ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸਮਾਰਟ ਸਿਟੀ ਮਿਸ਼ਨ, ਹਾਉਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ‘ਓਪਨ ਡਾਟਾ ਵੀਕ’ ਦਾ ਸ਼ੁਭਾਰੰਭ ਕੀਤਾ
ਸਮਾਰਟ ਸਿਟੀ ਓਪਨ ਡਾਟਾ ਪੋਰਟਲ ‘ਤੇ ਉੱਚ ਗੁਣਵੱਤਾ ਵਾਲੇ ਅੰਕੜਿਆਂ ਜਾ ਡਾਟਾ ਬਲਾਗ ਦਾ ਪ੍ਰਕਾਸ਼ਨ ਕਰਨ ਵਾਲੇ ਸਾਰੇ 100 ਸਮਾਰਟ ਸ਼ਹਿਰਾਂ ਦੀ ਆਯੋਜਨ ਵਿੱਚ ਹਿੱਸੇਦਾਰੀ
Posted On:
17 JAN 2022 12:56PM by PIB Chandigarh
ਦੇਸ਼ ਭਰ ਦੀ ਸ਼ਹਿਰੀ ਈਕੋ-ਸਿਸਟਮ ਵਿੱਚ ਮੁਫਤ ਅੰਕੜਿਆਂ ਨੂੰ ਅਪਣਾਉਣ ਜਾਂ ਨਵੀਨਤਾ ਨੂੰ ਪ੍ਰੋਤਸਾਹਨ ਦੇਣ ਲਈ ਹਾਉਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ਅੱਜ ‘ਓਪਨ ਡਾਟਾ ਵੀਕ’ ਨੂੰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਜ਼ਿਕਰਯੋਗ ਹੈ ਕਿ ਇਸੇ ਕ੍ਰਮ ਵਿੱਚ ‘ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਸਮਾਰਟ ਸਿਟੀਜ਼ ਸਮਾਰਟ ਅਰਬਨਇਜੇਸ਼ਨ’ ਸਿੰਪੋਜ਼ੀਅਮ ਦਾ ਆਯੋਜਨ ਸੂਰਤ ਵਿੱਚ ਫਰਵਰੀ 2022 ਵਿੱਚ ਹੋਵੇਗਾ। ‘ਓਪਨ ਡਾਟਾ ਵੀਕ’ ਉਨ੍ਹਾਂ ਪ੍ਰੋਗਰਾਮ –ਪੂਰਵ ਗਤੀਵਿਧੀਆਂ ਦਾ ਅੰਗ ਹੈ, ਜਿਨ੍ਹਾਂ ਨੇ ਹਾਉਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ਸ਼ੁਰੂ ਕੀਤਾ ਹੈ ਤਾਕਿ ਮੁਫਤ ਅੰਕੜਿਆਂ ਦੇ ਪ੍ਰਤੀ ਜਾਗਰੂਕਤਾ ਅਤੇ ਉਨ੍ਹਾਂ ਦੇ ਇਸਤੇਮਾਲ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਇਸ ਦਾ ਆਯੋਜਨ ਜਨਵਰੀ ਦੇ ਤੀਜੇ ਹਫਤੇ ਯਾਨੀ 17 ਜਨਵਰੀ, 2022 ਤੋਂ 21 ਜਨਵਰੀ, 2022 ਤੱਕ ਹੋਵੇਗਾ।
