ਸਿੱਖਿਆ ਮੰਤਰਾਲਾ
azadi ka amrit mahotsav

ਪਰੀਕਸ਼ਾ ਪੇ ਚਰਚਾ 2022 ਦੇ 5ਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਮਿਤੀ 3 ਫਰਵਰੀ, 2022 ਤੱਕ ਵਧਾਈ ਗਈ

Posted On: 28 JAN 2022 12:53PM by PIB Chandigarh

 

ਪਰੀਕਸ਼ਾ ਪੇ ਚਰਚਾ ਦੇ 5ਵੇਂ ਐਡੀਸ਼ਨ ਵਿੱਚ ਹਿੱਸਾ ਲੈਣ ਦੀ ਅੰਤਿਮ ਮਿਤੀ 3 ਫਰਵਰੀ, 2022 ਤੱਕ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਸੀ ਗੱਲਬਾਤ ‘ਤੇ ਅਧਾਰਿਤ ਇੱਕ ਵਿਸ਼ੇਸ਼ ਪ੍ਰੋਗਰਾਮ- ਪਰੀਕਸ਼ਾ ਪੇ ਚਰਚਾ ਦੀ ਮਾਨਤਾ ਨੂੰ ਪੇਸ਼ ਕੀਤਾ ਹੈ ਜਿਸ ਵਿੱਚ ਦੇਸ਼ ਭਰ ਦੇ ਅਤੇ ਵਿਦੇਸ਼ ਦੇ ਵਿਦਿਆਰਥੀ, ਮਾਤਾ-ਪਿਤਾ, ਅਧਿਆਪਕ ਉਨ੍ਹਾਂ ਦੇ ਨਾਲ ਗੱਲਬਾਤ ਕਰਦੇ ਹਨ। ਇਹ ਪ੍ਰੋਗਰਾਮ ਜੀਵਨ ਨੂੰ ਉਤਸਵ ਦੇ ਰੂਪ ਵਿੱਚ ਮਨਾਉਣ ਲਈ ਪ੍ਰੀਖਿਆ ਤੋਂ ਹੋਣ ਵਾਲੇ ਤਨਾਵ ‘ਤੇ ਚਰਚਾ ਕਰਨ ਅਤੇ ਉਸ ਨੂੰ ਦੂਰ ਕਰਨ ਨਾਲ ਸੰਬੰਧਿਤ ਹੈ।

ਇਸ ਪ੍ਰੋਗਰਾਮ ਦਾ ਪ੍ਰਾਰੂਪ 2021 ਦੀ ਤਰ੍ਹਾਂ ਔਨਲਾਈਨ ਹੋਣਾ ਪ੍ਰਸਤਾਵਿਤ ਹੈ। ਕਲਾਸ 9 ਤੋਂ 12 ਤੱਕ ਦੇ ਸਕੂਲੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਚੋਣ ਇੱਕ ਔਨਲਾਈਨ ਮੁਕਾਬਲੇ ਦੇ ਰਾਹੀਂ ਕੀਤਾ ਜਾਵੇਗਾ। https://innovateindia.mygov.in/ppc-2022 ‘ਤੇ ਰਜਿਸਟ੍ਰੇਸ਼ਨ 28 ਦਸੰਬਰ, 2021 ਤੋਂ ਸ਼ੁਰੂ ਹੋ ਚੁੱਕਿਆ ਹੈ ਜੋ 3 ਫਰਵਰੀ, 2022 ਤੱਕ ਜਾਰੀ ਰਹੇਗਾ।

*****

ਐੱਮਜੇਪੀਐੱਸ/ਏਕੇ


(Release ID: 1793316) Visitor Counter : 187