ਵਿੱਤ ਮੰਤਰਾਲਾ

ਬਜਟ ਅਰਥਵਿਵਸਥਾ ਨੂੰ ਦਿਸ਼ਾ ਦੇਣ ਲਈ ਇੰਡੀਆ@75 ਤੋਂ ਇੰਡੀਆ@100 ਵੱਲ ਲੈ ਜਾਣ ਦੀ ਬੁਨਿਆਦ ਹੈ



ਅਗਲੇ 25 ਵਰ੍ਹਿਆਂ ਵਿੱਚ ਸਮਾਵੇਸ਼ੀ ਅਰਥਵਿਵਸਥਾ ‘ਤੇ ਫੋਕਸ ਅਤੇ ਟੈਕਨੋਲੋਜੀ ਸਮਰੱਥ ਵਿਕਾਸ



ਚਾਰ ਪ੍ਰਾਥਮਿਕਤਾਵਾਂ ਵਾਲਾ ਭਵਿੱਖ ਦੇ ਅਨੁਰੂਪ ਅਤੇ ਸੰਪੂਰਨ ਬਜਟ



ਮੌਜੂਦਾ ਸਾਲ ਦਾ ਵਿਕਾਸ ਪੂਰਵ ਅਨੁਮਾਨ ਸਾਰੀਆਂ ਅਰਥਵਿਵਸਥਾਵਾਂ ਵਿੱਚ ਸਭ ਤੋਂ ਅਧਿਕ @9.2 ਪ੍ਰਤੀਸ਼ਤ ਹੈ



ਪੀਐੱਮ ਗਤੀਸ਼ਕਤੀ ਵੱਡੇ ਪਬਲਿਕ ਨਿਵੇਸ਼ ਦਾ ਮਾਰਗਦਰਸ਼ਨ ਕਰੇਗੀ



ਮਜ਼ਬੂਤ ਵਿਕਾਸ ਦੀ ਦਿਸ਼ਾ ਵਿੱਚ ਸਬਕਾ ਪ੍ਰਯਾਸ

Posted On: 01 FEB 2022 12:54PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕਰਦੇ ਹੋਏ ਕਿਹਾ, “ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ, ਅਤੇ ਭਾਰਤ ਨੂੰ 25 ਵਰ੍ਹਿਆਂ ਦੀ ਲੰਬੀ ਲੀਡ @100 ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਮੰਤਰੀ ਨੇ ਕਿਹਾ ਕਿ ਇਹ ਬਜਟ ਅਗਲੇ 25 ਵਰ੍ਹਿਆਂ ਲਈ "ਇੰਡੀਆ@75 ਤੋਂ ਇੰਡੀਆ@100" ਦੇ ਅੰਮ੍ਰਿਤ ਕਾਲ 'ਤੇ ਅਰਥਵਿਵਸਥਾ ਨੂੰ ਚਲਾਉਣ ਲਈ ਬੁਨਿਆਦ ਰੱਖਣ ਅਤੇ ਇੱਕ ਬਲੂਪ੍ਰਿੰਟ ਦੇਣ ਦੀ ਕੋਸ਼ਿਸ਼ ਕਰਦਾ ਹੈ।

 

 

ਅੰਮ੍ਰਿਤ ਕਾਲ ਦਾ ਵਿਜ਼ਨ:

ਵਿੱਤ ਮੰਤਰੀ ਨੇ ਕਿਹਾ ਕਿ ਸਾਡਾ ਵਿਜ਼ਨ ਮਾਈਕ੍ਰੋ-ਆਰਥਿਕ ਪੱਧਰ 'ਤੇ ਅਗਲੇ 25 ਵਰ੍ਹਿਆਂ ਵਿੱਚ ਵਿਸ਼ਾਲ ਆਰਥਿਕ ਵਿਕਾਸ ਦਾ ਸਮਰਥਨ ਕਰਨਾ ਹੈ - ਸੰਪੂਰਨ ਭਲਾਈ, ਡਿਜੀਟਲ ਅਰਥਵਿਵਸਥਾ ਅਤੇ ਫਿਨਟੈੱਕ ਨੂੰ ਉਤਸ਼ਾਹਿਤ ਕਰਨਾ, ਟੈਕਨੋਲੋਜੀ-ਸਮਰਥਿਤ ਵਿਕਾਸ, ਊਰਜਾ ਪਰਿਵਰਤਨ ਅਤੇ ਜਲਵਾਯੂ ਕਾਰਜ ਯੋਜਨਾ ਅਤੇ ਪਬਲਿਕ ਪੂੰਜੀ ਨਿਵੇਸ਼ ਦੀ ਮਦਦ ਨਾਲ ਪ੍ਰਾਈਵੇਟ ਨਿਵੇਸ਼ ਸ਼ੁਰੂ ਕਰਨ ਦੇ ਪ੍ਰਭਾਵੀ ਚੱਕਰ ਨਾਲ ਲੋਕਾਂ ਨੂੰ ਪ੍ਰਾਈਵੇਟ ਨਿਵੇਸ਼ ਜ਼ਰੀਏ ਸਹਾਇਤਾ ਪ੍ਰਦਾਨ ਕਰਨਾ ਹੈ।

 

ਚਾਰ ਪ੍ਰਾਥਮਿਕਤਾਵਾਂ:

ਵਿੱਤ ਮੰਤਰੀ ਨੇ ਕਿਹਾ ਕਿ ਪੀਐੱਮ ਗਤੀਸ਼ਕਤੀ, ਸਮਾਵੇਸ਼ੀ ਵਿਕਾਸ, ਉਤਪਾਦਕਤਾ ਅਤੇ ਨਿਵੇਸ਼ ਵਿੱਚ ਵਾਧਾ, ਉਭਰਦੇ ਅਵਸਰ, ਊਰਜਾ ਪਰਿਵਰਤਨ ਅਤੇ ਜਲਵਾਯੂ ਕਾਰਜ ਯੋਜਨਾ ਅਤੇ ਨਿਵੇਸ਼ਾਂ ਲਈ ਫੰਡਿੰਗ ਇਸ ਭਵਿੱਖ ਦੇ ਅਨੁਰੂਪ ਅਤੇ ਸੰਪੂਰਨ ਬਜਟ ਦੀਆਂ ਚਾਰ ਪ੍ਰਾਥਮਿਕਤਾਵਾਂ ਹਨ।

 

ਪ੍ਰਗਤੀ ਲਈ ਬਜਟ:

ਇਸ ਤੱਥ ਨੂੰ ਉਜਾਗਰ ਕਰਦੇ ਹੋਏ ਕਿ ਮੌਜੂਦਾ ਵਰ੍ਹੇ ਵਿੱਚ ਅਨੁਮਾਨਿਤ ਵਾਧਾ ਦਰ 9.2 ਪ੍ਰਤੀਸ਼ਤ ਹੈ ਅਤੇ ਭਾਰਤ ਸਾਰੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਉੱਚਾ ਹੈ, ਵਿੱਤ ਮੰਤਰੀ ਨੇ ਕਿਹਾ ਕਿ ਇਹ ਭਵਿੱਖ ਦੇ ਅਨੁਰੂਪ ਅਤੇ ਸਮਾਵੇਸ਼ੀ ਬਜਟ ਵਿਕਾਸ ਨੂੰ ਹੁਲਾਰਾ ਪ੍ਰਦਾਨ ਕਰਦਾ ਹੈ, ਜਿਸਦਾ ਸਿੱਧਾ ਲਾਭ ਸਾਡੇ ਨੌਜਵਾਨਾਂ, ਮਹਿਲਾਵਾਂ, ਕਿਸਾਨ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲਿਆਂ ਨੂੰ ਯਕੀਨੀ ਤੌਰ ‘ਤੇ ਹੋਵੇਗਾ। ਪੀਐੱਮ ਗਤੀਸ਼ਕਤੀ ਆਧੁਨਿਕ ਬੁਨਿਆਦੀ ਢਾਂਚੇ ਲਈ 'ਵੱਡੇ ਪਬਲਿਕ ਨਿਵੇਸ਼ਾਂ' ਦਾ ਮਾਰਗਦਰਸ਼ਨ ਕਰੇਗੀ ਤਾਂ ਜੋ ਬਹੁ-ਮਾਡਲ ਪਹੁੰਚ ਦੇ ਤਾਲਮੇਲ ਨਾਲ ਲਾਭ ਉਠਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅਰਥਵਿਵਸਥਾ ਦੀ ਰਿਕਵਰੀ ਵਿੱਚ ਦੇਸ਼ ਦੀ ਮਜ਼ਬੂਤੀ ਨਜ਼ਰ ਆ ਰਹੀ ਹੈ।

