ਵਿੱਤ ਮੰਤਰਾਲਾ
ਈਜ਼ ਆਵ੍ ਲਿਵਿੰਗ ਦਾ ਅਗਲਾ ਪੜਾਅ ਅੰਮ੍ਰਿਤ ਕਾਲ ਦੇ ਤਹਿਤ ਸ਼ੁਰੂ ਕੀਤਾ ਜਾਵੇਗਾ: ਕੇਂਦਰੀ ਬਜਟ 2022-23
ਐਮਬੈਡੇਡ ਚਿਪ ਅਤੇ ਭਵਿੱਖੀ ਟੈਕਨੋਲੋਜੀ ਦਾ ਪ੍ਰਯੋਗ ਕਰਦੇ ਹੋਏ ਈ-ਪਾਸਪੋਰਟ ਜਾਰੀ ਕਰਨ ਦੀ ਸਾਲ 2022-23 ਵਿੱਚ ਸ਼ੁਰੂਆਤ ਕੀਤੀ ਜਾਵੇਗੀ
ਬਿਹਤਰ ਸ਼ਹਿਰੀ ਯੋਜਨਾਬੰਦੀ ਨੂੰ ਪ੍ਰੋਤਸਾਹਨ ਦੇਣ ਲਈ ਭਵਨ ਉਪ ਨਿਯਮਾਂ, ਸ਼ਹਿਰੀ ਯੋਜਨਾਬੰਦੀ ਅਤੇ ਆਵਾਜਾਈ ਮੁਖੀ ਵਿਕਾਸ ਦਾ ਆਧੁਨਿਕੀਕਰਣ
ਉਤਕ੍ਰਿਸ਼ਟਤਾ ਕੇਂਦਰਾਂ ਦੇ ਜ਼ਰੀਏ ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨ ਵਿੱਚ ਭਾਰਤੀ ਵਿਗਿਆਨਕ ਗਿਆਨ ਵਿਕਸਿਤ ਕਰਨ ਲਈ ਪ੍ਰਸਤਾਵ
ਇਲੈਕਟ੍ਰੀਕਲ ਵਾਹਨ ਈਕੋ-ਸਿਸਟਮ ਲਈ ਬੈਟਰੀ ਅਦਲਾ-ਬਦਲੀ ਨੀਤੀ ਅਤੇ ਅੰਤਰ ਸੰਚਾਲਨ ਮਿਆਰਾਂ ਨੂੰ ਤਿਆਰ ਕੀਤਾ ਜਾਵੇਗਾ
Posted On:
01 FEB 2022 1:10PM by PIB Chandigarh
“ਇਹ ਬਜਟ ਅੰਮ੍ਰਿਤ ਕਾਲ ਦੇ ਅਗਲੇ 25 ਸਾਲਾਂ-ਭਾਰਤ 75 ਤੋਂ 100 ਸਾਲ’’ ਤੱਕ ਦੀ ਮਿਆਦ ਲਈ ਨੀਂਹ ਰੱਖਣ ਅਤੇ ਅਰਥਵਿਵਸਥਾ ਨੂੰ ਗਤੀ ਪ੍ਰਦਾਨ ਕਰਨ ਦਾ ਬਲੂਪ੍ਰਿੰਟ ਦੇਣ ਦੀ ਇੱਛਾ ਰੱਖਦਾ ਹੈ। ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਇਹ ਦ੍ਰਿਸ਼ਟੀਕੋਣ ਸਥਾਪਿਤ ਕੀਤਾ। ਉਨ੍ਹਾਂ ਨੇ ਅੰਮ੍ਰਿਤ ਕਾਲ ਦੇ ਤਹਿਤ ਈਜ਼ ਆਵ੍ ਲਿਵਿੰਗ ਦੀ ਅਗਲੀ ਸ਼ੁਰੂਆਤ ਦਾ ਐਲਾਨ ਕੀਤਾ।
ਵਿੱਤ ਮੰਤਰੀ ਨੇ ਕਿਹਾ ਕਿ ਈਜ਼ ਆਵ੍ ਲਿਵਿੰਗ ਦਾ ਇਹ ਨਵਾਂ ਪੜਾਅ ਨਿਮਨਲਿਖਤ ਗੱਲਾਂ ਨੂੰ ਸ਼ਾਮਲ ਕਰਨ ਵਾਲੀ ਪਹੁੰਚ ਰਾਹੀਂ ਨਿਰਦੇਸ਼ਿਤ ਹੋਵੇਗਾ-
• ਰਾਜਾਂ ਦੀ ਸਰਗਰਮ ਭਾਗੀਦਾਰੀ