ਸਮਾਰਟ ਸਿਟੀ ਓਪਨ ਡਾਟਾ ਪੋਰਟਲ ‘ਤੇ ਉੱਚ ਗੁਣਵੱਤਾ ਵਾਲੇ ਅੰਕੜਿਆਂ ਜਾਂ ਡਾਟਾ ਬਲਾਗ ਦਾ ਪ੍ਰਕਾਸ਼ਨ ਕਰਨ ਵਾਲੇ ਸਾਰੇ 100 ਸਮਾਰਟ ਸ਼ਹਿਰਾਂ ਦੀ ਆਯੋਜਨ ਵਿੱਚ ਹਿੱਸੇਦਾਰੀ ਹੋਵੇਗੀ। ਇਸ ਸਮੇਂ ਵੱਖ-ਵੱਖ ਹਿਤਧਾਰਕਾਂ ਲਈ 3,800 ਤੋਂ ਅਧਿਕ ਡਾਟਾਸੇਟ ਅਤੇ 60 ਤੋਂ ਅਧਿਕ ਡਾਟਾ ਵੇਰਵਾ ਉਪਲੱਬਧ ਹੈ ਜਿਨ੍ਹਾਂ ਦੀ ਮਦਦ ਨਾਲ ਉਹ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਸਕਣ ਅਤੇ ਉਸ ਦੇ ਅਨੁਰੂਪ ਅੱਗੇ ਦੀ ਕਾਰਵਾਈ ਕਰਨ ਦਾ ਰਾਸਤਾ ਨਿਕਲ ਸਕੇ।
ਪ੍ਰੋਗਰਾਮ ਦਾ ਉਦੇਸ਼ ਹੈ ਕਿ ਮੁਫਤ ਅੰਕੜਿਆਂ ਦੇ ਲਾਭਾਂ ਨਾਲ ਪਰਿਚਿਤ ਕਰਾਇਆ ਜਾਏ ਕਿ ਉਹ ਕਿਸ ਤਰ੍ਹਾਂ ਪ੍ਰਭਾਵਕਾਰਿਤਾ ਅਤੇ ਪਾਰਦਰਸ਼ਿਤਾ ਦੇ ਅਧਾਰ ‘ਤੇ ਨਵੀਨਤਾ ਅਤੇ ਆਰਥਿਕ ਵਿਕਾਸ ਨੂੰ ਗਤੀ ਦੇ ਸਕਦੇ ਹਨ। ਇਸ ਨੂੰ ਦੋ ਖੰਡਾਂ ਵਿੱਚ ਵੰਡਿਆ ਗਿਆ ਹੈ, ਪਹਿਲਾ, 17 ਜਨਵਰੀ, 2022 ਤੋਂ 20 ਜਨਵਰੀ 2022 ਤੱਕ ਸਮਾਰਟ ਸਿਟੀਜ਼ ਓਪਨ ਪੋਰਟਲ ‘ਤੇ ਡਾਟਾਸੇਟਾਂ ਨੂੰ ਅਪਲੋਡ ਕਰਨਾ, ਉਨ੍ਹਾਂ ਦਾ ਖਾਕਾ ਪੇਸ਼ ਕਰਨਾ, ਏਪੀਆਈ ਅਤੇ ਡਾਟਾ ਬਲਾਗਸ ਨੂੰ ਪੇਸ਼ ਕਰਨਾ ਅਤੇ ਦੂਜਾ, 21 ਜਨਵਰੀ, 2022 ਨੂੰ ਸਾਰੇ ਸਮਾਰਟ ਸ਼ਹਿਰਾਂ ਦੁਆਰਾ ਡਾਟਾ-ਡੇ ਮਨਾਉਣਾ।
ਡਾਟਾ-ਡੇ ਦੇਸ਼ਭਰ ਦੇ ਸਾਰੇ ਸਮਾਰਟ ਸ਼ਹਿਰਾਂ ਵਿੱਚ ਮਨਾਇਆ ਜਾਵੇਗਾ। ਇਨ੍ਹਾਂ ਆਯੋਜਨਾਂ ਵਿੱਚ ਸ਼ਹਿਰਾਂ ਦੁਆਰਾ ਨਿਸ਼ਾਨਬੱਧ ਵੱਖ-ਵੱਖ ਅੰਕੜਿਆਂ ਦੇ ਬਾਰੇ ਵਿੱਚ ਸੰਵਾਦ, ਸਿੰਪੋਜ਼ੀਅਮ, ਹੈਕਾਥੌਨ, ਪ੍ਰਦਰਸ਼ਨ ਅਤੇ ਟ੍ਰੇਨਿੰਗ ਵੀ ਹੋਵੇਗੀ। ਇਸ ਦਿਵਸ ‘ਤੇ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਦੀ ਭਾਗੀਦਾਰੀ ਹੋਵੇਗੀ, ਜਿਨ੍ਹਾਂ ਵਿੱਚ ਸਰਕਾਰੀ ਏਜੰਸੀਆਂ ਨਿਜੀ ਖੇਤਰ ਦੇ ਉੱਦਮ, ਵਿਗਿਆਨਿਕ ਅਤੇ ਅਕਾਦਮਿਕ ਸੰਸਥਾਵਾਂ ਵਪਾਰਿਕ ਉੱਦਮ, ਸਟਾਰਟ-ਅੱਪਸ, ਸਿਵਿਲ ਸੋਸਾਇਟੀ ਆਦਿ ਸ਼ਾਮਿਲ ਹਨ।
ਇਸ ਦਾ ਉਦੇਸ਼ ਇੱਕ ਅਜਿਹੇ ਮੰਚ ਉਪਲੱਬਧ ਕਰਨ ਦਾ ਹੈ, ਜਿੱਥੇ ਇਸ ਗੱਲ ਦੇ ਕਾਫੀ ਅਵਸਰ ਮਿਲ ਸਕਣ ਕਿ ਕਿਸ ਤਰ੍ਹਾਂ ਅੰਕੜਿਆਂ ਦੇ ਸਿਰਜਨ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਕਿਵੇਂ ਉਨ੍ਹਾਂ ਦੇ ਇਸਤੇਮਾਲ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ ਤਾਕਿ ਮੌਜੂਦਾ ਕੋਵਿਡ-19 ਮਹਾਮਾਰੀ ਜਿਹੇ ਜਟਿਲ ਸ਼ਹਿਰੀ ਮੁੱਦਿਆਂ ਦਾ ਸਮਾਧਾਨ ਹੋ ਸਕੇ।
ਆਯੋਜਨ ਨੂੰ ਅੰਕੜਿਆਂ ਦੇ ਇਸਤੇਮਾਲ ਅਤੇ ਉਨ੍ਹਾਂ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਤਿਆਰ ਕੀਤਾ ਗਿਆ ਹੈ। ਲੋਕਾਂ ਅਤੇ ਸੰਗਠਨਾਂ ਦੇ ਤਮਾਮ ਅਜਿਹੇ ਸਮੂਹ ਹਨ ਜੋ ਬਿਹਤਰ ਅੰਕੜਿਆਂ ਦੀ ਉਪਲੱਬਧਤਾ ਤੋਂ ਫਾਇਦਾ ਉਠਾ ਸਕਦੇ ਹਨ। ਅੰਕੜਿਆਂ ਦੇ ਨਵੇਂ ਸੈੱਟ ਤੋਂ ਨਵਾਂ ਗਿਆਨ ਅਤੇ ਨਵੀਂ ਦ੍ਰਿਸ਼ਟੀ ਬਣੇਗੀ, ਜਿਸ ਵਿੱਚ ਅੰਕੜਿਆਂ ਦੀ ਉਪਯੋਗਿਤਾ ਦੇ ਨਵੇਂ ਸਵਰੂਪ ਸਾਹਮਣੇ ਆਉਣਗੇ। ਇਸ ਨਾਲ ਸਰਕਾਰ ਨੂੰ ਵੀ ਮਦਦ ਮਿਲੇਗੀ ਕਿ ਉਹ ਕਿਸੇ ਵੀ ਸ਼ਹਿਰ ਦੇ ਨਾਗਰਿਕਾਂ ਦੀ ਆਮ ਸਮੱਸਿਆਵਾਂ ਦਾ ਸਮਾਧਾਨ ਕਰ ਸਕਣ ਅਤੇ ਉੱਥੇ ਦੇ ਸਫਲ ਤਰੀਕਿਆਂ ਨੂੰ ਹੋਰ ਸ਼ਹਿਰਾਂ ਵਿੱਚ ਇਸੇਤਮਾਲ ਕਰ ਸਕਣ।