 

ਟੀਕਾਕਰਣ ਮੁਹਿੰਮ ਦੀ ਗਤੀ ਅਤੇ ਕਵਰੇਜ:

ਮੰਤਰੀ ਨੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਕਿਹਾ ਕਿ ਟੀਕਾਕਰਣ ਮੁਹਿੰਮ ਦੀ ਗਤੀ ਅਤੇ ਕਵਰੇਜ ਅਤੇ ਪਿਛਲੇ 2 ਵਰ੍ਹਿਆਂ ਵਿੱਚ ਸਿਹਤ ਬੁਨਿਆਦੀ ਢਾਂਚੇ ਵਿੱਚ ਤੇਜ਼ੀ ਨਾਲ ਵਿਕਾਸ ਨੇ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਦੁਹਰਾਇਆ ਕਿ ਅਸੀਂ ਵਧੇਰੇ ਕੇਸਾਂ ਪਰ ਹਲਕੇ ਲੱਛਣਾਂ ਵਾਲੀ ਇੱਕ ਓਮੀਕ੍ਰੋਨ ਲਹਿਰ ਦਾ ਸਾਹਮਣਾ ਕਰ ਰਹੇ ਹਾਂ ਅਤੇ ਜ਼ੋਰ ਦੇ ਕੇ ਕਿਹਾ ਕਿ 'ਸਬਕਾ ਪ੍ਰਯਾਸ' ਭਾਰਤ ਨੂੰ ਮਜ਼ਬੂਤ ਵਿਕਾਸ ਦੀ ਯਾਤਰਾ ਨੂੰ ਜਾਰੀ ਰੱਖਣ ਵਿੱਚ ਮਦਦ ਕਰੇਗਾ। ਮੰਤਰੀ ਨੇ ਗ਼ਰੀਬਾਂ ਨੂੰ ਸਾਰੇ ਮੌਕਿਆਂ ਦਾ ਫਾਇਦਾ ਉਠਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਮੱਧ ਵਰਗ ਜੋ ਕਿ ਵਿਭਿੰਨ ਆਮਦਨ ਬ੍ਰੈਕਟਾਂ ਦੇ ਅਧੀਨ ਆਬਾਦੀ ਦਾ ਵੱਡਾ ਹਿੱਸਾ ਹੈ, ਨੂੰ ਲੋੜੀਂਦਾ ਈਕੋਸਿਸਟਮ ਪ੍ਰਦਾਨ ਕਰਨ ਲਈ ਦ੍ਰਿੜ੍ਹ ਪ੍ਰਤੀਬੱਧਤਾ ਪ੍ਰਗਟਾਈ। 

 

 

 ***********

 

ਆਰਐੱਮ/ਬੀਬੀ/ਬੀਵਾਈ/ਬੀਡੀ



(Release ID: 1794577) Visitor Counter : 235