ਵਿੱਤ ਮੰਤਰਾਲਾ
azadi ka amrit mahotsav

ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਆਈਸੀਐੱਲਜੀਐੱਸ) ਨੂੰ ਮਾਰਚ 2023 ਤੱਕ ਵਧਾਇਆ ਜਾਵੇਗਾ; ਪ੍ਰਾਹੁਣਚਾਰੀ ਅਤੇ ਸਬੰਧਿਤ ਕੰਪਨੀਆਂ ਦੀ ਸਹਾਇਤਾ ਦੇ ਲਈ ਗਰੰਟੀ ਦੇ ਦਾਇਰੇ ਨੂੰ 50,000 ਕਰੋੜ ਰੁਪਏ ਤੱਕ ਵਧਾਇਆ ਗਿਆ



ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਆਈਸੀਐੱਲਜੀਐੱਸ) ਦੇ ਮਾਧਿਅਮ ਨਾਲ ਐੱਮਐੱਸਐੱਮਈ ਦੇ ਲਈ 2 ਲੱਖ ਕਰੋੜ ਰੁਪਏ ਦਾ ਅਤਿਰਿਕਤ ਕ੍ਰੈਡਿਟ



ਸਰਕਾਰ 6000 ਕਰੋੜ ਰੁਪਏ ਦੀ ਲਾਗਤ ਦੇ ਨਾਲ “ਰਾਈਜ਼ਿੰਗ ਐਂਡ ਐਕਸਲਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ (ਆਰਏਐੱਮਪੀ) ਸ਼ੁਰੂ ਕਰੇਗੀ



ਉੱਦਮ, ਈ-ਸ਼੍ਰਮ, ਐੱਨਸੀਐੱਸ ਅਤੇ ਅਸੀਮ ਪੋਰਟਲਸ ਦੇ ਦਾਇਰੇ ਨੂੰ ਵਿਆਪਕ ਬਣਾਉਣ ਦੇ ਲਈ ਉਨ੍ਹਾਂ ਨੂੰ ਆਪਸ ਵਿੱਚ ਜੋੜਿਆ ਜਾਵੇਗਾ

Posted On: 01 FEB 2022 12:51PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਾਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਐਲਾਨ ਕੀਤਾ ਕਿ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਆਈਸੀਐੱਲਜੀਐੱਸ) ਨੂੰ ਮਾਰਚ 2023 ਤੱਕ ਵਧਾਇਆ ਜਾਵੇਗਾ ਅਤੇ ਇਸਦੇ ਗਰੰਟੀ ਦੇ ਦਾਇਰੇ ਨੂੰ 50,000 ਕਰੋੜ ਰੁਪਏ ਤੋਂ ਵਧਾ ਕੇ 5 ਲੱਖ ਕਰੋੜ ਰੁਪਏ ਕੀਤਾ ਜਾਵੇਗਾ। ਅਤਿਰਿਕਤ ਸਹਾਇਤਾ ਵਿਸ਼ੇਸ਼ ਰੂਪ ਨਾਲ ਪ੍ਰਾਹੁਣਚਾਰੀ ਅਤੇ ਸਬੰਧਿਤ ਕੰਪਨੀਆਂ ਦੇ ਲਈ ਨਿਰਧਾਰਤ ਕੀਤੀ ਜਾ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਆਈਸੀਐੱਲਜੀਐੱਸ ਦੇ ਤਹਿਤ 130 ਲੱਖ ਤੋਂ ਜ਼ਿਆਦਾ ਐੱਮਐੱਸਐੱਮਈ ਨੂੰ ਬੇਹੱਦ ਜ਼ਰੂਰੀ ਅਤੇ ਅਤਿਰਿਕਤ ਕ੍ਰੈਡਿਟ ਪ੍ਰਦਾਨ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਨੂੰ ਮਹਾਮਾਰੀ ਦੇ ਪ੍ਰਤੀਕੂਲ ਪ੍ਰਭਾਵ ਤੋਂ ਰਾਹਤ ਪਾਉਣ ਵਿੱਚ ਮਦਦ ਮਿਲੀ ਹੈ। ਇਹ ਪ੍ਰਸਤਾਵ ਇਸ ਪਹਿਲੂ ’ਤੇ ਵਿਚਾਰ ਕਰਦੇ ਹੋਏ ਪੇਸ਼ ਕੀਤਾ ਗਿਆ ਹੈ ਕਿ ਖ਼ਾਸ ਕਰਕੇ ਸੂਖਮ ਅਤੇ ਲਘੂ ਉੱਦਮਾਂ ਦੀ ਪ੍ਰਾਹੁਣਚਾਰੀ ਅਤੇ ਸਬੰਧਿਤ ਸੇਵਾਵਾਂ ਦਾ ਮਹਾਮਾਰੀ ਤੋਂ ਪਹਿਲਾਂ ਦੀ ਅਵਸਥਾ ਨੂੰ ਫਿਰ ਤੋਂ ਹਾਸਲ ਕਰਨਾ ਹਾਲੇ ਬਾਕੀ ਹੈ। ਵਿੱਤ ਮੰਤਰੀ ਨੇ ਐੱਮਐੱਸਐੱਮਈ ਖੇਤਰ ਨਾਲ ਸਬੰਧਿਤ ਕਈ ਹੋਰ ਪ੍ਰਸਤਾਵ ਵੀ ਪੇਸ਼ ਕੀਤੇ।

