ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਏਸ਼ੀਅਨ ਗੇਮਸ ਦੇ ਸਕਵੈਸ਼ ਮੁਕਾਬਲੇ ਵਿੱਚ ਬਿਹਤਰ ਪ੍ਰਦਰਸ਼ਨ ਦੇ ਲਈ ਮੰਤਰਾਲੇ ਨੇ ਕ੍ਰਿਸ ਵਾਕਰ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ
Posted On:
24 JAN 2022 2:03PM by PIB Chandigarh
ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਨੇ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਏਸ਼ੀਅਨ ਗੇਮਸ ਵਿੱਚ ਭਾਰਤੀ ਟੀਮ ਦੇ ਬਿਹਤਰ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਬਾਰ ਦੇ ਵਰਲਡ ਸਕਵੈਸ਼ ਚੈਂਪੀਅਨਸ਼ਿਪ ਮੈਡਲ ਜੇਤੂ ਕ੍ਰਿਸ ਵਾਕਰ ਨੂੰ ਵਿਦੇਸ਼ੀ ਕੋਚ ਦੇ ਰੂਪ ਵਿੱਚ ਨਿਯੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਸਕਵੈਸ਼ ਅਤੇ ਸਾਈਕਲਿੰਗ ਵਿੱਚ ਇੰਗਲੈਂਡ ਦਾ ਪ੍ਰਤੀਨਿਧੀਤਵ ਕਰਨ ਵਾਲੇ ਵਾਕਰ ਨੂੰ 16 ਸਪਤਾਹ ਦੇ ਲਈ ਅਨੁਬੰਧਿਤ ਕੀਤਾ ਗਿਆ ਹੈ।
ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੀ ਸਿਲੈਕਸ਼ਨ ਕਮੇਟੀ ਅਤੇ ਸਕਵੈਸ਼ ਰੈਕੇਟ ਫੈਡਰੇਸ਼ਨ ਆਵ੍ ਇੰਡੀਆ ਦੇ ਅਧਿਕਾਰੀਆਂ ਨੇ ਇੰਗਲੈਂਡ ਦੇ ਸਾਬਕਾ ਕਪਤਾਨ ਵਾਕਰ ਦੀ ਨਿਯੁਕਤੀ ਦੀ ਸਿਫਾਰਿਸ਼ ਕੀਤੀ ਸੀ। 1997 ਵਿੱਚ ਮਾਰਕ ਕ੍ਰੇਨਸ ਦੇ ਨਾਲ ਉਨ੍ਹਾਂ ਨੇ ਉਦਘਾਟਨ ਸੈਸ਼ਨ ਦੀ ਵਰਲਡ ਡਬਲਸ ਸਕਵੈਸ਼ ਚੈਂਪੀਅਨਸ਼ਿਪ ਜਿੱਤੀ ਸੀ। ਸੰਯੁਕਤ ਰਾਜ ਅਮੇਰਿਕਾ ਵਿੱਚ ਜਾਣ ਦੇ ਬਾਅਦ ਉਹ ਅਮਰੀਕੀ ਟੀਮ ਦੇ ਰਾਸ਼ਟਰੀ ਕੋਚ ਬਣ ਗਏ।
ਉਨ੍ਹਾਂ ਨੇ ਕਿਹਾ ਕਿ ਮੈਂ ਵਰਲਡ ਡਬਲਸ, ਕੌਮਨਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਦੇ ਨਾਲ ਇੰਨੇ ਮਹੱਤਵਪੂਰਨ ਵਰ੍ਹੇ ਵਿੱਚ ਟੀਮ ਇੰਡੀਆ ਦੇ ਨਾਲ ਕੰਮ ਕਰਨ ਨੂੰ ਲੈ ਕੇ ਜ਼ਿਆਦਾ ਉਤਸਾਹਿਤ ਨਹੀਂ ਹੋ ਸਕਦਾ। ਮੈਂ ਫੈਡਰੈਸ਼ਨ ਦੇ ਨਾਲ ਮਿਲ ਕੇ ਕੰਮ ਕਰਾਂਗਾ ਅਤੇ ਇਨ੍ਹਾਂ ਆਗਾਮੀ ਪ੍ਰਤਿਯੋਗਿਤਾਵਾਂ ਵਿੱਚ ਭਾਰਤੀ ਸਕਵੈਸ਼ ਟੀਮ ਦੇ ਸਾਰੇ ਖਿਡਾਰੀਆਂ ਨੂੰ ਆਪਣਾ ਸਰਵਸ਼੍ਰੇਸ਼ਠ ਸਕਵੈਸ਼ ਖੇਡਣ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ ਕਰਨ ਵਿੱਚ ਮਦਦ ਕਰਾਂਗਾ। ਮੈਂ ਵਾਸਤਵ ਵਿੱਚ ਆਉਣ ਵਾਲੇ ਵਰ੍ਹਿਆਂ ਦਾ ਇੰਤਜ਼ਾਰ ਕਰ ਰਿਹਾ ਹਾਂ।
