ਵਿੱਤ ਮੰਤਰਾਲਾ
ਬਜਟ ਵਿੱਚ ਹਥਿਆਰਬੰਦ ਬਲਾਂ ਦੇ ਲਈ ਉਪਕਰਣਾਂ ਵਿੱਚ ਆਤਮਨਿਰਭਰਤਾ ਭਾਰਤ ਨੂੰ ਪ੍ਰੋਤਸਾਹਨ ਦੇਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਪ੍ਰਗਟਾਈ ਗਈ
2021-22 ਦੇ 58 ਪ੍ਰਤੀਸ਼ਤ ਦੀ ਤੁਲਨਾ ਵਿੱਚ 2022-23 ਵਿੱਚ ਘਰੇਲੂ ਉਦਯੋਗ ਦੇ ਲਈ ਪੂੰਜੀਗਤ ਖਰੀਦ ਬਜਟ ਨੂੰ 68 ਪ੍ਰਤੀਸ਼ਤ ਤੱਕ ਵਧਾਇਆ ਗਿਆ
ਰੱਖਿਆ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਉਦਯੋਗ, ਸਟਾਰਟਅੱਪਸ ਅਤੇ ਅਕਾਦਮਿਕ ਖੇਤਰ ਦੇ ਲਈ ਖੋਲ੍ਹਿਆ ਜਾਵੇਗਾ
Posted On:
01 FEB 2022 1:08PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ ਕਿ ਨਿਰਯਾਤਾਂ ਨੂੰ ਘੱਟ ਕਰਨ ਅਤੇ ਹਥਿਆਰਬੰਦ ਬਲਾਂ ਦੇ ਲਈ ਉਪਕਰਣਾਂ ਵਿੱਚ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਪ੍ਰਤੀਬੱਧ ਹੈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਪੂੰਜੀਗਤ ਖਰੀਦ ਬਜਟ ਨੂੰ ਸਾਲ 2021-22 ਦੇ 58 ਪ੍ਰਤੀਸ਼ਤ ਤੋਂ ਵਧਾ ਕੇ ਸਾਲ 2022-23 ਵਿੱਚ ਘਰੇਲੂ ਉਦਯੋਗ ਦੇ ਲਈ 68 ਪ੍ਰਤੀਸ਼ਤ ਤੱਕ ਵਧਾਇਆ ਜਾਵੇਗਾ।
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਰੱਖਿਆ ਖੇਤਰ ਵਿੱਚ ਖੋਜ ਅਤੇ ਵਿਕਾਸ ਬਜਟ ਦੇ 25 ਪ੍ਰਤੀਸ਼ਤ ਦੇ ਨਾਲ ਇਸ ਨੂੰ ਉਦਯੋਗਾਂ ਸਟਾਰਟਅੱਪਸ ਅਤੇ ਸਿੱਖਿਆ ਜਗਤ ਦੇ ਲਈ ਖੋਲ੍ਹਿਆ ਜਾਵੇਗਾ। ਨਿਜੀ ਉਦਯੋਗਾਂ ਨੂੰ ਐੱਸਪੀਵੀ ਮਾਡਲ ਦੇ ਮਾਧਿਅਮ ਨਾਲ ਡੀਆਰਡੀਓ ਅਤੇ ਹੋਰ ਸੰਗਠਨਾਂ ਦੇ ਸਹਿਯੋਗ ਨਾਲ ਮਿਲਿਟਰੀ ਪਲੈਟਫਾਰਮ ਅਤੇ ਉਪਕਰਣਾਂ ਦੇ ਡਿਜ਼ਾਈਨ ਅਤੇ ਵਿਕਾਸ ਨੂੰ ਨੇਪਰੇ ਚਾੜ੍ਹਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਸੁਤੰਤਰ ਨੋਡਲ ਅੰਬ੍ਰੈਲਾ ਸੰਸਥਾ ਨੂੰ ਵਿਆਪਕ ਪਰੀਖਣ ਅਤੇ ਪ੍ਰਮਾਣਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਥਾਪਿਤ ਕੀਤਾ ਜਾਵੇਗਾ।
****
ਆਰਐੱਮ/ਐੱਮਵੀ/ਐੱਮ/ਆਰਸੀ
(Release ID: 1794582)
Visitor Counter : 255