ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਯਾ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੋਵਿਡ 19 ਅਤੇ ਰਾਸ਼ਟਰੀ ਕੋਵਿਡ 19 ਟੀਕਾਕਰਣ ਪ੍ਰਗਤੀ ਲਈ ਪਬਲਿਕ ਹੈਲਥ ਤਿਆਰੀਆਂ ਦੀ ਸਮੀਖਿਆ ਕੀਤੀ



“ਅਸੀਂ ਪਹਿਲਾਂ ਵੀ ਕੋਵਿਡ ਵਿਰੁੱਧ ਇੱਕ ਮਜ਼ਬੂਤ ਲੜਾਈ ਲੜੀ ਹੈ ਅਤੇ ਇਸ ਸਿੱਖਿਆ ਦੀ ਵਰਤੋਂ ਓਮੀਕ੍ਰੋਨ ਵੈਰੀਐਂਟ ਦੇ ਵਿਰੁੱਧ ਕੋਸ਼ਿਸ਼ਾਂ ਨੂੰ ਦੁਬਾਰਾ ਫੋਕਸ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ”



ਮੈਡੀਕਲ ਬੁਨਿਆਦੀ ਢਾਂਚੇ ਵਿੱਚ ਗੰਭੀਰ ਰੁਕਾਵਟਾਂ ਬਾਰੇ ਚਰਚਾ ਕੀਤੀ ਗਈ; ਰਾਜਾਂ ਨੂੰ ਈਸੀਆਰਪੀ-II ਤਹਿਤ ਪ੍ਰਵਾਨਿਤ ਫੰਡਾਂ ਦੀ ਬਿਹਤਰ ਵਰਤੋਂ ਕਰਨ ਦੀ ਤਾਕੀਦ ਕੀਤੀ ਗਈ



ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋ-ਵਿਨ ਦੀ ਵਰਤੋਂ ਕਰਦੇ ਹੋਏ ਲਾਭਾਰਥੀਆਂ ਦੇ ਜ਼ਿਲ੍ਹਾ-ਵਾਰ ਮੁਲਾਂਕਣ ਦੁਆਰਾ ਆਪਣੀ ਵੈਕਸੀਨ ਦੀ ਖੁਰਾਕ ਦੀ ਜ਼ਰੂਰਤ ਨੂੰ ਸਾਂਝਾ ਕਰਨ ਦੀ ਸਲਾਹ ਦਿੱਤੀ ਗਈ



ਟੈਸਟ, ਟ੍ਰੈਕ, ਟ੍ਰੀਟ, ਵੈਕਸੀਨੇਟ ਅਤੇ ਕੋਵਿਡ ਉਚਿਤ ਵਿਵਹਾਰ ਕੋਵਿਡ -19 ਵਿਰੁੱਧ ਸਾਡੀ ਸਮੂਹਿਕ ਲੜਾਈ ਦਾ ਮੰਤਰ ਹੋਣਗੇ

Posted On: 02 JAN 2022 2:46PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਕੋਵਿਡ-19 ਪ੍ਰਤੀ ਪਬਲਿਕ ਹੈਲਥ ਤਿਆਰੀਆਂ ਅਤੇ ਰਾਸ਼ਟਰੀ ਕੋਵਿਡ-19 ਟੀਕਾਕਰਣ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਸਿਹਤ ਮੰਤਰੀਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰਾਂ/ਐਡੀਸ਼ਨਲ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ। ਇਹ ਬੈਠਕ ਓਮੀਕ੍ਰੋਨ ਵੈਰੀਐਂਟ ਦੇ ਵੱਧ ਰਹੇ ਮਾਮਲਿਆਂ ਅਤੇ 15-18 ਸਾਲ ਦੀ ਉਮਰ ਵਰਗ ਲਈ ਟੀਕਾਕਰਣ ਅਤੇ ਪਹਿਚਾਣੀਆਂ ਗਈਆਂ ਕਮਜ਼ੋਰ ਸ਼੍ਰੇਣੀਆਂ ਲਈ ਇਹਤਿਆਤੀ ਖੁਰਾਕ ਦੇ ਹਾਲ ਹੀ ਦੇ ਫ਼ੈਸਲਿਆਂ ਦੇ ਮੱਦੇਨਜ਼ਰ ਰੱਖੀ ਗਈ ਸੀ। ਬੈਠਕ ਦੀ ਕਾਰਵਾਈ ਦਾ ਸੰਚਾਲਨ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕੀਤਾ। 