ਪ੍ਰੋਗਰਾਮ ਲਈ 100 ਸਮਾਰਟ ਸ਼ਹਿਰ ਬਿਲਕੁਲ ਤਿਆਰ ਹਨ ਅਤੇ ਇਸ ਆਯੋਜਨ ਨੂੰ ਭਾਰਤੀ ਸ਼ਹਿਰਾਂ ਨੂੰ ‘ਡਾਟਾ ਸਮਾਰਟ’ ਬਣਾਉਣ ਲਈ ਸਾਮੂਹਿਕ ਯਤਨ ਕਰ ਰਹੇ ਹਨ। ਇਹ ਪੋਰਟਲ https://smartcities.data.gov.in/ ‘ਤੇ ਉਪਲੱਬਧ ਹੈ।
ਆਜ਼ਾਦੀ ਕਾ ਅਮ੍ਰਿੰਤ ਮੋਹਤਸਵ ਦੇ ਬਾਰੇ :
ਪ੍ਰਗਤੀਸ਼ੀਲ ਭਾਰਤ ਅਤੇ ਦੇਸ਼ਵਾਸੀਆਂ ਦੇ ਗੌਰਵਸ਼ਾਲੀ, ਇਤਿਹਾਸ, ਸੰਸਕ੍ਰਿਤੀ ਅਤੇ ਉਪਲੱਬਧੀਆਂ ਦੇ 75 ਸਾਲ ਹੋਣ ਦੇ ਜਸ਼ਨ ਮਨਾਉਣ ਲਈ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਭਾਰਤ ਸਰਕਾਰ ਦੀ ਪਹਿਲ ਹੈ। ਮਹੋਤਸਵ ਭਾਰਤ ਵਾਸੀਆਂ ਦੇ ਪ੍ਰਤੀ ਸਮਰਪਿਤ ਹੈ ਜੋ ਨਾ ਸਿਰਫ ਭਾਰਤ ਨੂੰ ਆਪਣੀ ਯਾਤਰਾ ਦੀ ਸ਼ੁਰੂਆਤ ਨਾਲ ਇਸ ਮੰਜ਼ਿਲ ਤੱਕ ਲਿਆਉਣ ਵਿੱਚ ਮੋਹਰੀ ਰਹੇ, ਬਲਕਿ ਆਤਮਨਿਰਭਰ ਭਾਰਤ ਦੀ ਭਾਵਨਾ ਨਾਲ ਭਰਿਆ ਭਾਰਤ 2.0 ਦੀ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਵੀ ਪੂਰਾ ਕਰਨ ਦੀ ਊਰਜਾ ਅਤੇ ਸਮਰੱਥਾ ਰੱਖਦੇ ਹਨ।
ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਉਨ੍ਹਾਂ ਸਾਰੇ ਤੱਤਾਂ ਦਾ ਸੁਮੇਲ ਹੈ ਜੋ ਭਾਰਤ ਦੇ ਸਮਾਜਿਕ-ਆਰਥਿਕ ਰਾਜਨੀਤਿਕ ਅਤੇ ਆਰਥਿਕ ਅਕਸ ਨੂੰ ਪ੍ਰਗਤੀਵਾਦੀ ਬਣਾਉਂਦਾ ਹੈ। “ਆਜ਼ਾਦੀ ਕਾ ਅਮ੍ਰਿੰਤ ਮਹੋਤਸਵ” ਦੀ ਆਧਿਕਾਰਿਕ ਯਾਤਰਾ 12 ਮਾਰਚ, 2021 ਨੂੰ ਸ਼ੁਰੂ ਹੋਈ ਸੀ। ਇਸੇ ਦਿਨ ਤੋਂ ਸਾਡੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ 75 ਸਪਤਾਹ ਦਾ ਜਸ਼ਨ ਸ਼ੁਰੂ ਹੋਇਆ ਸੀ ਜੋ 15 ਅਗਸਤ, 2022 ਨੂੰ ਪੂਰਾ ਹੋਵੇਗਾ।
*********
ਵਾਈਬੀ
(Release ID: 1790568)
Visitor Counter : 249