• ਮਨੁੱਖੀ ਪ੍ਰਕਿਰਿਆਵਾਂ ਅਤੇ ਦਖਲਾਂ ਦਾ ਡਿਜੀਟਾਈਜੇਸ਼ਨ
• ਸੂਚਨਾ ਟੈਕਨੋਲੋਜੀ ਸੇਤੂਆਂ ਜ਼ਰੀਏ ਕੇਂਦਰੀ ਅਤੇ ਰਾਜ ਪੱਧਰੀ ਪ੍ਰਣਾਲੀਆਂ ਦਾ ਸੰਯੋਜਨ
ਇਸ ਨਾਲ ਸਾਰੀਆਂ ਨਾਗਰਿਕ-ਕੇਂਦ੍ਰਿਤ ਸੇਵਾਵਾਂ ਲਈ ਸਿੰਗਲ ਬਿੰਦੂ ਪਹੁੰਚ ਦੀ ਸਿਰਜਣਾ ਕਰਨ, ਆਧੁਨਿਕੀਕਰਣ ਕਰਨ ਅਤੇ ਪਰਸਪਰ ਵਿਆਪੀ ਅਨੁਪਾਲਣਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।
ਚਿਪ ਐਮਬੈਡੇਡ ਈ-ਪਾਸਪੋਰਟ ਜਾਰੀ ਕਰਨਾ:
ਵਿੱਤ ਮੰਤਰੀ ਨੇ ਇਹ ਐਲਾਨ ਕੀਤਾ ਕਿ ਐਮਬੈਡੇਡ ਚਿਪ ਅਤੇ ਭਵਿੱਖੀ ਟੈਕਨੋਲੋਜੀ ਦਾ ਪ੍ਰਯੋਗ ਕਰਨ ਦਾ ਕਾਰਜ 2022-23 ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਨਾਗਰਿਕਾਂ ਨੂੰ ਆਪਣੀ ਵਿਦੇਸ਼ੀ ਯਤਰਾ ਕਰਨ ਵਿੱਚ ਸੁਵਿਧਾ ਮਿਲੇਗੀ।
ਭਵਨ ਉਪਨਿਯਮਾਂ ਅਤੇ ਨਗਰ/ਸ਼ਹਿਰੀ ਯੋਜਨਾਬੰਦੀ ਦਾ ਆਧੁਨਿਕੀਕਰਣ
ਸ਼ਹਿਰੀ ਯੋਜਨਾਬੰਦੀ ਵਿੱਚ ਸੁਧਾਰ ਕਰਨ ਲਈ ਵਿੱਤ ਮੰਤਰੀ ਵੱਲੋਂ ਭਵਨ ਉਪਨਿਯਮਾਂ, ਨਗਰ ਯੋਜਨਾਬੰਦੀ ਯੋਜਨਾਵਾਂ (ਟੀਪੀਐੱਸ) ਅਤੇ ਆਵਾਜਾਈ ਮੁਖੀ ਵਿਕਾਸ ਦੇ ਆਧੁਨਿਕੀਕਰਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਇਸ ਲਾਲ ਜਨ ਟਰਾਂਸਪੋਰਟ ਪ੍ਰਣਾਲੀਆਂ ਦੇ ਨਜ਼ਦੀਕ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਲਈ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
ਇਸ ਸਬੰਧ ਵਿੱਚ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਜਨ ਟਰਾਂਸਪੋਰਟੇਸ਼ਨ ਪ੍ਰੋਜੈਕਟਾਂ ਅਤੇ ਅੰਮ੍ਰਿਤ ਯੋਜਨਾ ਲਈ ਕੇਂਦਰ ਸਰਕਾਰ ਦੀ ਵਿੱਤੀ ਸਹਾਇਤਾ ਦਾ ਕਾਰਜ ਯੋਜਨਾਵਾਂ ਨੂੰ ਤਿਆਰ ਕਰਨ ਅਤੇ ਰਾਜਾਂ ਵੱਲੋਂ ਟਾਊਨ ਪਲੈਨਿੰਗ ਯੋਜਨਾਵਾਂ (ਟੀਓਡੀ) ਅਤੇ ਆਵਾਜਾਈ ਮੁਖੀ ਵਿਕਾਸ (ਟੀਪੀਐੱਸ) ਵਿੱਚ ਸੁਵਿਧਾ ਲਈ ਲਾਗੂ ਕਰਲ ਲਈ ਲਾਭ ਉਠਾਇਆ ਜਾਵੇਗਾ।
