ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਅਸੀਂ ਭਾਰਤ ਦੇ ਨੌਜਵਾਨਾਂ ਨੂੰ ਕੌਸ਼ਲ ਸੰਪੰਨ ਬਣਾ ਰਹੇ ਹਾਂ, ਉਨ੍ਹਾਂ ਨੂੰ ਗਲੋਬਲ ਮਾਰਕੀਟ ਵਿੱਚ ਰੋਜ਼ਗਾਰ ਲਈ ਤਿਆਰ ਕਰ ਰਹੇ ਹਾਂ: ਸ਼੍ਰੀ ਅਨੁਰਾਗ ਠਾਕੁਰ


ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਐੱਨਵਾਈਕੇਐੱਸ ਯੂਥ ਵਲੰਟੀਅਰਾਂ ਦੀ ਔਨਲਾਈਨ ਟ੍ਰੇਨਿੰਗ ਲਈ ਪਾਇਲਟ ਲਾਂਚ ਕੀਤਾ

Posted On: 06 JAN 2022 2:06PM by PIB Chandigarh

ਮੁੱਖ ਵਿਸ਼ੇਸ਼ਤਾਵਾਂ:

 • ਪਹਿਲ ਦਾ ਉਦੇਸ਼ 1.4 ਤੋਂ 2 ਮਿਲੀਅਨ ਨੌਜਵਾਨਾਂ ਨੂੰ ਅਹਿਮ ਲਾਈਫ਼ ਸਕਿੱਲਜ਼ ਅਤੇ ਪਰਸਨੈਲਿਟੀ ਡਿਵੈਲਪਮੈਂਟ, ਰਾਸ਼ਟਰ-ਨਿਰਮਾਣ, ਨਾਗਰਿਕ ਸ਼ਮੂਲੀਅਤ, ਕਮਿਊਨਿਟੀ ਲਾਮਬੰਦੀ, ਕਮਿਊਨਿਟੀ ਸਰਵਿਸ ਅਤੇ ਸਸ਼ਕਤੀਕਰਨ ਦੇ ਸਾਧਨਾਂ ਵਿੱਚ ਵੱਡੇ ਪੱਧਰ 'ਤੇ ਟ੍ਰੇਨਿੰਗ ਦੇਣਾ ਹੈ।

 • ਪਾਇਲਟ ਟ੍ਰੇਨਿੰਗ ਦਾ ਹਿੱਸਾ ਬਣਨ ਵਾਲੇ 100 ਵਲੰਟੀਅਰ ਜਲਦੀ ਹੀ 10 ਲੱਖ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੀ ਨੀਂਹ ਰੱਖਣਗੇ: ਸ਼੍ਰੀ ਅਨੁਰਾਗ ਠਾਕੁਰ

 

 ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਐੱਨਵਾਈਕੇਐੱਸ ਯੂਥ ਵਲੰਟੀਅਰਾਂ ਦੀ ਔਨਲਾਈਨ ਟ੍ਰੇਨਿੰਗ ਦੇ ਪਾਇਲਟ ਦੀ ਸ਼ੁਰੂਆਤ ਕੀਤੀ। ਯੁਵਕ ਮਾਮਲੇ ਵਿਭਾਗ ਦੀ ਸਕੱਤਰ ਸੁਸ਼੍ਰੀ ਊਸ਼ਾ ਸ਼ਰਮਾ, ਸਮਰੱਥਾ ਨਿਰਮਾਣ ਕਮਿਸ਼ਨ ਦੇ ਮੈਂਬਰ ਐਡਮਿਨ ਸ਼੍ਰੀ ਪ੍ਰਵੀਨ ਪਰਦੇਸ਼ੀ, ਯੁਵਾ ਮਾਮਲੇ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਨਿਤੇਸ਼ ਕੁਮਾਰ ਮਿਸ਼ਰਾ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ। ਇਹ ਟ੍ਰੇਨਿੰਗ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਓਵਾਈਏਐੱਸ) ਦੁਆਰਾ ਸੰਯੁਕਤ ਰਾਸ਼ਟਰ ਟ੍ਰੇਨਿੰਗ ਅਤੇ ਖੋਜ ਸੰਸਥਾਨ (ਯੂਐੱਨਆਈਟੀਏਆਰ-UNITAR), ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ਼-UNICEF), ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਵਿਖੇ ਡਿਫ਼ੀਟ-ਐੱਨਸੀਡੀ (Defeat-NCD) ਭਾਈਵਾਲੀ ਨਾਲ ਸਾਂਝੇਦਾਰੀ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) ਅਤੇ ਸਮਰੱਥਾ ਨਿਰਮਾਣ ਕਮਿਸ਼ਨ, ਭਾਰਤ ਸਰਕਾਰ ਦੇ ਸਮੁੱਚੇ ਤਾਲਮੇਲ ਵਿੱਚ ਆਯੋਜਿਤ ਕੀਤੀ ਗਈ ਹੈ।

 

 ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, ''ਮੋਦੀ ਸਰਕਾਰ ਭਾਰਤ ਦੇ ਨੌਜਵਾਨਾਂ ਨੂੰ ਕੌਸ਼ਲ ਸੰਪੰਨ ਬਣਾ ਰਹੀ ਹੈ ਅਤੇ ਉਨ੍ਹਾਂ ਨੂੰ ਗਲੋਬਲ ਮਾਰਕੀਟ ਦੀਆਂ ਜ਼ਰੂਰਤਾਂ ਲਈ ਤਿਆਰ ਕਰ ਰਹੀ ਹੈ। ਗਲੋਬਲ ਸਪਲਾਈ ਚੇਨ, ਸੇਵਾ ਖੇਤਰ ਅਤੇ ਅਰਥਵਿਵਸਥਾ ਵਿੱਚ ਸਮੁੱਚੇ ਤੌਰ 'ਤੇ ਨੌਜਵਾਨ, ਪੜ੍ਹੀ-ਲਿਖੀ, ਕੌਸ਼ਲ ਸੰਪੰਨ ਮਾਨਵ ਸ਼ਕਤੀ ਨੂੰ ਨਿਯੁਕਤ ਕਰਨ ਦੀ ਅਥਾਹ ਸੰਭਾਵਨਾ ਹੈ ਅਤੇ ਭਾਰਤ ਇਸ ਮੰਗ ਨੂੰ ਪੂਰਾ ਕਰਨ ਲਈ ਕੌਸ਼ਲ ਸੰਪੰਨ ਮਾਨਵ ਸ਼ਕਤੀ ਦਾ ਇੱਕ ਵਿਸ਼ਾਲ ਸੰਸਾਧਨ ਵਿਕਸਿਤ ਕਰ ਰਿਹਾ ਹੈ। ਇੰਨਾ ਹੀ ਨਹੀਂ, ਅਸੀਂ ਇੱਕ ਮਜ਼ਬੂਤ ਈਕੋਸਿਸਟਮ ਵੀ ਬਣਾਇਆ ਹੈ ਜੋ ਸਟਾਰਟਅੱਪਸ ਦਾ ਪੋਸ਼ਣ ਕਰਦਾ ਹੈ ਅਤੇ ਸਾਡੇ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ।”

 

 ਸ਼੍ਰੀ ਠਾਕੁਰ ਨੇ ਕਿਹਾ, “ਭਾਰਤ ਦੀ ਮੌਜੂਦਾ ਨੌਜਵਾਨ ਆਬਾਦੀ ਤਕਰੀਬਨ 230 ਮਿਲੀਅਨ ਹੈ। ਇਸ ਵਿਸ਼ਾਲਤਾ ਦਾ ਇੱਕ ਜਨਸੰਖਿਆ ਸੰਬੰਧੀ ਲਾਭਅੰਸ਼ ਰਾਸ਼ਟਰ ਦੀ ਪ੍ਰਗਤੀ ਅਤੇ ਸਾਰਿਆਂ ਲਈ ਜੀਵਨ ਪੱਧਰ ਉੱਚਾ ਚੁੱਕਣ ਦੀ ਸਮਰੱਥਾ ਰੱਖਦਾ ਹੈ। ਨੌਜਵਾਨਾਂ ਵਿੱਚ ਦੇਸ਼ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਨੂੰ ਹੁਲਾਰਾ ਦੇਣ ਦੀ ਅਸੀਮ ਸਮਰੱਥਾ ਹੈ।  21ਵੀਂ ਸਦੀ ਵਿੱਚ ਭਾਰਤ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ ਜਿਸ ਵਿੱਚ ਪੂਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ ਅਤੇ ਨੌਜਵਾਨ ਇਸ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।“

 

 ਕੇਂਦਰੀ ਮੰਤਰੀ ਨੇ ਕਿਹਾ ਕਿ ਨੌਜਵਾਨ ਵਲੰਟੀਅਰਾਂ ਨੇ ਕੋਵਿਡ ਮਹਾਮਾਰੀ ਦੌਰਾਨ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਅਤੇ ਬਹਾਦਰੀ ਦੇ ਕਾਰਨਾਮਿਆਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਟ੍ਰੇਨਿੰਗ ਪ੍ਰੋਗਰਾਮ ਵਲੰਟੀਅਰਾਂ ਵਜੋਂ ਉਨ੍ਹਾਂ ਦੇ ਕੌਸ਼ਲ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਉਹ ਪੂਰੀ ਪ੍ਰਤੀਬੱਧਤਾ ਨਾਲ ਦੇਸ਼ ਦੀ ਸੇਵਾ ਕਰ ਸਕਣ। ਮੰਤਰੀ ਨੇ ਕਿਹਾ, ਸਿਰਫ਼ ਇਹ ਹੀ ਨਹੀਂ, ਇਹ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਅਤੇ ਕੱਲ੍ਹ ਦੇ ਹੀਰੋ ਬਣਨ ਦੀ ਯਾਤਰਾ ਸ਼ੁਰੂ ਕਰਨ ਵਿੱਚ ਮਦਦ ਕਰੇਗਾ।

 

 ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਦੁਆਰਾ ਕਈ ਮੌਕਿਆਂ 'ਤੇ ਦੁਹਰਾਇਆ ਗਿਆ ਹੈ, ਨੌਜਵਾਨਾਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਭਾਰਤ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ 'ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸ਼ਰਧਾਂਜਲੀ ਵਜੋਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਸ਼੍ਰੀ ਠਾਕੁਰ ਨੇ ਕਿਹਾ, "ਯੂਐੱਨਆਈਟੀਏਆਰ ਅਤੇ ਮੰਤਰਾਲੇ ਨਾਲ ਸਾਂਝੇਦਾਰੀ ਰਾਸ਼ਟਰ ਨਿਰਮਾਣ ਅਤੇ ਸਮ੍ਰਿਧੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਜਵਾਨ ਭਾਗੀਦਾਰਾਂ ਦੀ ਸ਼ਖ਼ਸੀਅਤ ਦੇ ਵਿਕਾਸ ਅਤੇ ਆਜੀਵਿਕਾ 'ਤੇ ਸਥਾਈ ਪ੍ਰਭਾਵ ਪਾਏਗੀ।"   ਕੇਂਦਰੀ ਮੰਤਰੀ ਨੇ ਅੱਗੇ ਕਿਹਾ “ਇਹ ਭਾਰਤ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਇੱਕੋ ਜਿਹੀ ਸੋਚ ਵਾਲੇ, ਪ੍ਰੇਰਿਤ ਵਿਅਕਤੀਆਂ ਦਾ ਇੱਕ ਨੈੱਟਵਰਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਦੇ ਨੌਜਵਾਨ ਦੇਸ਼ ਦਾ ਭਵਿੱਖ ਹਨ, ਅਤੇ ਸਾਨੂੰ ਉਨ੍ਹਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।”