 

ਬੈਠਕ ਵਿੱਚ ਸ਼ਾਮਲ ਹੋਣ ਵਾਲੇ ਰਾਜਾਂ ਦੇ ਸਿਹਤ ਮੰਤਰੀਆਂ ਵਿੱਚ ਸ਼੍ਰੀ ਐੱਸ ਪੰਗਨੂ ਫੋਮ (ਨਾਗਾਲੈਂਡ), ਸ਼੍ਰੀ ਐੱਨ ਕੇ ਦਾਸ (ਓਡੀਸ਼ਾ), ਡਾ. ਪ੍ਰਭੂਰਾਮ ਚੌਧਰੀ (ਮੱਧ ਪ੍ਰਦੇਸ਼), ਸ਼੍ਰੀ ਮਾ ਸੁਬਰਾਮਣੀਯਨ (ਤਮਿਲ ਨਾਡੂ), ਸ਼੍ਰੀ ਕੇਸ਼ਵ ਮਹੰਤਾ (ਅਸਾਮ), ਸ਼੍ਰੀ ਅਨਿਲ ਵਿੱਜ (ਹਰਿਆਣਾ), ਸਤੇਂਦਰ ਜੈਨ (ਦਿੱਲੀ), ਸ਼੍ਰੀ ਆਲੋ ਲਿਬਾਂਗ (ਅਰੁਣਾਚਲ ਪ੍ਰਦੇਸ਼), ਬੰਨਾ ਗੁਪਤਾ (ਝਾਰਖੰਡ), ਸ਼੍ਰੀ ਮੰਗਲ ਪਾਂਡੇ (ਬਿਹਾਰ), ਸ਼੍ਰੀ ਟੀ ਐੱਸ ਸਿੰਘ ਦਿਓ (ਛੱਤੀਸਗੜ੍ਹ), ਸੁਸ਼੍ਰੀ ਚੰਦਰਿਮਾ ਭੱਟਾਚਾਰਜੀ, ਰਾਜ ਮੰਤਰੀ ਸਿਹਤ (ਪੱਛਮ ਬੰਗਾਲ) ਅਤੇ ਹੋਰ ਪਤਵੰਤੇ ਸ਼ਾਮਲ ਸਨ। 

 

1.jpg

 

ਕੇਂਦਰੀ ਸਿਹਤ ਮੰਤਰੀ ਨੇ ਬੈਠਕ ਦੀ ਸ਼ੁਰੂਆਤ ਵਿੱਚ ਹੀ ਕਿਹਾ ਕਿ ਵਿਸ਼ਵ ਪੱਧਰ 'ਤੇ ਦੇਸ਼ ਆਪਣੇ ਪਹਿਲੇ ਸਿਖਰਾਂ ਦੇ ਮੁਕਾਬਲੇ ਕੋਵਿਡ-19 ਦੇ ਮਾਮਲਿਆਂ ਵਿੱਚ 3-4 ਗੁਣਾ ਵਾਧੇ ਦਾ ਅਨੁਭਵ ਕਰ ਰਹੇ ਹਨ। ਓਮੀਕ੍ਰੋਨ ਵੈਰੀਐਂਟ ਬਹੁਤ ਜ਼ਿਆਦਾ ਸੰਕ੍ਰਾਮਕ ਹੈ, ਕੇਸਾਂ ਵਿੱਚ ਇੱਕ ਵੱਡਾ ਉਛਾਲ ਮੈਡੀਕਲ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਉਨ੍ਹਾਂ ਨੇ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਵੱਡੇ ਉਛਾਲ ਨਾਲ ਨਜਿੱਠਣ ਲਈ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਤਾਂ ਜੋ ਭਾਰਤ ਕੋਵਿਡ-19 ਦੇ ਇਸ ਐਪੀਸੋਡ ਤੋਂ ਸੁਰੱਖਿਅਤ ਬਚ ਸਕੇ। 

 

