ਆਯੂਸ਼

ਮਕਰ ਸੰਕ੍ਰਾਂਤੀ ‘ਤੇ ਇੱਕ ਕਰੋੜ ਤੋਂ ਵੱਧ ਲੋਕ ਸੂਰਯ ਨਮਸਕਾਰ ਕਰਨਗੇ: ਸ਼੍ਰੀ ਸਰਬਾਨੰਦ ਸੋਨੋਵਾਲ


ਦੁਨੀਆ ਭਰ ਤੋਂ ਵੱਡੀ ਸੰਖਿਆ ਵਿੱਚ ਸੂਰਯ ਨਮਸਕਾਰ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਵਿੱਚ ਉਤਸਾਹ

Posted On: 12 JAN 2022 4:08PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਤਹਿਤ ਆਯੁਸ਼ ਮੰਤਰਾਲਾ 14 ਜਨਵਰੀ, 2022 ਨੂੰ ਗਲੋਬਲ ਸੂਰਯ ਨਮਸਕਾਰ ਪ੍ਰੋਗਰਾਮ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਉਮੀਦ ਹੈ ਕਿ 75 ਲੱਖ ਦੇ ਟਾਰਗੇਟ ਦੇ ਮੁਕਾਬਲੇ ਇੱਕ ਕਰੋੜ ਤੋਂ ਅਧਿਕ ਲੋਕਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ।

ਵਰਚੁਅਲ ਮੋਡ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਅੱਜ (12 ਜਨਵਰੀ, 2022) ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਵਰਤਮਾਨ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮਕਰ ਸੰਕ੍ਰਾਂਤੀ ‘ਤੇ ਸੂਰਯ ਨਮਸਕਾਰ ਪ੍ਰੋਗਰਾਮ ਜ਼ਿਆਦਾ ਪ੍ਰਾਸੰਗਿਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਮਾਣਿਕ ਤੱਥ ਹੈ ਕਿ ਸੂਰਯ ਨਮਸਕਾਰ ਜੀਵਨ ਵਿੱਚ ਉਤਸਾਹ ਅਤੇ ਇਮਿਊਨਿਟੀ ਦਾ ਨਿਰਮਾਣ ਕਰਦਾ ਹੈ ਅਤੇ ਕੋਰੋਨਾ ਨੂੰ ਦੂਰ ਰੱਖਣ ਵਿੱਚ ਸਮਰੱਥ ਹੈ। ਅਸੀਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ 75 ਲੱਖ ਲੋਕਾਂ ਦਾ ਟਾਰਗੇਟ ਰੱਖਿਆ ਹੈ, ਲੇਕਿਨ ਰਜਿਸਟ੍ਰੇਸ਼ਨ ਅਤੇ ਸਾਡੀਆਂ ਤਿਆਰੀਆਂ ਨੂੰ ਦੇਖ ਕੇ ਮੈਨੂੰ ਉਮੀਦ ਹੈ ਕਿ ਇਹ ਇੱਕ ਕਰੋੜ ਦੀ ਸੀਮਾ ਨੂੰ ਪਾਰ ਕਰ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਰਦੇਸ਼ਨ ਅਤੇ ਮਾਰਗ ਦਰਸ਼ਨ ਵਿੱਚ ਆਯੁਸ਼ ਮੰਤਰਾਲੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।

ਇਸ ਵਰਚੁਅਲ ਬੈਠਕ ਵਿੱਚ ਆਯੁਸ਼ ਰਾਜ ਮੰਤਰੀ ਡਾ. ਮੁੰਜਪਰਾ ਮਹੇਂਦ੍ਰਭਾਈ ਨੇ ਕਿਹਾ ਕਿ ਸੂਰਯ ਨਮਸਕਾਰ ਮਨ ਅਤੇ ਸ਼ਰੀਰ ਦਾ ਕਾਇਆਕਲਪ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ “ਮੋਲਿਕਿਉਲਰ ਜੈਨੇਟਿਕਸ ‘ਤੇ ਯੋਗ ਪ੍ਰਭਾਵਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ।”

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਇਹ ਪ੍ਰੋਗਰਾਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ “ਉਤਸਾਹ ਦੇ ਲਈ ਸੂਰਯ ਨਮਸਕਾਰ ਹੈ, ਜੀਵਨ ਸ਼ਕਤੀ ਦੇ ਲਈ ਸੂਰਯ ਨਮਸਕਾਰ ਹੈ।”

ਇਸ ਵਰਲਡਵਾਈਡ ਪ੍ਰੋਗਰਾਮ ਵਿੱਚ ਭਾਰਤ ਅਤੇ ਵਿਦੇਸ਼ ਦੇ ਸਾਰੇ ਪ੍ਰਮੁੱਖ ਯੋਗ ਸੰਸਥਾਨ, ਭਾਰਤੀ ਯੋਗ ਸੰਘ, ਰਾਸ਼ਟਰੀ ਯੋਗ ਖੇਡ ਸੰਘ, ਯੋਗ ਪ੍ਰਮਾਣਨ ਬੋਰਡ, ਫਿਟ ਇੰਡੀਆ ਅਤੇ ਕਈ ਸਰਕਾਰੀ ਤੇ ਗੈਰ-ਸਰਕਾਰੀ ਸੰਗਠਨ ਹਿੱਸਾ ਲੈ ਰਹੇ ਹਨ। ਮਸ਼ਹੂਰ ਹਸਤੀਆਂ ਅਤੇ ਖੇਡ ਸ਼ਖਸੀਅਤਾਂ ਤੋਂ ਵੀਡੀਓ ਸੰਦੇਸ਼ਾਂ ਦੇ ਮਾਧਿਅਮ ਨਾਲ ਸੂਰਯ ਨਮਸਕਾਰ ਨੂੰ ਹੁਲਾਰਾ ਦੇਣ ਦੀ ਆਸ਼ਾ ਕੀਤੀ ਜਾਂਦੀ ਹੈ। ਪ੍ਰੋਗਰਾਮ ਵਿੱਚ ਐੱਸਏਆਈ (ਸਾਈ) ਦੇ ਖਿਡਾਰੀ ਅਤੇ ਕਰਮਚਾਰੀ ਵੀ ਹਿੱਸਾ ਲੈਣਗੇ।

प्रतिभागी और योग प्रेमी पोर्टल पर अपना पंजीकरण करा सकते हैं : 

ਪ੍ਰਤਿਭਾਗੀ ਅਤੇ ਯੋਗ ਪ੍ਰੇਮੀ ਸੰਬੰਧਿਤ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਹਨ ਅਤੇ ਉਨ੍ਹਾਂ ਨੂੰ 14 ਜਨਵਰੀ ਨੂੰ ਸੂਰਯ ਨਮਸਕਾਰ ਕਰਨ ਦੇ ਵੀਡੀਓ ਅੱਪਲੋਡ ਕਰਨੇ ਹੋਣਗੇ। ਰਜਿਸਟ੍ਰੇਸ਼ਨ ਲਿੰਕ ਸੰਬੰਧਿਤ ਵੈਬਸਾਈਟਾਂ ‘ਤੇ ਉਪਲੱਬਧ ਹਨ ਅਤੇ ਆਯੁਸ਼ ਮੰਤਰਾਲੇ ਦੁਆਰਾ ਵਿਆਪਕ ਤੌਰ ‘ਤੇ ਵੰਡੇ ਜਾਂਦੇ ਹਨ।

ਪ੍ਰਤਿਭਾਗੀ ਅਤੇ ਯੋਗ ਪ੍ਰੇਮੀ ਪੋਰਟਲ ‘ਤੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਹਨ:

https://yoga.ayush.gov.in/suryanamaskar

https://yogacertificationboard.nic.in/suryanamaskar/

https://www.75suryanamaskar.com

******

ਐੱਸਕੇ



(Release ID: 1789419) Visitor Counter : 125