ਵਿੱਤ ਮੰਤਰਾਲਾ
azadi ka amrit mahotsav

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਰਾਜ ਸਰਕਾਰਾਂ ਨੂੰ ਟੈਕਸ ਟ੍ਰਾਂਸਫਰ ਦੀ ਐਡਵਾਂਸ ਕਿਸ਼ਤ ਦੇ ਰੂਪ ਵਿੱਚ 47,541 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਨੂੰ ਮੰਜ਼ੂਰੀ ਦਿੱਤੀ


ਰਾਜਾਂ ਨੂੰ ਜਨਵਰੀ 2022 ਦੇ ਦੌਰਾਨ ਕੁਲ 95,082 ਕਰੋੜ ਰੁਪਏ ਮਿਲਣਗੇ


ਦੂਸਰੀ ਐਡਵਾਂਸ ਕਿਸ਼ਤ ਜਾਰੀ ਹੋਣ ਦੇ ਨਾਲ ਰਾਜਾਂ ਨੂੰ ਟੈਕਸ ਟ੍ਰਾਂਸਫਰ ਦੇ ਤਹਿਤ ਬਜਟ ਰਾਸ਼ੀ ਤੋਂ ਵਧਕੇ 90,082 ਕਰੋੜ ਰੁਪਏ ਦੀ ਅਤਿਰਿਕਤ ਰਾਸ਼ੀ ਪ੍ਰਾਪਤ ਹੋਵੇਗੀ

Posted On: 20 JAN 2022 1:05PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਰਾਜ ਸਰਕਾਰਾਂ ਨੂੰ ਟੈਕਸ ਟ੍ਰਾਂਸਫਰ ਦੀ ਐਡਵਾਂਸ ਕਿਸ਼ਤ ਦੇ ਰੂਪ ਵਿੱਚ 47,541 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਹ ਰਾਸ਼ੀ ਜਨਵਰੀ 2022 ਲਈ ਹੋਣ ਵਾਲੇ ਨਿਯਮਿਤ ਟੈਕਸ ਟ੍ਰਾਂਸਫਰ ਦੇ ਅਤਿਰਿਕਤ ਹੈ। ਜਨਵਰੀ 2022 ਲਈ ਨਿਯਮਿਤ ਟੈਕਸ ਟ੍ਰਾਂਸਫਰ ਦੀ ਰਾਸ਼ੀ ਵੀ ਅੱਜ ਹੀ ਜਾਰੀ ਕੀਤੀ ਜਾ ਰਹੀ ਹੈ। 

ਇਸ ਪ੍ਰਕਾਰ ਜਨਵਰੀ 2022 ਦੇ ਦੌਰਾਨ ਰਾਜਾਂ ਨੂੰ ਕੁਲ 95,082 ਕਰੋੜ ਰੁਪਏ ਜਾਂ ਉਨ੍ਹਾਂ ਦੀ ਸੰਬੰਧਿਤ ਯੋਗਤਾ ਨਾਲ ਦੁੱਗਣੀ ਰਾਸ਼ੀ ਮਿਲੇਗੀ। ਜਾਰੀ ਕੀਤੀ ਜਾ ਰਹੀ ਰਾਸ਼ੀ ਦਾ ਰਾਜ-ਵਾਰ ਵੇਰਵਾ ਨੱਥੀ ਹੈ।

ਇੱਥੇ ਇਹ ਜ਼ਿਕਰ ਕਰਨਾ ਉੱਚਿਤ ਹੋਵੇਗਾ ਕਿ ਭਾਰਤ ਸਰਕਾਰ ਨੇ 22 ਨਵੰਬਰ 2021 ਨੂੰ ਰਾਜਾਂ ਨੂੰ ਟੈਕਸ ਟ੍ਰਾਂਸਫਰ ਦੀ ਪਹਿਲੀ ਐਡਵਾਂਸ ਕਿਸ਼ਤ ਦੇ ਰੂਪ ਵਿੱਚ 47,541 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ। ਦੂਜੀ ਐਡਵਾਂਸ ਕਿਸ਼ਤ ਅੱਜ ਜਾਰੀ ਹੋਣ ਦੇ ਨਾਲ ਰਾਜਾਂ ਨੂੰ ਟੈਕਸ ਟ੍ਰਾਂਸਫਰ ਦੇ ਤਹਿਤ 90,082 ਕਰੋੜ ਰੁਪਏ ਦੀ ਅਤਿਰਿਕਤ ਰਾਸ਼ੀ ਪ੍ਰਾਪਤ ਹੋਵੇਗੀ ਜੋ ਕਿ ਜਨਵਰੀ, 2022 ਤੱਕ ਜਾਰੀ ਕੀਤੇ ਜਾਣ ਵਾਲੇ ਬਜਟ ਪ੍ਰਾਵਧਾਨ ਤੋਂ ਅਧਿਕ ਹੈ।