ਡਾ. ਮਾਂਡਵੀਯਾ ਨੇ ਇਸ ਸਬੰਧ ਵਿੱਚ ਕਿਹਾ ਕਿ ਕੋਵਿਡ ਰੂਪਾਂ ਦੀ ਵਿਵਿਧਤਾ ਦੇ ਬਾਵਜੂਦ, ਤਿਆਰੀ ਅਤੇ ਸੁਰੱਖਿਆ ਲਈ ਉਪਾਅ ਇੱਕੋ ਜਿਹੇ ਰਹਿੰਦੇ ਹਨ। ਉਨ੍ਹਾਂ ਰਾਜਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੀਆਂ ਟੀਮਾਂ ਨੂੰ ਜ਼ਮੀਨੀ ਪੱਧਰ 'ਤੇ ਕੰਮ ਕਰਨ ਲਈ ਮੁੜ ਸਰਗਰਮ ਕਰਨ ਅਤੇ ਨਿਗਰਾਨੀ ਅਤੇ ਰੋਕਥਾਮ ਵਿਧੀ ਨੂੰ ਮਜ਼ਬੂਤ ਕਰਨ। ਇਸ ਤੋਂ ਬਾਅਦ ਕੋਵਿਡ ਪ੍ਰਬੰਧਨ ਦੇ ਵਿਭਿੰਨ ਪਹਿਲੂਆਂ 'ਤੇ ਵਿਆਪਕ ਅਤੇ ਵਿਸਤ੍ਰਿਤ ਚਰਚਾ ਕੀਤੀ ਗਈ ਜਿਸ ਵਿੱਚ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨਾ;  ਟੈਸਟਿੰਗ ਵਿੱਚ ਵਾਧਾ ਕਰਨਾ;  ਸੰਕਰਮਣ ਦੀ ਲੜੀ ਨੂੰ ਤੋੜਨ ਲਈ ਸਖ਼ਤ ਪਾਬੰਦੀਆਂ ਵਾਲੇ ਉਪਾਅ ਕਰਨਾ; ਅਤੇ ਲੋਕਾਂ ਵਿੱਚ ਕੋਵਿਡ ਉਚਿਤ ਵਿਵਹਾਰ 'ਤੇ ਜ਼ੋਰ ਦੇਣਾ ਸ਼ਾਮਲ ਹੈ। ਮੈਡੀਕਲ ਬੁਨਿਆਦੀ ਢਾਂਚੇ ਵਿੱਚ ਗੰਭੀਰ ਰੁਕਾਵਟਾਂ ਬਾਰੇ ਵੀ ਚਰਚਾ ਕੀਤੀ ਗਈ।

 

ਮਹਾਮਾਰੀ ਵਿਰੁੱਧ ਲੜਾਈ ਵਿੱਚ ਅਤੇ ਨਾਲ ਹੀ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵਿੱਚ ਰਾਜਾਂ ਦੇ ਪ੍ਰਸ਼ਾਸਨਾਂ ਦੁਆਰਾ ਦਿਖਾਏ ਗਏ ਸਮਰਪਣ ਅਤੇ ਧੀਰਜ ਦੀ ਪ੍ਰਸ਼ੰਸਾ ਕਰਦੇ ਹੋਏ, ਡਾ. ਮਨਸੁਖ ਮਾਂਡਵੀਯਾ ਨੇ ਕਿਹਾ, “ਅਸੀਂ ਪਹਿਲਾਂ ਵੀ ਕੋਵਿਡ ਵਿਰੁੱਧ ਇੱਕ ਮਜ਼ਬੂਤ ਲੜਾਈ ਲੜੀ ਹੈ ਅਤੇ ਇਸ ਸਿੱਖਿਆ ਦੀ ਵਰਤੋਂ ਓਮੀਕ੍ਰੋਨ ਵੈਰੀਐਂਟ ਦੇ ਵਿਰੁੱਧ ਕੋਸ਼ਿਸ਼ਾਂ ਨੂੰ ਮੁੜ ਫੋਕਸ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੌਜੂਦਾ ਉਛਾਲ ਨੂੰ ਸੰਬੋਧਿਤ ਕਰਨ ਲਈ ਰੋਕਥਾਮ ਦੇ ਉਪਾਵਾਂ 'ਤੇ ਨਵੇਂ ਅਤੇ ਕਠੋਰ ਫੋਕਸ ਦੇ ਨਾਲ-ਨਾਲ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਕਰਨ ਦੀ ਨਿਰੰਤਰ ਜ਼ਰੂਰਤ 'ਤੇ ਜ਼ੋਰ ਦਿੱਤਾ। 

 

2.jpg

 

