ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੁਦੂਚੇਰੀ ਵਿੱਚ 25ਵੇਂ ਨੈਸ਼ਨਲ ਯੂਥ ਫੈਸਟੀਵਲ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 12 JAN 2022 2:47PM by PIB Chandigarh

ਪੁਦੂਚੇਰੀ ਦੇ ਲੈਫਟੀਨੈਂਟ ਗਵਰਨਰ ਤਮਿਲ-ਸਾਈ ਜੀਮੁੱਖ ਮੰਤਰੀ ਐੱਨ ਰੰਗਾਸਾਮੀ ਜੀਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਨਾਰਾਇਣ ਰਾਣੇ ਜੀਸ਼੍ਰੀ ਅਨੁਰਾਗ ਠਾਕੁਰ ਜੀਸ਼੍ਰੀ ਨਿਸ਼ੀਤ ਪ੍ਰਮਾਣਿਕ ਜੀਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਜੀਪੁਦੂਚੇਰੀ ਸਰਕਾਰ ਦੇ ਸੀਨੀਅਰ ਮੰਤਰੀਗਣ,  ਸਾਂਸਦ ਗਣਵਿਧਾਇਕ ਗਣਦੇਸ਼  ਦੇ ਹੋਰ ਰਾਜਾਂ ਦੇ ਮੰਤਰੀਗਣਅਤੇ ਮੇਰੇ ਯੁਵਾ ਸਾਥੀਓ! ਵਣੱਕਮ!  ਆਪ ਸਭ ਨੂੰ ਰਾਸ਼ਟਰੀ ਯੁਵਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!

ਭਾਰਤ ਮਾਂ ਦੀ ਮਹਾਨ ਸੰਤਾਨ ਸਵਾਮੀ ਵਿਵੇਕਾਨੰਦ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਮੈਂ ਨਮਨ ਕਰਦਾ ਹਾਂ।  ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਉਨ੍ਹਾਂ ਦੀ ਜਨਮਜਯੰਤੀ ਹੋਰ ਅਧਿਕ ਪ੍ਰੇਰਣਾਦਾਈ ਹੋ ਗਈ ਹੈ।  ਇਹ ਵਰ੍ਹਾਦੋ ਹੋਰ ਵਜ੍ਹਾਂ ਨਾਲ ਵੀ ਹੋਰ ਵਿਸ਼ੇਸ਼ ਹੋ ਗਿਆ ਹੈ। ਅਸੀਂ ਇਸੇ ਵਰ੍ਹੇ ਸ਼੍ਰੀ ਔਰਬਿੰਦੋ ਦੀ 150ਵੀਂ ਜਨਮਜਯੰਤੀ ਮਨਾ ਰਹੇ ਹਾਂਅਤੇ ਇਸ ਸਾਲ ਮਹਾਕਵੀ ਸੁਬ੍ਰਮਣਯ ਭਾਰਤੀ ਜੀ ਦੀ ਵੀ 100ਵੀਂ ਪੁਣਯ ਤਿਥੀ ਹੈ। ਇਨ੍ਹਾਂ ਦੋਨਾਂ ਮਨੀਸ਼ੀਆਂ ਦਾਪੁਦੂਚੇਰੀ ਨਾਲ ਖਾਸ ਰਿਸ਼ਤਾ ਰਿਹਾ ਹੈ। ਇਹ ਦੋਨੋਂ ਇੱਕ ਦੂਸਰੇ ਦੀ ਸਾਹਿਤਕ ਅਤੇ ਅਧਿਆਤਮਿਕ ਯਾਤਰਾ ਦੇ ਸਾਂਝੀਦਾਰ ਰਹੇ ਹਨ। So, the National Youth Festival being held in ਪੁਦੂਚੇਰੀ is dedicated to these great sons of Mother India. Friends, Today in ਪੁਦੂਚੇਰੀ, MSME ਟੈਕਨੋਲੋਜੀ ਸੈਂਟਰ is Inaugurated. The role of MSME sector is very very important in creating ਆਤਮਨਿਰਭਰ Bharat. ਬਹੁਤ ਜ਼ਰੂਰੀ ਹੈ ਕਿ ਸਾਡੇ MSMEs ਉਸ ਟੈਕਨੋਲੋਜੀ ਦਾ ਉਪਯੋਗ ਕਰਨ ਜੋ ਅੱਜ ਦੁਨੀਆ ਨੂੰ ਬਦਲ ਰਹੀਆਂ ਹਨ। ਇਸ ਲਈ ਦੇਸ਼ ਵਿੱਚ ਅੱਜ Technology Centre Systems Program ਦਾ ਬਹੁਤ ਬੜਾ ਅਭਿਯਾਨ ਚਲਾਇਆ ਜਾ ਰਿਹਾ ਹੈ। ਪੁਦੂਚੇਰੀ ਵਿੱਚ ਬਣਿਆ MSME ਟੈਕਨੋਲੋਜੀ ਸੈਂਟਰ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਸਾਥੀਓ,

ਅੱਜ ਪੁਦੂਚੇਰੀ ਦੇ ਨੌਜਵਾਨਾਂ ਨੂੰ ਕਾਮਰਾਜ ਜੀ ਦੇ ਨਾਮ ’ਤੇ ਮਨੀਮੰਡੱਪਮਇੱਕ ਪ੍ਰਕਾਰ ਦਾ ਸਭਾਗ੍ਰਹਿ,  multipurpose use ਵਾਲਾ ਉਸ ਦਾ ਇੱਕ ਹੋਰ ਉਪਹਾਰ ਮਿਲ ਰਿਹਾ ਹੈ। ਇਹ ਸਭਾਗ੍ਰਹਿਕਾਮਰਾਜ ਜੀ ਦੇ ਯੋਗਦਾਨ ਦੀ ਯਾਦ ਤਾਂ ਦਿਵਾਏਗਾ ਹੀਸਾਡੇ ਯੁਵਾ ਟੈਲੰਟ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਦਾ ਇੱਕ ਪਲੈਟਫਾਰਮ ਦੇਵੇਗਾ।

ਸਾਥੀਓ,

ਅੱਜ ਦੁਨੀਆ ਭਾਰਤ ਨੂੰ ਇੱਕ ਆਸ਼ਾ ਦੀ ਦ੍ਰਿਸ਼ਟੀ ਤੋਂਇੱਕ ਵਿਸ਼ਵਾਸ ਦੀ ਦ੍ਰਿਸ਼ਟੀ ਤੋਂ ਦੇਖਦੀ ਹੈ। ਕਿਉਂਕਿ,  ਭਾਰਤ ਦਾ ਜਨ ਵੀ ਯੁਵਾ ਹੈਅਤੇ ਭਾਰਤ ਦਾ ਮਨ ਵੀ ਯੁਵਾ ਹੈ। ਭਾਰਤ ਆਪਣੀ ਸਮਰੱਥਾ ਤੋਂ ਵੀ ਯੁਵਾ ਹੈਭਾਰਤ ਆਪਣੇ ਸੁਪਨਿਆਂ ਤੋਂ ਵੀ ਯੁਵਾ ਹੈ। ਭਾਰਤ ਆਪਣੇ ਚਿੰਤਨ ਤੋਂ ਵੀ ਯੁਵਾ ਹੈਭਾਰਤ ਆਪਣੀ ਚੇਤਨਾ ਤੋਂ ਵੀ ਯੁਵਾ ਹੈ। ਭਾਰਤ ਯੁਵਾ ਹੈ ਕਿਉਂਕਿ ਭਾਰਤ ਦੀ ਦ੍ਰਿਸ਼ਟੀ ਨੇ ਹਮੇਸ਼ਾ ਆਧੁਨਿਕਤਾ ਨੂੰ ਸਵੀਕਾਰ ਕੀਤਾ ਹੈਭਾਰਤ ਦੇ ਦਰਸ਼ਨ ਨੇ ਪਰਿਵਰਤਨ ਨੂੰ ਅੰਗੀਕਾਰ ਕੀਤਾ ਹੈ। ਭਾਰਤ ਤਾਂ ਉਹ ਹੈ-  ਜਿਸ ਦੀ ਪ੍ਰਾਚੀਨਤਾ ਵਿੱਚ ਵੀ ਨਵੀਨਤਾ ਹੈ। ਸਾਡੇ ਹਜ਼ਾਰਾਂ ਸਾਲ ਪੁਰਾਣੇ ਵੇਦਾਂ ਨੇ ਕਿਹਾ ਹੈ-

ਅਪਿ ਯਥਾਯੁਵਾਨੋ ਮਤਸਥਾਨੋ ਵਿਸ਼ਵੰ ਜਗਤ੍ਅਭਿਪਿਤਵੇ ਮਨੀਸ਼ਾ,

("अपि यथायुवानो मत्सथानो विश्वं जगत्अभिपित्वे मनीषा,॥)

ਯਾਨੀਇਹ ਯੁਵਾ ਹੀ ਹਨ ਜੋ ਵਿਸ਼ਵ ਵਿੱਚ ਸੁਖ ਤੋਂ ਸੁਰੱਖਿਆ ਤੱਕ ਦਾ ਸੰਚਾਰ ਕਰਦੇ ਹਨ। ਯੁਵਾ ਹੀ ਸਾਡੇ ਭਾਰਤ ਦੇ ਲਈਸਾਡੇ ਰਾਸ਼ਟਰ ਦੇ ਲਈ ਸੁਖ ਅਤੇ ਸੁਰੱਖਿਆ ਦੇ ਰਸਤੇ ਜ਼ਰੂਰ ਬਣਾਉਣਗੇ।  ਇਸੇ ਲਈਭਾਰਤ ਵਿੱਚ ਜਨ–ਜਨ ਤੋਂ ਜਗ ਤੱਕ ਯੋਗ ਦੀ ਯਾਤਰਾ ਹੋਵੇ, Revolution ਹੋਵੇ ਜਾਂ Evolution ਹੋਵੇਰਾਹਸੇਵਾ ਦੀ ਹੋਵੇ ਜਾਂ ਸਮਰਪਣ ਦੀਗੱਲ ਪਰਿਵਰਤਨ ਦੀ ਹੋਵੇ ਜਾਂ ਪਰਾਕ੍ਰਮ ਦੀਰਾਹਸਹਿਯੋਗ ਦੀ ਹੋਵੇ ਜਾਂ ਸੁਧਾਰ ਦੀਗੱਲ ਜੜ੍ਹਾਂ ਨਾਲ ਜੁੜਨ ਦੀ ਹੋਵੇ ਜਾਂ ਜਗ ਵਿੱਚ ਵਿਸਤਾਰ ਦੀਅਜਿਹਾ ਕੋਈ ਰਾਹ ਨਹੀਂ ਜਿਸ ਵਿੱਚ ਸਾਡੇ ਦੇਸ਼ ਦੇ ਯੁਵਾ ਨੇ ਵਧ-ਚੜ੍ਹ ਕੇ ਹਿੱਸਾ ਨਾ ਲਿਆ ਹੋਵੇ। ਅਗਰ ਕਦੇ ਭਾਰਤ ਦੀ ਚੇਤਨਾ ਵੰਡ ਹੁੰਦੀ ਹੈ ਤਾਂ ਐਸੇ ਸਮੇਂ ਸ਼ੰਕਰ ਜੈਸਾ ਕੋਈ ਯੁਵਾਆਦਿ ਸ਼ੰਕਰਚਾਰੀਆ ਬਣ ਕੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਪਿਰੋ ਦਿੰਦਾ ਹੈ। ਜਦੋਂ ਭਾਰਤ ਨੂੰ ਅਨਿਆਂ ਅਤੇ ਅੱਤਿਆਚਾਰ ਨਾਲ ਲੜਨ ਦੀ ਜ਼ਰੂਰਤ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਨੌਜਵਾਨਾਂ ਦਾ ਬਲੀਦਾਨ ਅੱਜ ਵੀ ਰਸਤਾ ਦਿਖਾਉਂਦੇ ਹਨ। ਜਦੋਂ ਭਾਰਤ ਨੂੰ ਆਜ਼ਾਦੀ ਦੇ ਲਈ ਕ੍ਰਾਂਤੀ ਦੀ ਜ਼ਰੂਰਤ ਹੁੰਦੀ ਹੈਤਾਂ ਸਰਦਾਰ ਭਗਤ ਸਿੰਘ ਤੋਂ ਲੈ ਕੇ ਚੰਦਰਸ਼ੇਖਰ ਆਜ਼ਾਦ ਅਤੇ ਨੇਤਾਜੀ ਸੁਭਾਸ਼ ਤੱਕ ਕਿਤਨੇ ਹੀ ਯੁਵਾ ਦੇਸ਼ ਦੇ ਲਈ ਆਪਣਾ ਸਭ ਕੁਝ ਅਰਪਣ ਕਰ ਦਿੰਦੇ ਹਨ। ਜਦੋਂ ਭਾਰਤ ਨੂੰ ਆਧਿਆਤਮ ਦੀਸਿਰਜਣਾ ਦੀ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ ਤਾਂ ਸ਼੍ਰੀ ਔਰੋਬਿੰਦੋ ਤੋਂ ਲੈ ਕੇ ਸੁਬਰਮਣਯ ਭਾਰਤੀ ਤੋਂ ਸਾਖਿਆਤਕਾਰ ਹੁੰਦਾ ਹੈ। ਅਤੇਜਦੋਂ ਭਾਰਤ ਨੂੰ ਆਪਣਾ ਖੋਇਆ ਹੋਇਆ ਸਵੈਅਭਿਮਾਨ ਫਿਰ ਤੋਂ ਪਾਉਣ ਦੀਆਪਣੇ ਗੌਰਵ ਨੂੰ ਦੁਨੀਆ ਵਿੱਚ ਫਿਰ ਤੋਂ ਪ੍ਰਤਿਸ਼ਠਿਤ ਕਰਨ ਦੀ ਅਧੀਰਤਾ ਹੁੰਦੀ ਹੈਤਾਂ ਸਵਾਮੀ ਵਿਵੇਕਾਨੰਦ ਜੈਸਾ ਇੱਕ ਯੁਵਾ ਭਾਰਤ ਦੇ ਗਿਆਨ ਨਾਲਸਨਾਤਨ ਤਾਕੀਦ ਨਾਲ ਦੁਨੀਆ ਦੇ ਮਾਨਸ ਨੂੰ ਜਾਗ੍ਰਿਤ ਕਰ ਦਿੰਦਾ ਹੈ।

ਸਾਥੀਓ,

ਵਿਸ਼ਵ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਅੱਜ ਭਾਰਤ ਦੇ ਪਾਸ ਦੋ ਅਸੀਮ ਸ਼ਕਤੀਆਂ ਹਨ- ਇੱਕ ਡੈਮੋਗ੍ਰਾਫੀ ਅਤੇ ਦੂਸਰੀ ਡੈਮੋਕ੍ਰੇਸੀ। ਜਿਸ ਦੇਸ਼ ਦੇ ਪਾਸ ਜਿਤਨੀ ਯੁਵਾ ਜਨਸੰਖਿਆ ਹੈਉਸ ਦੀ ਸਮਰੱਥਾ ਨੂੰ ਉਤਨਾ ਹੀ ਬੜਾ ਮੰਨਿਆ ਜਾਂਦਾ ਹੈਉਸ ਦੀਆਂ ਸੰਭਾਵਨਾਵਾਂ ਨੂੰ ਉਤਨਾ ਹੀ ਵਿਆਪਕ ਮੰਨਿਆ ਜਾਂਦਾ ਹੈ। ਲੇਕਿਨ ਭਾਰਤ ਦੇ ਨੌਜਵਾਨਾਂ ਦੇ ਪਾਸ ਡੈਮੋਗ੍ਰਾਫਿਕ ਡਿਵੀਡੈਂਡ ਦੇ ਨਾਲ -ਨਾਲ ਲੋਕਤਾਂਤਰਿਕ ਕਦਰਾਂ-ਕੀਮਤਾਂ ਵੀ ਹਨਉਨ੍ਹਾਂ ਦਾ ਡੈਮੋਕ੍ਰੇਟਿਕ ਡਿਵੀਡੈਂਡ ਵੀ ਅਤੁਲਨੀਯ ਹੈ। ਭਾਰਤ ਆਪਣੇ ਨੌਜਵਾਨਾਂ ਨੂੰ ਡੈਮੋਗ੍ਰਾਫਿਕ ਡਿਵੀਡੈਂਡ ਦੇ ਨਾਲ-ਨਾਲ ਡਿਵੈਲਪਮੈਂਟ ਡ੍ਰਾਇਵਰ ਵੀ ਮੰਨਦਾ ਹੈ। ਅੱਜ ਭਾਰਤ ਦਾ ਯੁਵਾ ਸਾਡੀ development ਦੇ ਨਾਲ-ਨਾਲ ਸਾਡੀਆਂ democratic values ਨੂੰ ਵੀ ਲੀਡ ਕਰ ਰਿਹਾ ਹੈ। ਤੁਸੀਂ ਦੇਖੋਅੱਜ ਭਾਰਤ ਦੇ ਯੁਵਾ ਵਿੱਚ ਅਗਰ ਟੈਕਨੋਲੋਜੀ ਦਾ charm ਹੈਤਾਂ ਲੋਕਤੰਤਰ ਦੀ ਚੇਤਨਾ ਵੀ ਹੈ। ਅੱਜ ਭਾਰਤ ਦੇ ਯੁਵਾ ਵਿੱਚ ਅਗਰ ਸ਼੍ਰਮ ਦੀ ਸਮਰੱਥਾ ਹੈਤਾਂ ਭਵਿੱਖ ਦੀ ਸਪਸ਼ਟਤਾ ਵੀ ਹੈ।  ਇਸੇ ਲਈਭਾਰਤ ਅੱਜ ਜੋ ਕਹਿੰਦਾ ਹੈਦੁਨੀਆ ਉਸ ਨੂੰ  ਆਉਣ ਵਾਲੇ ਕੱਲ੍ਹ ਦੀ ਆਵਾਜ਼ ਮੰਨਦੀ ਹੈ।  ਅੱਜ ਭਾਰਤ ਜੋ ਸੁਪਨੇ ਦੇਖਦਾ ਹੈਜੋ ਸੰਕਲਪ ਲੈਂਦਾ ਹੈਉਸ ਵਿੱਚ ਭਾਰਤ ਦੇ ਨਾਲ-ਨਾਲ ਵਿਸ਼ਵ ਦਾ ਭਵਿੱਖ ਦਿਖਾਈ ਦਿੰਦਾ ਹੈ। ਅਤੇ ਭਾਰਤ ਦੇ ਇਸ ਭਵਿੱਖ ਦਾਦੁਨੀਆ ਦੇ ਭਵਿੱਖ ਦਾ ਨਿਰਮਾਣ ਅੱਜ ਹੋ ਰਿਹਾ ਹੈ। ਇਹ ਜ਼ਿੰਮੇਦਾਰੀਇਹ ਸੁਭਾਗ ਆਪ ਜੈਸੇ ਕਰੋੜਾਂ–ਕਰੋੜਾਂ ਦੇਸ਼ ਦੇ ਨੌਜਵਾਨਾਂ ਨੂੰ ਮਿਲਿਆ ਹੈ।  ਸਾਲ 2022 ਦਾ ਇਹ ਸਾਲਤੁਹਾਡੇ ਲਈਭਾਰਤ ਦੀ ਯੁਵਾ ਪੀੜ੍ਹੀ ਦੇ ਲਈ ਬਹੁਤ ਅਹਿਮ ਹੈ। ਅੱਜ ਅਸੀਂ 25ਵਾਂ ਨੈਸ਼ਨਲ ਯੂਥ ਫੈਸਟੀਵਲ ਮਨਾ ਰਹੇ ਹਾਂ। ਇਹ ਨੇਤਾਜੀ ਸੁਭਾਸ਼ ਬਾਬੂ ਦਾ 125ਵੀਂ ਜਨਮਜਯੰਤੀ ਦਾ ਵਰ੍ਹਾ ਵੀ ਹੈ। ਅਤੇ 25 ਸਾਲ ਬਾਅਦ ਦੇਸ਼ ਆਜ਼ਾਦੀ ਦੇ 100 ਸਾਲ ਵੀ ਮਨਾਏਗਾ। ਯਾਨੀ 25 ਦਾ ਇਹ ਸੰਜੋਗ ਨਿਸ਼ਚਿਤ ਤੌਰ ਤੇ ਭਾਰਤ ਦੀ ਸ਼ਾਨਦਾਰ-ਦਿੱਵਯ ਤਸਵੀਰ ਬਣਾਉਣ ਦਾ ਯੋਗ ਵੀ ਹੈ। ਆਜ਼ਾਦੀ ਦੇ ਸਮੇਂ ਜੋ ਯੁਵਾ ਪੀੜ੍ਹੀ ਸੀਉਸ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਿੱਚ ਇੱਕ ਪਲ ਨਹੀਂ ਗਵਾਇਆ ਸੀ। But today's youth has to live for the country ,  And fulfill the dreams of our freedom fighters. ਮਹਾਰਿਸ਼ੀ ਸ਼੍ਰੀ ਔਰੋਬਿੰਦੋ ਨੇ ਕਿਹਾ ਸੀ -A brave,  frank,  clean-hearted, courageous and aspiring youth is the only foundation, on which the future nation can be built. ਉਨ੍ਹਾਂ ਦੀ ਇਹ ਗੱਲਅੱਜ 21ਵੀਂ ਸਦੀ ਦੇ ਭਾਰਤ ਦੇ ਨੌਜਵਾਨਾਂ ਦੇ ਲਈ ਜੀਵਨ ਮੰਤਰ ਦੀ ਤਰ੍ਹਾਂ ਹੈ। ਅੱਜ ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚਦੁਨੀਆ ਦੇ ਸਭ ਤੋਂ ਬੜੇ ਯੁਵਾ ਦੇਸ਼ ਦੇ ਰੂਪ ਵਿੱਚ ਅਸੀਂ ਇੱਕ ਪੜਾਅ ’ਤੇ ਹਾਂ। ਇਹ ਭਾਰਤ ਦੇ ਲਈ ਨਵੇਂ ਸੁਪਨਿਆਂਨਵੇਂ ਸੰਕਲਪਾਂ ਦਾ ਪੜਾਅ ਹੈ। ਐਸੇ ਵਿੱਚ ਭਾਰਤ ਦੇ ਨੌਜਵਾਨਾਂ ਦੀ ਸਮਰੱਥਾਭਾਰਤ ਨੂੰ ਨਵੀਂ ਉਚਾਈ ’ਤੇ ਲੈ ਜਾਵੇਗੀ।

ਸਾਥੀਓ,

ਸ਼੍ਰੀ ਔਰਬਿੰਦੋ ਨੌਜਵਾਨਾਂ ਦੇ ਲਈ ਕਿਹਾ ਕਰਦੇ ਸਨ- - It is the young, who must be the builders of the new world. Revolution ਅਤੇ Evolution ਦੇ ਇਰਦ-ਗਿਰਦ ਹੀ ਉਨ੍ਹਾਂ ਨੇ ਆਪਣੇ ਜਿਸ ਦਰਸ਼ਨ ਨੂੰ ਰੱਖਿਆ ਸੀਉਹ ਨੌਜਵਾਨਾਂ ਦੀ ਵੀ ਅਸਲੀ ਪਹਿਚਾਣ ਹੈ। ਇਹੀ ਦੋ ਗੁਣ ਇੱਕ ਵਾਇਬ੍ਰੈਂਟ ਨੇਸ਼ਨ ਦੀ ਵੀ ਬੜੀ ਤਾਕਤ ਹੈ। ਯੁਵਾ ਵਿੱਚ ਉਹ ਕਸ਼ਸਤਾ ਹੁੰਦੀ ਹੈਉਹ ਸਮਰੱਥਾ ਹੁੰਦੀ ਹੈ ਕਿ ਉਹ ਪੁਰਾਣੀਆਂ ਰੂੜ੍ਹੀਆਂ ਦਾ ਬੋਝ ਲੈ ਕੇ ਨਹੀਂ ਚਲਦਾਉਹ ਉਨ੍ਹਾਂ ਨੂੰ ਝਟਕਣਾ ਜਾਣਦਾ ਹੈ। ਇਹੀ ਯੁਵਾਖੁਦ ਨੂੰਸਮਾਜ ਨੂੰਨਵੀਆਂ ਚੁਣੌਤੀਆਂਨਵੀਂ ਡਿਮਾਂਡ ਦੇ ਹਿਸਾਬ ਨਾਲ evolve ਕਰ ਸਕਦਾ ਹੈਨਵੀਂ ਸਿਰਜਣਾ ਕਰ ਸਕਦਾ ਹੈ। ਅਤੇ ਅੱਜ ਅਸੀਂ ਦੇਸ਼ ਵਿੱਚ ਇਹੀ ਹੁੰਦਾ ਦੇਖ ਰਹੇ ਹਾਂ। ਹੁਣ ਭਾਰਤ ਦਾ ਯੁਵਾ evolution ‘ਤੇ ਸਭ ਤੋਂ ਅਧਿਕ ਫੋਕਸ ਕਰ ਰਿਹਾ ਹੈ। ਅੱਜ Disruption ਹੋ ਰਿਹਾ ਹੈ ਲੇਕਿਨ Disruption, Development  ਦੇ ਲਈ ਹੋ ਰਿਹਾ ਹੈ। ਅੱਜ ਭਾਰਤ ਦਾ ਯੁਵਾ Innovation ਕਰ ਰਿਹਾ ਹੈਸਮੱਸਿਆਵਾਂ ਦੇ ਸਮਾਧਾਨ ਦੇ ਲਈ ਇਕਜੁੱਟ ਹੋ ਰਿਹਾ ਹੈ। Friends, Today's youth has a "Can Do" spirit which is a source of inspiration for every generation. ਇਹ ਭਾਰਤ ਦੇ ਨੌਜਵਾਨਾਂ ਦੀ ਹੀ ਤਾਕਤ ਹੈ ਕਿ ਅੱਜ ਭਾਰਤ ਡਿਜੀਟਲ ਪੇਮੈਂਟ ਦੇ ਮਾਮਲੇ ਵਿੱਚ ਦੁਨੀਆ ਵਿੱਚ ਇਤਨਾ ਅੱਗੇ ਨਿਕਲ ਗਿਆ ਹੈ। ਅੱਜ ਭਾਰਤ ਦਾ ਯੁਵਾ, Global Prosperity ਦੇ Code ਲਿਖ ਰਿਹਾ ਹੈ। ਪੂਰੀ ਦੁਨੀਆ ਦੇ ਯੂਨੀਕੌਰਨ ਈਕੋਸਿਸਟਮ ਵਿੱਚ ਭਾਰਤੀ ਨੌਜਵਾਨਾਂ ਦਾ ਜਲਵਾ ਹੈ। ਭਾਰਤ ਦੇ ਪਾਸ ਅੱਜ 50 ਹਜ਼ਾਰ ਤੋਂ ਅਧਿਕ ਸਟਾਰਟ ਅੱਪਸ ਦਾ ਮਜ਼ਬੂਤ ਈਕੋਸਿਸਟਮ ਹੈ। ਇਸ ਵਿੱਚੋਂ 10 ਹਜ਼ਾਰ ਤੋਂ ਅਧਿਕ ਸਟਾਰਟ ਅੱਪਸ ਤਾਂ ਕੋਰੋਨਾ ਦੀਆਂ ਚੁਣੌਤੀਆਂ ਦੇ ਦਰਮਿਆਨਬੀਤੇ 6-7 ਮਹੀਨਿਆਂ ਵਿੱਚ ਬਣੇ ਹਨ। ਇਹੀ ਭਾਰਤ ਦੇ ਨੌਜਵਾਨਾਂ ਦੀ ਤਾਕਤ ਹੈਜਿਸ ਦੇ ਦਮ ‘ਤੇ ਸਾਡਾ ਦੇਸ਼ Start-Ups ਦੇ Golden age ਵਿੱਚ ਪ੍ਰਵੇਸ਼ ਕਰ ਰਿਹਾ ਹੈ।

ਸਾਥੀਓ,

ਨਵੇਂ ਭਾਰਤ ਦਾ ਇਹੀ ਮੰਤਰ ਹੈ- Compete and Conquer. ਯਾਨੀ ਜੁਟ ਜਾਓ ਅਤੇ ਜਿੱਤੋ। ਜੁਟ ਜਾਓ ਅਤੇ ਜੰਗ ਜਿੱਤੋ। Paralympics ਵਿੱਚ ਭਾਰਤ ਨੇ ਜਿਤਨੇ ਮੈਡਲ ਜਿੱਤੇ ਉਤਨੇ ਭਾਰਤ ਨੇ ਹੁਣ ਤੱਕ ਦੇ ਇਤਿਹਾਸ ਵਿੱਚ ਨਹੀਂ ਜਿੱਤੇ ਸਨ। ਓਲੰਪਿਕਸ ਵਿੱਚ ਵੀ ਸਾਡਾ ਪ੍ਰਦਰਸ਼ਨ ਸ੍ਰੇਸ਼ਠ ਰਿਹਾਕਿਉਂਕਿ ਸਾਡੇ ਨੌਜਵਾਨਾਂ ਵਿੱਚ ਜਿੱਤ ਦਾ ਵਿਸ਼ਵਾਸ ਪੈਦਾ ਹੋਇਆ। ਸਾਡੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੀ ਸਫ਼ਲਤਾ ਵਿੱਚ ਤਾਂ ਨੌਜਵਾਨਾਂ ਦੀ ਭੂਮਿਕਾਇੱਕ ਅਲੱਗ ਹੀ ਪੱਧਰ ‘ਤੇ ਨਜ਼ਰ ਆਈ ਹੈ। ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ 15 ਤੋਂ 18 ਸਾਲ ਦੇ ਯੁਵਾ ਤੇਜ਼ੀ ਨਾਲ ਖ਼ੁਦ ਨੂੰ ਵੈਕਸੀਨ ਲਗਵਾ ਰਹੇ ਹਨ। ਇਤਨੇ ਘੱਟ ਸਮੇਂ ਵਿੱਚ 2 ਕਰੋੜ ਤੋਂ ਜ਼ਿਆਦਾ ਬੱਚਿਆਂ ਦਾ ਟੀਕਾਕਰਣ ਹੋ ਚੁੱਕਿਆ ਹੈ। ਮੈਂ ਅੱਜ ਦੇ ਕਿਸ਼ੋਰਾਂ ਵਿੱਚ ਜਦੋਂ ਕਰਤੱਵ ਨਿਸ਼ਠਾ ਦੇ ਦਰਸ਼ਨ ਕਰਦਾ ਹਾਂ ਤਾਂ ਦੇਸ਼ ਦੇ ਉੱਜਵਲ ਭਵਿੱਖ ਦੇ ਲਈ ਮੇਰਾ ਵਿਸ਼ਵਾਸ ਹੋਰ ਦ੍ਰਿੜ੍ਹ ਹੋ ਜਾਂਦਾ ਹੈ। ਇਹ ਸਾਡੇ ਕਿਸ਼ੋਰ 15 ਤੋਂ 18 ਸਾਲ ਦੇ ਬਾਲ ਸਾਥੀਆਂ ਨੇ ਜੋ sense of responsibility ਹੈਅਤੇ ਇਹ ਪੂਰੇ ਕੋਰੋਨਾ ਕਾਲ ਵਿੱਚ ਭਾਰਤ ਦੇ ਨੌਜਵਾਨਾਂ ਵਿੱਚ ਦਿਖੀ ਹੈ।

ਸਾਥੀਓ,

ਸਰਕਾਰ ਦਾ ਪ੍ਰਯਾਸ ਹੈ ਕਿ ਨੌਜਵਾਨਾਂ ਦੀ ਇਸੇ ਤਾਕਤ ਦੇ ਲਈ ਉਨ੍ਹਾਂ ਨੂੰ ਸਪੇਸ ਮਿਲੇਸਰਕਾਰ ਦਾ ਦਖ਼ਲ ਘੱਟ ਤੋਂ ਘੱਟ ਹੋਵੇ। ਸਰਕਾਰ ਦੀ ਕੋਸ਼ਿਸ਼ ਉਨ੍ਹਾਂ ਨੂੰ ਸਹੀ ਮਾਹੌਲ ਦੇਣ ਦੀ ਹੈਸੰਸਾਧਾਨ ਦੇਣ ਦੀ ਹੈਉਨ੍ਹਾਂ ਦੀ ਸਮਰੱਥਾ ਵਧੇਇਸ ਦੀ ਵਿਵਸਥਾ ਬਣਾਉਣ ਦੀ ਹੈ। ਡਿਜੀਟਲ ਇੰਡੀਆ ਦੇ ਮਾਧਿਅਮ ਨਾਲ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਕਰਨਾਹਜ਼ਾਰਾਂ compliances ਦੇ ਬੋਝ ਤੋਂ ਮੁਕਤੀਇਸੇ ਭਾਵਨਾ ਨੂੰ ਬਲ ਦਿੰਦੀ ਹੈ। ਮੁਦਰਾਸਟਾਰਟ ਅੱਪ ਇੰਡੀਆਸਟੈਂਡ ਅੱਪ ਇੰਡੀਆ ਐਸੇ ਅਭਿਯਾਨਾਂ ਨਾਲ ਨੌਜਵਾਨਾਂ ਨੂੰ ਬਹੁਤ ਮਦਦ ਮਿਲ ਰਹੀ ਹੈ। ਸਕਿੱਲ ਇੰਡੀਆਅਟਲ ਇਨੋਵੇਸ਼ਨ ਮਿਸ਼ਨ ਅਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀਨੌਜਵਾਨਾਂ ਦੀ ਸਮਰੱਥਾ ਨੂੰ ਵਧਾਉਣ ਦੀ ਹੀ ਪ੍ਰਯਾਸ ਹੈ।

ਸਾਥੀਓ,

ਅਸੀਂ ਜਾਣਦੇ ਹਾਂ ਕਿ ਬੇਟਾ-ਬੇਟੀ ਇੱਕ ਸਮਾਨ ਹਨ। ਇਸੇ ਸੋਚ ਦੇ ਨਾਲ ਸਰਕਾਰ ਨੇ ਬੇਟੀਆਂ ਦੀ ਬਿਹਤਰੀ ਦੇ ਲਈ ਸ਼ਾਦੀ ਦੀ ਉਮਰ ਨੂੰ 21 ਸਾਲ ਕਰਨ ਦਾ ਨਿਰਣਾ ਲਿਆ ਹੈ। ਬੇਟੀਆਂ ਵੀ ਆਪਣਾ ਕਰੀਅਰ ਬਣਾ ਪਾਉਣਉਨ੍ਹਾਂ ਨੂੰ ਜ਼ਿਆਦਾ ਸਮਾਂ ਮਿਲੇਇਸ ਦਿਸ਼ਾ ਵਿੱਚ ਇਹ ਇੱਕ ਬਹੁਤ ਮਹੱਤਪੂਰਨ ਕਦਮ ਹੈ।

ਸਾਥੀਓ,

ਆਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਆਪਣੇ ਰਾਸ਼ਟਰੀ ਸੰਕਲਪਾਂ ਦੀ ਸਿੱਧੀ ਸਾਡੇ ਅੱਜ ਦੇ ਐਕਸ਼ਨ ਨਾਲ ਤੈਅ ਹੋਵੇਗੀ। ਇਹ ਐਕਸ਼ਨ ਹਰ ਪੱਧਰ ‘ਤੇਹਰ ਸੈਕਟਰ ਦੇ ਲਈ ਬਹੁਤ ਜ਼ਰੂਰੀ ਹਨ। Can we work with a mission to promote Vocal for Local? ਸ਼ੌਪਿੰਗ ਕਰਦੇ ਸਮੇਂ ਤੁਹਾਡੀ ਚੌਇਸ ਵਿੱਚ ਕਿਸੇ ਭਾਰਤੀ ਦੇ ਸ਼੍ਰਮ ਦੀਭਾਰਤੀ ਮਿੱਟੀ ਦੀ ਮਹਿਕ ਹੋਵੇਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਹਰ ਵਾਰ ਇਸੇ ਤਰਾਜੂ ‘ਤੇ ਚੀਜ਼ਾਂ ਨੂੰ ਤੋਲਣਾ ਅਤੇ ਕੁਝ ਵੀ ਖਰੀਦ ਕਰਨ ਦੇ ਨਿਰਣੇ ਤੋਂ ਪਹਿਲਾਂ ਇਸ ਤਰਾਜੂ ਨਾਲ ਤੋਲ ਕੇ ਦੇਖੋ ਕਿ ਉਸ ਵਿੱਚ ਮੇਰੇ ਦੇਸ਼ ਦੇ ਮਜ਼ਦੂਰ ਦੇ ਪਸੀਨੇ ਦੀ ਮਹਿਕ ਹੈ ਕਿ ਨਹੀਂ ਹੈ। ਉਸ ਵਿੱਚ ਸ਼੍ਰੀ ਔਰਬਿੰਦੋ ਸ਼੍ਰੀ ਵਿਵੇਕਾਨੰਦ ਐਸੇ ਮਹਾਪੁਰਸ਼ਾਂ ਨੇ ਜਿਸ ਮਿੱਟੀ ਨੂੰ ਮਾਂ ਦੇ ਸਮਾਨ ਮੰਨਿਆ ਹੈ। ਉਸ ਭਾਰਤ ਮਾਂ ਦੀ ਮਿੱਟੀ ਦੀ ਮਹਿਕ ਹੈ ਕਿ ਨਹੀਂ ਹੈ। Vocal for Local, ਸਾਡੀਆਂ ਬਹੁਤ ਸਮੱਸਿਆਵਾਂ ਦਾ ਸਮਾਧਾਨ ਆਤਮਨਿਰਭਰਤਾ ਵਿੱਚ ਹੈ। ਸਾਡੇ ਦੇਸ਼ ਵਿੱਚ ਬਣੀਆਂ ਹੋਈਆਂ ਚੀਜ਼ਾਂ ਨੂੰ ਖਰੀਦਣ ਵਿੱਚ ਹੈ। ਰੋਜ਼ਗਾਰ ਵੀ ਉਸੇ ਤੋਂ ਪੈਦਾ ਹੋਣ ਵਾਲਾ ਹੈ। ਅਰਥਵਿਵਸਥਾ ਵੀ ਉਸੇ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਹੈ। ਦੇਸ਼ ਦੇ ਗ਼ਰੀਬ ਨੂੰ ਸਨਮਾਨ ਵੀ ਉਸੇ ਤੋਂ ਪ੍ਰਾਪਤ ਹੋਣ ਵਾਲਾ ਹੈ। ਅਤੇ ਇਸ ਲਈ Vocal for Local ਸਾਡੇ ਦੇਸ਼ ਦਾ ਨੌਜਵਾਨ ਉਸ ਨੂੰ ਆਪਣਾ ਜੀਵਨ ਮੰਤਰ ਬਣਾ ਲਵੇ। ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਆਜ਼ਾਦੀ ਦੇ 100 ਸਾਲ ਕੈਸੇ ਸ਼ਾਨਦਾਰ ਹੋਣਗੇ ਕੈਸੇ ਦਿੱਵਯ ਹੋਣਗੇ। ਸਮਰੱਥਾ ਨਾਲ ਭਰੇ ਹੋਏ ਹੋਣਗੇ। ਸੰਕਲਪਾਂ ਦੀ ਸਿੱਧੀ ਦੇ ਪਲ ਹੋਣਗੇ।

ਸਾਥੀਓ,

ਹਰ ਵਾਰ ਇੱਕ ਵਿਸ਼ੇ ਬਾਰੇ ਜ਼ਰੂਰ ਕਹਿੰਦਾ ਹਾਂ। ਦੁਬਾਰਾ ਕਹਿਣਾ ਚਾਹਾਂਗਾਅਤੇ ਆਪ ਲੋਕਾਂ ਦੇ ਦਰਮਿਆਨ ਕਹਿਣ ਦਾ ਮਨ ਇਸ ਲਈ ਕਰਦਾ ਹੈ। ਕਿਉਂਕਿ ਆਪ ਲੋਕਾਂ ਨੇ ਇਸ ‘ਤੇ ਲੀਡਰਸ਼ਿਪ ਲਈ ਹੈਤੇ ਉਹ ਹੈ ਸਵੱਛਤਾ। ਸਵੱਛਤਾ ਨੂੰ ਵੀ ਲਾਈਫ ਸਟਾਈਲ ਦਾ ਹਿੱਸਾ ਬਣਾਉਣ ਵਿੱਚ ਆਪ ਸਭ ਨੌਜਵਾਨਾਂ ਦਾ ਬਹੁਤ ਬੜਾ ਯੋਗਦਾਨ ਅਹਿਮ ਹੈ। ਆਜ਼ਾਦੀ ਦੀ ਲੜਾਈ ਵਿੱਚ ਸਾਡੇ ਐਸੇ ਅਨੇਕ ਸੈਨਾਨੀ ਰਹੇ ਹਨਜਿਨ੍ਹਾਂ ਦੇ ਯੋਗਦਾਨ ਨੂੰ ਉਹ ਪਹਿਚਾਣ ਨਹੀਂ ਮਿਲ ਪਾਈਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਦੇ ਤਿਆਗਤਪੱਸਿਆਬਲੀਦਾਨ ਕੋਈ ਕਮੀ ਨਹੀਂ ਸੀਲੇਕਿਨ ਉਨ੍ਹਾਂ ਨੂੰ ਹੱਕ ਨਹੀਂ ਮਿਲਿਆ। ਐਸੇ ਵਿਅਕਤੀਆਂ ਬਾਰੇ ਸਾਡੇ ਯੁਵਾ ਜਿਤਨਾ ਜ਼ਿਆਦਾ ਲਿਖਣਗੇਰਿਸਰਚ ਕਰਨਗੇਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਖੋਜ-ਖੋਜ ਕੇ ਕਢਣਗੇ। ਉਤਨਾ ਹੀ ਦੇਸ਼ ਦੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਜਾਗਰੂਕਤਾ ਵਧੇਗੀ। ਸਾਡੇ ਸੁਤੰਤਰਤਾ ਸੰਗ੍ਰਾਮ ਦਾ ਇਤਿਹਾਸ ਅਧਿਕ ਤੰਦਰੁਸਤ ਹੋਵੇਗਾਅਧਿਕ ਸਸ਼ਕਤ ਹੋਵੇਗਾਅਧਿਕ ਪ੍ਰੇਰਕ ਹੋਵੇਗਾ।

ਸਾਥੀਓ,

ਪੁਦੂਚੇਰੀ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਖੂਬਸੂਰਤ ਉਦਾਹਰਣ ਹੈ। ਭਿੰਨ-ਭਿੰਨ ਖੇਤਰਾਂ ਤੋਂ ਅਲੱਗ-ਅਲੱਗ ਧਾਰਾਵਾਂ ਆ ਕੇ ਇਸ ਸਥਾਨ ਨੂੰ ਏਕੀਕ੍ਰਿਤ ਪਹਿਚਾਣ ਦਿੰਦੀਆਂ ਹਨ। ਇੱਥੇ ਜੋ ਸੰਵਾਦ ਹੋਵੇਗਾਉਹ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਤੁਹਾਡੇ ਵਿਚਾਰਾਂ ਤੋਂ ਕੁਝ ਨਵਾਂ ਭਾਵ ਨਿਕਲੇ ਅਤੇ ਜੋ ਕੁਝ ਨਵੀਆਂ ਚੀਜ਼ਾਂ ਤੁਸੀਂ ਇੱਥੋਂ ਸਿੱਖ ਕੇ ਜਾਓਉਹ ਬਰਸਾਂ-ਬਰਸ ਤੱਕ ਰਾਸ਼ਟਰਸੇਵਾ ਦੀ ਪ੍ਰੇਰਣਾ ਬਣਨਗੇ।  I have full faith in the National Youth Festival and this will show the way to achieve our aspirations.

ਸਾਥੀਓ,

ਇਹ ਤਿਉਹਾਰਾਂ ਦੀ ਵੀ ਸਮਾਂ ਹੈ। ਅਣਗਿਣਤ ਤਿਉਹਾਰਹਿੰਦੁਸਤਾਨ ਦੇ ਹਰ ਕੋਨੇ ਵਿੱਚ ਤਿਉਹਾਰ। ਕਿਤੇ ਮਕਰ ਸਕ੍ਰਾਂਤੀਕਿਤੇ ਲੋਹੜੀਕਿਤੇ ਪੋਂਗਲਕਿਤੇ ਉੱਤਰਾਯਣਕਿਤੇ ਬੀਹੂਐਸੇ ਸਾਰੇ ਤਿਉਹਾਰਾਂ ਦੀ ਆਪ ਸਭ ਨੂੰ ਅਗਾਊਂ ਸ਼ੁਭਕਾਮਨਾਵਾਂ। ਕੋਰੋਨਾ ਤੋਂ ਪੂਰੀ ਸਾਵਧਾਨੀ ਅਤੇ ਸਤਰਕਤਾ ਦੇ ਨਾਲ ਸਾਨੂੰ ਤਿਉਹਾਰ ਮਨਾਉਣੇ ਹਨ। ਆਪ ਖੁਸ਼ ਰਹੋਸਵਸਥ ਰਹੋ। ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ!

  ***  ***  ***  ***

 

ਡੀਐੱਸ/ਐੱਸਐੱਚ/ਏਕੇ/ਡੀਕੇ(Release ID: 1789528) Visitor Counter : 80