸਕਣ।
ਉਨ੍ਹਾਂ ਨੇ ਗਿਫਟ ਸਿਟੀ ਨੂੰ ਹੋਰ ਅਧਿਕ ਆਕਰਸ਼ਕ ਬਣਾਉਣ ਦੇ ਲਈ ਵਿਭਿੰਨ ਪਹਿਲਾਂ ਦਾ ਵੀ ਪ੍ਰਸਤਾਵ ਕੀਤਾ।
ਗਿਫਟ-ਆਈਐੱਫਐੱਸਸੀ
ਵਿੱਤ ਮੰਤਰੀ ਨੇ ਪ੍ਰਸਤਾਵ ਕੀਤਾ ਕਿ ਵਿਸ਼ਵ ਪੱਧਰੀ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੂੰ ਗਿਫਟ ਸਿਟੀ ਵਿੱਚ ਵਿੱਤੀ ਪ੍ਰਬੰਧਨ, ਫਿਨਟੈੱਕ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਗਣਿਤ ਵਿੱਚ ਕੋਰਸ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਕੇਵਲ ਆਈਐੱਫਐੱਸਸੀਏ ਦੁਆਰਾ ਚਲਾਏ ਜਾਣ ਵਾਲੇ ਕੋਰਸ ਨੂੰ ਛੱਡ ਕੇ ਇਨ੍ਹਾਂ ਨੂੰ ਘਰੇਲੂ ਰੈਗੂਲੇਸ਼ਨਸ ਤੋਂ ਮੁਕਤ ਰੱਖਿਆ ਜਾਵੇਗਾ।
ਸ਼੍ਰੀਮਤੀ ਸੀਤਾਰਮਣ ਨੇ ਗਿਫਟ ਸਿਟੀ ਵਿੱਚ ਇੰਟਰਨੈਸ਼ਨਲ ਆਰਬਿਟ੍ਰੇਸ਼ਨ ਸੈਂਟਰ ਦੀ ਸਥਾਪਨਾ ਦਾ ਪ੍ਰਸਤਾਵ ਕੀਤਾ, ਤਾਕਿ ਇੰਟਰਨੈਸ਼ਨਲ ਨਿਆਂ-ਸ਼ਾਸਤਰ ਦੇ ਅਨੁਸਾਰ ਵਿਵਾਦਾਂ ਦਾ ਸਮੇਂ ‘ਤੇ ਸਮਾਧਾਨ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਟਿਕਾਊ ਅਤੇ ਕਲਾਇਮੇਟ ਫਾਇਨਾਂਸ ਦੇ ਲਈ ਗਲੋਬਲ ਕੈਪੀਟਲ ਜੁਟਾਉਣ ਦੇ ਲਈ ਜ਼ਰੂਰੀ ਸੇਵਾਵਾਂ ਗਿਫਟ ਸਿਟੀ ਵਿੱਚ ਦਿੱਤੀਆਂ ਜਾਣਗੀਆਂ।
*******
ਆਰਐੱਮ/ਬੀਬੀ/ਐੱਸਜੇ
(Release ID: 1794637)
Visitor Counter : 227