ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਉਦੇਸ਼ ਵਿੱਚ 30 ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ


ਸੂਰਤ ਵਿੱਚ ‘ਸਮਾਰਟ ਸਿਟੀਜ਼, ਸਮਾਰਟ ਸ਼ਹਿਰੀਕਰਣ’ ਦੇ ਗ੍ਰੈਂਡ ਫਿਨਾਲੇ ਪ੍ਰੋਗਰਾਮ ਦਾ ਸਮਾਪਨ ਹੋਵੇਗਾ

ਸਰਕਾਰ ਆਪਣੇ ਨਾਗਰਿਕਾਂ ਨੂੰ ਪਹਿਲੀ ਸ਼੍ਰੇਣੀ ਦੇ ਆਵਾਸ ਉਪਲੱਬਧ ਕਰਵਾਉਣ ਲਈ ਪ੍ਰਤੀਬੱਧ ਹੈ: ਸ਼੍ਰੀ ਪੁਰੀ

Posted On: 11 JAN 2022 4:13PM by PIB Chandigarh

ਭਾਰਤ ਸਰਕਾਰ ਦਾ ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਉਦੇਸ਼ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਮਹੱਤਵਪੂਰਣ ਸੱਦੇ ਦੇ ਤਹਿਤ 30 ਪ੍ਰੋਗਰਾਮਾਂ ਦੀ ਇੱਕ ਲੜੀ ਦਾ ਆਯੋਜਨ ਕਰ ਰਿਹਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦਾ ਉਦਘਾਟਨ ਮਾਰਚ 2021 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤਾ ਗਿਆ ਸੀ। ਇਹ ਅਗਸਤ, 2022 ਵਿੱਚ ਸਾਡੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਲਈ 75-ਸਪਤਾਹ ਦੀ ਉਲਟੀ ਗਿਣਤੀ ਨੂੰ ਚੋਣ ਕਰਦਾ ਹੈ। ਇਹ ਪ੍ਰੋਗਰਾਮ ਇਸ ਦੇ ਬਾਅਦ ਵੀ  ਅਗਸਤ, 2023 ਤੱਕ ਇੱਕ ਸਾਲ ਤੱਕ ਜਾਰੀ ਰਹੇਗਾ।

ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੁਆਰਾ ਆਯੋਜਿਤ ਇੱਕ ਮੀਡੀਆ ਪ੍ਰੋਗਰਾਮ ਵਿੱਚ ‘ਸਮਾਰਟ ਸਿਟੀਜ਼, ਸਮਾਰਟ ਸ਼ਹਿਰੀਕਰਣ’ ਵਿਸ਼ਿਆਂ ‘ਤੇ ਵਰਚੁਅਲ ਰੂਪ ਤੋਂ ਇੱਕ ਸਚਿੱਤਰ ਬ੍ਰੋਸ਼ਰ ਰਸਮੀ ਜਾਰੀ ਕੀਤਾ ਗਿਆ।

ਇਸ ਅਵਸਰ ‘ਤੇ ਸ਼੍ਰੀ ਹਰਦੀਪ ਪੁਰੀ ਨੇ ਕਿਹਾ ਕਿ ਇਹ ਸਹੀ ਹੈ ਕਿ ਪੂਰਾ ਦੇਸ਼ ਭਾਰਤ ਦੀ ਆਜ਼ਾਦੀ ਦੇ ਇਸ ਇਤਿਹਾਸਿਕ 75ਵੇਂ ਸਾਲ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਇਕੱਠੇ ਆ ਗਿਆ ਹੈ। ਉਨ੍ਹਾਂ ਨੇ ਕਿਹਾ ਆਜ਼ਾਦੀ ਦੇ ਸਮੇਂ ਸਿਰਫ 17% ਭਾਰਤੀ ਹੀ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਸਨ। ਜਦਕਿ ਅੱਜ ਇਹ ਪ੍ਰਤਿਸ਼ਤਤਾ ਦੁੱਗਣੇ ਤੋਂ ਵੀ ਅਧਿਕ ਹੋ ਗਈ ਹੈ। 

ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਸ਼ਹਿਰੀ ਵਿਕਾਸ ਦੇ ਲਗਾਤਾਰ ਵਿਕਸਿਤ ਹੋ ਰਹੇ ਖੇਤਰ ਵਿੱਚ ਆਪਣਾ ਵਿਆਪਕ ਯੋਗਦਾਨ ਦੇਣ ਲਈ ਸਾਹਮਣੇ ਤੋਂ ਅਗਵਾਈ ਕਰਨ ਲਈ ਪ੍ਰਤਿਬੱਧ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਤਰਾਲੇ ਦੀ ਜਨ ਕੇਂਦ੍ਰਿਤ ਰਣਨੀਤੀ ਵਿੱਚ ਸ਼ਹਿਰੀ ਜੀਵਨ ਦੇ ਤਿੰਨ ਮੁੱਖ ਆਯਾਮ- ਰਹਿਣ ਯੋਗਤਾ, ਅਰਥਿਕ ਸਮਰੱਥਾ ਅਤੇ ਸਥਿਰਤਾ ਸ਼ਾਮਲ ਹਨ ਜੋ ਮੰਤਰਾਲੇ ਦੇ ਸਾਰੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਸ਼ਾਮਿਲ ਹਨ। ਸ਼੍ਰੀ ਪੁਰੀ ਨੇ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਪਹਿਲੀ ਸ਼੍ਰੇਣੀ ਦੇ ਆਵਾਸ ਉਪਲੱਬਧ ਕਰਾਉਣ ਲਈ ਪ੍ਰਤਿਬੱਧ ਹੈ ਅਤੇ ਇਸ ਲਈ ਇਸ ਦੇ ਪ੍ਰੋਗਰਾਮਾਂ ਦਾ ਯੋਗਦਾਨ ਅਧਿਕ ਭਰੋਸੇਯੋਗ ਹੋ ਜਾਂਦਾ ਹੈ । 

ਉਨ੍ਹਾਂ ਨੇ ਕਿਹਾ ਕਿ ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੀ ਏਕੇਏਐੱਮ ਪਹਿਲ ਵਿੱਚ ਹੋਲ ਆਵ੍ ਗਵਰਨਮੈਂਟ ਦਾ ਦ੍ਰਿਸ਼ਟੀਕੋਣ ਸ਼ਾਮਲ ਹੈ ਅਤੇ ਇਸ ਨੂੰ ਵੱਡੇ ਪੈਮਾਨੇ ‘ਤੇ ਜਨ ਭਾਗੀਦਾਰੀ ਦੇ ਆਸ-ਪਾਸ ਤਿਆਰ ਕੀਤਾ ਗਿਆ ਹੈ। ਇਹ ਨਾ ਕੇਵਲ ਦੇਸ਼ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਬਲਕਿ ਇਸ ਦੀਆਂ ਭਵਿੱਖ ਦੀਆਂ ਆਕਾਂਖਾਵਾਂ ਤੇ ਇਨੋਵੇਸ਼ਨ ਦੀ ਭਾਵਨਾ ਨੂੰ ਵੀ ਉਜਾਗਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਤੋਂ ਚਲ ਰਹੇ ਪ੍ਰੋਗਰਾਮਾਂ ਨੂੰ ਨਾਗਰਿਕਾਂ ਜਨ ਪ੍ਰਤਿਨਿਧੀਆਂ, ਸਾਮੁਦਾਇਕ ਸੰਗਠਨਾਂ ਉਦਯੋਗ, ਸਿੱਖਿਆ ਜਗਤ ਅਤੇ ਸਟਾਰਟ ਅੱਪ ਸਮੇਤ ਹੋਰ ਲੋਕਾਂ ਨੂੰ ਜਬਰਦਸਤ ਪ੍ਰਤਿਕਿਰਿਆ ਪ੍ਰਾਪਤ ਹੋ ਰਹੀ ਹੈ। 

ਬ੍ਰੋਸ਼ਰ (https://smartnet.niua.org/azadi-ka-amrit-mahotsav) ਵਿੱਚ 1 ਜਨਵਰੀ ਤੋਂ 31 ਜਨਵਰੀ 2022  ਤੱਕ ਭਾਰਤੀ ਸ਼ਹਿਰਾਂ ਵਿੱਚ ਹਾਉਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲੇ ਦੁਆਰਾ ਆਯੋਜਿਤ ਕੀਤੇ ਜਾ ਰਹੇ ਸਾਰੇ 30 ਪ੍ਰਤਿਸ਼ਿਠਤ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਦਾ ਸੰਖੇਪ ਦਿੱਤਾ ਗਿਆ ਹੈ (ਇਨ੍ਹਾਂ ਪ੍ਰੋਗਰਾਮਾਂ ਦੀ ਸੂਚੀ ਅਨੁਲੱਗ 1 ਤੇ)

