ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਰਿਅੱਪਾ ਮੈਦਾਨ ਵਿਖੇ ਐੱਨਸੀਸੀ ਪੀਐੱਮ ਰੈਲੀ ਨੂੰ ਸੰਬੋਧਨ ਕੀਤਾ


"ਐੱਨਸੀਸੀ ਵਿੱਚ ਮਿਲੀ ਟ੍ਰੇਨਿੰਗ ਅਤੇ ਸਿੱਖਿਆ ਨੇ ਮੈਨੂੰ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਬਹੁਤ ਤਾਕਤ ਦਿੱਤੀ ਹੈ"

ਦੇਸ਼ ਦੇ ਸਰਹੱਦੀ ਖੇਤਰਾਂ ਵਿੱਚ 1 ਲੱਖ ਨਵੇਂ ਕੈਡਿਟ ਤਿਆਰ ਕੀਤੇ ਗਏ ਹਨ"

"ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਕੁੜੀਆਂ ਨੂੰ ਐੱਨਸੀਸੀ ਵਿੱਚ ਸ਼ਾਮਲ ਕੀਤਾ ਜਾਵੇ"

ਜਿਸ ਦੇਸ਼ ਦੇ ਨੌਜਵਾਨ 'ਨੇਸ਼ਨ ਫਸਟ' ਦੀ ਭਾਵਨਾ ਨਾਲ ਅੱਗੇ ਵਧ ਰਹੇ ਹਨ, ਉਸ ਦੇਸ਼ ਨੂੰ ਦੁਨੀਆ ਦੀ ਕੋਈ ਵੀ ਤਾਕਤ ਰੋਕ ਨਹੀਂ ਸਕਦੀ"

“ਐੱਨਸੀਸੀ ਕੈਡਿਟ ਚੰਗੀਆਂ ਡਿਜੀਟਲ ਆਦਤਾਂ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ ਅਤੇ ਲੋਕਾਂ ਨੂੰ ਗ਼ਲਤ ਜਾਣਕਾਰੀ ਅਤੇ ਅਫਵਾਹਾਂ ਵਿਰੁੱਧ ਜਾਗਰੂਕ ਕਰ ਸਕਦੇ ਹਨ”

“ਐੱਨਸੀਸੀ/ਐੱਨਐੱਸਐੱਸ ਕੈਂਪਸ ਨੂੰ ਨਸ਼ਾ ਮੁਕਤ ਰੱਖਣ ਵਿੱਚ ਮਦਦ ਕਰਨ”

Posted On: 28 JAN 2022 2:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਿਅੱਪਾ ਮੈਦਾਨ ਵਿਖੇ ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਗਾਰਡ ਆਵ੍ ਆਨਰ ਦਾ ਨਿਰੀਖਣ ਕੀਤਾ, ਐੱਨਸੀਸੀ ਟੁਕੜੀਆਂ ਦੁਆਰਾ ਮਾਰਚ ਪਾਸਟ ਦੀ ਸਮੀਖਿਆ ਕੀਤੀ ਅਤੇ ਐੱਨਸੀਸੀ ਕੈਡਿਟਾਂ ਨੂੰ ਆਰਮੀ ਐਕਸ਼ਨ, ਸਲਿਦਰਿੰਗ, ਮਾਇਕ੍ਰੋਲਾਈਟ ਫਲਾਇੰਗ, ਪੈਰਾਸੇਲਿੰਗ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਦੇਖਿਆ। ਬਿਹਤਰੀਨ ਕੈਡਿਟਾਂ ਨੇ ਪ੍ਰਧਾਨ ਮੰਤਰੀ ਤੋਂ ਮੈਡਲ ਅਤੇ ਬੈਟਨ ਵੀ ਪ੍ਰਾਪਤ ਕੀਤੇ।

ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਦੇਸ਼ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਦਰਮਿਆਨ ਸਮਾਰੋਹ ਵਿੱਚ ਇੱਕ ਵੱਖਰੇ ਪੱਧਰ ਦੇ ਉਤਸ਼ਾਹ ਨੂੰ ਮਹਿਸੂਸ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਐੱਨਸੀਸੀ ਕਨੈਕਸ਼ਨ ਨੂੰ ਮਾਣ ਨਾਲ ਯਾਦ ਕੀਤਾ ਅਤੇ ਰਾਸ਼ਟਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਤਾਕਤ ਦੇਣ ਲਈ ਇੱਕ ਐੱਨਸੀਸੀ ਕੈਡਿਟ ਵਜੋਂ ਆਪਣੀ ਸਿਖਲਾਈ ਨੂੰ ਸਿਹਰਾ ਦਿੱਤਾ।

ਪ੍ਰਧਾਨ ਮੰਤਰੀ ਨੇ ਲਾਲਾ ਲਾਜਪਤ ਰਾਏ ਅਤੇ ਫੀਲਡ ਮਾਰਸ਼ਲ ਕਰਿਅੱਪਾ ਨੂੰ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸ਼ਰਧਾਂਜਲੀ ਭੇਟ ਕੀਤੀ। ਭਾਰਤ ਦੇ ਦੋਵੇਂ ਬਹਾਦਰ ਸਪੂਤਾਂ ਦੀ ਅੱਜ ਜਯੰਤੀ ਹੈ।

ਪ੍ਰਧਾਨ ਮੰਤਰੀ ਨੇ ਅਜਿਹੇ ਸਮੇਂ ਵਿੱਚ ਦੇਸ਼ ਵਿੱਚ ਐੱਨਸੀਸੀ ਨੂੰ ਮਜ਼ਬੂਤ ​​ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਗੱਲ ਕੀਤੀ, ਜਦੋਂ ਦੇਸ਼ ਨਵੇਂ ਸੰਕਲਪਾਂ ਨਾਲ ਅੱਗੇ ਵਧ ਰਿਹਾ ਹੈ। ਇਸ ਦੇ ਲਈ ਦੇਸ਼ ਵਿੱਚ ਇੱਕ ਉੱਚ ਪੱਧਰੀ ਸਮੀਖਿਆ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਦੇਸ਼ ਦੇ ਸਰਹੱਦੀ ਖੇਤਰਾਂ ਵਿੱਚ 1 ਲੱਖ ਨਵੇਂ ਕੈਡਿਟ ਬਣਾਏ ਗਏ ਹਨ।

ਪ੍ਰਧਾਨ ਮੰਤਰੀ ਨੇ ਲੜਕੀਆਂ ਅਤੇ ਮਹਿਲਾਵਾਂ ਲਈ ਰੱਖਿਆ ਅਦਾਰਿਆਂ ਦੇ ਦਰਵਾਜ਼ੇ ਖੋਲ੍ਹਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਦੀ ਮੌਜੂਦਗੀ ਨੂੰ ਨੋਟ ਕੀਤਾ ਅਤੇ ਇਸਨੂੰ ਰਾਸ਼ਟਰ ਦੇ ਬਦਲਦੇ ਰਵੱਈਏ ਦਾ ਪ੍ਰਤੀਕ ਕਰਾਰ ਦਿੱਤਾ। ਉਨ੍ਹਾਂ ਵਿਦਿਆਰਥਣਾਂ ਨੂੰ ਕਿਹਾ, “ਦੇਸ਼ ਨੂੰ ਤੁਹਾਡੇ ਯੋਗਦਾਨ ਦੀ ਲੋੜ ਹੈ ਅਤੇ ਇਸ ਦੇ ਲਈ ਕਾਫ਼ੀ ਮੌਕੇ ਹਨ”। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੀਆਂ ਬੇਟੀਆਂ ਸੈਨਿਕ ਸਕੂਲਾਂ ਵਿੱਚ ਦਾਖ਼ਲਾ ਲੈ ਰਹੀਆਂ ਹਨ ਅਤੇ ਮਹਿਲਾਵਾਂ ਨੂੰ ਫ਼ੌਜ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਮਿਲ ਰਹੀਆਂ ਹਨ। ਦੇਸ਼ ਦੀਆਂ ਬੇਟੀਆਂ ਵਾਯੂ ਸੈਨਾ ਵਿੱਚ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ, "ਅਜਿਹੀ ਸਥਿਤੀ ਵਿੱਚ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਬੇਟੀਆਂ ਨੂੰ ਐੱਨਸੀਸੀ ਵਿੱਚ ਸ਼ਾਮਲ ਕੀਤਾ ਜਾਵੇ।"

