ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਦੁਆਰਾ ਕਈ ਪ੍ਰੋਜੈਕਟਾਂ ਦਾ ਸੰਯੁਕਤ ਤੌਰ ’ਤੇ ਉਦਘਾਟਨ ਅਤੇ ਸ਼ੁਰੂਆਤ

Posted On: 19 JAN 2022 8:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜਗਨਨਾਥ 20 ਜਨਵਰੀ,  2022 ਨੂੰ ਸ਼ਾਮ ਲਗਭਗ 4:30 ਵਜੇ ਮਾਰੀਸ਼ਸ ਵਿੱਚ ਭਾਰਤ ਦੀਆਂ ਮਦਦ ਵਾਲੀਆਂ ਸੋਸ਼ਲ ਹਾਊਸਿੰਗ ਯੂਨਿਟਸ ਦੇ ਪ੍ਰੋਜੈਕਟ ਦਾ ਸੰਯੁਕਤ ਤੌਰ ’ਤੇ ਵਰਚੁਅਲੀ ਉਦਘਾਟਨ ਕਰਨਗੇ। ਦੋਨੋਂ ਪਤਵੰਤੇ ਮਾਰੀਸ਼ਸ ਵਿੱਚ ਸਿਵਲ ਸਰਵਿਸ ਕਾਲਜ ਅਤੇ 8 ਮੈਗਾਵਾਟ ਦੇ ਸੋਲਰ ਪੀਵੀ ਫਾਰਮ ਪ੍ਰੋਜੈਕਟ ਵੀ ਲਾਂਚ ਕਰਨਗੇ ,  ਜਿਨ੍ਹਾਂ ਨੂੰ ਭਾਰਤੀ ਵਿਕਾਸ ਸਹਾਇਤਾ  ਦੇ ਤਹਿਤ ਚਲਾਇਆ ਜਾ ਰਿਹਾ ਹੈ ।

ਇਸ ਮੌਕੇ ਉੱਤੇ ਮੈਟਰੋ ਐਕਸਪ੍ਰੈੱਸ ਪ੍ਰੋਜੈਕਟ ਅਤੇ ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਸ  ਦੇ ਲਈ ਭਾਰਤ ਨਾਲ ਮਾਰੀਸ਼ਸ ਨੂੰ 190 ਮਿਲੀਅਨ ਅਮਰੀਕੀ ਡਾਲਰ ਦੀ ਲਾਈਨ ਆਵ੍ ਕ੍ਰੈਡਿਟ  ( ਐੱਲਓਸੀ )  ਦੇਣ ਉੱਤੇ ਸਮਝੌਤਾ ਹੋਵੇਗਾ ।  ਨਾਲ ਹੀ ਛੋਟੇ ਵਿਕਾਸ ਪ੍ਰੋਜੈਕਟਾਂ ਦੇ ਲਾਗੂਕਰਨ ਉੱਤੇ ਸਹਿਮਤੀ ਪੱਤਰ (ਐੱਮਓਯੂ)  ਦਾ ਵੀ ਅਦਾਨ- ਪ੍ਰਦਾਨ ਕੀਤਾ ਜਾਵੇਗਾ ।

 

***

ਡੀਐੱਸ/ਵੀਜੇ/ਏਕੇ(Release ID: 1791220) Visitor Counter : 62