 

ਇਨ੍ਹਾਂ ਆਯੋਜਨਾਂ ਦਾ ਸਮਾਪਨ ‘ਸਮਾਰਟ ਸਿਟੀਜ਼ ਸਮਾਰਟ ਸ਼ਹਿਰੀਕਰਣ ਸੰਮੇਲਨ ਦੇ ਦੌਰਾਨ ਗ੍ਰੈਂਡ ਫਿਨਾਲੇ ਵਿੱਚ ਹੋਵੇਗਾ, ਜਿਸ ਵਿੱਚ 6 ਮੁੱਖ ਪ੍ਰੋਗਰਾਮ 4 ਅਤੇ 5 ਫਰਵਰੀ, 2022 ਨੂੰ ਸੂਰਤ ਵਿੱਚ ਅਸਥਾਈ ਰੂਪ ਤੋਂ ਆਯੋਜਿਤ ਕੀਤੇ ਜਾਏਗੇ। ਦੇਸ਼ ਵਿੱਚ ਕੋਵਿਡ-19 ਦੀ ਉਭਰਦੀ ਹੋਈ ਸਥਿਤੀ ਨੂੰ ਦੇਖਦੇ ਹੋਏ ਇਹ ਮਿਤੀਆਂ ਅਸਥਾਈ ਹਨ। ਇਹ ਬ੍ਰੋਸ਼ਰ ਹਾਊਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲੇ ਦੇ ਨਾਲ ਦੇਸ਼ ਦੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਉਸ ਵਿੱਚ ਸ਼ਾਮਲ ਹੋਣ ਦੇ ਲਈ ਪਾਠਕਾਂ ਨੂੰ ਪ੍ਰੇਰਿਤ ਕਰਨ ਲਈ ਹਰੇਕ ਗਤੀਵਿਧੀ ਦਾ ਫੋਕਸ ਖੇਤਰ ਉਪਲੱਬਧ ਕਰਵਾਉਂਦਾ ਹੈ। (ਬ੍ਰੋਸ਼ਰ ਅਨੁਲੱਗ 2 ‘ਤੇ ਦਿੱਤਾ ਗਿਆ ਹੈ)

ਇਹ ਸਮਾਰੋਹ ਏਕੇਏਐੱਮ ਦੇ ਪੰਜ ਵਿਸ਼ਿਆਂ ਯਾਨੀ – ਸੁਤੰਤਰਤਾ ਸੰਗ੍ਰਾਮ, ਕਾਰਜ@75, ਉਪਲੱਬਧੀਆਂ@75, ਵਿਚਾਰ@75, ਅਤੇ ਸੰਕਲਪ@75 ਦਰਸਾਉਂਦੇ ਹਨ। ਇਹ ਆਯੋਜਨ 1 ਜਨਵਰੀ 2022 ਤੋਂ ਸ਼ੁਰੂ ਹੋਏ ਹਨ ਅਤੇ ਇਨ੍ਹਾਂ ਵਿੱਚ ਨਾਗਰਿਕਾਂ, ਜਨ ਪ੍ਰਤਿਨਿਧੀਆਂ, ਸਾਮੁਦਾਇਕ ਸੰਗਠਨਾਂ, ਉਦਯੋਗ, ਵਿੱਦਿਅਕ, ਗਿਆਨ ਭਾਗੀਦਾਰਾਂ ਅਤੇ ਸਟਾਰਟਅੱਪ ਤੋਂ ਜ਼ਬਰਦਸਤ ਪ੍ਰਤਿਕਿਰਿਆ ਮਿਲ ਰਹੀ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ 3 ਲੱਖ ਤੋਂ ਅਧਿਕ ਭਾਰਤੀ ਨਾਗਰਿਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਮਹਾਮਾਰੀ ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਮੰਤਰਾਲੇ ਨੇ ਆਯੋਜਨਾਂ ਨੂੰ ਹਾਈਬ੍ਰਿਡ ਮਾਡਲ ਵਿੱਚ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। 4 ਪ੍ਰੋਗਰਾਮ ਜੋ ਪਹਿਲੇ ਸ਼ੁਰੂ ਹੋ ਚੁੱਕੇ ਹਨ  ਜਿਵੇਂ- ਜੀਆਈਐੱਸ ਹੈਕਾਥਨ, ਸਮਾਰਟ ਸਿਟੀਜ਼ ਅਤੇ ਐਕੇਡੇਮੀਆ ਟੁਵਰਡ ਐਕਸ਼ਨ ਐਂਡ ਰਿਸਰਚ (ਐੱਸਏਏਆਰ) ਜਾਂ ਸ਼ਹਿਰੀ ਇਨੋਵੇਸ਼ਨ, ਜਲਵਾਯੂ ਪਰਿਵਰਤਨ ਜਾਗਰੂਕਤਾ ਅਭਿਯਾਨ ਅਤੇ ਫ੍ਰੀਡਮ ਟੂ ਵੌਕ ਐਂਡ ਸਾਈਕਲ ਵਿੱਚ ਸ੍ਰੇਸ਼ਠ ਪ੍ਰਕਿਰਿਆਵਾਂ ਦੇ ਦਸਤਾਵੇਜੀਕਰਣ ਕਰਨ ਲਈ ਅਕਾਦਮਿਕ ਸੰਸਥਾਨਾਂ ਦੇ ਨਾਲ ਸਹਿਯੋਗ ਵਿੱਚ ਪਹਿਲੇ ਹੀ ਜ਼ਬਰਦਸਤ ਭਾਗੀਦਾਰੀ ਹੋ ਚੁੱਕੀ ਹੈ।

