ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਮਕਰ ਸੰਕ੍ਰਾਂਤੀ, ਉੱਤਰਾਯਣ, ਭੋਗੀ, ਮਾਘ ਬਿਹੂ ਅਤੇ ਪੋਂਗਲ ਦੀਆਂ ਵਧਾਈਆਂ ਦਿੱਤੀਆਂ
Posted On:
14 JAN 2022 9:18AM by PIB Chandigarh
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਦੇਸ਼ ਭਰ ਵਿੱਚ ਅਸੀਂ ਵਿਭਿੰਨ ਤਿਉਹਾਰ ਮਨਾ ਰਹੇ ਹਾਂ, ਜਿਨ੍ਹਾਂ ਵਿੱਚ ਭਾਰਤ ਦੀ ਜੀਵੰਤ ਸੱਭਿਆਚਾਰਕ ਵਿਵਿਧਤਾ ਝਲਕਦੀ ਹੈ। ਇਨ੍ਹਾਂ ਤਿਉਹਾਰਾਂ 'ਤੇ ਮੇਰੀਆਂ ਵਧਾਈਆਂ।
ਮਕਰ ਸੰਕ੍ਰਾਂਤੀ 'ਤੇ ਵਧਾਈਆਂ। https://t.co/4ittq5QTsr
ਦਿੱਵਯ ਉੱਤਰਾਯਣ ਦੀਆਂ ਸ਼ੁਭਕਾਮਨਾਵਾਂ। https://t.co/hHcMBzBJZP
ਸਭ ਨੂੰ ਭੋਗੀ ਦੀਆਂ ਵਧਾਈਆਂ। ਮੈਂ ਕਾਮਨਾ ਕਰਦਾ ਹਾਂ ਕਿ ਇਹ ਵਿਸ਼ੇਸ਼ ਤਿਉਹਾਰ ਸਾਡੇ ਸਮਾਜ ਨੂੰ ਸਮ੍ਰਿੱਧ ਅਤੇ ਖੁਸ਼ਹਾਲ ਕਰੇ। ਮੈਂ ਦੇਸ਼ਵਾਸੀਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ। https://t.co/plBUW3psnB
ਆਪ ਸਭ ਨੂੰ ਮਾਘ ਬਿਹੂ ਦੀਆਂ ਵਧਾਈਆਂ। ਮੇਰੀ ਪ੍ਰਾਰਥਨਾ ਹੈ ਕਿ ਇਹ ਤਿਉਹਾਰ ਸਭ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਸਮ੍ਰਿੱਧੀ ਨੂੰ ਵਧਾਵੇ। https://t.co/mEiRGpHweZ
ਪੋਂਗਲ ਤਮਿਲ ਨਾਡੂ ਦੇ ਜੀਵੰਤ ਸੱਭਿਆਚਾਰ ਦਾ ਸਮਾਨਾਰਥੀ ਹੈ। ਇਸ ਵਿਸ਼ੇਸ਼ ਅਵਸਰ 'ਤੇ, ਮੈਂ ਸਭ ਨੂੰ ਅਤੇ ਖਾਸ ਤੌਰ 'ਤੇ ਵਿਸ਼ਵ ਭਰ ਵਿੱਚ ਫੈਲੇ ਤਮਿਲ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ। ਮੇਰੀ ਪ੍ਰਾਰਥਨਾ ਹੈ ਕਿ ਪ੍ਰਕ੍ਰਿਤੀ ਦੇ ਨਾਲ ਸਾਡਾ ਬੰਧਨ ਅਤੇ ਸਾਡੇ ਸਮਾਜ ਵਿੱਚ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੋਣ। https://t.co/FjZqzzsLhr"
***
ਡੀਐੱਸ/ਐੱਸਐੱਚ
(Release ID: 1789915)
Visitor Counter : 147
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam