ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 12 ਜਨਵਰੀ ਨੂੰ ਤਮਿਲ ਨਾਡੂ ਵਿੱਚ 11 ਨਵੇਂ ਮੈਡੀਕਲ ਕਾਲਜਾਂ ਅਤੇ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ


ਨਵੇਂ ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਦੀਆਂ ਸੀਟਾਂ 1450 ਤੱਕ ਵਧ ਜਾਣਗੀਆਂ , ਜੋ ਪੂਰੇ ਦੇਸ਼ ਵਿੱਚ ਸਸਤੀ ਚਿਕਿਤਸਾ ਸਿੱਖਿਆ ਨੂੰ ਹੁਲਾਰਾ ਦੇਣ ਅਤੇ ਸਿਹਤ ਦੀਆਂ ਬੁਨਿਆਦੀ ਸੁਵਿਧਾਵਾਂ ਵਿੱਚ ਸੁਧਾਰ ਲਈ ਪ੍ਰਧਾਨ ਮੰਤਰੀ ਦੇ ਲਗਾਤਾਰ ਪ੍ਰਯਤਨ ਦੇ ਅਨੁਰੂਪ ਹੈ

ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੁਆਰਾ ਵਿੱਤਪੋਸ਼ਿਤ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ ਦਾ ਨਵਾਂ ਕੈਂਪਸ , ਸ਼ਾਸਤਰੀ ਤਮਿਲ ਭਾਸ਼ਾ ਨੂੰ ਸੰਭਾਲਣ ਅਤੇ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ

ਭਾਰਤੀ ਵਿਰਾਸਤ ਦੀ ਸੁਰੱਖਿਆ ਤੇ ਸੰਭਾਲ਼ ਅਤੇ ਸ਼ਾਸਤਰੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ

Posted On: 10 JAN 2022 12:38PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  12 ਜਨਵਰੀ ,  2022 ਨੂੰ ਸ਼ਾਮ 4 ਵਜੇ ਵੀਡੀਓ ਕਾਨਫਰੰਸ  ਦੇ ਜ਼ਰੀਏ ਪੂਰੇ ਤਮਿਲ ਨਾਡੂ ਵਿੱਚ 11 ਨਵੇਂ ਸਰਕਾਰੀ ਮੈਡੀਕਲ ਕਾਲਜਾਂ ਅਤੇ ਚੇਨਈ ਵਿੱਚ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ ।

ਨਵੇਂ ਮੈਡੀਕਲ ਕਾਲਜ ਲਗਭਗ 4,000 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ ਹਨ ,  ਜਿਸ ਵਿਚੋਂ ਲਗਭਗ 2,145 ਕਰੋੜ ਰੁਪਏ ਕੇਂਦਰ ਸਰਕਾਰ ਅਤੇ ਬਾਕੀ ਤਮਿਲ ਨਾਡੂ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ ਉਨ੍ਹਾਂ ਵਿੱਚ ਵਿਰੁਧੁਨਗਰ,  ਨਮੱਕਲ,  ਨੀਲਗਿਰੀ ,  ਤਿਰੁਪੁਰ ,  ਤਿਰੁਵੱਲੂਰ ,  ਨਾਗਪੱਟੀਨਮ ,  ਡਿੰਡੀਗੁਲ ,  ਕੱਲਾਕੁਰਿਚੀ ,  ਅਰਿਯਾਲੁਰ ,  ਰਾਮਨਾਥਪੁਰਮ ਅਤੇ ਕ੍ਰਿਸ਼ਣਾਗਿਰੀ ਜ਼ਿਲ੍ਹੇ ਸ਼ਾਮਿਲ ਹਨ।  ਦੇਸ਼  ਦੇ ਸਾਰੇ ਹਿੱਸਿਆਂ ਵਿੱਚ ਸਸਤੀ ਚਿਕਿਤਸਾ ਸਿੱਖਿਆ ਨੂੰ ਹੁਲਾਰਾ ਦੇਣ ਅਤੇ ਸਿਹਤ ਦੀਆਂ ਬੁਨਿਆਦੀ ਸੁਵਿਧਾਵਾਂ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਦੇ ਲਗਾਤਾਰ ਪ੍ਰਯਤਨ  ਦੇ ਅਨੁਰੂਪ  ਇਨ੍ਹਾਂ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ।  ਕੇਂਦਰ ਪ੍ਰਾਯੋਜਿਤ ਯੋਜਨਾ-  ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ  ਦੇ ਤਹਿਤ ਕੁੱਲ ਮਿਲਾ ਕੇ 1450 ਸੀਟਾਂ ਦੀ ਸਮਰੱਥਾ ਵਾਲੇ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਇਸ ਯੋਜਨਾ ਦੇ ਤਹਿਤ ਉਨ੍ਹਾਂ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਂਦੇ ਹਨਜਿਨ੍ਹਾਂ ਵਿੱਚ ਨਾ ਤਾਂ ਸਰਕਾਰੀ ਜਾਂ ਪ੍ਰਾਈਵੇਟ ਮੈਡੀਕਲ ਕਾਲਜ ਹੈ ।

ਭਾਰਤੀ ਵਿਰਾਸਤ ਦੀ ਸੁਰੱਖਿਆ ਤੇ ਸੰਭਾਲ਼ ਅਤੇ ਸ਼ਾਸਤਰੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਨੂੰ ਲੈ ਕੇ ਪ੍ਰਧਾਨ ਮੰਤਰੀ  ਦੇ ਦ੍ਰਿਸ਼ਟੀਕੋਣ ਦੇ ਅਨੁਰੂਪ  ਚੇਨਈ ਵਿੱਚ ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ  ( ਸੀਆਈਸੀਟੀ )   ਦੇ ਇੱਕ ਨਵੇਂ ਕੈਂਪਸ ਦੀ ਸਥਾਪਨਾ ਕੀਤੀ ਜਾ ਰਹੀ ਹੈ ।  ਨਵਾਂ ਕੈਂਪਸ ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੁਆਰਾ ਵਿੱਤਪੋਸ਼ਿਤ ਹੈ ,  ਜਿਸ ਨੂੰ 24 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ।  ਹੁਣ ਤੱਕ ਕਿਰਾਏ  ਦੇ ਭਵਨ ਤੋਂ ਸੰਚਾਲਿਤ ਹੋਣ ਵਾਲਾ ਸੀਆਈਸੀਟੀ ਹੁਣ ਨਵੇਂ 3 ਮੰਜ਼ਿਲਾ ਕੈਂਪਸ ਤੋਂ ਸੰਚਾਲਿਤ ਹੋਵੇਗਾ ।  ਨਵਾਂ ਕੈਂਪਸ ਇੱਕ ਵਿਸ਼ਾਲ ਲਾਇਬ੍ਰੇਰੀ ,  ਇੱਕ ਈ- ਲਾਇਬ੍ਰੇਰੀ ,  ਸੈਮੀਨਾਰ ਹਾਲ ਅਤੇ ਇੱਕ ਮਲਟੀਮੀਡੀਆ ਹਾਲ ਨਾਲ ਸੁਸੱਜਿਤ ਹੈ।

ਕੇਂਦਰੀ ਸਿੱਖਿਆ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਗਠਨ ,  ਸੀਆਈਸੀਟੀ ਤਮਿਲ ਭਾਸ਼ਾ ਦੀ ਪ੍ਰਾਚੀਨਤਾ ਅਤੇ ਵਿਸ਼ਿਸ਼ਟਤਾ ਨੂੰ ਸਥਾਪਿਤ ਕਰਨ ਲਈ ਖੋਜ ਗਤੀਵਿਧੀਆਂ  ਦੇ ਜ਼ਰੀਏ ਸ਼ਾਸਤਰੀ ਤਮਿਲ ਨੂੰ ਹੁਲਾਰਾ ਦੇਣ ਵਿੱਚ ਯੋਗਦਾਨ  ਦੇ ਰਿਹਾ ਹੈ ।  ਸੰਸਥਾਨ  ਦੀ ਲਾਇਬ੍ਰੇਰੀ ਵਿੱਚ 45,000 ਤੋਂ ਅਧਿਕ ਪ੍ਰਾਚੀਨ ਤਮਿਲ ਕਿਤਾਬਾਂ ਦਾ ਸਮ੍ਰਿੱਧ ਸੰਗ੍ਰਹਿ ਮੌਜੂਦ ਹੈ ।  ਸ਼ਾਸਤਰੀ ਤਮਿਲ ਨੂੰ ਹੁਲਾਰਾ ਦੇਣ ਅਤੇ ਆਪਣੇ ਵਿਦਿਆਰਥੀਆਂ ਦਾ ਸਮਰਥਨ ਕਰਨ  ਦੇ ਲਈ ,  ਇਹ ਸੰਸਥਾਨ ਸੈਮੀਨਾਰ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ,  ਫੈਲੋਸ਼ਿਪ ਪ੍ਰਦਾਨ ਕਰਨ ਆਦਿ ਜਿਹੀਆਂ ਵਿੱਦਿਅਕ ਗਤੀਵਿਧੀਆਂ ਵਿੱਚ ਸ਼ਾਮਲ ਹੈ ।  ਇਸ ਦਾ ਉਦੇਸ਼ ਕਈ ਭਾਰਤੀਆਂ  ਦੇ ਨਾਲ - ਨਾਲ 100 ਵਿਦੇਸ਼ੀ ਭਾਸ਼ਾਵਾਂ ਵਿੱਚ ‘ਤਿਰੂੱਕੁਰਲ’ ਦਾ ਅਨੁਵਾਦ ਅਤੇ ਪ੍ਰਕਾਸ਼ਨ ਕਰਨਾ ਹੈ ।  ਨਵਾਂ ਕੈਂਪਸ ਦੁਨੀਆ ਭਰ ਵਿੱਚ ਸ਼ਾਸਤਰੀ ਤਮਿਲ ਨੂੰ ਹੁਲਾਰਾ ਦੇਣ ਵਿੱਚ ਇਸ ਸੰਸਥਾਨ  ਦੇ ਪ੍ਰਯਤਨਾਂ ਦੇ ਲਈ ਇੱਕ ਪ੍ਰਭਾਵਕਾਰੀ ਕਾਰਜਸ਼ੀਲ ਵਾਤਾਵਰਣ ਪ੍ਰਦਾਨ ਕਰੇਗਾ ।

****

ਡੀਐੱਸ/ਏਕੇਜੇ



(Release ID: 1789015) Visitor Counter : 179