ਜੀਆਈਐੱਸ ਹੈਕਾਥਨ-ਅਰਬਨ ਜਿਓਸਪੇਸ਼ੀਅਲ ਡੇਟਾ ਸਟੋਰੀਜ਼ ਚੈਲੇਂਜ -2022 ਵਿੱਚ 900 ਤੋਂ ਅਧਿਕ ਲੋਕਾਂ ਦੀ ਭਾਗੀਦਾਰੀ ਦੇਖੀ ਗਈ ਜਦਕਿ ਫ੍ਰੀਡਮ 2 ਵੌਕ ਐਂਡ ਸਾਈਕਲ ਅਭਿਯਾਨ 2.0 ਵਿੱਚ 15000 ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ। ਐੱਸਏਏਆਰ ਆਯੋਜਨ ਦੇ ਤਹਿਤ 6 ਜਨਵਰੀ, 2022 ਨੂੰ, 15 ਕਾਲਜਾਂ/ਯੂਨੀਵਰਸਿਟੀਆਂ, 47 ਸ਼ਹਿਰਾਂ, ਐੱਨਆਈਯੂਏ ਅਤੇ ਹਾਊਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲਾ ਦਰਮਿਆਨ ਸਮਾਰਟ 75 ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦੇ ਦਸਤਾਵੇਜੀਕਰਣ ਦੇ ਲਈ ਪ੍ਰੋਗਰਾਮ ਸ਼ੁਰੂ ਕਰਨ ਦੇ ਬਾਰੇ ਵਿੱਚ ਇੱਕ ਔਨਲਾਈਨ ਮੀਟਿੰਗ ਆਯੋਜਿਤ ਕੀਤੀ ਗਈ ਸੀ।  ਇਸ ਦੇ ਇਲਾਵਾ 27 ਦਸੰਬਰ 2021 ਨੂੰ ਸ਼ੁਰੂ ਕੀਤੇ ਗਏ ਜਲਵਾਯੂ ਜਾਗਰੂਕਤਾ ਅਭਿਯਾਨ ਦਾ ਟੀਚਾ 100 ਸਮਾਰਟ ਸ਼ਹਿਰਾਂ ਵਿੱਚ 1 ਲੱਖ ਨਾਗਰਿਕਾਂ ਤੱਕ  ਪਹੁੰਚ ਬਣਾਉਣਾ ਹੈ।