ਟੀਕਾਕਰਣ ਮੁਹਿੰਮ ਦੀ ਅਹਿਮ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ, ਮੰਤਰੀ ਨੇ ਕਿਹਾ, "ਸਾਨੂੰ 15-18 ਸਾਲ ਦੀ ਉਮਰ ਦੇ ਪਾਤਰ ਲਾਭਾਰਥੀਆਂ ਲਈ ਟੀਕਾਕਰਣ ਅਤੇ ਇਹਤਿਆਤੀ ਖੁਰਾਕਾਂ ਦੇ ਸਬੰਧ ਵਿੱਚ ਯੋਜਨਾਬੰਦੀ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।” ਡਾ. ਮਨਸੁਖ ਮਾਂਡਵੀਯਾ ਨੇ ਰਾਜਾਂ ਨੂੰ ਇਹ ਵੀ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਕਿ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਵਰਕਰਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਜਾਵੇ, ਕਿਉਂਕਿ ਉਹ ਕਮਜ਼ੋਰ ਸ਼੍ਰੇਣੀਆਂ ਵਿੱਚ ਆਉਂਦੇ ਹਨ।

 

ਸਾਰੇ ਪਾਤਰ ਬਾਲਗਾਂ ਦੀ ਟੀਕੇ ਦੀ ਪਹਿਲੀ ਖੁਰਾਕ ਦੀ 90% ਰਾਸ਼ਟਰੀ ਔਸਤ ਕਵਰੇਜ ਪ੍ਰਾਪਤ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ  ਉਨ੍ਹਾਂ ਰਾਜਾਂ, ਜਿਨ੍ਹਾਂ ਦੀ ਟੀਕਾਕਰਣ ਦੀ ਪ੍ਰਗਤੀ ਰਾਸ਼ਟਰੀ ਔਸਤ ਤੋਂ ਘੱਟ ਹੈ, ਨੂੰ ਅਪੀਲ ਕੀਤੀ ਕਿ ਉਹ ਆਪਣੀ ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ।  ਰਾਜਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਔਸਤ ਰਾਸ਼ਟਰੀ ਟੀਕਾਕਰਣ ਕਵਰੇਜ ਨੂੰ ਹਾਸਲ ਕਰਨ ਅਤੇ ਇਸ ਨੂੰ ਪਾਰ ਕਰਨ ਲਈ ਇੱਕ ਹਫ਼ਤਾਵਾਰੀ ਯੋਜਨਾ ਤਿਆਰ ਕਰਨ ਅਤੇ ਸਕੱਤਰ/ਏਸੀਐੱਸ ਸਿਹਤ ਦੇ ਪੱਧਰ 'ਤੇ [ਚੋਣਾਂ ਵਾਲੇ 5 ਰਾਜਾਂ ਪੰਜਾਬ, ਗੋਆ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਮਣੀਪੁਰ ਵਿੱਚ ਵਿਸ਼ੇਸ਼ ਜ਼ੋਰ ਦਿੰਦੇ ਹੋਏ]

ਰੋਜ਼ਾਨਾ ਅਧਾਰ 'ਤੇ ਇਸ ਯੋਜਨਾ ਨੂੰ ਲਾਗੂ ਕਰਨ ਦੀ ਸਮੀਖਿਆ ਕਰਨ। 

 

ਟੀਕਾਕਰਣ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 15-18 ਸਾਲ ਉਮਰ ਗਰੁੱਪ ਦੇ ਟੀਕਾਕਰਣ ਲਈ ਸਮਰਪਿਤ ਸੈਸ਼ਨ ਸਾਈਟਾਂ ਦੀ ਪਹਿਚਾਣ ਕਰਨ ਲਈ ਟੀਕਾਕਰਣ ਟੀਮ ਦੇ ਮੈਂਬਰਾਂ ਦੇ ਟੀਕਾਕਰਣ ਅਤੇ ਦਿਸ਼ਾ-ਨਿਰਦੇਸ਼ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ। ਟੀਕੇ ਲਗਾਏ ਜਾਣ ਦੇ ਦੌਰਾਨ ਟੀਕਿਆਂ ਦੇ ਮਿਸ਼ਰਣ ਤੋਂ ਬਚਣ ਲਈ, ਵੱਖਰੇ ਸੀਵੀਸੀ, ਵੱਖਰੀ ਸੈਸ਼ਨ ਸਾਈਟ, ਵੱਖਰੀ ਕਤਾਰ (ਜੇ ਉਸੇ ਸੈਸ਼ਨ ਵਿੱਚ ਜਿੱਥੇ ਬਾਲਗ ਟੀਕਾਕਰਣ ਚੱਲ ਰਿਹਾ ਹੋਵੇ) ਅਤੇ ਵੱਖਰੀ ਟੀਕਾਕਰਣ ਟੀਮ (ਜੇ ਉਸੇ ਸੈਸ਼ਨ ਵਾਲੀ ਥਾਂ 'ਤੇ ਹੋਵੇ) ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਕੋ-ਵਿਨ ਦੀ ਵਰਤੋਂ ਕਰਦੇ ਹੋਏ ਲਾਭਾਰਥੀਆਂ ਦੇ ਜ਼ਿਲ੍ਹਾ-ਵਾਰ ਅਨੁਮਾਨ ਦੁਆਰਾ ਵੈਕਸੀਨ ਦੀਆਂ ਖੁਰਾਕਾਂ ਦੀ ਜ਼ਰੂਰਤ ਨੂੰ ਸਾਂਝਾ ਕਰਨ। ਉਨ੍ਹਾਂ ਨੂੰ ਤਾਕੀਦ ਕੀਤੀ ਗਈ ਕਿ ਉਹ ਪਹਿਚਾਣੀਆਂ ਗਈਆਂ ਸੈਸ਼ਨ ਸਾਈਟਾਂ ਲਈ ਕੋਵੈਕਸੀਨ ਦੀ ਵੰਡ ਦੀ ਪਹਿਲਾਂ ਤੋਂ ਹੀ ਯੋਜਨਾ ਬਣਾਉਣ ਅਤੇ ਲੋੜੀਂਦੀ ਵਿਜ਼ੀਬਿਲਟੀ ਪ੍ਰਦਾਨ ਕਰਨ ਲਈ ਘੱਟੋ-ਘੱਟ 15 ਦਿਨਾਂ ਲਈ ਸੈਸ਼ਨ ਪ੍ਰਕਾਸ਼ਿਤ ਕਰਨ।

 

3.jpg

 

ਡਾ. ਮਨਸੁਖ ਮਾਂਡਵੀਯਾ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵੈਕਸੀਨ ਉਤਪਾਦਨ ਨੂੰ ਵਧਾਉਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਸਰਵੋਤਮ ਵਿਵਹਾਰਾਂ ਨੂੰ ਸਾਂਝਾ ਕਰਨ ਤਾਂ ਜੋ ਪੂਰੇ ਦੇਸ਼ ਨੂੰ ਲਾਭ ਹੋ ਸਕੇ।

 

ਕੇਂਦਰੀ ਸਿਹਤ ਮੰਤਰੀ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਧਿਆਨ ਇਸ ਤੱਥ ਵੱਲ ਖਿਚਿਆ ਕਿ ਸਮੂਹਿਕ ਤੌਰ 'ਤੇ, ਉਨ੍ਹਾਂ ਨੇ ਐਮਰਜੈਂਸੀ ਕੋਵਿਡ ਰਿਸਪਾਂਸ ਪੈਕੇਜ (ਈਸੀਆਰਪੀ-II) ਦੇ ਤਹਿਤ ਉਪਲਬਧ ਪ੍ਰਵਾਨਿਤ ਫੰਡਾਂ ਦੇ ਸਿਰਫ਼ 17% ਤੋਂ ਕੁਝ ਵੱਧ ਦੀ ਹੀ ਵਰਤੋਂ ਕੀਤੀ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਈਸੀਯੂ ਬੈੱਡਾਂ, ਆਕਸੀਜਨ ਬੈੱਡਾਂ, ਪੀਡੀਆਟ੍ਰਿਕ ਆਈਸੀਯੂ/ਐੱਚਡੀਯੂ ਬੈੱਡਾਂ ਆਦਿ ਦੇ ਮਾਮਲੇ ਵਿੱਚ ਈਸੀਆਰਪੀ-II ਦੇ ਤਹਿਤ ਭੌਤਿਕ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਲੀ-ਮੈਡੀਸਿਨ ਅਤੇ ਟੈਲੀ-ਕੰਸਲਟੇਸ਼ਨ ਲਈ ਆਈਟੀ ਟੂਲਜ਼ ਨੂੰ ਪ੍ਰਭਾਵੀ ਢੰਗ ਨਾਲ ਵਰਤਣ ਲਈ ਵੀ ਕਿਹਾ ਗਿਆ, ਜਿਸ ਵਿੱਚ ਮਾਨਵ ਸੰਸਾਧਨਾਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ, ਐਂਬੂਲੈਂਸਾਂ ਦੀ ਸਮੇਂ ਸਿਰ ਉਪਲਬਧਤਾ, ਸੰਸਥਾਗਤ ਕੁਆਰੰਟੀਨਿੰਗ ਲਈ ਕੋਵਿਡ ਸੁਵਿਧਾਵਾਂ ਨੂੰ ਚਲਾਉਣ ਲਈ ਰਾਜਾਂ ਦੀ ਤਿਆਰੀ, ਅਤੇ ਹੋਮ ਆਈਸੋਲੇਸ਼ਨ ਵਿੱਚ ਰਹਿਣ ਵਾਲਿਆਂ ਦੀ ਪ੍ਰਭਾਵੀ ਅਤੇ ਨਿਰੀਖਣ ਕੀਤੀ ਨਿਗਰਾਨੀ ਸ਼ਾਮਲ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਈਸੀਆਰਪੀ-II ਦੇ ਤਹਿਤ ਪ੍ਰਵਾਨਿਤ ਫੰਡਾਂ ਦੀ ਬਿਹਤਰ ਵਰਤੋਂ ਕਰਨ ਦੀ ਤਾਕੀਦ ਕੀਤੀ ਅਤੇ ਇਸ ਬਾਰੇ ਸੁਝਾਅ ਮੰਗੇ। 