ਕੈਡਿਟਾਂ ਦੇ ਯੁਵਾ ਪ੍ਰੋਫਾਈਲ ਨੂੰ ਨੋਟ ਕਰਦੇ ਹੋਏ, ਜੋ ਜ਼ਿਆਦਾਤਰ ਇਸ ਸਦੀ ਵਿੱਚ ਪੈਦਾ ਹੋਏ ਹਨ, ਪ੍ਰਧਾਨ ਮੰਤਰੀ ਨੇ ਦੇਸ਼ ਨੂੰ 2047 ਵੱਲ ਲਿਜਾਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ, "ਤੁਹਾਡੀਆਂ ਕੋਸ਼ਿਸ਼ਾਂ ਅਤੇ ਸੰਕਲਪ ਅਤੇ ਉਨ੍ਹਾਂ ਸੰਕਲਪਾਂ ਦੀ ਪੂਰਤੀ ਭਾਰਤ ਦੀ ਪ੍ਰਾਪਤੀ ਅਤੇ ਸਫ਼ਲਤਾ ਹੋਵੇਗੀ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਦੇਸ਼ ਦੇ ਨੌਜਵਾਨ ਦੇਸ਼ ਨੂੰ ਪਹਿਲ ਦੀ ਭਾਵਨਾ ਨਾਲ ਅੱਗੇ ਵਧਣ ਲਗਦੇ ਹਨ, ਉਸ ਦੇਸ਼ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡ ਦੇ ਮੈਦਾਨ ਅਤੇ ਸਟਾਰਟਅੱਪ ਈਕੋਸਫੀਅਰ ਵਿੱਚ ਭਾਰਤ ਦੀ ਸਫ਼ਲਤਾ ਇਸ ਗੱਲ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦੀ ਹੈ। ਅੰਮ੍ਰਿਤ ਕਾਲ ਵਿੱਚ ਅੱਜ ਤੋਂ ਅਗਲੇ 25 ਸਾਲਾਂ ਤੱਕ, ਪ੍ਰਧਾਨ ਮੰਤਰੀ ਨੇ ਕੈਡਿਟਾਂ ਨੂੰ ਦੇਸ਼ ਦੇ ਵਿਕਾਸ ਅਤੇ ਉਮੀਦਾਂ ਨਾਲ ਆਪਣੀਆਂ ਇੱਛਾਵਾਂ ਅਤੇ ਕਾਰਜਾਂ ਨੂੰ ਜੋੜਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਇਸ ਪ੍ਰਮੁੱਖ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ, ਜੋ ਅੱਜ ਦੇ ਨੌਜਵਾਨ 'ਲੋਕਲ ਲਈ ਵੋਕਲ' ਮੁਹਿੰਮ ਵਿੱਚ ਨਿਭਾ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਜੇਕਰ ਅੱਜ ਦੇ ਨੌਜਵਾਨ ਕੇਵਲ ਉਨ੍ਹਾਂ ਵਸਤੂਆਂ ਦੀ ਵਰਤੋਂ ਕਰਨ ਦਾ ਸੰਕਲਪ ਲੈਣ ਜੋ ਇੱਕ ਭਾਰਤੀ ਦੀ ਮਿਹਨਤ ਅਤੇ ਪਸੀਨੇ ਨਾਲ ਬਣੀਆਂ ਹਨ, ਤਾਂ ਭਾਰਤ ਦੀ ਕਿਸਮਤ ਬਦਲ ਸਕਦੀ ਹੈ।"

 ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਇੱਕ ਪਾਸੇ ਡਿਜੀਟਲ ਟੈਕਨੋਲੋਜੀ ਅਤੇ ਸੂਚਨਾ ਨਾਲ ਜੁੜੀਆਂ ਚੰਗੀਆਂ ਸੰਭਾਵਨਾਵਾਂ ਹਨ, ਦੂਜੇ ਪਾਸੇ ਗ਼ਲਤ ਸੂਚਨਾ ਦੇ ਖ਼ਤਰੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਵੀ ਜ਼ਰੂਰੀ ਹੈ ਕਿ ਸਾਡੇ ਦੇਸ਼ ਦਾ ਆਮ ਆਦਮੀ ਕਿਸੇ ਵੀ ਅਫ਼ਵਾਹ ਦਾ ਸ਼ਿਕਾਰ ਨਾ ਹੋਵੇ। ਉਨ੍ਹਾਂ ਨੇ ਐੱਨਸੀਸੀ ਕੈਡਿਟਾਂ ਦੁਆਰਾ ਇਸ ਮਕਸਦ ਲਈ ਜਾਗਰੂਕਤਾ ਮੁਹਿੰਮ ਚਲਾਉਣ ਦਾ ਪ੍ਰਸਤਾਵ ਦਿੱਤਾ। 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਉਸ ਸਕੂਲ/ਕਾਲਜ ਤੱਕ ਨਹੀਂ ਪਹੁੰਚਣੇ ਚਾਹੀਦੇ ਜਿੱਥੇ ਐੱਨਸੀਸੀ ਜਾਂ ਐੱਨਐੱਸਐੱਸ ਹੈ। ਉਨ੍ਹਾਂ ਕੈਡਿਟਾਂ ਨੂੰ ਆਪ ਵੀ ਨਸ਼ਿਆਂ ਤੋਂ ਮੁਕਤ ਰਹਿਣ ਦੀ ਸਲਾਹ ਦਿੱਤੀ ਅਤੇ ਨਾਲ ਹੀ ਆਪਣੇ ਕੈਂਪਸ ਨੂੰ ਵੀ ਨਸ਼ਿਆਂ ਤੋਂ ਮੁਕਤ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੇ ਦੋਸਤ ਐੱਨਸੀਸੀ-ਐੱਨਐੱਸਐੱਸ ਵਿੱਚ ਨਹੀਂ ਹਨ, ਉਨ੍ਹਾਂ ਦੀ ਵੀ ਨਸ਼ਿਆਂ ਦੀ ਬੁਰੀ ਆਦਤ ਨੂੰ ਛੱਡਣ ਵਿੱਚ ਮਦਦ ਕਰਨ।

ਪ੍ਰਧਾਨ ਮੰਤਰੀ ਨੇ ਕੈਡਿਟਾਂ ਨੂੰ ਸੈਲਫ਼ ਫੌਰ ਸੋਸਾਇਟੀ (Self4Society) ਪੋਰਟਲ ਨਾਲ ਜੁੜਨ ਲਈ ਕਿਹਾ, ਜੋ ਦੇਸ਼ ਦੇ ਸਮੂਹਿਕ ਪ੍ਰਯਤਨਾਂ ਨੂੰ ਨਵੀਂ ਊਰਜਾ ਦੇਣ ਲਈ ਕੰਮ ਕਰ ਰਿਹਾ ਹੈ। ਪੋਰਟਲ ਨਾਲ 7 ਹਜ਼ਾਰ ਤੋਂ ਵੱਧ ਸੰਸਥਾਵਾਂ ਅਤੇ 2.25 ਲੱਖ ਲੋਕ ਜੁੜੇ ਹੋਏ ਹਨ।

 

******

ਡੀਐੱਸ/ਏਕੇ 



(Release ID: 1793383) Visitor Counter : 138