ਉਨ੍ਹਾਂ ਨੇ 1993 ਅਤੇ 1996 ਵਰਲਡ ਓਪਨ ਸਕਵੈਸ਼ ਚੈਂਪੀਅਨਸ਼ਿਪ ਵਿੱਚ ਕਾਂਸੀ ਮੈਡਲ ਜਿੱਤੇ ਅਤੇ 1995 ਤੇ 1997 ਵਿੱਚ ਵਰਲਡ ਟੀਮ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਇੰਗਲੈਂਡ ਦੀਆਂ ਟੀਮਾਂ ਦਾ ਹਿੱਸਾ ਸਨ। ਉਨ੍ਹਾਂ ਨੇ 1998 ਅਤੇ 2002 ਵਿੱਚ ਕਾਮਨਵੈਲਥ ਗੇਮਸ ਵਿੱਚ ਦੋ ਕਾਂਸੀ ਦੇ ਮੈਡਲ ਜਿੱਤੇ। 1998 ਵਿੱਚ ਕੁਆਲਾ ਲਮਪੁਰ ਵਿੱਚ ਆਯੋਜਿਤ ਕਾਮਨਵੈਲਥ ਗੇਮਸ ਵਿੱਚ ਉਨ੍ਹਾਂ ਨੇ ਸਾਈਕਲਿੰਗ ਵਿੱਚ ਇੰਗਲੈਂਡ ਦਾ ਪ੍ਰਤੀਨਿਧੀਤਵ ਕੀਤਾ।
ਹਾਲ ਹੀ ਵਿੱਚ ਕੁਆਲਾਲਮਪੁਰ ਵਿੱਚ ਆਯੋਜਿਤ ਏਸ਼ਿਆਈ ਟੀਮ ਚੈਂਪੀਅਨਸ਼ਿਪ ਵਿੱਚ ਸੌਰਵ ਘੋਸ਼ਾਲ, ਰਮਿਤ ਟੰਡਨ ਅਤੇ ਮਹੇਸ਼ ਮਨਗਾਂਵਕਰ ਦੀ ਇੰਡੀਅਨ ਮੈੱਨਜ਼ ਟੀਮ ਉਪਜੇਤੂ ਰਹੀ। ਜੋਸ਼ਨਾ ਚਿਨੱਪਾ, ਸੁਨੈਨਾ ਕੁਰੂਵਿਲਾ ਅਤੇ ਉਰਵਸ਼ੀ ਜੋਸ਼ੀ ਦੇ ਨਾਲ ਮਹਿਲਾ ਟੀਮ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਇਸ ਸਾਲ ਦੋ ਪ੍ਰਮੁੱਖ ਆਯੋਜਨਾਂ ਵਿੱਚ ਭਾਰਤ ਬਿਹਤਰ ਪ੍ਰਦਰਸ਼ਨ ਕਰਕੇ ਮੈਡਲ ਹਾਸਲ ਕਰਨਾ ਚਾਹੁੰਦਾ ਹੈ।
ਕਾਮਨਵੈਲਥ ਗੇਮਸ ਬਰਮਿੰਘਮ ਵਿੱਚ 28 ਜੁਲਾਈ ਤੋਂ 8 ਅਗਸਤ ਤੱਕ ਅਤੇ ਏਸ਼ੀਅਨ ਗੇਮਸ ਦੇ ਹਾਂਗਝੋਉ ਵਿੱਚ 10 ਤੋਂ 25 ਸਤੰਬਰ ਤੱਕ ਹੋਣੇ ਹਨ।
ਭਾਰਤ ਨੇ ਕਾਮਨਵੈਲਥ ਗੇਮਸ 2018 ਵਿੱਚ ਡਬਲ ਪੇਅਰਸ ਦੇ ਮਾਧਿਅਮ ਨਾਲ ਦੋ ਸਿਲਵਰ ਮੈਡਲ ਜਿੱਤੇ; ਇਸ ਵਿੱਚ ਦੀਪਿਕਾ ਪੱਲੀਕਲ ਕਾਰਤਿਕ ਨੇ ਵੂਮੈੱਨਜ਼ ਡਬਲਸ ਵਿੱਚ ਜੋਸ਼ਨਾ ਚਿਨੱਪਾ ਅਤੇ ਮਿਕਸਡ ਡਬਲਸ ਵਿੱਚ ਸੌਰਵ ਘੋਸ਼ਾਲ ਦੇ ਨਾਲ ਭਾਗੀਦਾਰੀ ਕੀਤੀ। 2018 ਦੇ ਏਸ਼ੀਅਨ ਗੇਮਸ ਵਿੱਚ ਭਾਰਤ ਨੇ ਪੰਜ ਮੈਡਲਾਂ ‘ਤੇ ਕਬਜ਼ਾ ਕੀਤਾ, ਜਿਸ ਵਿੱਚ ਤਿੰਨ ਮੁਕਾਬਲਿਆਂ ਵਿੱਚ ਇੱਕ ਸਿਲਵਰ (ਵੁਮੈੱਨਜ਼ ਟੀਮ) ਅਤੇ ਚਾਰ ਕਾਂਸੀ ਦੇ ਮੈਡਲ ਸ਼ਾਮਲ ਹਨ।
ਭਾਰਤੀ ਖਿਡਾਰੀਆਂ ਦੀ ਪੀਐੱਸਏ ਵਰਲਡ ਰੈਂਕਿੰਗ:
ਪੁਰਸ਼: ਸੌਰਵ ਘੋਸ਼ਾਲ (16), ਰਮਿਤ ਟੰਡਨ (50), ਮਹੇਸ਼ ਮਨਗਾਂਵਕਰ (51), ਵਿਕ੍ਰਮ ਮਲਹੋਤ੍ਰਾ (71) ਅਤੇ ਵੇਲਾਵਨ ਸੇਂਥਿਲਕੁਮਾਰ (122)।
ਮਹਿਲਾ: ਜੋਸ਼ਨਾ ਚਿਨੱਪਾ (10), ਤਨਵੀ ਖੰਨਾ (77),ਸੁਨੈਨਾ ਕੁਰੂਵਿਲਾ (108), ਅਕਾਂਕਸ਼ਾ ਸਿਲੁੰਖੇ (157), ਉਰਵਸ਼ੀ ਜੋਸ਼ੀ (169)।
*****
ਐੱਨਬੀ/ਓਏ
(Release ID: 1792294)
Visitor Counter : 166