ਸ਼ਹਿਰੀ ਯੋਜਨਾਬੰਦੀ ਵਿੱਚ ਉਤਕ੍ਰਿਸ਼ਟਤਾ ਕੇਂਦਰਾਂ ਦੀ ਸਥਾਪਨਾ:
ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨ ਵਿੱਚ ਭਾਰਤ ਵਿਸ਼ੇਸ਼ ਗਿਆਨ ਵਿਕਸਿਤ ਕਰਨ ਅਤੇ ਇਨ੍ਹਾਂ ਖੇਤਰਾਂ ਵਿੱਚ ਪ੍ਰਮਾਣਿਤ ਸਿਖਲਾਈ ਪ੍ਰਦਾਨ ਕਰਨ ਲਈ ਵਿਭਿੰਨ ਖੇਤਰਾਂ ਵਿੱਚ ਪੰਜ ਮੌਜੂਦਾ ਸਿੱਖਿਆ ਸੰਸਥਾਨਾਂ ਨੂੰ ਉਤਕ੍ਰਿਸ਼ਟਤਾ ਕੇਂਦਰਾਂ ਦੇ ਰੂਪ ਵਿੱਚ ਨਿਰਧਾਰਿਤ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਸਦਨ ਨੂੰ ਇਹ ਵੀ ਦੱਸਿਆ ਕਿ ਅਜਿਹੇ ਹਰੇਕ ਕੇਂਦਰ ਨੂੰ 250 ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਬੈਟਰੀ ਅਦਲਾ-ਬਦਲੀ ਨੀਤੀ
ਵਿੱਤ ਮੰਤਰੀ ਨੇ ਵੱਡੇ ਪੈਮਾਨੇ ’ਤੇ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਲਈ ਸ਼ਹਿਰੀ ਖੇਤਰਾਂ ਵਿੱਚ ਸਥਾਨ ਦੀ ਘਾਟ ਬਾਰੇ ਵਿਚਾਰ ਕਰਦੇ ਹੋਏ ਬੈਟਰੀ ਅਦਲਾ-ਬਦਲੀ ਨੀਤੀ ਅਤੇ ਅੰਤਰ ਸੰਚਾਲਨ ਮਿਆਰਾਂ ਨੂੰ ਤਿਆਰ ਕਰਨ ਦੇ ਪ੍ਰਤਸਾਵ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਨਿੱਜੀ ਖੇਤਰ ਨੂੰ ਇੱਕ ਸੇਵਾ ਦੇ ਰੂਪ ਵਿੱਚ ਬੈਟਰੀ ਜਾਂ ਊਰਜਾ ਲਈ ਸਥਿਰ ਵਿਕਾਸ ਅਤੇ ਨਵੇਂ ਕਾਰੋਬਾਰ ਮਾਡਲ ਵਿਕਸਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।
*****
ਆਰਐੱਮ/ਕੇਐੱਸ
(Release ID: 1794578)
Visitor Counter : 253