 “ਭਾਰਤ ਦੀ ਆਜ਼ਾਦੀ ਦੇ ਇਸ ਇਤਿਹਾਸਿਕ 75ਵੇਂ ਸਾਲ ਵਿੱਚ ਇਹ ਉਚਿਤ ਹੈ ਕਿ ਪੂਰਾ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਵੱਡੇ ਉਤਸਾਹ ਦੇ ਨਾਲ ਮਨਾਉਣ ਲਈ ਇੱਕਠੇ ਆਇਆ ਹੈ। ਹਾਉਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲਾ ਸ਼ਹਿਰੀ ਵਿਕਾਸ ਵਿੱਚ ਪ੍ਰਭਾਵਸ਼ਾਲੀ ਕਾਰਵਾਈ ਅਤੇ ਪਰਿਵਰਤਨਕਾਰੀ ਉਪਲੱਬਧੀਆਂ ਨੂੰ ਯਾਦ ਕਰਦੇ ਹੋਏ ਆਪਣੇ ਇਸ ਯਤਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਵੱਖ-2 ਪ੍ਰੋਗਰਾਮਾਂ ਆਯੋਜਨ ਸ਼ਹਿਰੀ ਖੇਤਰਾਂ ਹੋਰ  ਰੋਚਕ ਅਤੇ ਸਮਾਵੇਸ਼ੀ ਬਣਾਉਣ ਲਈ ਈਜ਼ ਆਵ੍ ਲਿੰਵਿੰਗ ਵਿੱਚ ਵਾਧਾ ਕਰਨ ਲਈ ਭਾਰਤ ਦੇ ਸਾਮੂਹਿਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।” 

ਸ਼੍ਰੀ ਹਰਦੀਪ ਸਿੰਘ ਪੁਰੀ

ਸਕੱਤਰ, ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

 “ਹਾਉਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਭਾਰਤ ਦੇ ਸ਼ਹਿਰਾਂ ਵਿੱਚ ਹੋ ਰਹੇ ਬੁਨਿਆਦੀ ਢਾਂਚੇ, ਵਿਵਹਾਰਿਕ ਅਤੇ ਡਿਜੀਟਲ ਪਰਿਵਰਤਨ ਨੂੰ ਦਰਸ਼ਾਉਂਦਾ ਹੈ ਜੋ ਨਿਰਸੰਦੇਹ ਸ਼ਹਿਰੀ ਭਾਰਤ ਵਿੱਚ  ਨਾਗਰਿਕਾਂ ਦੇ ਜੀਵਨ ਦੀ ਬਿਹਤਰ ਗੁਣਵੱਤਾ ਅਤ ਦੀਰਘਕਾਲੀਨ ਖੁਸ਼ਹਾਲੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ।“

ਸ਼੍ਰੀ ਮਨੋਜ ਜੋਸ਼ੀ

ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂ ਸੱਭਿਆਚਾਰ ਅਤੇ ਉਪਲੱਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਨੂੰ ਯਾਦ ਕਰਨ ਅਤ ਇਸ ਦਾ ਸਮਾਰੋਹ ਮਨਾਉਣ ਲਈ ਭਾਰਤ ਸਰਕਾਰ ਦੀ ਇੱਕ ਪਹਿਲ ਹੈ। ਇਹ ਮਹੋਤਸਵ ਭਾਰਤ ਦੇ ਲੋਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਨਾ ਕੇਵਲ ਭਾਰਤ ਨੂੰ ਆਪਣੀ ਪਰਿਵਰਤਨਾਕਾਰੀ ਯਾਤਰਾ ਵਿੱਚ ਨਾਲ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਬਲਕਿ ਉਨ੍ਹਾਂ ਦੇ ਅੰਦਰ ਆਤਮਨਿਰਭਰ ਭਾਰਤ ਦੀ ਭਾਵਨਾ ਦੁਆਰਾ ਪ੍ਰੇਰਿਤ ਪ੍ਰਧਾਨ ਮੰਤਰੀ ਮੋਦੀ ਦੇ ਭਾਰਤ 2.0 ਨੂੰ ਸਰਗਰਮ  ਕਰਨ ਦੇ ਦ੍ਰਿਸ਼ਟੀਕੋਣ ਨੂੰ ਸਮਰੱਥ ਬਣਾਉਣ ਦੀ ਸ਼ਕਤੀ ਅਤੇ ਸਮਰੱਥਾ ਵੀ ਪ੍ਰਦਾਨ ਕੀਤੀ ਹੈ।