 

 ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪਾਇਲਟ ਟ੍ਰੇਨਿੰਗ ਦੀ ਸਮੱਗਰੀ ਨੂੰ ਧਿਆਨ ਨਾਲ ਚੁਣਿਆ ਗਿਆ ਹੈ ਅਤੇ ਇਹ ਵਰਚੁਅਲ ਰਿਐਲਿਟੀ ਵਰਗੀ ਨਵੀਨਤਮ ਟੈਕਨੋਲੋਜੀ ਨੂੰ ਲਾਗੂ ਕਰੇਗੀ। ਪਾਇਲਟ ਦਾ ਹਿੱਸਾ ਬਣਨ ਵਾਲੇ 100 ਵਲੰਟੀਅਰ ਜਲਦੀ ਹੀ 10 ਲੱਖ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੀ ਨੀਂਹ ਰੱਖਣਗੇ।

 

ਸ਼੍ਰੀ ਠਾਕੁਰ ਨੇ ਅੱਗੇ ਕਿਹਾ, “ਮਜ਼ਬੂਤ ਆਲੋਚਨਾਤਮਕ ਸੋਚ ਯੋਗਤਾ, ਅੰਤਰ-ਵਿਅਕਤੀਗਤ ਕੌਸ਼ਲ ਅਤੇ ਲੀਡਰਸ਼ਿਪ ਸਮਰੱਥਾਵਾਂ ਵਿਅਕਤੀਗਤ ਪ੍ਰਗਤੀ ਅਤੇ ਗਰੁਪ ਸਥਿਤੀਆਂ ਵਿੱਚ ਸਫ਼ਲਤਾ ਲਈ ਸਭ ਤੋਂ ਮਹੱਤਵਪੂਰਨ ਹਨ। ਇਹ ਟ੍ਰੇਨਿੰਗ ਇਸ ਕੌਸ਼ਲ ਦੇ ਨਿਰਮਾਣ 'ਤੇ ਧਿਆਨ ਕੇਂਦਰਿਤ ਕਰੇਗੀ।

 

 ਯੁਵਾ ਮਾਮਲੇ ਵਿਭਾਗ ਦੀ ਸਕੱਤਰ ਸੁਸ਼੍ਰੀ ਊਸ਼ਾ ਸ਼ਰਮਾ ਨੇ ਦੱਸਿਆ ਕਿ ਇਹ ਟ੍ਰੇਨਿੰਗ 12-15 ਦਿਨਾਂ ਦੀ ਸੈਲਫ਼-ਪੇਸਡ, ਔਨਲਾਈਨ ਟ੍ਰੇਨਿੰਗ ਦੁਆਰਾ ਕਰਵਾਈ ਜਾਵੇਗੀ;  ਭਾਰਤ ਵਿੱਚ ਨੌਜਵਾਨਾਂ ਦੇ ਪਿਛੋਕੜ ਅਤੇ ਕੌਸ਼ਲ ਦੀ ਵਿਸ਼ਾਲ ਸ਼੍ਰੇਣੀ ਦੇ ਅਨੁਕੂਲ ਇੰਟਰਐਕਟਿਵ, ਨਵੀਨਤਾਕਾਰੀ ਸਾਧਨਾਂ ਅਤੇ ਸਮੱਗਰੀ ਦੀ ਵਰਤੋਂ ਕਰਦੇ ਹੋਏ। ਸ਼ੁਰੂਆਤ ਵਿੱਚ ਇਹ ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹੋਵੇਗਾ। ਬਾਅਦ ਵਿੱਚ ਖੇਤਰੀ ਭਾਸ਼ਾਵਾਂ ਵਿੱਚ ਵੀ ਟ੍ਰੇਨਿੰਗ ਦਿੱਤੀ ਜਾਵੇਗੀ।

 

**********

 

 ਐੱਨਬੀ/ਓਏ



(Release ID: 1788086) Visitor Counter : 172