ਇਹ ਵੀ ਗੌਰ ਕਰਨ ਦੀ ਜ਼ਰੂਰਤ ਹੈ ਕਿ ਵਿੱਤ ਸਾਲ 2021-22 ਦੇ ਦੌਰਾਨ ਜੀਐੱਸਟੀ ਮੁਆਵਜੇ ਵਿੱਚ ਕਮੀ ਦੇ ਮੁਆਵਜੇ ਦੇ ਰੂਪ ਵਿੱਚ ਰਾਜ ਸਰਕਾਰਾਂ ਨੂੰ ਭਾਰਤ ਸਰਕਾਰ ਵੱਲੋਂ ਇੱਕ ਦੇ ਬਾਅਦ ਇੱਕ ਕੁੱਲ 1.59 ਲੱਖ ਕਰੋੜ ਰੁਪਏ ਦੀ ਲੋਨ ਰਾਸ਼ੀ ਨੂੰ ਜਾਰੀ ਕਰਨ ਦਾ ਕੰਮ ਅਕਤੂਬਰ 2021 ਦੇ ਅੰਤ ਤੱਕ ਪੂਰਾ ਕਰ ਲਿਆ ਗਿਆ।

ਇਹ ਕਦਮ ਕੋਵਿਡ-19 ਮਹਾਮਾਰੀ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਰਾਜਾਂ ਦੁਆਰਾ ਆਪਣੇ ਪੂੰਜੀਗਤ ਅਤੇ ਵਿਕਾਸ ਮੁੱਖੀ ਖਰਚ ਵਿੱਚ ਤੇਜ਼ੀ ਲਿਆਉਣ ਦੇ ਕ੍ਰਮ ਵਿੱਚ ਉਨ੍ਹਾਂ ਦੇ ਹੱਥਾਂ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਭਾਰਤ ਸਰਕਾਰ ਦੀ ਵਚਨਬੱਧਤਾ ਦੇ ਅਨੁਰੂਪ ਹੈ।

ਜਨਵਰੀ 2022 ਲਈ ਕੇਂਦਰੀ ਟੈਕਸਾਂ ਅਤੇ ਡਿਊਟੀਆਂ ਦੀ ਸ਼ੁੱਧ ਆਮਦਨ ਦੀ ਰਾਜ-ਵਾਰ ਵੰਡ ਨੂੰ ਦਰਸਾਉਂਦਾ ਵੇਰਵਾ

 

 

ਲੜੀ ਨੰਬਰ.

ਰਾਜ

ਜਨਵਰੀ 2022 ਲਈ ਨਿਯਮਿਤ ਮਾਸਿਕ ਕਿਸ਼ਤ

ਜਨਵਰੀ 2022 ਵਿੱਚ ਅਗਲੀ ਕਿਸ਼ਤ

ਜਨਵਰੀ 2022 ਵਿੱਚ ਜਾਰੀ ਕੀਤੀ ਗਈ ਕੁੱਲ ਰਾਸ਼ੀ

 

 

 

 

1

ਆਂਧਰਾ ਪ੍ਰਦੇਸ਼

1,923.98

1,923.98

3,847.96

 

2

ਅਰੁਣਾਚਲ ਪ੍ਰਦੇਸ਼

835.29

835.29

1,670.58

 

3

ਅਸਾਮ

1,487.08

1,487.08

2,974.16

 

4

ਬਿਹਾਰ

4,781.65

4,781.65

9,563.30

 

5

ਛੱਤੀਸਗੜ੍ਹ

1,619.77

1,619.77

3,239.54

 

6

ਗੋਆ

183.51

183.51

367.02

 

7

ਗੁਜਰਾਤ

1,653.47

1,653.47

3,306.94

 

8

ਹਰਿਆਣਾ

519.62

519.62

1,039.24

 

9

ਹਿਮਾਚਲ ਪ੍ਰਦੇਸ਼

394.58

394.58

789.16

 

10

ਝਾਰਖੰਡ

1,572.17

1,572.17

3,144.34

 

11

ਕਰਨਾਟਕ

1,733.81

1,733.81

3,467.62

 

12

ਕੇਰਲ

915.19

915.19

1,830.38

 

13

ਮੱਧ ਪ੍ਰਦੇਸ਼

3,731.96

3,731.96

7,463.92

 

14

ਮਹਾਰਾਸ਼ਟਰ

3,003.15

3,003.15

6,006.30

 

15

ਮਣੀਪੁਰ

340.40

340.40

680.80

 

16

ਮੇਘਾਲਿਆ

364.64

364.64

729.28

 

17

ਮਿਜ਼ੋਰਮ

237.71

237.71

475.42

 

18

ਨਾਗਾਲੈਂਡ

270.51

270.51

541.02

 

19

ਓਡੀਸ਼ਾ

2,152.66

2,152.66

4,305.32

 

20

ਪੰਜਾਬ

859.08

859.08

1,718.16

 

21

ਰਾਜਸਥਾਨ

2,864.82

2,864.82

5,729.64

 

22

ਸਿੱਕਮ

184.47

184.47

368.94

 

23

ਤਮਿਲਨਾਡੂ

1,939.19

1,939.19

3,878.38

 

24

ਤੇਲੰਗਾਨਾ

999.31

999.31

1,998.62

 

25

ਤ੍ਰਿਪੁਰਾ

336.66

336.66

673.32

 

26

ਉੱਤਰ ਪ੍ਰਦੇਸ਼

8,528.33

8,528.33

17,056.66

 

27

ਉੱਤਰਾਖੰਡ

531.51

531.51

1,063.02

 

28

ਪੱਛਮੀ ਬੰਗਾਲ

3,576.48

3,576.48

7,152.96

 

 

 ਕੁੱਲ

47,541.00

47,541.00

95,082.00

 

 

 

****


ਆਰਐੱਮ/ਕੇਐੱਮਐੱਨ


(Release ID: 1791309) Visitor Counter : 136