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਾਰਿਆਂ ਲਈ ਅਭਿਵਿਅਕਤੀ ਹੈ ਜੋ ਭਾਰਤ ਦੀ ਸਮਾਜਿਕ-ਸੱਭਿਆਚਾਰਕ, ਰਣਜੀਤਿਕ ਅਤੇ ਅਰਥਿਕ ਪਹਿਚਾਣ ਦੇ ਬਾਰੇ ਵਿੱਚ ਪ੍ਰਗਤੀਸ਼ੀਲ ਹੈ। “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਦੀ ਅਧਿਕਾਰਿਕ ਯਾਤਰਾ 12 ਮਾਰਚ 2021 ਨੂੰ ਸ਼ੁਰੂ ਹੋਈ ਸੀ, ਜੋ ਸਾਡੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ 75-ਹਫਤੇ ਦੀ ਉਲਟੀ ਗਿਣਤੀ ਸ਼ੁਰੂ ਕਰਦੀ ਹੈ। ਇਹ 15 ਅਗਸਤ 2022 ਨੂੰ ਇੱਕ ਸਾਲ ਦੇ ਬਾਅਦ ਸਮਾਪਤ ਹੋਵੇਗੀ।

 

ਅਨੁਲੱਗ - 1

1 ਜਨਵਰੀ ਤੋਂ 31 ਜਨਵਰੀ, 2022 ਤੱਕ ਆਯੋਜਿਤ ਕੀਤੇ ਜਾਣ ਵਾਲੇ 30 ਪ੍ਰੋਗਰਾਮਾਂ ਦੀ ਸੂਚੀ

 

 

ਲੜੀ ਨੰ.

ਪ੍ਰੋਗਰਾਮ ਦਾ ਨਾਮ

ਪ੍ਰੋਗਰਾਮ ਦੀ ਮਿਤੀ

1.

ਜੀਆਈਐੱਸ ਹੈਕਾਥਨ: ਇੱਕ ਸ਼ਹਿਰੀ ਭੂ-ਸਥਾਨਿਕ ਡੇਟਾ ਕਹਾਣੀਆਂ ਚੈਲੇਂਜ 2022

1 ਤੋਂ 17 ਜਨਵਰੀ

2.

ਨਾਗਰਿਕਾਂ ਅਤੇ ਸ਼ਹਿਰ ਦੇ ਦਿੱਗਜਾਂ ਲਈ ਫ੍ਰੀਡਮ2ਵੌਕ ਅਤੇ ਸਾਈਕਲ ਚੈਲੇਂਜ

1 ਤੋਂ  26 ਜਨਵਰੀ

3.

ਸਮਾਰਟ ਸਿਟੀਜ ਐਂਡ ਐਕੇਡੇਮੀਆ ਟੁਵਰਡਸ ਐਕਸ਼ਨ ਐਂਡ ਰਿਸਰਚ (ਐੱਸਏਏਆਰ)

1 ਜਨਵਰੀ ਤੋਂ 

4.

ਜਲਵਾਯੂ ਪਰਿਵਰਤਨ ਜਾਗਰੂਕਤਾ ਅਭਿਯਾਨ

1 ਤੋਂ 26 ਜਨਵਰੀ

5.

ਵਾਈਬ੍ਰੈਂਟ ਗੁਜਰਾਤ: ਪੀਪੀਪੀ  ਰੋਡ ਸ਼ੋਅ

8 ਜਨਵਰੀ *, 17 ਤੋਂ 30 ਜਨਵਰੀ

6.

ਪੀਐੱਮਏਵਾਈ-ਯੂ-ਪੈਨਲ ਚਰਚਾ ਤੋਂ ਅੱਗੇ

10 ਤੋਂ 15 ਜਨਵਰੀ

7.

ਸਿਹਤ ਸ਼ਹਿਰ ਸਲਾਹ-ਮਸ਼ਵਰਾ ਕਾਰਜਸ਼ਾਲਾ

12 ਜਨਵਰੀ

8.

ਪਲੇਸਮੈਂਕਿੰਗ ਮੈਰਾਥਨ 2.0

15 ਤੋਂ 26 ਜਨਵਰੀ

9.

ਸਲਮ ਮੁਕਤ ਸ਼ਹਿਰਾਂ ਦੇ ਬਾਰੇ ਵਿੱਚ ਪੈਨਲ ਚਰਚਾ

16 ਤੋਂ 20 ਜਨਵਰੀ

10.

ਓਪਨ ਡੇਟਾ ਵੀਕ (ਭਾਗ-1)

17 ਤੋਂ 21 ਜਨਵਰੀ

11.