 

ਮੁੜ-ਸੁਰਜੀਤ ਕ੍ਰੈਡਿਟ ਗਰੰਟੀ ਟਰੱਸਟ ਫਾਰ ਮਾਇਕ੍ਰੋ ਐਂਡ ਸਮਾਲ ਐਂਟਰਪ੍ਰਾਈਜ਼ਿਜ਼ (ਸੀਜੀਟੀਐੱਮਐੱਸਈ) ਯੋਜਨਾ ਦੇ ਮਾਧਿਅਮ ਨਾਲ ਅਤਿਰਿਕਤ ਕ੍ਰੈਡਿਟ

ਲੋੜੀਂਦਾ ਧਨ ਲਗਾ ਕੇ ਕ੍ਰੈਡਿਟ ਗਰੰਟੀ ਟਰੱਸਟ ਫਾਰ ਮਾਇਕ੍ਰੋ ਐਂਡ ਸਮਾਲ ਐਂਟਰਪ੍ਰਾਈਜ਼ਿਜ਼ (ਸੀਜੀਟੀਐੱਮਐੱਸਈ) ਯੋਜਨਾ ਨੂੰ ਮੁੜ-ਸੁਰਜੀਤ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਸੂਖਮ ਅਤੇ ਲਘੂ ਉਦਯੋਗਾਂ ਨੂੰ 2 ਲੱਖ ਕਰੋੜ ਰੁਪਏ ਦਾ ਅਤਿਰਿਕਤ ਕ੍ਰੈਡਿਟ ਮਿਲ ਸਕੇਗਾ ਅਤੇ ਰੁਜ਼ਗਾਰ ਦੇ ਮੌਕੇ ਵੀ ਵਧਣਗੇ।

“ਰਾਈਜ਼ਿੰਗ ਐਂਡ ਐਕਸਲ ਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ” (ਆਰਏਐੱਮਪੀ)

ਵਿੱਤ ਮੰਤਰੀ ਨੇ ਪੰਜ ਸਾਲਾਂ ਵਿੱਚ 6,000 ਕਰੋੜ ਰੁਪਏ ਦੀ ਲਾਗਤ ਦੇ ਨਾਲ “ਰਾਈਜ਼ਿੰਗ ਐਂਡ ਐਕਸਲ ਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ” (ਆਰਏਐੱਮਪੀ) ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਨਾਲ ਐੱਮਐੱਸਐੱਮਈ ਖੇਤਰ ਨੂੰ ਵਧੇਰੇ ਲਚੀਲਾ, ਪ੍ਰਤੀਯੋਗੀ ਅਤੇ ਕੁਸ਼ਲ ਬਣਾਉਣ ਵਿੱਚ ਮਦਦ ਮਿਲੇਗੀ।