 

ਸ਼੍ਰੀ ਵਿਕਾਸ ਸ਼ੀਲ, ਐਡੀਸ਼ਨਲ ਸਕੱਤਰ ਅਤੇ ਐੱਮਡੀ, ਐੱਨਐੱਚਐੱਮ ਨੇ ਇੱਕ ਵਿਸਤ੍ਰਿਤ ਪੇਸ਼ਕਾਰੀ ਜ਼ਰੀਏ ਰਾਜਾਂ ਦੁਆਰਾ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਈਸੀਆਰਪੀ-II ਫੰਡਾਂ ਦੀ ਵਰਤੋਂ ਦੀ ਸਥਿਤੀ 'ਤੇ ਗੱਲ ਕੀਤੀ। ਡਾ. ਮਨੋਹਰ ਅਗਨੀ, ਐਡੀਸ਼ਨਲ ਸਕੱਤਰ (ਸਿਹਤ) ਨੇ ਦੇਸ਼ ਵਿੱਚ ਟੀਕਾਕਰਣ ਦੀ ਸਥਿਤੀ ਬਾਰੇ ਅੱਪਡੇਟ ਪੇਸ਼ ਕੀਤੀ। ਸ਼੍ਰੀ ਲਵ ਅਗਰਵਾਲ, ਸੰਯੁਕਤ ਸਕੱਤਰ, ਸਿਹਤ ਮੰਤਰਾਲੇ ਨੇ ਰਾਜਾਂ ਵਿੱਚ ਕੋਵਿਡ ਟ੍ਰੈਜੈਕਟਰੀ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਪੇਸ਼ ਕੀਤਾ ਅਤੇ ਕੇਸਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨੂੰ ਹੱਲ ਕਰਨ ਲਈ ਟੈਸਟਿੰਗ, ਨਿਗਰਾਨੀ ਅਤੇ ਰੋਕਥਾਮ ਵਿਧੀਆਂ ਵਿੱਚ ਹੋਰ ਵਾਧਾ ਕਰਨ ਦਾ ਸੁਝਾਅ ਦਿੱਤਾ। ਪ੍ਰਮੁੱਖ ਸਕੱਤਰ (ਸਿਹਤ), ਐਡੀਸ਼ਨਲ ਮੁੱਖ ਸਕੱਤਰ (ਸਿਹਤ) ਅਤੇ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਟੇਟ ਸਰਵੇਲੈਂਸ ਅਧਿਕਾਰੀਆਂ ਨੇ ਆਪਣੇ ਚਿੰਤਾ ਦੇ ਨੁਕਤਿਆਂ 'ਤੇ ਚਰਚਾ ਕਰਦੇ ਹੋਏ ਆਪਣੇ ਫੀਡਬੈਕ ਅਤੇ ਸੁਝਾਅ ਪੇਸ਼ ਕੀਤੇ।

 

 

 ***********

 

ਐੱਮਵੀ/ਏਐੱਲ



(Release ID: 1786976) Visitor Counter : 139