ਓਪਨ ਡੇਟਾ ਵੀਕ (ਭਾਗ-2)

17 ਤੋਂ 21 ਜਨਵਰੀ

12.

ਪੁਣੇ ਮੈਟਰੋ ਰੀਚ 1  ਅਤੇ 2 ਦਾ ਉਦਘਾਟਨ

17 ਤੋਂ 31 ਜਨਵਰੀ

13.

10 ਸ਼ਹਿਰਾਂ ਲਈ ਸ਼ਹਿਰੀ ਸਟਾਰਟ ਅੱਪ ਅੱਡੇ

17 ਤੋਂ 31 ਜਨਵਰੀ

14.

ਸ਼ਹਿਰੀ ਬੇਘਰਾਂ ਦੀ ਸਰਦੀਆਂ ਦੀ ਗਤੀਸ਼ੀਲਤਾ

17 ਤੋਂ 31 ਜਨਵਰੀ 

15.

ਰੋਜ਼ਗਾਰ ਮੇਲਾ

17 ਤੋਂ 31 ਜਨਵਰੀ

16.

ਲੋਨ ਮੇਲਾ

17 ਤੋਂ 31 ਜਨਵਰੀ

17.

ਸਵਨਿਧੀ ਸੇ ਸਮ੍ਰਿੱਧੀ 

17 ਤੋਂ 31 ਜਨਵਰੀ

18.

ਸਵਨਿਧੀ ਵਿਸ਼ੇਸ਼ ਅਭਿਯਾਨ

17 ਤੋਂ 31 ਜਨਵਰੀ

19.

‘ਸਵੱਛਤਮ ਕਨੈਕਟ’ ਅਭਿਯਾਨ

17 ਤੋਂ 31 ਜਨਵਰੀ

20.

‘ਲਕਸ਼ ਜ਼ੀਰੋ ਡੰਪਸਾਈਟ’ ਅਭਿਯਾਨ

17 ਤੋਂ 31 ਜਨਵਰੀ

21.

ਸਵੱਛ ਟੈਕਨੋਲੋਜੀ ਚੁਣੌਤੀ-ਪਰਿਣਾਮ

17 ਤੋਂ 31 ਜਨਵਰੀ 

22.

‘ਹਰ ਧੜਕਣ ਹੈ ਸਵੱਛ ਭਾਰਤ ਦੀ’

17 ਤੋਂ 31 ਜਨਵਰੀ

23.

ਜਲ ਸੁਨਿਸ਼ਚਿਤ ਐੱਨਸੀਆਰ ‘ਤੇ ਕਾਰਜਸ਼ਾਲਾ

17 ਤੋਂ 31 ਜਨਵਰੀ

24.

ਇੱਕ ਵੀਕ- ਇੱਕ ਲੱਖ ਕਨੈਕਸ਼ਨ ਪ੍ਰੋਗਰਾਮ

17 ਤੋਂ 31 ਜਨਵਰੀ

25.

ਪੀਐੱਮਏਵਾਈ-ਯੂ ਸਫ਼ਰਨਾਮਾ

17-31 Jan

26.

ਯਮੁਨਾ ਨਦੀ ਦੇ ਹੜ੍ਹ ਦੇ ਮੈਦਾਨਾਂ ਦੀ ਬਹਾਲੀ ਅਤੇ ਕਾਇਆਕਲਪ

17 ਤੋਂ 31 ਜਨਵਰੀ

27.

ਪੀਐੱਮਏਵਾਈ-ਯੂ ਦੇ ਤਹਿਤ ਵਿੱਤ ਸਵੈਚਾਲਨ

21 ਜਨਵਰੀ

28.

ਸਵੱਛਤਾ ਸਟਾਰਟ-ਅੱਪ ਚੈਲੇਂਜ ਅਭਿਯਾਨ

27 ਜਨਵਰੀ

29.

ਸਮਾਰਟ ਭਵਨਾਂ ‘ਤੇ ਵੈਬੀਨਾਰ

28 ਜਨਵਰੀ

30.

ਪੀਐੱਮਏਵਾਈ-ਯੂ ਪੁਰਸਕਾਰਾਂ ਦੀ ਘੋਸ਼ਣਾ: 150 ਦਿਨਾਂ ਚੁਣੌਤੀ

30 Jan

30 ਜਨਵਰੀ

 

**************


(Release ID: 1789697) Visitor Counter : 243