ਉੱਦਮ, ਈ-ਸ਼੍ਰਮ, ਐੱਨਸੀਐੱਸ ਅਤੇ ਅਸੀਮ ਪੋਰਟਲਸ ਨੂੰ ਆਪਸ ਵਿੱਚ ਜੋੜਨਾ

ਵਿੱਤ ਮੰਤਰੀ ਨੇ ਇਹ ਵੀ ਪ੍ਰਸਤਾਵ ਪੇਸ਼ ਕੀਤਾ ਕਿ ਉੱਦਮ, ਈ-ਸ਼੍ਰਮ, ਐੱਨਸੀਐੱਸ ਅਤੇ ਅਸੀਮ ਪੋਰਟਲਸ ਨੂੰ ਆਪਸ ਵਿੱਚ ਜੋੜਿਆ ਜਾਵੇਗਾ। ਉਨ੍ਹਾਂ ਦੇ ਦਾਇਰੇ ਨੂੰ ਵੀ ਵਧਾਇਆ ਜਾਵੇਗਾ। ਹੁਣ ਉਹ ਜੀ2ਸੀ, ਬੀ2ਸੀ ਅਤੇ ਬੀ2ਬੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਲਾਈਵ, ਆਰਗੈਨਿਕ ਡਾਟਾਬੇਸ ਅਧਾਰਤ ਪੋਰਟਲਸ ਦੇ ਰੂਪ ਵਿੱਚ ਕੰਮ ਕਰਨਗੇ। ਅਰਥਵਿਵਸਥਾ ਨੂੰ ਹੋਰ ਜ਼ਿਆਦਾ ਰਸਮੀ ਬਣਾਉਣ ਅਤੇ ਸਾਰਿਆਂ ਦੇ ਲਈ ਉੱਦਮ ਸਬੰਧੀ ਮੌਕਿਆਂ ਨੂੰ ਵਿਆਪਕ ਬਣਾਉਣ ਦੇ ਉਦੇਸ਼ ਨਾਲ ਇਹ ਸੇਵਾਵਾਂ ਕ੍ਰੈਡਿਟ ਸੁਵਿਧਾ, ਕੌਸ਼ਲ ਵਿਕਾਸ ਅਤੇ ਭਰਤੀ ਦੇ ਨਾਲ ਸਬੰਧਿਤ ਕੀਤੀਆਂ ਜਾਣਗੀਆਂ।

ਕਸਟਮ ਡਿਊਟੀ ਨੂੰ ਤਰਕਸੰਗਤ ਬਣਾਉਣਾ

ਵਿੱਤ ਮੰਤਰੀ ਨੇ ਵਿਭਿੰਨ ਡਿਊਟੀਸ ਨੂੰ ਹੋਰ ਜ਼ਿਆਦਾ ਤਰਕਸੰਗਤ ਬਣਾਉਣ ਦੇ ਲਈ ਅੰਬਰੇਲਾਜ਼ ’ਤੇ ਡਿਊਟੀ 20 ਫੀਸਦੀ ਤੱਕ ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਅੰਬਰੇਲਾਜ਼ ਦੇ ਕਲ ਪੁਰਜ਼ਿਆਂ ’ਤੇ ਛੂਟ ਵਾਪਸ ਲੈ ਲਈ ਗਈ ਹੈ। ਖੇਤੀਬਾੜੀ ਖੇਤਰ ਦੇ ਭਾਰਤ ਵਿੱਚ ਨਿਰਮਿਤ ਔਜ਼ਾਰਾਂ ਅਤੇ ਉਪਕਰਣਾਂ ’ਤੇ ਵੀ  ਵੀ ਛੂਟ ਨੂੰ ਤਰਕਸੰਗਤ ਬਣਾਇਆ ਗਿਆ ਹੈ। ਐੱਮਐੱਸਐੱਮਈ ਸੈਕੰਡਰੀ ਸਟੀਲ ਉਤਪਾਦਕਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਸਟੀਲ ਸਕਰੈਪ ’ਤੇ ਪਿਛਲੇ ਸਾਲ ਦਿੱਤੀ ਗਈ ਕਸਟਮ ਡਿਊਟੀ ਵਿੱਚ ਛੂਟ ਨੂੰ ਇੱਕ ਹੋਰ ਸਾਲ ਦੇ ਲਈ ਵਧਾ ਦਿੱਤਾ ਗਿਆ ਹੈ। ਸਟੇਨਲੈੱਸ ਸਟੀਲ ਅਤੇ ਕੋਟੇਡ ਸਟੀਲ ਫਲੈਟ ਪ੍ਰੋਡਕਟਸ, ਏਲੌਇ ਸਟੀਲ ਦੀ ਬਾਰ ਹਾਈ ਸਪੀਡ ਸਟੀਲ ’ਤੇ ਕੁਝ ਐਂਟੀ ਡੰਪਿੰਗ ਅਤੇ ਸੀਬੀਡੀ ਨੂੰ ਧਾਤ ਦੀਆਂ ਜ਼ਿਆਦਾ ਕੀਮਤਾਂ ’ਤੇ ਗੌਰ ਕਰਦੇ ਹੋਏ ਵਿਆਪਕ ਜਨਤਾ ਦੇ ਹਿੱਤ ਵਿੱਚ ਹਟਾਇਆ ਜਾ ਰਿਹਾ ਹੈ।

 

********

 

ਆਰਐੱਮ/ ਬੀਬੀ/ ਐੱਨਜੇ


(Release ID: 1794580) Visitor Counter : 273