ਵਿੱਤ ਮੰਤਰਾਲਾ

ਸਿਹਤ ਬਜਟ ਵਿੱਚ ਰਿਹਾ ਟੈਕਨੋਲੋਜੀ ਦਾ ਮੁੱਖ ਸਥਾਨ


ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ‘ਰਾਸ਼ਟਰੀ ਡਿਜੀਟਲ ਸਿਹਤ ਈਕੋਸਿਸਟਮ’ ਦੇ ਲਈ ਐਲਾਨਿਤ ਨਵਾਂ ਪਲੈਟਫਾਰਮ ‘‘ਡਿਜੀਟਲ ਇੰਡੀਆ’’ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ
23 ਟੈਲੀ-ਮਾਨਸਿਕ ਸਿਹਤ ਉਤਕ੍ਰਿਸ਼ਟਤਾ ਕੇਂਦਰਾਂ ਦੇ ਨੈੱਟਵਰਕ ਰਾਸ਼ਟਰੀ ਟੈਲੀ-ਮਾਨਸਿਕ ਸਿਹਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ

Posted On: 01 FEB 2022 1:07PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2022-23 ਪੇਸ਼ ਕੀਤਾ। ਆਮ ਬਜਟ ਦੇ ਸਿਹਤ ਖੇਤਰ ਵਿੱਚ ਟੈਕਨੋਲੋਜੀ ਦਾ ਮੁੱਖ ਸਥਾਨ ਰਿਹਾ। ਵਿੱਤ ਮੰਤਰੀ ਨੇ ਦੋ ਨਵੀਆਂ ਡਿਜਟੀਲ ਯੋਜਨਾਵਾਂ ਦਾ ਐਲਾਨ ਕੀਤਾ, ਜੋ ਇਹ ਸੰਕੇਤ ਦਿੰਦਾ ਹੈ ਕਿ ਡਿਜੀਟਲ ਟੈਕਨੋਲੋਜੀ ਦੇਸ਼ ਭਰ ਵਿੱਚ ਸਿਹਤ  ਦੀ ਪਹੁੰਚ ਅਤੇ ਸਿਹਤ ਦੇਖਭਾਲ਼ ਸੁਵਿਧਾਵਾਂ ਦੇ ਵਿਸਤਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। 

ਅੱਜ ਹੋਏ ਐਲਾਨਾਂ ਵਿੱਚ ਕੋਵਿਡ-19 ਮਹਾਮਾਰੀ ਦੀ ਝਲਕ ਦਿਖਦੀ ਹੈ। ਕੇਂਦਰੀ ਵਿੱਤ ਮੰਤਰੀ ਸੀਤਾਰਮਣ ਨੇ ਉਨ੍ਹਾਂ ਲੋਕਾਂ ਦੇ ਪ੍ਰਤੀ ਹਮਦਰਦੀ ਜਤਾਈ ਜਿਨ੍ਹਾਂ ਨੂੰ ਮਹਾਮਾਰੀ ਦੇ ਕਾਰਨ ਗੰਭੀਰ ਸਿਹਤ ਅਤੇ ਆਰਥਿਕ ਪ੍ਰਭਾਵ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਿਛਲੇ ਦੋ ਵਰ੍ਹਿਆਂ ਵਿੱਚ ਸਿਹਤ ਢਾਂਚੇ ਵਿੱਚ ਤੇਜ਼ ਸੁਧਾਰ ਦੇ ਕਾਰਨ ਦੇਸ਼ ਅੱਜ ਮਜ਼ਬੂਤ ਸਥਿਤੀ ਵਿੱਚ ਖੜ੍ਹਾ ਹੈ। ਆਪਣੇ ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਡੇ ਟੀਕਾਕਰਣ ਅਭਿਯਾਨ ਦੀ ਗਤੀ ਅਤੇ ਕਵਰੇਜ਼ ਨੇ ਮਹਾਮਾਰੀ ਨਾਲ ਲੜਨ ਵਿੱਚ ਕਾਫ਼ੀ ਮਦਦ ਕੀਤੀ ਹੈ। ਵਿੱਤ ਮੰਤਰੀ ਨੇ ਕਿਹਾ ’ਮੈਨੂੰ ਵਿਸ਼ਵਾਸ ਹੈ, ਕਿ ਸਭ ਦੇ ਪ੍ਰਯਾਸ ਨਾਲ ਅਸੀਂ ਮਜ਼ਬੂਤ ਵਾਧ ਦੀ ਆਪਣੀ ਇਸ ਯਾਤਰਾ ਨੂੰ ਜਾਰੀ ਰੱਖਾਂਗੇ।”

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਰੇਖਾਂਕਿਤ ਕੀਤਾ ਕਿ ਪਿਛਲੇ ਸਾਲ ਦੇ ਬਜਟ ਵਿੱਚ ਕੀਤੀਆਂ ਗਈਆਂ ਪਹਿਲਾਂ ਨੇ ਕਾਫ਼ੀ ਅੱਛੀ ਪ੍ਰਗਤੀ ਕੀਤੀ ਹੈ, ਜਿਸ ਦੇ ਲਈ ਇਸ ਬਜਟ ਵਿੱਚ ਵੀ ਉਚਿਤ ਰਕਮ ਐਲੋਕੇਟ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਅਵਸੰਰਚਨਾ ਵਿੱਚ ਆਈ ਮਜ਼ਬੂਤੀ, ਟੀਕਾਕਰਣ ਅਭਿਯਾਨ ਦੇ ਤੇਜ਼ ਲਾਗੂਕਰਨ, ਮਹਾਮਾਰੀ ਦੀ ਮੌਜੂਦਾ ਲਹਿਰ ਦੇ ਪ੍ਰਤੀ ਤੇਜ਼ ਰਾਸ਼ਟਰਵਿਆਪੀ ਪ੍ਰਤੀਕਿਰਿਆ ਨੇ ਸਾਨੂੰ ਸਭ ਨੂੰ ਰਾਹਤ ਪ੍ਰਦਾਨ ਕੀਤੀ ਹੈ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ

ਰਾਸ਼ਟਰੀ ਡਿਜੀਟਲ ਸਿਹਤ ਈਕੋਸਿਸਟਮ ਲਈ ਇੱਕ ਨਵੇਂ ਖੁੱਲ੍ਹੇ ਪਲੈਟਫਾਰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਵਿੱਚ ਵਿਆਪਕ ਰੂਪ ਨਾਲ ਸਿਹਤ ਪ੍ਰਦਾਤਾਵਾਂ ਅਤੇ ਸਿਹਤ ਸੁਵਿਧਾਵਾਂ ਦੇ ਡਿਜੀਟਲ ਰਜਿਸਟ੍ਰੇਸ਼ਨ, ਵਿਸ਼ਿਸ਼ਟ ਸਿਹਤ ਪਹਿਚਾਣ, ਸੰਯੁਕਤ ਫ੍ਰੇਮਵਰਕ ਸ਼ਾਮਲ ਹੋਣਗੇ ਅਤੇ ਇਹ ਸਿਹਤ  ਸੁਵਿਧਾਵਾਂ ਤੱਕ ਯੂਨੀਵਰਸਲ ਪਹੁੰਚ ਪ੍ਰਦਾਨ ਕਰੇਗਾ।

ਰਾਸ਼ਟਰੀ ਟੈਲੀ ਮਾਨਸਿਕ ਸਿਹਤ ਪ੍ਰੋਗਰਾਮ

ਕੇਂਦਰੀ ਵਿੱਤ ਮੰਤਰੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਮਹਾਮਾਰੀ ਨੇ ਹਰ ਉਮਰ ਦੇ ਲੋਕਾਂ ਵਿੱਚ ਮਾਨਸਿਕ ਸਿਹਤ  ਸਮੱਸਿਆਵਾਂ ਪੈਦਾ ਕੀਤੀਆਂ ਹਨ। ਗੁਣਵੱਤਾਪੂਰਨ ਮਾਨਸਿਕ ਸਿਹਤ ਕੌਂਸਲਿੰਗ ਅਤੇ ਦੇਖਭਾਲ਼ ਸੇਵਾਵਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਨ ਦੇ ਲਈ ਅੱਜ ‘ਰਾਸ਼ਟਰੀ ਟੈਲੀ ਮਾਨਸਿਕ ਸਿਹਤ  ਪ੍ਰੋਗਰਾਮ’ ਦਾ ਐਲਾਨ ਕੀਤਾ ਗਿਆ। ਇਸ ਵਿੱਚ 23 ਟੈਲੀ-ਮਾਨਸਿਕ ਸਿਹਤ ਉਤਕ੍ਰਿਸ਼ਟਤਾ ਕੇਂਦਰਾਂ ਦਾ ਇੱਕ ਨੈੱਟਵਰਕ ਸ਼ਾਮਲ ਹੋਵੇਗਾ, ਜਿਸ ਵਿੱਚ ਨਿਮਹੰਸ ਨੋਡਲ ਕੇਂਦਰ ਦੇ ਰੂਪ ਵਿੱਚ ਕਾਰਜ ਕਰੇਗਾ। ਅੰਤਰਰਾਸ਼ਟਰੀ ਸੂਚਨਾ ਟੈਕਨੋਲੋਜੀ ਸੰਸਥਾਨ, ਬੰਗਲੁਰੂ (ਆਈਆਈਆਈਟੀਬੀ) ਇਸ ਦੇ ਲਈ ਟੈਕਨੋਲੋਜੀ ਸਹਾਇਤਾ ਪ੍ਰਦਾਨ ਕਰੇਗਾ।

****

ਆਰਐੱਮ/ਐੱਮਵੀ/ਐੱਮ/ਆਰਸੀ



(Release ID: 1794570) Visitor Counter : 211